ਰਾਜ ਪੱਧਰੀ ਟੇਲੈਂਟ ਸਰਚ ਪ੍ਰੀਖਿਆ ’ਚ ਡਾ. ਚੰਦਾ ਸਿੰਘ ਮਰਵਾਹ ਕੰਨਿਆ ਸਕੂਲ ਦੀਆਂ ਲੜਕੀਆਂ ਮਾਰੀਆਂ ਮੱਲਾਂ 

student

ਰਾਜ ਪੱਧਰੀ ਟੇਲੈਂਟ ਸਰਚ ਪ੍ਰੀਖਿਆ ’ਚ ਡਾ. ਚੰਦਾ ਸਿੰਘ ਮਰਵਾਹ ਕੰਨਿਆ ਸਕੂਲ ਦੀਆਂ ਲੜਕੀਆਂ ਮਾਰੀਆਂ ਮੱਲਾਂ 

ਕੋਟਕਪੂਰਾ, (ਸੁਭਾਸ਼ ਸ਼ਰਮਾ)। ਸਥਾਨਕ ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੀਆਂ ਜ਼ਿਲ੍ਹੇ ਵਿੱਚ ਸਭ ਤੋਂ ਵੱਧ 5 ਵਿਦਿਆਰਥਣਾਂ ਨੇ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਪੰਜਾਬ ਸਟੇਟ ਟੇਲੈਂਟ ਸਰਚ ਪ੍ਰੀਖਿਆ ਵਿੱਚ ਨਾਮ ਦਰਜ ਕਰਵਾਇਆ। ਪ੍ਰਿੰਸੀਪਲ ਪ੍ਰਭਜੋਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿੱਥੇ ਪਹਿਲਾਂ 6 ਵਿਦਿਆਰਥੀਆਂ ਨੇ ਨੈਸ਼ਨਲ ਮੈਰਿਟ ਸਕਾਲਰਸ਼ਿਪ ਵਿੱਚ ਆਪਣਾ ਨਾਂਅ ਦਰਜ ਕਰਵਾਇਆ ਸੀ, ਹੁਣ 5 ਹੋਰ ਵਿਦਿਆਰਥਣਾਂ ਨੇ ਟੇਲੈਂਟ ਸਰਚ ਪ੍ਰੀਖਿਆ ਵਿੱਚ ਵਜ਼ੀਫਾ ਪ੍ਰਾਪਤ ਕੀਤਾ।

ਪ੍ਰਿੰਸੀਪਲ ਵੱਲੋਂ ਇਨ੍ਹਾਂ ਹੋਣਹਾਰ ਵਿਦਿਆਰਥਣਾਂ ਦੀ ਪ੍ਰਾਪਤੀ ਲਈ ਸਮੁੱਚੇ ਸਟਾਫ ਨੂੰ ਵਧਾਈ ਦਿੰਦਿਆਂ ਸ੍ਰੀਮਤੀ ਅਨੀਤਾ ਰਾਣੀ ਮੈਥ ਮਿਸਟ੍ਰੈਸ, ਸ੍ਰੀ ਪਵਨ ਕੁਮਾਰ ਐਸ.ਐਸ.ਮਾਸਟਰ, ਸ੍ਰੀ ਨਵਦੀਪ ਕੱਕੜ ਐਸ .ਐਸ.ਮਾਸਟਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ, ਜਿਨ੍ਹਾਂ ਵੱਲੋਂ ਇਨ੍ਹਾਂ ਵਿਦਿਆਰਥਣਾਂ ਨੂੰ ਤਿਆਰੀ ਲਈ ਸਹਿਯੋਗ ਕੀਤਾ ਗਿਆ।

ਮੈਰਿਟ ਸੂਚੀ ਵਿੱਚ ਨਾਂਅ ਦਰਜ ਕਰਵਾਉਣ ਵਾਲੀਆਂ ਵਿਦਿਆਰਥਣਾਂ ਭਗਵਤੀ ਕੁਮਾਰੀ ਪੁੱਤਰੀ ਵਿਜੈ ਕੁਮਾਰ, ਕਨੁਸ਼ਕਾ ਸ਼ਰਮਾ ਪੁੱਤਰੀ ਜੈ ਪ੍ਰਕਾਸ਼ ਸ਼ਰਮਾ, ਅਨਮੋਲ ਕੌਰ ਪੁੱਤਰੀ ਚਰਨਜੀਤ ਸਿੰਘ, ਮਨਜੋਤ ਕੌਰ ਚਰਨਜੀਤ ਸਿੰਘ, ਦੀਆ ਕੁਮਾਰੀ ਪੁੱਤਰੀ ਕੁਲਦੀਪ ਕੁਮਾਰ ਹਨ। ਪ੍ਰਿੰਸੀਪਲ ਵੱਲੋਂ ਇਨ੍ਹਾਂ ਵਿਦਿਆਰਥਣਾਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਬਲਜੀਤ ਰਾਣੀ, ਪਰਮਜੀਤ ਕੌਰ, ਅਮਨਦੀਪ ਕੌਰ, ਗੁਰਪ੍ਰੀਤ ਕੌਰ, ਮੰਜ਼ਲੀ, ਨਿਰਪਿੰਦਰਜੀਤ ਅਤੇ ਕੁਲਵਿੰਦਰ ਸਿੰਘ ਜਟਾਣਾ ਅਤੇ ਸਮੁੱਚਾ ਸਟਾਫ਼ ਹਾਜ਼ਰ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ