Punjabi University: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ-ਚਾਂਸਲਰ ਡਾ. ਜਗਦੀਪ ਸਿੰਘ ਵੱਲੋਂ ਹੋਏ ਆਦੇਸ਼ਾਂ ਦੀ ਲੋਅ ਵਿਚ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ, ਸਾਹਿਤ ਅਕਾਦਮੀ ਬਾਲ ਸਾਹਿਤ ਪੁਰਸਕਾਰ ਵਿਜੈਤਾ ਅਤੇ ਸਟੇਟ ਐਵਾਰਡੀ ਡਾ. ਦਰਸ਼ਨ ਸਿੰਘ ‘ਆਸ਼ਟ’ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਹਾਇਕ ਰਜਿਸਟਰਾਰ ਵਜੋਂ ਪਦ-ਉਨਤ ਕੀਤਾ ਗਿਆ ਹੈ। ਉਹ ਇਸ ਵੱਕਾਰੀ ਅਹੁਦੇ ’ਤੇ ਹਾਜ਼ਰ ਹੋ ਗਏ ਹਨ। ਆਪਣੀ ਤਰੱਕੀ ਲਈ ਉਨ੍ਹਾਂ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਗਦੀਪ ਸਿੰਘ ਦਾਵਿਸ਼ੇਸ਼ ਧੰਨਵਾਦ ਕੀਤਾ ਹੈ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸੇਵਾ ਵਿਚ ਆਉਣ ਤੋਂ ਪਹਿਲਾਂ ਡਾ. ਦਰਸ਼ਨ ਸਿੰਘ ਆਸ਼ਟ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ, ਰਾਜਪੁਰਾ ਵਿਖੇ ਦਸ ਰੁਪਏ ਪ੍ਰਤੀ ਦਿਹਾੜੀ ’ਤੇ ਲਗਭਗ ਦੋ ਸਾਲ ਦਿਹਾੜੀਦਾਰ ਵਜੋਂ ਕਾਰਜ ਕੀਤਾ। ਬਾਅਦ ਵਿਚ ਬੋਰਡ ਵੱਲੋਂ ਜਦੋਂ ਦਿਹਾੜੀਦਾਰ ਕਾਮਿਆਂ ਨੂੰ ਸੇਵਾਵਾਂ ਤੋਂ ਫਾਰਗ਼ ਕਰ ਦਿੱਤਾ ਗਿਆ ਤਾਂ ਡਾ. ‘ਆਸ਼ਟ’ ਨੇ ਜ਼ਿਲ੍ਹਾ ਕਚਹਿਰੀਆਂ ਪਟਿਆਲਾ ਵਿਖੇ ਇਕ ਵਕੀਲ ਨਾਲ ਦਸ ਰੁਪਏ ਦਿਹਾੜੀ ’ਤੇ ਇੱਕ ਸਾਲ ਮੁਨਸ਼ੀ ਵਜੋਂ ਕੰਮ ਕੀਤਾ। Punjabi University
ਉਪਰੰਤ ਕਚਿਹਰੀ ਵਿਚ ਹੀ ਪ੍ਰਾਈਵੇਟ ਤੌਰ ’ਤੇ ਪੰਜਾਬੀ ਟਾਈਪਰਾਈਟਰ ਕਿਰਾਏ ਤੇ ਲੈ ਕੇ ਲਗਭਗ ਡੇਢ ਸਾਲ ਕੰਮ ਕੀਤਾ। ਇਸ ਦੇ ਨਾਲ-ਨਾਲ ਉਹ ਪ੍ਰਾਈਵੇਟ ਪੱਧਰ ’ਤੇ ਪੰਜਾਬੀ ਸਟੈਨੋਗ੍ਰਾਫ਼ੀ ਵੀ ਸਿੱਖਦੇ ਰਹੇ। 10 ਨਵੰਬਰ, 1986 ਨੂੰ ਉਨ੍ਹਾਂ ਦੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਬਤੌਰ ’ਚ ਸਟੈਨੋ ਟਾਈਪਿਸਟ ਨਿਯੁਕਤੀ ਹੋ ਗਈ। ਸਾਲ 2011 ਵਿਚ ਉਨ੍ਹਾਂ ਨੇ ਬਤੌਰ ਸੀਨੀਅਰ ਸਟੈਨੋਗ੍ਰਾਫ਼ਰ ਅਤੇ ਸਾਲ 2018 ਵਿਚ ਨਿੱਜੀ ਸਹਾਇਕ ਵਜੋਂ ਤਰੱਕੀ ਪ੍ਰਾਪਤ ਕੀਤੀ।
Punjabi University
ਵੱਖ-ਵੱਖ ਵਿਭਾਗਾਂ ਵਿਚ ਸੇਵਾ ਨਿਭਾਉਂਦਿਆਂ ਡਾ. ਆਸ਼ਟ ਨੇ ਪੰਜਾਬੀ ਯੂਨੀਵਰਸਿਟੀ ਨੂੰ ਪੰਜ ਪੁਸਤਕਾਂ ਵੀ ਲਿਖ ਕੇ ਦਿੱਤੀਆਂ ਜਿਨ੍ਹਾਂ ਵਿੱਚੋਂ ਕਈਆਂ ਦੇ ਇੱਕ ਤੋਂ ਵਧੀਕ ਸੰਸਕਰਣ ਪ੍ਰਕਾਸ਼ਿਤ ਹੋ ਚੁੱਕੇ ਹਨ। ਜ਼ਿਕਰਯੋਗ ਹੈ ਕਿ ਐਮ.ਏ. (ਪੰਜਾਬੀ ਅਤੇ ਉਰਦੂ) ਅਤੇ ਪੀਐਚ.ਡੀ. ਵਰਗੀਆਂ ਉਚ-ਅਕਾਦਮਿਕ ਉਪਾਧੀਆਂ ਪ੍ਰਾਪਤ ਕਰਨ ਦੇ ਨਾਲ ਨਾਲ ਅਨੇਕ ਕੌਮਾਂਤਰੀ, ਕੌਮੀ ਅਤੇ ਰਾਜ ਪੱਧਰ ਦੇ ਪੁਰਸਕਾਰ ਨਾਲ ਸਨਮਾਨਿਤ ਡਾ. ‘ਆਸ਼ਟ’ ਦੀਆਂ ਦੇਸ-ਵਿਦੇਸਾਂ ਤੋਂ ਇਲਾਵਾ ਭਾਰਤ ਦੀਆਂ ਲਗਭਗ ਸਾਰੀਆਂ ਭਾਸ਼ਾਵਾਂ ਵਿੱਚ 130 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।
Read Also : ਦੇਸ਼ ਦੇ ਬੱਚਿਆਂ ਨੂੰ ਇੰਟਰਨੈਟ ਤੋਂ ਦੂਰ ਕਰਨ ਦਾ ਸੁਝਾਅ
ਇਕ ਲੇਖਕ ਵਜੋਂ ਉਨ੍ਹਾਂ ਨੂੰ ਦੋ ਵਾਰੀ ਰਾਸ਼ਟਰਪਤੀ ਭਵਨ, ਨਵੀਂ ਦਿੱਲੀ ਵਿਖੇ ਹੋਏ ਸਮਾਗਮਾਂ ਵਿਚ ਜਾਣ ਦਾ ਸੁਭਾਗ ਵੀ ਹਾਸਲ ਹੋ ਚੁੱਕਾ ਹੈ। ਡਾ. ‘ਆਸ਼ਟ’ ਨੇ ਇਸ ਮੌਕੇ ’ਤੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਮਿਲੀ ਤਰੱਕੀ ਨਾਲ ਉਨ੍ਹਾਂ ਦੇ ਮਾਣ ਅਤੇ ਜ਼ਿੰਮੇਵਾਰੀ ਵਿਚ ਵਾਧਾ ਹੋਇਆ ਹੈ ਜਿਸ ਲਈ ਉਹ ਆਪਣੀ ਕਾਰਜ-ਭੂਮੀ ਪੰਜਾਬੀ ਯੂਨੀਵਰਸਿਟੀ ਦਾ ਧੰਨਵਾਦ ਕਰਦੇ ਹਨ।














