ਏ. ਪੀ. ਸਿੰਘ ਨਹੀਂ ਹਨ ਮੇਰੇ ਵਕੀਲ : ਹਨੀਪ੍ਰੀਤ ਇੰਸਾਂ

ਵਕੀਲ ਡਾ. ਏਪੀ ਸਿੰਘ ਨੂੰ ਆਪਣੇ ਵੱਲੋਂ ਕੋਈ ਬਿਆਨ ਦੇਣ ਲਈ ਅਧਿਕਾਰਿਤ ਨਹੀਂ ਕੀਤਾ

ਉਨ੍ਹਾਂ ਦੇ ਆਚਰਨ ਖਿਲਾਫ਼ ਬਾਰ ਕੌਂਸਲ ਨੂੰ ਵੀ ਲਿਖ ਕੇ ਬੇਨਤੀ ਕਰ ਚੁੱਕੀ ਹਾਂ

ਚੰਡੀਗੜ੍ਹ (ਅਨਿਲ ਕੱਕੜ) ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪੁੱਤਰੀ ਹਨੀਪ੍ਰੀਤ ਇੰਸਾਂ ਨੇ ਅੱਜ ਕਿਹਾ ਕਿ ਡਾ. ਏ. ਪੀ. ਸਿੰਘ ਉਨ੍ਹਾਂ ਦੇ ਵਕੀਲ ਨਹੀਂ ਹਨ ਹਨੀਪ੍ਰੀਤ ਇੰਸਾਂ ਵੱਲੋਂ ਮੀਡੀਆ ਲਈ ਜਾਰੀ ਕੀਤੇ ਗਏ ਬਿਆਨ ‘ਚ ਕਿਹਾ ਗਿਆ ਹੈ, ਮੈਂ, ਪ੍ਰਿਅੰਕਾ ਤਨੇਜਾ ਉਰਫ਼ ਹਨੀਪ੍ਰੀਤ ਇੰਸਾਂ ਪੁੱਤਰੀ ਸ੍ਰੀ ਰਾਮਾਨੰਦ ਤਨੇਜਾ ਨਿਵਾਸੀ ਸਰਸਾ (ਹਰਿਆਣਾ) ਦੀ ਹਾਂ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਮੈਨੂੰ ਧਰਮ ਦੀ ਪੁੱਤਰੀ ਬਣਾਇਆ ਹੋਇਆ ਹੈ.

ਮੈਨੂੰ ਪੰਚਕੂਲਾ ‘ਚ 2017 ‘ਚ ਹੋਏ ਦੰਗਿਆਂ ‘ਚ ਐਫਆਈਆਰ ਨੰਬਰ 345 ‘ਚ ਗਲਤ ਤੌਰ ‘ਤੇ ਮੁਲਜ਼ਮ ਬਣਾਇਆ ਗਿਆ ਹੈ.  ਮੈਨੂੰ 6 ਨਵੰਬਰ 2019 ਨੂੰ ਜ਼ਮਾਨਤ ‘ਤੇ ਰਿਹਾਅ ਕੀਤਾ ਗਿਆ. ਮੈਂ ਕਦੇ ਵੀ ਵਕੀਲ ਡਾ. ਏਪੀ ਸਿੰਘ ਨੂੰ ਆਪਣੇ ਵੱਲੋਂ ਕੋਈ ਬਿਆਨ ਦੇਣ ਲਈ ਅਧਿਕਾਰਿਤ ਨਹੀਂ ਕੀਤਾ ਕਿਸੇ ਮੀਡੀਆ (ਪ੍ਰਿੰਟ ਤੇ ਆਡੀਓ ਵਿਜੁਅਲ) ਜਾਂ ਕਿਸੇ ਅਦਾਲਤ ਜਾਂ ਫੋਰਮ ‘ਚ ਉਨ੍ਹਾਂ ਦੁਆਰਾ ਮੇਰੇ ਨਾਂਅ ‘ਤੇ ਕੋਈ ਦਾਅਵਾ ਜਾਂ ਕੋਈ ਵੀ ਬਿਆਨ ਦਿੱਤਾ ਜਾਂਦਾ ਹੈ ਤਾਂ ਉਹ ਮੇਰੇ ਨਿਰਦੇਸ਼ਾਂ ਤੇ ਸਲਾਹ ਬਿਨਾ ਹੈ, ਜੋ ਕਿ ਮੇਰੇ ਕੇਸਾਂ ਦੇ ਡਿਫੈਂਸ ਨੂੰ ਗੰਭੀਰ ਤੌਰ ‘ਤੇ ਪ੍ਰਭਾਵਿਤ ਕਰਨ ਲਈ ਕੀਤੇ ਜਾ ਰਹੇ ਹਨ.

ਮੈਂ ਉਨ੍ਹਾਂ ਦੇ ਇਸ ਆਚਰਨ ਖਿਲਾਫ਼ ਬਾਰ ਕੌਂਸਲ ਨੂੰ ਵੀ ਲਿਖ ਕੇ ਬੇਨਤੀ ਕਰ ਚੁੱਕੀ ਹਾਂ ਤੇ ਇਸ ਨੂੰ ਜਨਤਕ ਨੋਟਿਸ ਰਾਹੀਂ ਮੈਂ ਆਮ ਜਨਤਾ ਦੇ ਨਾਲ-ਨਾਲ ਸਾਰੇ ਪ੍ਰਸ਼ਾਸਨਿਕ ਤੇ ਨਿਆਂ ਅਧਿਕਾਰੀਆਂ ਨੂੰ ਨਿਮਰਤਾ ਸਹਿਤ ਸੂਚਿਤ ਕਰਨਾ ਚਾਹੁੰਦੀ ਹਾਂ ਕਿ ਵਕੀਲ ਏਪੀ ਸਿੰਘ ਮੇਰੇ ਵੱਲੋਂ ਕੋਈ ਬਿਆਨ ਜਾਂ ਕੋਈ ਵੀ ਕਾਰਵਾਈ ਕਰਨ ਲਈ ਅਧਿਕਾਰਿਤ ਨਹੀਂ ਹਨ ਬੀਤੇ ਸਮੇਂ ‘ਚ ਉਨ੍ਹਾਂ ਵੱਲੋਂ ਕੀਤੇ ਗਏ ਕਿਸੇ ਵੀ ਦਾਅਵੇ ਜਾਂ ਬਿਆਨ ਨੂੰ ਮੈਂ ਦ੍ਰਿੜਤਾ ਨਾਲ ਰੱਦ ਕਰਦੀ ਹਾਂ.

  • ਐਫਆਈਆਰ ਨੰਬਰ 345 ‘ਚ ਗਲਤ ਤੌਰ ‘ਤੇ ਮੁਲਜ਼ਮ ਬਣਾਇਆ ਗਿਆ ਹੈ : ਹਨੀਪ੍ਰੀਤ ਇੰਸਾਂ
  • ਕੇਸਾਂ ਦੇ ਡਿਫੈਂਸ ਨੂੰ ਗੰਭੀਰ ਤੌਰ ‘ਤੇ ਪ੍ਰਭਾਵਿਤ ਕਰਨ ਲਈ ਦਿੱਤੇ ਜਾ ਰਹੇ ਨੇ  ਬਿਆਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।