ਸਪੋਰਟਸ ਡੈਸਕ। Sports Awards 2024: ਖੇਡ ਮੰਤਰਾਲੇ ਨੇ ਵੀਰਵਾਰ ਨੂੰ ਰਾਸ਼ਟਰੀ ਖੇਡ ਪੁਰਸਕਾਰ 2024 ਦਾ ਐਲਾਨ ਕੀਤਾ। ਓਲੰਪਿਕ ਡਬਲ ਮੈਡਲ ਜੇਤੂ ਨਿਸ਼ਾਨੇਬਾਜ਼ ਮਨੂ ਭਾਕਰ, ਵਿਸ਼ਵ ਸ਼ਤਰੰਜ ਚੈਂਪੀਅਨ ਡੀ ਗੁਕੇਸ਼, ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਤੇ ਪੈਰਾ ਐਥਲੀਟ ਖਿਡਾਰੀ ਪ੍ਰਵੀਨ ਕੁਮਾਰ ਨੂੰ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਨ੍ਹਾਂ ਤੋਂ ਇਲਾਵਾ 5 ਕੋਚਾਂ ਨੂੰ ਦਰੋਣਾਚਾਰੀਆ ਪੁਰਸਕਾਰ ਮਿਲੇਗਾ, ਜਿਨ੍ਹਾਂ ’ਚੋਂ 2 ਲਾਈਫ ਟਾਈਮ ਅਚੀਵਮੈਂਟ ਲਈ ਹਨ। ਅਰਜੁਨ ਐਵਾਰਡ 34 ਖਿਡਾਰੀਆਂ ਨੂੰ ਦਿੱਤਾ ਜਾਵੇਗਾ, ਜਿਨ੍ਹਾਂ ’ਚੋਂ 2 ਲਾਈਫ ਟਾਈਮ ਅਚੀਵਮੈਂਟ ਲਈ ਹਨ। ਪੁਰਸਕਾਰ ਸਮਾਰੋਹ 17 ਜਨਵਰੀ ਨੂੰ ਰਾਸ਼ਟਰਪਤੀ ਭਵਨ ’ਚ ਹੋਵੇਗਾ।
ਇਹ ਖਬਰ ਵੀ ਪੜ੍ਹੋ : Manu Bhaker : ਪੈਰਿਸ ਓਲੰਪਿਕ ’ਚ 2 ਮੈਡਲ ਜਿੱਤ ਕੇ ਪਰਤੀ ਸ਼ੂਟਰ ਮਨੂ ਭਾਕਰ ਨੇ ਕਹੀ ਇਹ ਵੱਡੀ ਗੱਲ!
ਮਨੂ ਨੇ ਪੈਰਿਸ ਓਲੰਪਿਕ ’ਚ ਜਿੱਤਿਆ ਸੀ ਡਬਲ ਮੈਡਲ | Sports Awards 2024
ਮਨੂ ਭਾਕਰ ਨੇ ਅਗਸਤ-ਸਤੰਬਰ ’ਚ ਪੈਰਿਸ ਓਲੰਪਿਕ ਖੇਡਾਂ ’ਚ ਦੋਹਰੇ ਓਲੰਪਿਕ ਤਗਮੇ ਜਿੱਤੇ ਸਨ। ਉਹ 10 ਮੀਟਰ ਏਅਰ ਪਸਤੌਲ ਵਿਅਕਤੀਗਤ ਤੇ ਮਿਕਸਡ ਡਬਲਜ਼ ’ਚ ਤੀਜੇ ਸਥਾਨ ’ਤੇ ਰਹੀ। ਉਸ ਦੇ ਦੋ ਤਗਮਿਆਂ ਦੇ ਆਧਾਰ ’ਤੇ ਭਾਰਤ ਨੇ ਪੈਰਿਸ ਓਲੰਪਿਕ ’ਚ ਕੁੱਲ 6 ਤਗਮੇ ਜਿੱਤੇ।
18 ਸਾਲਾ ਗੁਕੇਸ਼ ਸ਼ਤਰੰਜ ਦੇ ਨਵੇਂ ਵਿਸ਼ਵ ਚੈਂਪੀਅਨ, ਸਭ ਤੋਂ ਛੋਟੀ ਉਮਰ ’ਚ ਜਿੱਤਿਆ ਇਹ ਖਿਤਾਬ | Sports Awards 2024
18 ਸਾਲ ਦੇ ਭਾਰਤੀ ਗ੍ਰੈਂਡਮਾਸਟਰ ਡੀ ਗੁਕੇਸ਼ ਨੇ 11 ਦਸੰਬਰ ਨੂੰ ਸਿੰਗਾਪੁਰ ’ਚ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ ਸੀ। ਉਸ ਨੇ ਫਾਈਨਲ ’ਚ ਚੀਨ ਦੇ ਡਿਫੈਂਡਿੰਗ ਚੈਂਪੀਅਨ ਡਿੰਗ ਲਿਰੇਨ ਨੂੰ 7.5-6.5 ਨਾਲ ਹਰਾ ਕੇ ਇੰਨੀ ਛੋਟੀ ਉਮਰ ’ਚ ਇਹ ਖਿਤਾਬ ਜਿੱਤਣ ਵਾਲੇ ਦੁਨੀਆ ਦੇ ਪਹਿਲੇ ਖਿਡਾਰੀ ਬਣ ਗਏ ਹਨ। ਇਸ ਤੋਂ ਪਹਿਲਾਂ 1985 ’ਚ ਰੂਸ ਦੇ ਗੈਰੀ ਕਾਸਪਾਰੋਵ ਨੇ 22 ਸਾਲ ਦੀ ਉਮਰ ’ਚ ਇਹ ਖਿਤਾਬ ਜਿੱਤਿਆ ਸੀ।
ਹਰਮਨਪ੍ਰੀਤ ਦੀ ਕਪਤਾਨੀ ’ਚ ਭਾਰਤ ਨੇ ਪੈਰਿਸ ਓਲੰਪਿਕ ’ਚ ਕਾਂਸੀ ਤਮਗਾ ਜਿੱਤਿਆ
ਹਰਮਨਪ੍ਰੀਤ ਸਿੰਘ ਦੀ ਕਪਤਾਨੀ ’ਚ ਭਾਰਤੀ ਹਾਕੀ ਟੀਮ ਨੇ ਪੈਰਿਸ ਓਲੰਪਿਕ 2024 ’ਚ ਕਾਂਸੀ ਦਾ ਤਗਮਾ ਤੇ ਏਸ਼ੀਅਨ ਖੇਡਾਂ 2022 ’ਚ ਸੋਨ ਤਗਮਾ ਜਿੱਤਿਆ ਸੀ। ਇਸ ਦੇ ਨਾਲ ਹੀ ਹਰਮਨਪ੍ਰੀਤ ਨੇ ਤਿੰਨ ਵਾਰ 698 ਅਵਾਰਡਸ ’ਚ ‘ਪਲੇਅਰ ਆਫ ਦਾ ਈਅਰ’ ਦਾ ਖਿਤਾਬ ਜਿੱਤਿਆ।