ਸਾਡੇ ਨਾਲ ਸ਼ਾਮਲ

Follow us

11.4 C
Chandigarh
Wednesday, January 21, 2026
More
    Home Breaking News ਪਟਿਆਲਾ &#8216...

    ਪਟਿਆਲਾ ‘ਚ ਹੋਏ ਦੋਹਰੇ ਅੰਨ੍ਹੇ ਕਤਲ ਕੇਸ ਦੇ ਮੁਲਜ਼ਮਾਂ ਦੀ ਸ਼ਨਾਖਤ

    ਪਿਓ ਪੁੱਤ ਵੱਲੋਂ ਹੀ ਦਿੱਤਾ ਗਿਆ ਸੀ ਪਾਵਰਕੌਮ ਦੇ ਮੁਲਾਜ਼ਮਾਂ ਦੇ ਕਤਲ ਨੂੰ ਅੰਜਾਮ

    ਜਲਦ ਹੋਵੇਗੀ ਗ੍ਰਿਫ਼ਤਾਰੀ : ਐਸਐਸਪੀ

    ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਪੁਲਿਸ ਨੇ ਪਿਛਲੇ ਦਿਨੀਂ ਪਾਵਰਕੌਮ ਦੇ ਮੁਲਾਜ਼ਮਾਂ ਦੇ ਹੋਏ ਦੋਹਰੇ ਅੰਨ੍ਹੇ ਕਤਲ (Murder) ਦੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਇਸ ਮਾਮਲੇ ‘ਚ ਮੁਲਜ਼ਮਾਂ ਦੀ ਸ਼ਨਾਖ਼ਤ ਕਰ ਲਈ ਹੈ ਅਤੇ ਇਨ੍ਹਾਂ ਦੀ ਗ੍ਰਿਫ਼ਤਾਰੀ ਬਾਕੀ ਦੱਸੀ ਜਾ ਰਹੀ ਹੈ।

    ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪਿਛਲੇ ਦਿਨੀ 24 ਨੰਬਰ ਫਾਟਕ ਨੇੜੇ ਮਜੀਠੀਆ ਇੰਨਕਲੇਵ ਨੇੜਲੇ ਨੇਪਾਲੀ ਢਾਬਾ ਵਿਖੇ ਕੌਮੀ ਪੱਧਰ ਦੇ ਹਾਕੀ ਖਿਡਾਰੀ ਅਮਰੀਕ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਮਜੀਠੀਆ ਇੰਨਕਲੇਵ ਤੇ ਸਿਮਰਨਜੀਤ ਸਿੰਘ ਉਰਫ ਹੈਪੀ ਪੁੱਤਰ ਦਰਸ਼ਨ ਸਿੰਘ ਵਾਸੀ ਪ੍ਰਤਾਪ ਨਗਰ ਦਾ ਢਾਬੇ ‘ਤੇ ਕਿਸੇ ਗੱਲ ਨੂੰ ਲੈਕੇ ਅਣਪਛਾਤੇ ਵਿਅਕਤੀਆਂ ਨਾਲ ਝਗੜਾ ਹੋ ਗਿਆ ਸੀ, ਜਿਸ ਮਗਰੋਂ ਇਨ੍ਹਾਂ ਦਾ ਅਣਪਛਾਤਿਆਂ ਨੇ 12 ਬੋਰ ਰਾਇਫਲ ਨਾਲ ਫਾਇਰ ਕਰਕੇ ਕਤਲ ਕਰ ਦਿੱਤਾ ਸੀ।

    ਇਸ ਦੋਹਰੇ ਕਤਲ ਕੇਸ ਨੂੰ ਹੱਲ ਕਰਨ ਲਈ ਐਸ.ਪੀ. ਸਿਟੀ ਵਰੁਣ ਸ਼ਰਮਾ, ਐਸ.ਪੀ. ਜਾਂਚ ਹਰਮੀਤ ਸਿੰਘ, ਡੀ.ਐਸ.ਪੀ. ਜਾਂਚ ਕ੍ਰਿਸ਼ਨ ਕੁਮਾਰ ਪੈਂਥੇ, ਡੀ.ਐਸ.ਪੀ. ਸਿਟੀ-1 ਯੋਗੇਸ਼ ਸ਼ਰਮਾ, ਇੰਚਾਰਜ ਸੀ.ਆਈ.ਏ.ਸਟਾਫ ਇੰਸਪੈਕਟਰ ਸ਼ਮਿੰਦਰ ਸਿੰਘ,ਐਸ.ਐਚ.ਓ ਥਾਣਾ ਸਿਵਲ ਲਾਇਨ ਇੰਸਪੈਕਟਰ ਰਾਹੁਲ ਕੌਸ਼ਲ ‘ਤੇ ਅਧਾਰਤ ਟੀਮ ਦਾ ਗਠਨ ਕੀਤਾ ਗਿਆ ਸੀ। ਇਸ ਟੀਮ ਵੱਲੋ ਕੀਤੀ ਗਈ ਪੁੱਛਗਿੱਛ, ਪੜਤਾਲ ਅਤੇ ਮੋਬਾਇਲ ਫੋਰੈਂਸਿਕ ਟੀਮ ਦੇ ਮਾਹਰਾਂ ਵੱਲੋਂ ਵੀ ਸਬੂਤ ਇਕੱਤਰ ਕਰਨ ਮਗਰੋਂ ਇਹ ਸਾਹਮਣੇ ਆਇਆ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨਾਮਾਲੂਮ ਵਿਅਕਤੀ ਢਾਬੇ ਦੇ ਨੇੜੇ-ਤੇੜੇ ਹੀ ਕਿਸੇ ਪੀ.ਜੀ ਜਾਂ ਕਿਰਾਏ ਪਰ ਰਹਿ ਰਹੇ ਸਨ, ਜੋ ਕਿ ਢਾਬੇ ਤੇ ਖਾਣਾ ਖਾਣ ਲਈ ਆਏ ਸਨ।

    ਇਹ ਵੀ ਗੱਲ ਸਾਹਮਣੇ ਆਈ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਦੋਵੇਂ ਪਿਉ ਪੁੱਤ ਹਨ। ਇਨ੍ਹਾਂ ਪਿਓ-ਪੁੱਤ ‘ਚ ਅਮਨਦੀਪ ਸਿੰਘ ਅਤੇ ਉਸ ਦਾ ਪੁੱਤਰ ਮਨਰਾਜ ਸਿੰਘ ਸਰਾਉ ਹਨ, ਜ਼ੋ ਇਸ ਢਾਬੇ ਦੇ ਨੇੜੇ ਇਕ ਪੀ.ਜੀ ਵਿੱਚ ਰਹਿੰਦੇ ਹਨ ਤੇ ਹੁਣ ਇਨ੍ਹਾਂ ਦੀ ਗਿਫ਼ਤਾਰੀ ਲਈ ਪੁਲਿਸ ਦੀਆਂ ਸਪੈਸ਼ਲ ਟੀਮਾਂ ਵੱਲੋਂ ਮੋਹਾਲੀ, ਸੰਗਰੂਰ, ਮਾਨਸਾ ਆਦਿ ਵਿਖੇ ਰੇਡਜ ਕੀਤੀਆਂ ਜਾ ਰਹੀਆ ਹਨ ਤੇ ਇਨ੍ਹਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

    ਅਮਨਦੀਪ ਸਿੰਘ ਪੁੱਤਰ ਸੁਰਿੰਦਰ ਸਿੰਘ ਪਿੰਡ ਦੁਗਾਲ ਥਾਣਾ ਪਾਤੜਾ ਦਾ ਰਹਿਣ ਵਾਲਾ ਹੈ ਅਤੇ ਹੁਣ ਸੈਕਟਰ 66 ਐਸ.ਏ.ਐਸ ਨਗਰ ਮੋਹਾਲੀ ਵਿਖੇ ਰਹਿੰਦਾ ਹੈ ਤੇ ਖੇਤੀਬਾੜੀ ਕਰਦਾ ਹੈ। ਇਸ ਦਾ ਲੜਕਾ ਮਨਰਾਜ ਸਿੰਘ ਸਰਾਉ ਪੜ੍ਹਦਾ ਹੈ ਅਤੇ ਨਾਲ ਹੀ ਟਰੈਪ ਸ਼ੂਟਿੰਗ (12 ਬੋਰ) ਗੇਮ ਵੀ ਕਰਦਾ ਹੈ ਜੋ ਕਿ ਇੱਕ ਵਧੀਆ ਟਰੈਪ ਸ਼ੂਟਰ ਹੈ ਤੇ ਉਹ ਪਿਛਲੇ ਸਮੇਂ ਹੋਈ ਮਿਲਟਰੀ ਸ਼ੂਟ ਗੰਨ ਚੈਂਪੀਅਨਸ਼ਿਪ ਵਿੱਚ ਸੋਨ ਅਤੇ ਕਾਂਸੀ ਦੇ ਤਗਮੇ ਵੀ ਜਿੱਤਿਆ ਸੀ। ਉਹ ਪਟਿਆਲਾ ਵਿਖੇ ਟਰੇਨਿੰਗ ਲੈ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਅਮਨਦੀਪ ਸਿੰਘ ਦਾ ਆਪਣੀ ਪਤਨੀ ਨਾਲ ਝਗੜਾ ਚੱਲ ਰਿਹਾ ਹੈ ਤੇ ਪਤੀ ਪਤਨੀ ਅਲੱਗ ਰਹਿੰਦੇ ਹਨ ਅਤੇ ਮਨਰਾਜ ਸਿੰਘ ਸਰਾਓ ਆਪਣੇ ਪਿਤਾ ਨਾਲ ਰਹਿੰਦਾ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here