ਬੇਰੁਜ਼ਗਾਰੀ ਅਤੇ ਮਾੜੇ ਆਰਥਿਕ ਹਾਲਾਤਾਂ ਕਾਰਨ ਕਈ ਵਾਰ ਲੋਕ ਅਜਿਹੇ ਪ੍ਰੋਫੈਸ਼ਨ ਵਿਚ ਚਲੇ ਜਾਂਦੇ ਹਨ, ਜਿੱਥੇ ਉਨ੍ਹਾਂ ਦੀ ਪਸੰਦ ਦਾ ਕੋਈ ਕੰਮ ਨਹ ਹੁੰਦਾ ਫਿਰ ਵੀ ਜਿੰਮੇਵਾਰੀ ਅਤੇ ਮਜ਼ਬੂਰੀ ਦੇ ਚਲਦਿਆਂ ਉਨ੍ਹਾਂ ਨੂੰ ਉਹ ਨੌਕਰੀ ਕਰਨੀ ਪੈਂਦੀ ਹੈ ਇਹ ਸਾਰੀ ਖੇਡ ਨੇਚਰ ਆਫ ਜੌਬ ਦੀ ਹੁੰਦੀ ਹੈ ਗ੍ਰੈਜੂਏਸ਼ਨ ਤੋਂ ਬਾਅਦ ਅਤੇ ਉਸ ਤੋਂ ਪਹਿਲਾਂ ਨੌਕਰੀ ਦੇ ਪੱਧਰ ’ਚ ਕਾਫ਼ੀ ਫ਼ਰਕ ਵੇਖਿਆ ਜਾਂਦਾ ਹੈ ਹੋ ਸਕਦਾ ਹੈ ਮਜ਼ਬੂਰੀ ਦੇ ਚਲਦਿਆਂ ਤੁਸÄ ਜਲਦੀ ਵਿਚ ਕਰੀਅਰ ਦੀ ਚੋਣ ਕੀਤੀ ਹੋਵੇ ਹੁਣ ਸਮਾਂ ਹੈ ਗ੍ਰੈਜੂਏਸ਼ਨ ਦੇ ਅਧਾਰ ’ਤੇ ਨੌਕਰੀ ਦੀ ਭਾਲ ਨਵੇਂ ਸਿਰੇ ਤੋਂ ਕਰੋ।
ਕੁਝ ਸਾਲ ਪਹਿਲਾਂ ਪ੍ਰਕਾਸ਼ਿਤ ਇੱਕ ਰਿਪੋਰਟ ਦੀ ਮੰਨੀਏ ਤਾਂ ਆਉਣ ਵਾਲੇ ਸਮੇਂ ’ਚ ਜੌਬ ਛੱਡਣ ਅਤੇ ਬਦਲਣ ਵਾਲਿਆਂ ਦੀ ਇੱਕ ਵੱਡੀ ਜ਼ਮਾਤ ਹੋਵੇਗੀ ਇਹ ਲੋਕ ਆਪਣੀ ਨੌਕਰੀ ਤੋਂ ਜਾਂ ਸੰਤੁਸ਼ਟ ਨਹÄ ਹੋਣਗੇ ਜਾਂ ਉਨ੍ਹਾਂ ਨੂੰ ਇੱਕ ਬਿਹਤਰ ਬਦਲ ਦੀ ਭਾਲ ਹੋਵੇਗੀ ਅਜਿਹੇ ’ਚ ਪ੍ਰੋਫੈਸ਼ਨਲ ਚਾਹੁਣ ਤਾਂ ਸਾਫ਼ਟ ਸਕਿੱਲਜ਼ ਟੇ੍ਰਨਿੰਗ ਦੇ ਜਰੀਏ ਫਿਰ ਤੋਂ ਪਟੜੀ ’ਤੇ ਆ ਸਕਦੇ ਹਨ ਕਈ ਮਲਟੀਨੈਸ਼ਨਲ ਜਾਂ ਕਾਰਪੋਰੇਟ ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਹੋਰ ਵਾਧੂ ਗੁਣਾਂ ਨਾਲ ਲੈਸ ਕਰਨ ਲਈ ਇਨਹਾਊਸ ਤਮਾਮ ਤਰ੍ਹਾਂ ਦੀ ਟੇ੍ਰਨਿੰਗ ਦੇ ਰਹੀਆਂ ਹਨ ਇਹ ਕੋਰਸ ਜ਼ਿਆਦਾਤਰ ਡਿਪਲੋਮਾ ਪੱਧਰ ਦੇ ਹੀ ਹਨ। (Flaws)
ਖਾਮੀਆਂ ਨੂੰ ਨਜ਼ਰਅੰਦਾਜ਼ ਨਾ ਕਰੋ | Flaws
ਖਾਮੀਆਂ ਹਰ ਇਨਸਾਨ ਦੇ ਅੰਦਰ ਹੁੰਦੀਆਂ ਹਨ, ਕਿਸੇ ’ਚ ਘੱਟ ਤੇ ਕਿਸੇ ’ਚ ਜ਼ਿਆਦਾ ਇਨ੍ਹਾਂ ਨੂੰ ਸਵੀਕਾਰ ਕਰਨ ਤੋਂ ਪਰਹੇਜ਼ ਨਹÄ ਕਰਨਾ ਚਾਹੀਦਾ ਸਗੋਂ ਉਨ੍ਹਾਂ ਨੂੰ ਸਾਹਮਣੇ ਲਿਆ ਕੇ ਉਨ੍ਹਾਂ ਦਾ ਸਥਾਈ ਹੱਲ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕੋਈ ਜ਼ਰੂਰੀ ਨਹÄ ਹੈ ਕਿ ਇਹ ਖਾਮੀਆਂ ਸਿਰਫ ਜਾਬ ਬਦਲਣ ਜਾਂ ਵਾਧੂ ਮੁਹਾਰਤ ਹਾਸਲ ਕਰਨ ਲਈ ਹੀ ਕੱਢੀਆਂ ਜਾਣ ਇਨ੍ਹਾਂ ਖਾਮੀਆਂ ਨੂੰ ਨਜ਼ਰਅੰਦਾਜ਼ ਕਰਦੇ ਰਹਿਣ ਨਾਲ ਅੱਗੇ ਚੱਲ ਕੇ ਇਹ ਤੁਹਾਡੀ ਕਮਜ਼ੋਰੀ ਬਣ ਜਾਣਗੀਆਂ। (Flaws)
ਜ਼ਰੂਰਤਾਂ ਨੂੰ ਪਛਾਣੋ | Flaws
ਨਵੀਂ ਜੌਬ ਪ੍ਰਤੀ ਤੁਹਾਡੀ ਕੀ ਧਾਰਨਾ ਹੈ, ਭਵਿੱਖ ’ਚ ਤੁਸÄ ਉਸਨੂੰ ਕਿਸ ਰੂਪ ’ਚ ਵੇਖ ਰਹੋ ਹੋ? ਇਸਦੀ ਪਛਾਣ ਜ਼ਰੂਰੀ ਹੈ ਕਦੇ-ਕਦੇ ਜਰੂਰਤਾਂ ਹੀ ਇਨਸਾਨ ਨੂੰ ਤਰੱਕੀ ਦਾ ਰਾਹ ਵਿਖਾਉਂਦੀਆਂ ਹਨ ਤੇ ਕੁਝ ਨਵਾਂ ਕਰਨ ਨੂੰ ਮਜ਼ਬੂਰ ਕਰਦੀਆਂ ਹਨ ਇਸ ਤੋਂ ਇਲਾਵਾ ਨੌਕਰੀ ਸੇਵਾ ਖੇਤਰ ’ਚ ਤੁਸÄ ਫੀਲਡ ਦਾ ਕੰਮ ਕਰਨਾ ਚਾਹੁੰਦੇ ਹੋ ਜਾਂ ਦਫ਼ਤਰ ਦਾ, ਇਹ ਵੀ ਤੁਹਾਡੀ ਜ਼ਰੂਰਤ ਦਾ ਇੱਕ ਹਿੱਸਾ ਹੋ ਸਕਦਾ ਹੈ ਉਸੇ ਅਨੁਸਾਰ ਆਪਣਾ ਨਵਾਂ ਮਾਰਗ ਚੁਣੋ। (Flaws)
ਹਿੰਮਤ ਨਾ ਹਾਰੋ | Flaws
ਤੁਸÄ ਪੁਰਾਣੀ ਜੌਬ ਤੋਂ ਅੱਕ ਚੁੱਕੇ ਹੋ ਪਰ ਨਵÄ ਨੌਕਰੀ ਨਹÄ ਮਿਲ ਰਹੀ ਹੈ, ਤਾਂ ਉਸ ਲਈ ਹਿੰਮਤ ਹਾਰ ਕੇ ਨਾ ਬੈਠੋ ਸਗੋਂ ਵੱਖਰੀ ਮੁਹਾਰਤ ਹਾਸਲ ਕਰਦਿਆਂ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੋ ਇੱਕ ਨਾ ਇੱਕ ਦਿਨ ਸਫ਼ਲਤਾ ਜ਼ਰੂਰ ਮਿਲੇਗੀ ਇਹ ਸੱਚ ਹੈ ਕਿ ਮਨਪਸੰਦ ਜੌਬ ਮਿਲਣੀ ਬਹੁਤ ਮੁਸ਼ਕਿਲ ਹੈ, ਪਰ ਅਸੰਭਵ ਨਹÄ ਕੋਸ਼ਿਸ਼ ਨਾਲ ਮੁਸ਼ਕਿਲ ਟੀਚਾ ਵੀ ਹਾਸਲ ਹੋ ਜਾਂਦਾ ਹੈ। (Flaws)
ਕੰਪਨੀ ਦੀ ਅਸਲੀਅਤ ਜਾਣੋ | Flaws
ਧਿਆਨ ਰਹੇ ਹਮੇਸ਼ਾ ਕੰਪਨੀਆਂ ਨੂੰ ਲੈ ਕੇ ਦੂਰ ਦੇ ਢੋਲ ਸੁਹਾਵਣੇ ਵਾਲੀ ਸਥਿਤੀ ਹੁੰਦੀ ਹੈ ਅੰਦਰ ਪਤਾ ਕਰਨ ’ਤੇ ਸਥਿਤੀ ਹੋਰ ਹੀ ਹੁੰਦੀ ਹੈ ਕੰਪਨੀ ਜਾਂ ਜੌਬ ਜੁਆਇਨ ਕਰਨ ਤੋਂ ਪਹਿਲਾਂ ਉਸਦੀ ਪੂਰੀ ਜਾਣਕਾਰੀ ਇਕੱਠੀ ਕਰ ਲਓ ਅਤੇ ਤਾਂ ਹੀ ਅੱਗੇ ਵਧੋ।
ਆਪਣੀ ਪੂਰੀ ਜਾਣਕਾਰੀ ਦਿਓ
ਆਪਣੀ ਸਕਿੱਲਸ ਅਤੇ ਜ਼ਰੂਰਤਾਂ ਦਾ ਪੂਰਾ ਵੇਰਵਾ ਦਿਓ, ਤਾਂ ਕਿ ਭਵਿੱਖ ’ਚ ਭੇਦ ਖੁੱਲ੍ਹਣ ’ਤੇ ਤੁਹਾਨੂੰ ਸ਼ਰਮਿੰਦਗੀ ਨਾ ਝੱਲਣੀ ਪਵੇ ਸਾਰੇ ਤੱਥਾਂ ਤੋਂ ਜਾਣੂੂੰ ਕਰਵਾਉਣ ਤੋਂ ਬਾਅਦ ਹੋ ਸਕਦਾ ਹੈ ਕਿ ਤੁਹਾਡੀ ਇੱਕ ਵਧੀਆ ਇਮੇਜ਼ ਇੰਟਰਵਿਊ ਲੈਣ ਵਾਲੇ ਦੇ ਦਿਮਾਗ ’ਚ ਬਣ ਜਾਵੇ।
ਸਕਿੱਲਸ ਵੀ ਜ਼ਰੂਰੀ
ਗੈ੍ਰਜੂਏਸ਼ਨ ਪੱਧਰ ’ਤੇ ਹੀ ਕਈ ਅਜਿਹੇ ਸਬਜੈਕਟ ਭਾਵ, ਸਾਈਕੋਲੋਜੀ, ਜਰਨਲਿਜ਼ਮ, ਸਾਹਿਤਕ ਵਿਸ਼ੇ ਆਦਿ ਹਨ ਜਿਨ੍ਹਾਂ ਦੇ ਆਧਾਰ ’ਤੇ ਆਸਾਨੀ ਨਾਲ ਜੌਬ ਮਿਲ ਜਾਂਦੀ ਹੈ ਹਰ ਕੰਪਨੀ ਨੂੰ ਨੌਜਵਾਨਾਂ ਦੀ ਭਾਲ ਰਹਿੰਦੀ ਹੈ ਇਸ ਲਈ ਉਹ ਕੈਂਪਸ ਪਲੇਸਮੈਂਟ ਦਾ ਸਹਾਰਾ ਲੈਂਦੀਆਂ ਹਨ ਤੁਹਾਨੂੰ ਅਜਿਹੇ ਕਈ ਵਿਦਿਆਰਥੀ ਮਿਲਣਗੇ ਜਿਨ੍ਹਾਂ ਨੂੰ ਗੈ੍ਰਜੂਏਸ਼ਨ ਪੂਰਾ ਹੋਣ ਤੋਂ ਪਹਿਲਾਂ ਹੀ ਨੌਕਰੀ ਦੀ ਆਫ਼ਰ ਮਿਲ ਗਈ ਹੋਵੇਗੀ।