ਮੇਰੀ ਗੱਲ ਨਿਸਫਲ ਨਾ ਹੋ ਜਾਵੇ…

Children Education

ਮੇਰੀ ਗੱਲ ਨਿਸਫਲ ਨਾ ਹੋ ਜਾਵੇ…

ਸੰਪੂਰਨ ਭਾਰਤ ਦੀ ਪਥ ਯਾਤਰਾ ਦੌਰਾਨ ਬਾਲਯੋਗੀ ਨੀਲਕੰਠ ਪੂਰਬੀ ਹਿਮਾਲਿਆ ਖੇਤਰ ਦੇ ਬਾਂਸੀ ਨਗਰ ‘ਚ ਪਧਾਰੇ ਸ਼ਾਮ ਨੂੰ ਇਸ਼ਨਾਨ ਕਰਕੇ ਇੱਕ ਬਗੀਚੇ ‘ਚ ਧਿਆਨ ਲਾ ਕੇ ਬੈਠ ਗਏ ਕੁਝ ਸਮਾਂ ਹੀ ਬੀਤਿਆ ਸੀ ਕਿ ਦੋ ਰਾਜਕਰਮੀ ਬੰਦੂਕਾਂ ਲੈ ਕੇ ਆ ਗਏ ਇੱਕ ਰਾਜਕਰਮੀ ਨੇ ਆਪਣੀ ਬੰਦੂਕ ਨਾਲ ਨਿਸ਼ਾਨਾ ਲਾ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਅਗਲੇ ਹੀ ਪਲ ਦੋ ਜ਼ਖਮੀ ਪੰਛੀ ਤੜਫਦੇ ਹੋਏ ਹੇਠਾਂ ਆ ਡਿੱਗੇ ਪੰਛੀਆਂ ਦਾ ਕੁਰਲਾਉਣਾ ਸੁਣ ਕੇ ਨੀਲਕੰਠ ਦੀਆਂ ਅੱਖਾਂ ਖੁੱਲ੍ਹ ਗਈਆਂ ਉਨ੍ਹਾਂ ਨੇ ਤੜਫਦੇ ਪੰਛੀਆਂ ਨੂੰ ਦੇਖਿਆ ਰਾਜੇ ਦੇ ਨੌਕਰਾਂ ਵੱਲੋਂ ਕੀਤੀ ਗਈ ਪੰਛੀਆਂ ਦੀ ਹੱਤਿਆ ਕਾਰਨ ਬਾਲਯੋਗੀ ਦੁਖੀ ਹੋ ਗਏ

ਦੁੱਖ ਤੇ ਉਦਾਸ ਮਨ ਨਾਲ ਨੀਲਕੰਠ ਕਹਿਣ ਲੱਗੇ ”ਕਿਹੋ ਜਿਹਾ ਹੈ ਇਹ ਨਗਰ! ਕਿਹੋ ਜਿਹੇ ਇੱਥੋਂ ਦੇ ਰਾਜਕਰਮੀ! ਅੱਗ ਲੱਗੇ ਇਸ ਨਗਰ ਨੂੰ…! ਇੱਥੇ ਤਾਂ ਮੈਂ ਨਹੀਂ ਰਹਿ ਸਕਦਾ” ਨੀਲਕੰਠ ਦੇ ਇਹਨਾਂ ਸ਼ਬਦਾਂ ਦੇ ਨਾਲ ਹੀ ਨਗਰ ਤੋਂ ਰੌਲ਼ਾ ਸੁਣਾਈ ਦੇਣ ਲੱਗਾ  ਬਾਲਯੋਗੀ ਨੇ ਜਦੋਂ ਨਗਰ ਵੱਲ ਦੇਖਿਆ ਤਾਂ ਨਗਰ ਅੱਗ ਦੀਆਂ ਲਪਟਾਂ ਤੇ ਧੂੰਏਂ ਨਾਲ ਘਿਰ ਗਿਆ ਸੀ ਲੋਕ ਜਾਨ ਬਚਾਉਣ  ਲਈ  ਭੱਜਣ ਲੱਗੇ

ਨੀਲਕੰਠ ਨੂੰ ਆਪਣੇ ਸਰਾਪ ਦਾ ਗਹਿਰਾ ਦੁੱਖ ਹੋਣ ਲੱਗਾ ਉਹ ਭੱਜ ਕੇ ਨਦੀ ‘ਚ ਕੁੱਦ ਪਏ  ਉਨ੍ਹਾਂ ਦੀ ਡੁਬਕੀ ਨਾਲ ਹੀ ਨਗਰ ਦੀ ਅੱਗ ਸ਼ਾਂਤ ਹੋ ਗਈ ਸਿਰਫ਼ ਉਨ੍ਹਾਂ ਦੋਵਾਂ ਹਤਿਆਰਿਆਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ਨੇ ਪੰਛੀਆਂ ਨੂੰ ਮਾਰਿਆ ਸੀ ਉਧਰ ਨਦੀ ਦੇ ਜਲ ‘ਚ ਖੜ੍ਹੇ ਹੋ ਕੇ ਨੀਲਕੰਠ ਨੇ ਪ੍ਰਣ ਕੀਤਾ

”ਅੱਗੇ ਤੋਂ ਕਦੇ ਭੁੱਲ ਕੇ ਵੀ ਤੋਂ ਅਜਿਹਾ ਗਲਤ ਸੰਕਲਪ ਨਾ ਹੋਵੇ ਨਹੀਂ ਤਾਂ ਮੇਰੀ ਗੱਲ ਨਿਸਫਲ ਹੋ ਜਾਵੇਗੀ…” ਨੀਲਕੰਠ ਦੇ ਦਿਲ ‘ਚ ਜੀਵਨ ਮਾਤਰ ਦੇ ਪ੍ਰਤੀ ਇੰਨੀ ਜ਼ਿਆਦਾ ਤੜਫ਼ ਸੀ ਕਿ ਉਹ ਕਿਸੇ ਦਾ ਦੁੱਖ ਸਹਿਣ ਨਹੀਂ ਕਰ ਸਕਦੇ ਸਨ ਜੀਵ ਹਿੰਸਾਂ ਰੋਕਣ ਦੇ ਲਈ ਉਨ੍ਹਾਂ ਨੇ ਕਈ ਅਹਿੰਸਕ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਮਾਨਵ ਜਾਤੀ ਨੂੰ ਮਾਸਾਹਾਰ ਤੋਂ ਰੋਕਿਆ ਤੇ ਜੀਵ ਹਿੰਸਾ ਰੋਕਣ ਦੀ ਸਫਲ ਮੁਹਿੰਮ ਚਲਾਈ ਇਸ ਦੇ ਨਾਲ ਹੀ ਉਹ ਅਜਿਹੀ ਬਾਣੀ ਵੀ ਬੋਲਦੇ ਸੀ ਕਿ ਸੁਣ ਕੇ ਕਿ ਕਿਸੇ ਨੂੰ ਦੁੱਖ ਨਾ ਹੋਵੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.