ਸਾਡੇ ਨਾਲ ਸ਼ਾਮਲ

Follow us

29.3 C
Chandigarh
Thursday, February 26, 2026
More
    Home Breaking News ਵਿਕਾਸ ਕਾਰਜਾਂ ...

    ਵਿਕਾਸ ਕਾਰਜਾਂ ਲਈ ਅਤੇ ਵਿਦਿਆਰਥੀਆਂ ਦੀ ਭਲਾਈ ਲਈ 11000 ਰੁਪਏ ਕੀਤੇ ਭੇਟ

    ਵਿਕਾਸ ਕਾਰਜਾਂ ਲਈ ਅਤੇ ਵਿਦਿਆਰਥੀਆਂ ਦੀ ਭਲਾਈ ਲਈ 11000 ਰੁਪਏ ਕੀਤੇ ਭੇਟ

    ਫਰੀਦਕੋਟ । ਡਾ ਚੰਦਾ ਸਿੰਘ ਮਰਵਾਹਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਉਸ ਸਮੇਂ ਹੋਰ ਬਲ ਮਿਲਿਆ ਜਦੋਂ ਇਸ ਸੰਸਥਾ ਵਿੱਚ ਸ਼੍ਰੀਮਤੀ ਵੀਰਪਾਲ ਕੌਰ ਪੀ ਟੀ ਹੈ ਆਈ ਵਜੋਂ ਸੇਵਾਵਾਂ ਨਿਭਾ ਰਹੇ ਸਨ ਵਿਭਾਗ ਵੱਲੋਂ ਉਨ੍ਹਾਂ ਨੂੰ ਪੰਜਾਬੀ ਮਿਸਟ੍ਰੈਸ ਵਜੋਂ ਪਦਉਨਤ ਕਰਕੇ ਸਰਕਾਰੀ ਮਿਡਲ ਸਕੂਲ ਡੇਲਿਆਂ ਵਾਲੀ ਵਿਖੇ ਹੋਣ ਤੋਂ ਪਹਿਲਾਂ ਸੰਸਥਾ ਦੇ ਵਿਕਾਸ ਕਾਰਜਾਂ ਲਈ ਅਤੇ ਵਿਦਿਆਰਥੀਆਂ ਦੀ ਭਲਾਈ ਲਈ 11000 ਰੁਪਏ ਭੇਟ ਕੀਤੇ।

    ਪ੍ਰਭਜੋਤ ਸਿੰਘ ਪ੍ਰਿੰਸੀਪਲ ਨੇ ਸੰਸਥਾ ਵਿੱਚ ਨਿਭਾਈਆਂ ਗਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਜੋ ਸਹਿਯੋਗ ਸੰਸਥਾ ਨੂੰ ਦਿੱਤੀ ਉਸ ਲਈ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਪਤੀ ਸ੍ਰ ਨਿਰਮਲ ਸਿੰਘ ਦੀ ਸ਼ਲਾਘਾ ਕੀਤੀ ਅਤੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸ੍ਰੀ ਵਿਵੇਕ ਕਪੂਰ,ਪ੍ਰੇਮ ਕੁਮਾਰ, ਕੁਲਵਿੰਦਰ ਸਿੰਘ, ਰਾਜਿੰਦਰ ਸਿੰਘ, ਮੈਡਮ ਮੰਜਲੀ ਕੱਕੜ, ਜਸਵੰਤ ਕੌਰ, ਅਮਨਦੀਪ ਕੌਰ, ਅਨੀਤਾ ਰਾਣੀ ਤੋਂ ਇਲਾਵਾ ਸਮੁੱਚਾ ਸਟਾਫ ਹਾਜ਼ਰ ਸੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ