ਲੋੜਵੰਦ ਮਰੀਜ਼ ਲਈ ਖੂਨਦਾਨ ਕੀਤਾ
ਸਮਾਣਾ, ਸੁਨੀਲ ਚਾਵਲਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚਲਦਿਆਂ ਬਲਾਕ ਸਮਾਣਾ ਦੇ ਸੇਵਾਦਾਰਾਂ ਵੱਲੋਂ 2 ਯੂਨਿਟ ਖੂਨਦਾਨ ਕਰਕੇ ਇੱਕ ਮਰੀਜ਼ ਦੀ ਜਾਨ ਬਚਾਈ ਗਈ। ਇਸ ਮੌਕੇ ਬਲਾਕ ਭੰਗੀਦਾਸ ਲਲਿਤ ਇੰਸਾਂ ਨੇ ਦੱਸਿਆ ਕਿ ਸ਼ਿੰਦਰ ਕੌਰ ਪਤਨੀ ਰਮਨ ਕੁਮਾਰ ਵਾਸੀ ਅਮਾਮਗੜ੍ਹ ਸਮਾਣਾ ਦਾ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਅਪ੍ਰੇਸ਼ਨ ਹੋਣਾ ਸੀ ਤੇ ਖੂਨ ਦੀ ਕਮੀ ਹੋਣ ਕਾਰਨ ਇਲਾਜ ਵਿੱਚ ਦੇਰੀ ਹੋ ਰਹੀ ਸੀ ਇਸ ਮੌਕੇ ਪਰਿਵਾਰ ਵੱਲੋਂ ਡੇਰਾ ਸੱਚਾ ਸੌਦਾ ਬਲਾਕ ਸਮਾਣਾ ਦੇ ਜਿੰਮੇਵਾਰਾਂ ਨਾਲ ਸੰਪਰਕ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਇਲਾਜ ਵਿੱਚ ਦੇਰੀ ਨਾ ਹੋਵੇ ਇਸ ਲਈ ਡੇਰਾ ਪ੍ਰੇਮੀ ਬਿਨ੍ਹਾਂ ਦੇਰੀ ਕਰਦਿਆਂ ਬਲਾਕ ਸਮਾਣਾ ਤੋਂ ਆਪਣੇ ਸਾਧਨਾਂ ’ਤੇ ਹੀ ਖੂਨਦਾਨ ਕਰਨ ਲਈ ਪੁੱਜ ਗਏ। ਉਨ੍ਹਾਂ ਦੱਸਿਆ ਕਿ ਭੈਣ ਦੀ ਤਬੀਅਤ ਕਾਫੀ ਖ਼ਰਾਬ ਸੀ ਡਾਕਟਰਾਂ ਵੱਲੋਂ 4 ਯੂਨਿਟ ਖੂਨ ਇਕੱਤਰ ਕਰਨ ਲਈ ਕਿਹਾ ਗਿਆ ਸੀ ਜਿਸ ਵਿੱਚ 2 ਯੂਨਿਟ ਬਲੱਡ ਬੈਂਕ ਤੇ 2 ਯੂਨਿਟ ਡੇਰਾ ਪ੍ਰੇਮੀਆਂ, ਜਿਨ੍ਹਾਂ ਵਿੱਚ 15 ਮੈਂਬਰ ਅਮਿਤ ਇੰਸਾਂ ਤੇ ਸੰਨੀ ਇੰਸਾਂ ਵੱਲੋਂ ਖੂਨਦਾਨ ਕੀਤਾ ਗਿਆ। ਇਸ ਮੌਕੇ ਸ਼ਿੰਦਰ ਕੌਰ ਦੇ ਪਤੀ ਰਮਨ ਕੁਮਾਰ ਨੇ ਪੂਜਨੀਕ ਗੁਰੂ ਜੀ ਤੇ ਡੇਰਾ ਪ੍ਰੇਮੀਆਂ ਦਾ ਖੂਨਦਾਨ ਕਰਨ ’ਤੇ ਤਹਿਦਿਲੋਂ ਧੰਨਵਾਦ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।