(Dollar) ਡਾਲਰ, ਕੱਚਾ ਤੇਲ ਅਤੇ ਤਿਮਾਹੀ ਨਤੀਜੇ ਤੈਅ ਕਰਨਗੇ ਬਾਜ਼ਾਰ ਦੀ ਚਾਲ
ਮੁੰਬਈ (ਸੱਚ ਕਹੂੰ ਨਿਊਜ਼)। ਕੌਮਾਂਤਰੀ ਬਾਜ਼ਾਰ ਦੀ ਮਜ਼ਬੂਤੀ ਤੋਂ ਉਤਸ਼ਾਹਿਤ ਨਿਵੇਸ਼ਕਾਂ ਦੀ ਸਥਾਨਕ ਪੱਧਰ ‘ਤੇ ਖਰੀਦਦਾਰੀ ਕਾਰਨ ਪਿਛਲੇ ਹਫਤੇ ਕਰੀਬ ਢਾਈ ਫੀਸਦੀ ਦੇ ਉਛਾਲ ‘ਤੇ ਰਹੇ ਘਰੇਲੂ ਸ਼ੇਅਰ ਬਾਜ਼ਾਰ ਦੀ ਚਾਲ ਅਗਲੇ ਹਫਤੇ ਡਾਲਰ (Dollar) ਅਤੇ ਕੱਚੇ ਤੇਲ ਦੇ ਰੁਖ ਤੇ ਕੰਪਨੀਆਂ ਦੇ ਤਿਮਾਹੀ ਨਤੀਜਿਆਂ ’ਤੇ ਤੈਅ ਹੋਵੇਗੀ।
ਇਹ ਵੀ ਪੜ੍ਹੋ : ਦੀਵਾਲੀ ‘ਤੇ ਬਾਜ਼ਾਰਾਂ ‘ਚ ਲੱਗੀਆਂ ਰੌਣਕਾਂ
ਪਿਛਲੇ ਹਫਤੇ ਬੀ.ਐੱਸ.ਈ. ਦਾ ਤੀਹ ਸ਼ੇਅਰਾਂ ਵਾਲਾ ਸੰਵੇਦੀ
ਸੰਵੇਦਨਸ਼ੀਲ ਸੂਚਕ ਅੰਕ ਸੈਂਸੈਕਸ 1387.18 ਅੰਕਾਂ ਦੀ ਛਾਲ ਮਾਰ ਕੇ 59 ਹਜ਼ਾਰ ਅੰਕਾਂ ਦੇ ਮਨੋਵਿਗਿਆਨਕ ਪੱਧਰ ਨੂੰ ਪਾਰ ਕਰ ਗਿਆ ਅਤੇ ਹਫਤੇ ਦੇ ਅੰਤ ‘ਤੇ 59307.15 ‘ਤੇ ਪਹੁੰਚ ਗਿਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ 390.6 ਅੰਕ ਵਧ ਕੇ 17576.30 ਅੰਕ ‘ਤੇ ਪਹੁੰਚ ਗਿਆ। ਸਮੀਖਿਆ ਅਧੀਨ ਹਫ਼ਤੇ ਵਿੱਚ, ਬੀਐਸਈ ਦੀ ਦਿੱਗਜ਼ ਕੰਪਨੀਆਂ ਦੀ ਤੁਲਨਾ ’ਚ ਮਝੌਲੀ ਤੇ ਛੋਟੀ ਕੰਪਨੀਆਂ ’ਚ ਲਿਵਾਲੀ ਦੀ ਰਫ਼ਤਾਰ ਮੱਠੀ ਰਹੀ। ਇਸ ਇਸ ਕਾਰਨ ਹਫਤੇ ਦੇ ਅੰਤ ‘ਚ ਮਿਡਕੈਪ 95.29 ਅੰਕ ਵਧ ਕੇ 24805.15 ‘ਤੇ ਅਤੇ ਸਮਾਲਕੈਪ 43.97 ਅੰਕ ਵਧ ਕੇ 28566.82 ‘ਤੇ ਪਹੁੰਚ ਗਿਆ।
ਬਾਜ਼ਾਰ ‘ਚ ਲਿਵਾਲੀ ਬਣੇ ਰਹਿਣ ਦੀ ਉਮੀਦ
ਨਿਵੇਸ਼ ਸਲਾਹ ਦੇਣ ਵਾਲੀ ਕੰਪਨੀ ਸਵਾਸਤਿਕਾ ਇਨਵੈਸਟਮੈਂਟ ਲਿਮਟਿਡ ਦੇ ਖੋਜ ਮੁਖੀ ਸੰਤੋਸ਼ ਮੀਨਾ ਅਨੁਸਾਰ ਤਿੰਨ ਹਫ਼ਤਿਆਂ ਦੀ ਮਜ਼ਬੂਤੀ ਤੋਂ ਬਾਅਦ ਪਿਛਲੇ ਹਫ਼ਤੇ ਘਰੇਲੂ ਸ਼ੇਅਰ ਬਾਜ਼ਾਰ ਵਿੱਚ ਤੇਜ਼ੀ ਦੇਖਣ ਨੂੰ ਮਿਲੀ। ਡਾਲਰ ਦੇ ਮੁਕਾਬਲੇ ਰੁਪਿਆ 83 ਰੁਪਏ ਪ੍ਰਤੀ ਡਾਲਰ ਤੱਕ ਡਿੱਗਣ ਅਤੇ ਅਮਰੀਕੀ ਬਾਂਡ ਰਿਟਰਨ ਰਿਕਾਰਡ ਉੱਚ ਪੱਧਰ ‘ਤੇ ਪਹੁੰਚਣ ਵਰਗੀਆਂ ਪ੍ਰਤੀਕੂਲ ਸਥਿਤੀਆਂ ਦੇ ਬਾਵਜੂਦ ਬਾਜ਼ਾਰ ਲਚਕੀਲਾ ਰਿਹਾ।
ਅਗਲੇ ਹਫਤੇ ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਬਾਜ਼ਾਰ ‘ਚ ਖਰੀਦਦਾਰੀ ਜਾਰੀ ਰਹਿਣ ਦੀ ਉਮੀਦ ਹੈ। ਅਗਲੇ ਹਫਤੇ ਗਲੋਬਲ ਬਾਜ਼ਾਰ, ਡਾਲਰ ਸੂਚਕਾਂਕ, ਅਮਰੀਕੀ ਬਾਂਡ ਯੀਲਡ ਅਤੇ ਕੱਚੇ ਤੇਲ ਦੀਆਂ ਕੀਮਤਾਂ ‘ਤੇ ਬਾਜ਼ਾਰ ਦੀ ਨਜ਼ਰ ਰਹੇਗੀ। ਨਾਲ ਹੀ, ਅਗਲੇ ਹਫਤੇ ਅਕਤੂਬਰ ਲਈ ਮਹੀਨਾਵਾਰ ਫਿਊਚਰਜ਼ ਡੀਲ ਦੇ ਨਿਪਟਾਰੇ ਨਾਲ ਘਰੇਲੂ ਮੋਰਚੇ ‘ਤੇ ਕੁਝ ਅਸਥਿਰਤਾ ਹੋ ਸਕਦੀ ਹੈ, ਪਰ ਕੰਪਨੀਆਂ ਦੇ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ਦੇ ਨਤੀਜੇ ਬਾਜ਼ਾਰ ਨੂੰ ਸਮਰਥਨ ਦੇਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ