ਡਾਕਟਰ ਜੋੜੇ ਨੂੰ ਬੰਦੀ ਬਣਾ ਕੇ ਸਾਢੇ ਛੇ ਲੱਖ ਲੁੱਟੇ

Doctor, Captives, Killed, Million

ਸੀਸੀਟੀਵੀ ਕੈਮਰੇ ‘ਚ ਕੈਦ ਹੋਏ ਲੁਟੇਰੇ, ਪੁਲਿਸ ਜੁੱਟੀ ਮਾਮਲੇ ਦੀ ਜਾਂਚ ‘ਚ

ਨਾਭਾ, ਤਰੁਣ ਕੁਮਾਰ ਸ਼ਰਮਾ

ਸਥਾਨਕ ਸ਼ਹਿਰ ਦੇ ਪਾਸ਼ ਇਲਾਕੇ ਹੀਰਾ ਮਹਿਲ ਕਲੋਨੀ ਵਿੱਚ ਅਣਪਛਾਤੇ ਲੁਟੇਰਿਆਂ ਨੇ ਇੱਕ ਡਾਕਟਰ ਜੋੜੇ ਤੋਂ ਤੇਜ਼ਧਾਰ ਹਥਿਆਰਾਂ ਦੀ ਨੋਕ ‘ਤੇ ਸਾਢੇ ਛੇ ਲੱਖ ਰੁਪਏ ਦੀ ਨਕਦੀ ਲੁੱਟ ਲਈ ਤੇ ਮੌਕੇ ਤੋਂ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਬੀਤੇ ਦਿਨ ਜਦੋਂ ਰਿਆਸਤੀ ਸ਼ਹਿਰ ਵਾਸੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਦਾ ਜਸ਼ਨ ਮਨਾ ਰਹੇ ਸਨ ਤਾਂ ਨਾਭਾ ਦੇ ਹੀਰਾ ਮਹਿਲ ਕਲੋਨੀ ਵਿਖੇ ਲੁਟੇਰਿਆਂ ਨੇ ਕਰੀਬ ਨੌ ਵਜੇ ਰਾਤ ਨੂੰ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਰਾਜੇਸ਼ ਗੋਇਲ ਨੇ ਦੱਸਿਆ ਕਿ ਜਦੋਂ ਬੀਤੀ ਰਾਤ ਉਹ ਮੁੱਖ ਗੇਟ ਬੰਦ ਕਰਨ ਲਈ ਆਇਆ ਤਾਂ ਦੋ ਅਣਪਛਾਤੇ ਬੰਦਿਆਂ ਨੇ ਮੇਰੇ ਘਰ ਅੰਦਰ ਦਾਖਲ ਹੋ ਕੇ ਮੇਰੇ ਸਿਰ ‘ਤੇ ਕੁੱਝ ਮਾਰਿਆ ਤੇ ਮੇਰੇ ਮੂੰਹ ‘ਚ ਕੱਪੜਾ ਟਾਈਪ ਕੁਝ ਫਸਾ ਕੇ ਮੇਰਾ ਮੂੰਹ ਬੰਦ ਕਰ ਦਿੱਤਾ।

ਇਸ ਤੋਂ ਬਾਦ ਲੁਟੇਰਿਆਂ ਨੇ ਮੈਨੂੰ ਜਮੀਨ ‘ਤੇ ਸੁੱਟ ਕੇ ਮੇਰੇ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਤੇ ਖਿੱਚ ਕੇ ਮੈਨੂੰ ਅੰਦਰ ਲੈ ਗਏ। ਇੰਨੇ ਨੂੰ ਟੀਵੀ ਦੇਖਦੀ ਮੇਰੀ ਘਰਵਾਲੀ ਨੇ ਕੁੱਝ ਅਵਾਜ ਸੁਣੀ ਤੇ ਬਾਹਰ ਆਈ ਤਾਂ ਇਨ੍ਹਾਂ ਲੁਟੇਰਿਆਂ ਨੂੰ ਉਸ ਨੂੰ ਵੀ ਧੱਕਾ ਮਾਰ ਕੇ ਪਿੱਛੇ ਸੁੱਟ ਦਿੱਤਾ। ਇਸ ਤੋਂ ਬਾਦ ਉਨ੍ਹਾਂ ਤਲਵਾਰ ਜਾਂ ਕਿਰਚ ਟਾਈਪ ਤੇਜ਼ਧਾਰ ਹਥਿਆਰ ਕੱਢ ਕੇ ਮੇਰੀ ਘਰਵਾਲੀ ਨੂੰ ਮੇਰੇ ਵੱਲ ਇਸ਼ਾਰਾ ਕਰਕੇ ਕਿਹਾ ਕਿ ਅਸੀਂ ਇਸ ਨੂੰ ਮਾਰ ਦੇਵਾਂਗੇ ਤਾਂ ਮੇਰੀ ਘਰਵਾਲੀ ਨੇ ਕਿਹਾ ਕਿ ਥੋਨੂੰ ਜੋ ਕੁੱਝ ਚਾਹੀਦਾ ਹੈ, ਲੈ ਲਵੋ ਪਰ ਅਜਿਹਾ ਨਾ ਕਰੋ। ਇਸ ਤੋਂ ਬਾਦ ਇੱਕ ਲੁਟੇਰਾ ਮੇਰੀ ਘਰਵਾਲੀ ਨਾਲ ਅੰਦਰ ਗਿਆ ਤੇ ਗੋਦਰੇਜ਼ ਦੀ ਅਲਮਾਰੀ ‘ਚੋਂ ਸਾਰੀ ਨਕਦੀ ਲੈ ਲਈ ਜੋ ਕਿ ਕਰੀਬ ਛੇ, ਸਾਢੇ ਛੇ ਲੱਖ ਦੇ ਕਰੀਬ ਸੀ। ਉਨ੍ਹਾਂ ਦੱਸਿਆ ਕਿ ਇਹ ਰਕਮ ਮੈ ਐਂਡਵਾਸ ਟੈਕਸ ਭਰਨ ਲਈ ਘਰ ਰੱਖੀ ਹੋਈ ਸੀ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਦੇ ਆਲਾ ਅਫਸਰਾਂ ਨੇ ਵੀ ਮੌਕੇ ਦਾ ਮੁਆਇਨਾ ਕੀਤਾ।

ਜਿਕਰਯੋਗ ਹੈ ਕਿ ਸ਼ਹਿਰ ਦੇ ਪਾਸ਼ ਇਲਾਕੇ ‘ਚ ਵਾਪਰੀ ਇਸ ਘਟਨਾ ਨੇ ਪੁਲਿਸ ਦੀ ਕਾਰਗੁਜ਼ਾਰੀ ‘ਤੇ ਸਵਾਲੀਆ ਨਿਸ਼ਾਨ ਲਗਾ ਦਿੱਤੇ ਹਨ। ਮਾਮਲੇ ਦੀ ਪੁਸ਼ਟੀ ਕਰਦਿਆਂ ਨਾਭਾ ਕੋਤਵਾਲੀ ਦੇ ਇੰਚਾਰਜ਼ ਇੰਸਪੈਕਟਰ ਸੁਖਰਾਜ ਸਿੰਘ ਘੁੰਮਣ ਨੇ ਕਿਹਾ ਕਿ ਅਸੀਂ ਪੀੜਤ ਡਾਕਟਰ ਜੋੜੇ ਦੇ ਬਿਆਨ ਨੋਟ ਕਰ ਲਏ ਹਨ। ਲੁਟੇਰੇ ਸੀਸੀਟੀਵੀ ਕੈਮਰੇ ‘ਚ ਆ ਚੁੱਕੇ ਹਨ, ਜਿਨ੍ਹਾਂ ਸਬੰਧੀ ਅਲਰਟ ਜਾਰੀ ਕਰਕੇ ਜੰਗੀ ਪੱਧਰ ‘ਤੇ ਇਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਜਲਦ ਹੀ ਦੋਸ਼ੀ ਪੁਲਿਸ ਦੀ ਗ੍ਰਿਫਤ ‘ਚ ਹੋਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।