ਸਾਡੇ ਨਾਲ ਸ਼ਾਮਲ

Follow us

12.1 C
Chandigarh
Monday, January 19, 2026
More
    Home Breaking News ਸੇਵਾ-ਸਿਮਰਨ ਕਰ...

    ਸੇਵਾ-ਸਿਮਰਨ ਕਰੋ ਤੇ ਫਰਜ਼ ਨਿਭਾਓ, ਮਾਲਾਮਾਲ ਹੋਣਗੀਆਂ ਝੋਲੀਆਂ : Saint Dr. MSG

    Maharashtra News

    ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਂਦੇ ਹਨ ਕਿ ਈਸ਼ਵਰ, ਅੱਲ੍ਹ, ਵਾਹਿਗੁਰੂ, ਰਾਮ ਜਿਸ ਤਾਕਤ ਨੂੰ ਕਿਹਾ ਜਾਂਦਾ ਹੈ, ਅਸੀਂ ਲੋਕ ਅਣਜਾਣ ਰਹਿ ਜਾਂਦੇ, ਜੇਕਰ ਸੱਚਾ ਗੁਰੂ, ਮੁਰਸ਼ਿਦ-ਏ-ਕਾਮਿਲ ਨਾ ਮਿਲਦਾ ਕੋਈ ਨਾਮ ਨਾ ਜਾਣਦਾ ਰਾਮ ਦਾ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ ਰੱਬ ਦਾ, ਜੇਕਰ ਸੱਚਾ ਗੁਰੂ ਪੀਰ-ਫ਼ਕੀਰ ਇਸ ਧਰਤੀ ‘ਤੇ ਨਾ ਆਇਆ ਹੁੰਦਾ ਈਸ਼ਵਰ ਆਪਣੇ ਸੰਤਾਂ ਨੂੰ, ਪੀਰ-ਫ਼ਕੀਰਾਂ ਨੂੰ ਇਸ ਧਰਤੀ ‘ਤੇ ਭੇਜਦਾ ਹੈ, ਤਾਂ ਕਿ ਉਸ ਪਰਮਾਤਮਾ ਤੋਂ ਵਿੱਛੜੀਆਂ ਹੋਈਆਂ ਜੀਵ ਆਤਮਾਵਾਂ ਫਿਰ ਤੋਂ ਪਰਮਾਤਮਾ ਨਾਲ ਮਿਲ ਜਾਣ ਤੇ ਗੁਰੂ ਆ ਕੇ ਇੱਥੇ ਸੱਚ ਦਾ ਪ੍ਰਚਾਰ ਕਰਦੇ ਹਨ, ਸੱਚੀ ਗੱਲ ਦੱਸਦੇ ਹਨ, ਸੱਚ ਨਾਲ ਜੋੜਦੇ ਹਨ ਤੇ ਸੱਚ ‘ਤੇ ਚੱਲਣਾ ਸਿਖਾਉਂਦੇ ਹਨ, ਜੋ ਸੁਣ ਕੇ ਅਮਲ ਕਰ ਲੈਂਦੇ ਹਨ ਉਨ੍ਹਾਂ ਦਾ ਬੇੜਾ ਪਾਰ ਹੋ ਜਾਂਦਾ ਹੈ ਤੇ ਜੋ ਸੁਣ ਕੇ ਅਮਲ ਨਹੀਂ ਕਰਦੇ ਉਹ ਖਾਲੀ ਰਹਿ ਜਾਂਦੇ ਹਨ। (Saint Dr. MSG)

    ਸਿਮਰਨ ਜ਼ਰੂਰ ਕਰੋ | Saint Dr. MSG

    ਪੂਜਨੀਕ ਗੁਰੂ ਜੀ ਨੇ ਫ਼ਰਮਾਇਆ (Saint Dr. MSG) ਕਿ ਪੀਰ-ਫ਼ਕੀਰ ਕਿਸੇ ਦੀ ਜ਼ਮੀਨ-ਜਾਇਦਾਦ, ਰੁਪਇਆ-ਪੈਸਾ ਜਾਂ ਰੰਗ ਰੂਪ ਦੇ ਭੁੱਖੇ ਨਹੀਂ ਹੁੰਦੇ ਪੀਰ-ਫ਼ਕੀਰ ਨੂੰ ਜੇਕਰ ਖੁਸ਼ ਕਰਨਾ ਹੋਵੇ, ਕੋਈ ਤੋਹਫ਼ਾ ਦੇਣਾ ਹੋਵੇ ਤਾਂ ਰਾਮ ਦਾ ਨਾਮ ਜਪੋ, ਪਰਮਾਤਮਾ ਦੀ ਬਣਾਈ ਸ੍ਰਿਸ਼ਟੀ ਦੀ ਸੇਵਾ ਕਰੋ, ਬਚਨਾਂ ‘ਤੇ ਅਮਲ ਕਰੋ ਤਾਂ ਯਕੀਨਨ ਇਹ ਹੀ ਸੱਚਾ ਤੋਹਫ਼ਾ ਹੈ ਇਸ ਘੋਰ ਕਲਿਯੁਗ ‘ਚ ਜੋ ਤੁਸੀਂ ਆਪਣੇ ਪੀਰ-ਫ਼ਕੀਰ ਨੂੰ ਦੇ ਸਕਦੇ ਹੋ ਰਾਮ ਦੇ ਨਾਮ ਦਾ ਜਾਪ 10 ਮਿੰਟ, 15 ਮਿੰਟ, 5 ਮਿੰਟ ਜਿੰਨਾ ਵੀ ਤੁਸੀਂ ਕਰ ਸਕੋ ਸਵੇਰੇ-ਸ਼ਾਮ ਜਦੋਂ ਵੀ ਤੁਹਾਨੂੰ ਸਮਾਂ ਲੱਗੇ, ਜ਼ਰੂਰ ਕਰੋ ਨਾਮ ਸ਼ਬਦ ਤੁਸੀਂ ਲੈ ਲੈਂਦੇ ਹੋ ਤੇ ਉਸ ਤੋਂ ਬਾਅਦ ਪਤਾ ਹੀ ਨਹੀਂ ਚੱਲਦਾ ਕਿ ਤੁਸੀਂ ਨਾਮ ਸ਼ਬਦ ਨੂੰ ਕਿੱਥੇ ਰੱਖਿਆ ਹੈ। (Saint Dr. MSG)

    ਹੱਥੋ ਹੱਥ ਮਿਲਣਗੀਆਂ ਖੁਸ਼ੀਆਂ | Saint Dr. MSG

    ਇੰਜ ਲੱਗਦਾ ਹੈ ਕਿ ਜਿਵੇਂ ਕੋਈ ਸਮਾਨ ਰੱਖ ਕੇ ਤਾਲਾ ਲਾ ਕੇ ਭੁੱਲ ਗਏ,  ਉਸੇ ਤਰ੍ਹਾਂ ਕਈ ਸੱਜਣ ਨਾਮ ਸ਼ਬਦ ਲੈ ਕੇ ਜਾਪ ਕਰਨਾ ਭੁੱਲ ਜਾਂਦੇ ਹਨ, ਇਹ ਗਲਤ ਗੱਲ ਹੈ! ਸਿਮਰਨ ਕਰਦੇ ਰਹੋ, ਬੈਠੇ-ਬੈਠੇ ਸਿਮਰਨ ਕਰਦੇ ਰਹੋ, ਸਤਿਸੰਗ ‘ਚ ਆਏ ਹੋ ਤਾਂ ਸਤਿਸੰਗ ਸੁਣੋ ਤੇ ਸਿਮਰਨ ਕਰਦੇ ਰਹੋ, ਤਾਂ ਕਹਿਣ ਦਾ ਭਾਵ ਫ਼ਲ ਵੀ ਮਿਲੇਗਾ ਤੇ ਖੁਸ਼ੀਆਂ ਹੱਥੋ-ਹੱਥ ਜ਼ਰੂਰ ਮਿਲਣਗੀਆਂ ਪੈਦਲ ਜਾ ਰਹੇ ਹੋ, ਸੈਰ ਕਰ ਰਹੇ ਹੋ, ਲੇਟੇ ਹੋਏ ਹੋ, ਕੰਮ-ਧੰਦਾ ਕਰਦੇ ਹੋ ਤਾਂ ਜੁਬਾਨ ਨਾਲ, ਖਿਆਲਾਂ ਨਾਲ ਮਾਲਕ ਦਾ ਨਾਮ ਜਪਦੇ ਰਹੋ। (Saint Dr. MSG)

    ਹੁਣ ਜੁਬਾਨ ਨਾਲ ਤਾਂ ਕੋਈ ਕੰਮ ਨਹੀਂ ਕਰਨਾ, ‘ਹੱਥਾਂ-ਪੈਰਾਂ ਨਾਲ ਕਰਮ ਯੋਗੀ ਤੇ ਜੀਭਾ ਖਿਆਲਾਂ ਨਾਲ ਗਿਆਨ ਯੋਗੀ’ ਕੰਮ-ਧੰਦਾ ਕਰਦੇ ਰਹੋ ਤੇ ਜੁਬਾਨ, ਖਿਆਲਾਂ ਨਾਲ ਰਾਮ ਦਾ ਨਾਮ ਜਪਦੇ ਰਹੋ, ਥੋੜ੍ਹਾ ਜਿਹਾ ਵੀ ਸਿਮਰਨ ਕੀਤਾ। ਇਸ ਘੋਰ ਕਲਿਯੁਗ ‘ਚ ਬਹੁਤ ਫਲਦਾ-ਫੁਲਦਾ ਹੈ, ਥੋੜ੍ਹਾ ਜਿਹਾ ਵੀ ਕੀਤਾ ਗਿਆ ਸਿਮਰਨ ਇਨਸਾਨ ਨੂੰ ਮਾਲਕ ਦੇ ਬਹੁਤ ਕਰੀਬ ਲੈ ਜਾਂਦਾ ਹੈ ਥੋੜ੍ਹੀ ਜਿਹੀ ਵੀ ਕੀਤੀ ਸੇਵਾ-ਸਿਮਰਨ ‘ਚ ਬਹੁਤ ਛੇਤੀ ਮਨ ਲਾਉਂਦੀ ਹੈ ਇਹ ਸਾਰੀਆਂ ਗੱਲਾਂ ‘ਸ਼ਾਹ ਮਸਤਾਨਾ ਜੀ ਦਾਤਾ-ਰਹਿਬਰ’ ਨੇ, ਜਿਨ੍ਹਾਂ ਸੱਚਾ ਸੌਦਾ ਬਣਾਇਆ, ਸਾਨੂੰ ਸਮਝਾਈਆਂ, ਸਾਨੂੰ ਸਿਖਾਈਆਂ। (Saint Dr. MSG)

    LEAVE A REPLY

    Please enter your comment!
    Please enter your name here