ਮਿੱਤਰਤਾ ਨੂੰ ਨਾ ਤਿਆਗੋ

Friendship

ਮਿੱਤਰਤਾ ਨੂੰ ਨਾ ਤਿਆਗੋ

Friendship | ਇੱਕ ਸ਼ੇਰ ਤੇ ਇੱਕ ਜੰਗਲ ਵਿਚ ਦੋਸਤੀ ਹੋ ਗਈ ਦੋਵਾਂ ਨੇ ਪ੍ਰਣ ਕੀਤਾ ਕਿ ਮਿੱਤਰਤਾ ਦੇ ਨਾਤੇ ਉਹ ਇੱਕ-ਦੂਜੇ ਦੀ ਰੱਖਿਆ ਕਰਨਗੇ ਜੇਕਰ ਦੋਵਾਂ ਵਿਚੋਂ ਕਿਸੇ ਇੱਕ ‘ਤੇ ਵੀ ਮੁਸੀਬਤ ਆਏਗੀ ਤਾਂ ਉਹ ਇੱਕ-ਦੂਜੇ ਦਾ ਸਹਿਯੋਗ ਕਰਨਗੇ ਇਹ ਮਿੱਤਰਤਾ ਅਤੇ ਪ੍ਰਣ ਕਾਰਨ ਜਦੋਂ ਆਦਮੀ ਜੰਗਲ ਵਿਚ ਲੱਕੜ ਜਾਂ ਫੁੱਲ-ਫ਼ਲ ਲੈਣ ਆਉਂਦਾ ਤਾਂ ਸ਼ੇਰ ਉਸ ਨੂੰ ਡਰਾ ਕੇ ਭਜਾ ਦਿੰਦਾ ਤੇ ਜਦੋਂ ਆਦਮੀ ਸ਼ੇਰ ਨੂੰ ਮਾਰਨ ਦੇ ਇਰਾਦੇ ਨਾਲ ਆਉਂਦਾ, ਤਾਂ ਜਗਲ ਸ਼ੇਰ ਨੂੰ ਲੁਕਾ ਲੈਂਦਾ

ਇਹ ਮਿੱਤਰਤਾ ਦੋਵਾਂ ਵਿਚ ਲੰਮੀ ਚੱਲੀ ਤੇ ਦੋਵਾਂ ਲਈ ਫਾਇਦੇਮੰਦ ਸਾਬਤ ਹੋਈ ਇੱਕ ਦਿਨ ਨਾ ਜਾਣੇ ਕੀ ਹੋਇਆ ਕਿ ਸ਼ੇਰ ਦੀ ਕਿਸੇ ਗਲਤੀ ਨੂੰ ਲੈ ਕੇ ਜੰਗਲ ਉਸ ਤੋਂ ਨਰਾਜ਼ ਹੋ ਗਿਆ ਸ਼ੇਰ ਨੇ ਵੀ ਆਪਣੇ ਘੁਮੰਡ ਦੇ ਨਸ਼ੇ ‘ਚ ਚੂਰ ਹੋ ਕੇ ਨਰਾਜ਼ਗੀ ਨੂੰ ਦੂਰ ਕਰਨ ਦਾ ਯਤਨ ਨਹੀਂ ਕੀਤਾ ਅਤੇ ਜੰਗਲ ਨੂੰ ਛੱਡ ਕੇ ਚਲਾ ਗਿਆ ਦੋਵਾਂ ਦੀ ਮਿੱਤਰਤਾ ਵਿਚ ਆਈ ਤਰੇੜ ਨਾਲ ਹੁਣ ਆਦਮੀ ਦੀ ਗੱਲ ਬਣ ਗਈ

ਜੰਗਲ ਨੂੰ ਅਸੁਰੱਖਿਅਤ ਵੇਖ ਕੇ ਆਦਮੀ ਨੇ ਉਸ ਨੂੰ ਵੱਢਣਾ ਸ਼ੁਰੂ ਕਰ ਦਿੱਤਾ ਸੰਘਣਾ ਜੰਗਲ ਦੇਖਦੇ ਹੀ ਦੇਖਦੇ ਖਾਲੀ ਹੋ ਗਿਆ ਸ਼ੇਰ ਵੀ ਜੰਗਲ ਤੋਂ ਬਿਨਾ ਇਕੱਲਾ ਰਹਿ ਗਿਆ ਸੀ ਆਦਮੀ ਨੇ ਉਸ ਦਾ ਪਿੱਛਾ ਕੀਤਾ ਤਾਂ ਉਸ ਨੇ ਘਾਟੀਆਂ ਤੇ ਪਹਾੜਾਂ ਦੀਆਂ ਦਰਾਰਾਂ ਵਿਚ ਪਨਾਹ ਲਈ ਪਰ, ਉੱਥੇ ਜੰਗਲ ਦੀ ਘਾਟ ਵਿਚ ਉਸ ਨੂੰ ਲੁਕਣ ਲਈ ਸੁਰੱਖਿਅਤ ਥਾਂ ਨਹੀਂ ਮਿਲੀ, ਜਿਸ ਨਾਲ ਉਹ ਅਸੁਰੱਖਿਅਤ ਹੋ ਗਿਆ ਤੇ ਮਾਰਿਆ ਗਿਆ ਜੰਗਲ ਅਤੇ ਸ਼ੇਰ ਦੀ ਮਿੱਤਰਤਾ ਰੱਖਿਆ ਨਾ ਹੋਣ ਕਾਰਨ ਇਹ ਹੋਇਆ ਕਿ ਨਾ ਜੰਗਲ ਰਿਹਾ, ਨਾ ਸ਼ੇਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।