ਸਾਡੇ ਨਾਲ ਸ਼ਾਮਲ

Follow us

12.2 C
Chandigarh
Wednesday, January 21, 2026
More
    Home Breaking News Ahmedabad Pla...

    Ahmedabad Plane Crash: ਅਹਿਮਦਾਬਾਦ ਜਹਾਜ਼ ਹਾਦਸਾ, ਵਿਜੇ ਰੂਪਾਨੀ ਦਾ DNA ਹੋਇਆ ਮੈਚ

    Ahmedabad Plane Crash
    Ahmedabad Plane Crash: ਅਹਿਮਦਾਬਾਦ ਜਹਾਜ਼ ਹਾਦਸਾ, ਵਿਜੇ ਰੂਪਾਨੀ ਦਾ DNA ਹੋਇਆ ਮੈਚ

    ਰਾਜਕੋਟ ’ਚ ਹੋਵੇਗਾ ਅੰਤਿਮ ਸਸਕਾਰ | Ahmedabad Plane Crash

    ਅਹਿਮਦਾਬਾਦ (ਏਜੰਸੀ)। Ahmedabad Plane Crash: ਅਹਿਮਦਾਬਾਦ ਜਹਾਜ਼ ਹਾਦਸੇ ’ਚ ਜਾਨ ਗਵਾਉਣ ਵਾਲੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਦਾ ਡੀਐਨਏ ਮੈਚ ਹੋ ਗਿਆ ਹੈ। ਉਨ੍ਹਾਂ ਦੀ ਦੇਹ ਉਨ੍ਹਾਂ ਦੇ ਪਰਿਵਾਰ ਨੂੰ ਸੌਂਪੀ ਜਾਵੇਗੀ ਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਰਾਜਕੋਟ ’ਚ ਕੀਤਾ ਜਾਵੇਗਾ। ਇਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 275 ਹੋ ਗਈ ਹੈ। ਐਤਵਾਰ ਸਵੇਰ ਤੱਕ 248 ਲਾਸ਼ਾਂ ਦੇ ਡੀਐਨਏ ਨਮੂਨੇ ਲਏ ਗਏ ਸਨ। ਇਨ੍ਹਾਂ ਵਿੱਚੋਂ 31 ਮੇਲ ਖਾਂਦੇ ਹਨ, ਜਿਨ੍ਹਾਂ ’ਚੋਂ 20 ਲਾਸ਼ਾਂ ਪਰਿਵਾਰ ਨੂੰ ਸੌਂਪ ਦਿੱਤੀਆਂ ਗਈਆਂ ਹਨ। Ahmedabad Plane Crash

    ਇਹ ਖਬਰ ਵੀ ਪੜ੍ਹੋ : Israel Iran Conflict 2025: ਇਜ਼ਰਾਈਲ ਦਾ ਈਰਾਨੀ ਰੱਖਿਆ ਮੰਤਰਾਲੇ ’ਤੇ ਹਮਲਾ, ਬੁਸ਼ਹਿਰ ’ਚ ਤੇਲ ਡਿਪੂਆਂ ’ਤੇ ਬੰਬਾਰੀ

    ਉਨ੍ਹਾਂ ਦੇ ਮੌਤ ਦੇ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ ਸਨ। ਐਂਬੂਲੈਂਸਾਂ ਰਾਹੀਂ ਸੁਰੱਖਿਆ ਦੇ ਨਾਲ ਲਾਸ਼ਾਂ ਨੂੰ ਉਨ੍ਹਾਂ ਦੇ ਜੱਦੀ ਸ਼ਹਿਰਾਂ ’ਚ ਪਹੁੰਚਾਇਆ ਜਾ ਰਿਹਾ ਹੈ। ਇਸ ਲਈ 230 ਟੀਮਾਂ ਬਣਾਈਆਂ ਗਈਆਂ ਹਨ, ਜੋ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨਾਲ ਸਿੱਧੇ ਸੰਪਰਕ ’ਚ ਹਨ। 192 ਐਂਬੂਲੈਂਸਾਂ ਤੇ ਵਾਹਨ ਸਟੈਂਡਬਾਈ ’ਤੇ ਹਨ। ਹਾਦਸੇ ’ਚ ਜਾਨ ਗੁਆਉਣ ਵਾਲੇ 11 ਵਿਦੇਸ਼ੀ ਨਾਗਰਿਕਾਂ ਦੇ ਰਿਸ਼ਤੇਦਾਰ ਅੱਜ ਅਹਿਮਦਾਬਾਦ ਪਹੁੰਚ ਸਕਦੇ ਹਨ। ਲਾਸ਼ਾਂ ਨੂੰ ਰੱਖਣ ਲਈ 170 ਤਾਬੂਤ ਬਣਾਉਣ ਦਾ ਆਦੇਸ਼ ਦਿੱਤਾ ਗਿਆ ਹੈ। ਇਨ੍ਹਾਂ ’ਚੋਂ ਲਗਭਗ 100 ਤਾਬੂਤ ਵਡੋਦਰਾ ਤੋਂ ਅਹਿਮਦਾਬਾਦ ਲਿਆਂਦੇ ਗਏ ਹਨ। ਬਾਕੀ ਤਾਬੂਤ ਬਣਾਉਣ ਦਾ ਕੰਮ ਜਾਰੀ ਹੈ।