ਤਲਾਕ ਨਾਲ ਟੁੱਟਦਾ ਸਮਾਜਿਕ ਤਾਣਾ-ਬਾਣਾ

Divorce

ਭਾਰਤ ’ਚ ਤਲਾਕ (Divorce) ਦਾ ਵਧਦਾ ਰੁਝਾਨ ਸਮਾਜਿਕ ਅਤੇ ਸਿੱਖਿਆਤਮਿਕ ਰੁਚੀ ਦਾ ਵਿਸ਼ਾ ਬਣ ਗਿਆ ਹੈ। ਤਲਾਕ ਦਾ ਵਧਦਾ ਰੁਝਾਨ, ਪਾਰੰਪਰਿਕ ਮਾਪਦੰਡਾਂ ਤੋਂ ਹਟ ਕੇ, ਸਮਾਜਿਕ ਤਾਣੇ-ਬਾਣੇ ’ਚ ਬਦਲਾਅ ਦਾ ਸੰਕੇਤ ਦੇ ਰਿਹਾ ਹੈ, ਇਸ ਲਈ ਇਸ ਦੇ ਕਾਰਨਾਂ ਦੀ ਡੂੰਘਾਈ ਨਾਲ ਜਾਂਚ ਦੀ ਲੋੜ ਹੈ। ਸ਼ਹਿਰਾਂ ’ਚ ਸਾਂਝੇ ਤੋਂ ਸਿੰਗਲ ਪਰਵਿਾਰਾਂ ’ਚ ਪਰਿਵਰਤਨ ਕਾਰਨ ਵੱਡੇ ਪਰਿਵਾਰਾਂ ਦੀ ਗਿਣਤੀ ਘੱਟ ਹੋ ਗਈ ਹੈ। ਹਾਲ ਦੇ ਸਾਲਾਂ ’ਚ, ਭਾਰਤ ’ਚ ਤਲਾਕ ਦੇ ਮਾਮਲਿਆਂ ’ਚ ਵਧੇਰੇ ਵਾਧਾ ਦੇਖਿਆ ਗਿਆ ਹੈ, ਜੋ ਸਮਾਜਿਕ ਦਿ੍ਰਸ਼ਟੀਕੋਣ ਅਤੇ ਸੱਭਿਆਚਾਰਕ ਮਾਪਦੰਡਾਂ ’ਚ ਜ਼ਿਕਰਯੋਗ ਬਦਲਾਅ ਨੂੰ ਦਰਸਾਉਂਦਾ ਹੈ। ਪਰੰਪਰਾਗਤ ਰੂਪ ਨਾਲ, ਭਾਰਤ ਪਰਿਵਾਰਕ ਮੁੱਲਾਂ ਅਤੇ ਵਿਆਹ ਦੀ ਪਵਿੱਤਰਤਾ ’ਤੇ ਜ਼ੋਰ ਦੇਣ ਲਈ ਜਾਣਿਆ ਜਾਂਦਾ ਹੈ। ਹਾਲਾਂਕਿ, ਕਈ ਕਾਰਨਾਂ ਨੇ ਬਦਲਦੀ ਗਤੀਸ਼ੀਲਤਾ ’ਚ ਯੋਗਦਾਨ ਦਿੱਤਾ ਹੈ, ਜਿਸ ਨਾਲ ਦੇਸ਼ ਭਰ ’ਚ ਤਲਾਕ ਦੀ ਦਰ ’ਚ ਵਾਧਾ ਹੋਇਆ ਹੈ।

Divorce

ਰਾਸ਼ਟਰੀ ਪਰਿਵਾਰ ਸਿਹਤ ਸਰਵੇ ਅਨੁਸਾਰ, ਸ਼ਹਿਰੀ ਖੇਤਰਾਂ ’ਚ ਪਰਿਵਾਰਕ ਬਣਤਰ ’ਚ ਜ਼ਿਕਰਯੋਗ ਬਦਲਾਅ ਆਇਆ ਹੈ। ਸਮਾਜਸ਼ਾਸਤਰੀ ਸਰਵਿਆਂ ਨ ਸ਼ਹਿਰੀ ਭਾਰਤੀ ਪਰਿਵਾਰਾਂ ’ਚ ਵਧਦੇ ਨਿੱਜਵਾਦ ’ਤੇ ਤੇਜ਼ੀ ਨਾਲ ਧਿਆਨ ਕੇਂਦਰਿਤ ਕੀਤਾ ਹੈ। ਪੱਛਮੀ ਸੱਭਿਆਚਾਰ ਦਾ ਪ੍ਰਭਾਵ, ਸੰਸਾਰੀਕਰਨ ਅਤੇ ਮੀਡੀਆ ਦੀ ਪਹੰੁਚ ਨੇ ਭਾਰਤੀਆਂ ਨੂੰ ਵਿਆਹ ਅਤੇ ਤਲਾਕ ’ਤੇ ਵੱਖ-ਵੱਖ ਦਿ੍ਰਸ਼ਟੀਕੋਣਾਂ ਤੋਂ ਜਾਣੂ ਕਰਵਾਇਆ ਹੈ। ਜ਼ਿਕਰਯੋਗ ਹੈ ਕਿ ਪੱਛਮੀ ਮੀਡੀਆ ਤੇ ਦਿ੍ਰਸ਼ਟੀਕੋਣਾਂ ਦੇ ਪ੍ਰਭਾਵ ਨੇ ਭਾਰਤੀ ਸਮਾਜ ਦੀ ਪ੍ਰੇਮ ਅਤੇ ਰਿਸ਼ਤਿਆਂ ਦੀ ਧਾਰਨਾ ਨੂੰ ਪ੍ਰਭਾਵਿਤ ਕੀਤਾ ਹੈ। ਨੌਜਵਾਨ ਪੀੜ੍ਹੀ ਪਾਰੰਪਰਿਕ ਪਾਰਿਵਾਰਕ ਉਮੀਦਾਂ ਦੀ ਤੁਲਨਾ ’ਚ ਨਿੱਜੀ ਖੁਸ਼ੀ ਅਤੇ ਅਨੁਕੂਲਤਾ ਨੂੰ ਪਹਿਲ ਦੇਣ ਲੱਗੀ ਹੈ, ਜਿਸ ਕਾਰਨ ਉਨ੍ਹਾਂ ਦਾ ਵਿਆਹ ਤੋਂ ਬਾਅਦ ਤਾਲਮੇਲ ਨਹੀਂ ਬਣਦਾ, ਜਿਸ ਕਾਰਨ ਉਹ ਤਲਾਕ ਨੂੰ ਇੱਕ ਵਿਹਾਰਕ ਬਦਲ ਦੇ ਰੂਪ ’ਚ ਮੰਨਣ ਲੱਗਦੇ ਹਨ। (Divorce)

ਭਾਰਤ ਜਿਆਦਾ ਨਿੱਜਵਾਦੀ ਹੁੰਦਾ ਜਾ ਰਿਹਾ ਹੈ, ਲੋਕ ਪਰਿਵਾਰਕ ਅਤੇ ਸਮਾਜਿਕ ਉਮੀਦਾਂ ਤੋਂ ਨਿੱਜੀ ਖੁਸ਼ੀ ਅਤੇ ਖੁਦਮੁਖਤਿਆਰੀ ਨੂੰ ਪਹਿਲ ਦੇਣ ਲੱਗੇ ਹਨ। ਪੈਸਿਆਂ ’ਤੇ ਅਸਹਿਮਤੀ ਅਤੇ ਵਿੱਤੀ ਕੁਪ੍ਰਬੰਧਨ ਕਾਰਨ ਪਤੀ-ਪਤਨੀ ਵਿਚਕਾਰ ਝਗੜੇ ਹੋ ਰਹੇ ਹਨ। ਅਸੰਗਤ ਪਾਲਣ-ਪੋਸ਼ਣ ਸ਼ੈਲੀਆਂ ਦੇ ਮਾਮਲਿਆਂ ’ਚ, ਕੁਝ ਜੋੜੇ ਬੱਚਿਆਂ ਦੇ ਪਾਲਣ-ਪੋਸ਼ਣ ਲਈ ਜ਼ਿਆਦਾ ਅਨੁਕੂਲ ਵਾਤਾਵਰਨ ਦੀ ਭਾਲ ’ਚ ਤਲਾਕ ਦਾ ਬਦਲ ਚੁਣ ਰਹੇ ਹਨ। ਕੰਮ ਅਸਾਈਨਮੈਂਟ ਜਾਂ ਉੱਚ ਸਿੱਖਿਆ ਕਾਰਨ ਵੱਖ ਰਹਿਣ ਦਾ ਵਧੇਰੇ ਸਮਾਂ ਵਿਆਹਾਂ ’ਚ ਤਣਾਅ ਪੈਦਾ ਕਰ ਰਿਹਾ ਹੈ। ਸਹੁਰੇ ਪਰਿਵਾਰ ਵਾਲਿਆਂ ਨਾਲ ਸੰਘਰਸ਼ ਖਾਸ ਕਰਕੇ ਸਾਂਝੇ ਪਰਿਵਾਰ ’ਚ ਵਿਆਹੁਤਾ ਤਣਾਅ ਨੂੰ ਹੱਲਾਸ਼ੇਰੀ ਦਿੰਦਾ ਹੈ। ਸੋਸ਼ਲ ਮੀਡੀਆ ਨੇ ਸ਼ਹਿਰੀ ਭਾਰਤ ’ਚ ਸਬੰਧਾਂ ਦੀ ਗਤੀਸ਼ੀਲਤਾ ਨੂੰ ਬਦਲ ਦਿੱਤਾ ਹੈ।

ਭ੍ਰਿਸ਼ਟਾਚਾਰ, ਸਿਆਸਤ ਤੇ ਤਕਨੀਕੀ ਪਹਿਲੂ

ਸੋਸ਼ਲ ਮੀਡੀਆ ਅਤੇ ਤਕਨੀਕ ਦੀ ਵਿਆਪਕ ਵਰਤੋਂ ਨਾਲ ਪਤੀ-ਪਤਨੀ ਵਿਚਕਾਰ ਵਿਸ਼ਵਾਸ ਸਬੰਧੀ ਸਮੱਸਿਆਵਾਂ, ਈਰਖਾ ਅਤੇ ਗਲਤਫਹਿਮੀਆਂ ਪੈਦਾ ਹੋ ਰਹੀਆਂ ਹਨ। ਵਟਸਐਪ, ਇੰਸਟਾਗ੍ਰਾਮ ਅਤੇ ਫੇਸਬੁੱਕ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ ਜ਼ਰੀਏ ਜਿਸ ਤੇਜ਼ੀ ਨਾਲ ਲੋਕਾਂ ਵਿਚਕਾਰ ਨੇੜਤਾ ਵਧੀ ਹੈ। ਉਸੇ ਤੇਜ਼ੀ ਨਾਲ ਸੋਸ਼ਲ ਮੀਡੀਆ ਪਲੇਟਫਾਰਮ ਵਿਆਹ ਤੋੜਨ ਅਤੇ ਤਲਾਕ ਦੀ ਵਜ੍ਹਾ ਵੀ ਬਣ ਰਹੇ ਹਨ। ਸਥਿਤੀ ਇਹ ਹੈ ਕਿ ਮਹਾਂਨਗਰਾਂ ’ਚ ਤਲਾਕ ਦੇ ਹਰ 10 ਮਾਮਲਿਆਂ ’ਚ 4 ਦੀ ਵਜ੍ਹਾ ਸੋਸ਼ਲ ਮੀਡੀਆ ਕਾਰਨ ਪਤੀ-ਪਤਨੀ ਦੀ ਹੋਰ ਲੋਕਾਂ ਨਾਲ ਵਧੀ ਨੇੜਤਾ ਹੈ। ਪਤੀ-ਪਤਨੀ ਵਿਚਕਾਰ ਅਪ੍ਰਭਾਵੀ ਸੰਚਾਰ ਨਾਲ ਗਲਤਫਹਿਮੀਆਂ, ਅਣਸੁਲਝੇ ਝਗੜੇ ਅਤੇ ਭਾਵਨਾਤਮਕ ਦੂਰੀਆਂ ਪੈਦਾ ਹੋ ਸਕਦੀਆਂ ਹਨ, ਜੋ ਆਖ਼ਰ ਵਿਆਹ ਟੁੱਟਣ ਦਾ ਕਾਰਨ ਬਣ ਸਕਦੇ ਹਨ।

ਪਰਿਵਾਰਕ ਗਤੀਸ਼ੀਲਤਾ ਪ੍ਰਭਾਵਿਤ | Divorce

ਜਨਮ-ਜਨਮ ਦੇ ਰਿਸ਼ਤਿਆਂ ’ਚ ਦੂਰੀਆਂ ਅਤੇ ਕੜਵਾਹਟ ਪੈਦਾ ਕਰ ਰਿਹਾ ਸੋਸ਼ਲ ਮੀਡੀਆ, ਰੋਕ-ਟੋਕ ਪਤੀ ਅਤੇ ਪਤਨੀ ਨੂੰ ਮਨਜ਼ੂਰ ਨਹੀਂ ਹੈ। ਇੰਡੀਅਨ ਸਾਈਕਾਇਟ੍ਰੀ ਸੁਸਾਇਟੀ ਸਮੇਤ ਹੋਰ ਸਰਵਿਆਂ ਤੋਂ ਪਤਾ ਲੱਗਦਾ ਹੈ ਕਿ ਸ਼ਹਿਰੀ ਖੇਤਰਾਂ ’ਚ ਪਹਿਲਾਂ ਦੀ ਤੁਲਨਾ ’ਚ ਮਾਨਸਿਕ ਸਿਹਤ ਸਬੰਧੀ ਸਮੱਸਿਆਵਾਂ ’ਚ ਜ਼ਿਕਰਯੋਗ ਵਾਧਾ ਹੋਇਆ ਹੈ, ਜੋ ਪਰਿਵਾਰਕ ਗਤੀਸ਼ੀਲਤਾ ਨੂੰ ਪ੍ਰਭਾਵਿਤ ਕਰ ਰਹੀ ਹੈ। ਪਤੀ-ਪਤਨੀ ਵਿਚਕਾਰ ਅਪ੍ਰਭਾਵੀ ਸੰਚਾਰ ਨਾਲ ਗਲਤਫਹਿਮੀਆਂ, ਅਣਸੁਲਏ ਝਗੜੇ ਤੇ ਭਾਵਨਾਤਮਕ ਦੂਰੀਆਂ ਪੈਦਾ ਹੋ ਰਹੀਆ ਹਨ, ਜੋ ਆਖ਼ਰ ਵਿਆਹ ਟੁੱਟਣ ਦਾ ਕਾਰਨ ਬਣ ਰਹੇ ਹਨ। ਨਸ਼ਿਆਂ ਦੀ ਵਧਦੀ ਵਰਤੋਂ ਦੀ ਸਮੱਸਿਆ ਘਰੇਲੂ ਹਿੰਸਾ ਅਤੇ ਵਿਆਹਾਂ ’ਚ ਅਸਥਿਰਤਾ ਨੂੰ ਜਨਮ ਦੇ ਰਹੀ ਹੈ। ਕਰੀਅਰ ਦੀਆਂ ਵੱਖ-ਵੱਖ ਇੱਛਾਵਾਂ ਤੇ ਨੌਕਰੀ ’ਚ ਟਰਾਂਸਫਰ ਦੋਵਾਂ ਜੀਆਂ ਵਿਚਕਾਰ ਸਰੀਰਕ ਦੂਰੀ ਪੈਦਾ ਕਰ ਸਕਦਾ ਹੈ, ਜਿਸ ਨਾਲ ਰਿਸ਼ਤਿਆਂ ’ਚ ਤਣਾਅ ਪੈਦਾ ਹੋ ਰਿਹਾ ਹੈ।

IND Vs AUS T20 Series : ਦੂਜਾ ਮੈਚ ਅੱਜ, ਮੀਂਹ ਕਰ ਸਕਦਾ ਹੈ ਪ੍ਰਭਾਵਿਤ

ਟੈਨਸ਼ਨ ਅਤੇ ਚਿੰਤਾ ਵਰਗੇ ਮਾਨਸਿਕ ਸਿਹਤ ਮੁੱਦੇ ਕਿਸੇ ਵਿਅਕਤੀ ਦੀ ਸਿਹਤ, ਵਿਵਾਹਿਕ ਜੀਵਨ ਨੂੰ ਬਣਾਏ ਰੱਖਣ ਦੀ ਸਮਰੱਥਾ ਨੂੰ ਪ੍ਰਭਾਵਿਤ ਕਰ ਰਹੇ ਹਨ। ਵਿਆਹ ਦੇ ਅੰਦਰ ਰਿਵਾਇਤੀ ਲਿੰਗ ਭੂਮਿਕਾਵਾਂ ਅਤੇ ਉਮੀਦਾਂ ਅਸਮਾਨਤਾ ਅਤੇ ਅਸੰਤੋਸ਼ ਦਾ ਕਾਰਨ ਬਣ ਰਹੀਆਂ ਹਨ, ਵਿਸ਼ੇਸ਼ ਤੌਰ ’ਤੇ ਜਦੋਂ ਇੱਕ ਸਾਥੀ ਵਿਸ਼ੇਸ਼ ਜਿੰਮੇਵਾਰੀਆਂ ਤੋਂ ਅਧੂਰਾ ਜਾਂ ਬੋਝ ਮਹਿਸੂਸ ਕਰਦਾ ਹੈ। ਆਰਥਿਕ ਅਜ਼ਾਦੀ ਅਤੇ ਸ਼ਕਤੀਕਰਨ ਦੇ ਨਤੀਜੇ ਵਜੋਂ ਸ਼ਹਿਰਾਂ ’ਚ ਜ਼ਿਆਦਾਤਰ ਔਰਤਾਂ ਕਰੀਅਰ ਬਣਾ ਰਹੀਆਂ ਹਨ, ਜਿਸ ਨਾਲ ਉਨ੍ਹਾਂ ਨੂੰ ਵਿੱਤੀ ਅਜ਼ਾਦੀ ਅਤੇ ਵਿਆਹ ਤੋਂ ਬਾਅਦ ਅਸੰਤੋਸ਼ਜਨਕ ਜੀਵਨ ਤੋਂ ਬਾਹਰ ਨਿੱਕਲਣ ਦੀ ਪ੍ਰੇਰਨਾ ਮਿਲ ਰਹੀ ਹੈ।

ਜੀਵਨਸ਼ੈਲੀ ਨਾਲ ਤਾਲਮੇਲ

ਭਾਰਤ ਦੇ ਤੇਜ਼ ਆਰਥਿਕ ਵਾਧੇ ਅਤੇ ਸ਼ਹਿਰੀਕਰਨ ਨੇ ਰਿਵਾਇਤੀ ਪਰਿਵਾਰਕ ਢਾਂਚੇ ਨੂੰ ਬਦਲ ਦਿੱਤਾ ਹੈ। ਜਿਵੇਂ-ਜਿਵਂ ਲੋਕ ਬਿਹਤਰ ਮੌਕਿਆਂ ਲਈ ਸ਼ਹਿਰਾਂ ਵੱਲ ਪਲਾਇਨ ਕਰਦੇ ਹਨ, ਉਨ੍ਹਾਂ ਨੂੰ ਆਧੁਨਿਕ ਜੀਵਨਸ਼ੈਲੀ ਨਾਲ ਤਾਲਮੇਲ ਬਿਠਉਣ ’ਚ ਅਕਸਰ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨਾਲ ਵਿਆਹ ’ਚ ਤਣਾਅ ਆ ਸਕਦਾ ਹੈ। ਆਰਥਿਕ ਦਬਾਅ, ਨੌਕਰੀ ਦਾ ਤਣਾਅ ਅਤੇ ਕਾਰਜ-ਜੀਵਨ ਸੰਤੁਲਨ ਦੀ ਕਮੀ ਕਾਰਨ ਪਤੀ-ਪਤਨੀ ਵਿਚਕਾਰ ਝਗੜੇ ਹੋ ਰਹੇ ਹਨ। ਭਾਰਤ ਦੇ ਮਹਾਂਨਗਰ ਖੇਤਰਾਂ ’ਚ ਤਲਾਕ ਦੀ ਦਰ ’ਚ ਵਾਧਾ ਸੱਭਿਆਚਾਰਕ, ਆਰਥਿਕ ਅਤੇ ਕਾਨੂੰਨੀ ਕਾਰਨਾਂ ਦੀ ਇੱਕ ਗੁੰਝਲਦਾਰ ਪਰਸਪਰ ਕਿਰਿਆ ਨੂੰ ਪ੍ਰਦਰਸ਼ਿਤ ਕਰਦੀ ਹੈ। ਇਹ ਭਾਰਤੀ ਸਮਾਜ ’ਚ ਸੰਕਰਮਣਕਾਲੀ ਗੇੜ ਨੂੰ ਦਰਸ਼ਾਉਂਦਾ ਹੈ ਜਿੱਥੇ ਨਿੱਜੀ ਉਮੀਦਾਂ ਨੂੰ ਤੇਜ਼ੀ ਨਾਲ ਮਾਨਤਾ ਦਿੱਤੀ ਜਾ ਰਹੀ ਹੈ।

ਪੀਐੱਮ ਮੋਦੀ ਦੀ ਸੁਰੱਖਿਆ ’ਚ ਢਿੱਲ ਮਾਮਲੇ ’ਚ 7 ਪੁਲਿਸ ਅਧਿਕਾਰੀ ਮੁਅੱਤਲ

ਇਹ ਰੁਝਾਨ, ਰਿਵਾਇਤੀ ਮਾਪਦੰਡਾਂ ਨੂੰ ਚੁਣੌਤੀ ਦਿੰਦੇ ਹੋਏ, ਸਮਾਜਿਕ ਵਿਕਾਸ ਅਤੇ ਸਮਕਾਲੀ ਮੁੱਲਾਂ ਅਤੇ ਨਿੱਜੀ ਕਲਿਆਣ ਦੇ ਨਾਲ ਵਿਆਹ ਦੇ ਬਿਹਤਰ ਤਾਲਮੇਲ ਦੇ ਰਸਤੇ ਵੀ ਖੋਲ੍ਹਦਾ ਹੈ। ਇਸ ਮੁੱਦੇ ਲਈ ਇੱਕ ਸੂਖਮ ਸਮਝ ਅਤੇ ਸਹਾਇਕ ਨੀਤੀਗਤ ਢਾਂਚੇ ਦੀ ਲੋੜ ਹੈ ਜੋ ਆਧੁਨਿਕ ਰਿਸ਼ਤਿਆਂ ਦੀ ਬਦਲਦੀ ਗਤੀਸ਼ੀਲਤਾ ਨੂੰ ਪੂਰਾ ਕਰੇ। ਭਾਰਤ ’ਚ ਤਲਾਕ ਦੇ ਮਾਮਲਿਆਂ ’ਚ ਭਾਰੀ ਵਾਧੇ ਨੂੰ ਸਮਾਜਿਕ, ਆਰਥਿਕ ਪਰਿਵਰਤਨ, ਮਹਿਲਾ ਸ਼ਕਤੀਕਰਨ, ਬਦਲਦੇ ਦਿ੍ਰਸ਼ਟੀਕੋਣ, ਕਾਨੂੰਨੀ ਸੁਧਾਰ ਅਤੇ ਸਮਾਜਿਕ ਕਲੰਕ ’ਚ ਕਮੀ ਦੇ ਸੰਯੋਜਨ ਲਈ ਜਿੰਮੇਵਾਰ ਦੱਸਿਆ ਜਾ ਸਕਦਾ ਹੈ।

ਜਿਵੇਂ-ਜਿਵੇਂ ਭਾਰਤ ਵਿਕਸਿਤ ਹੋ ਰਿਹਾ ਹੈ, ਵਿਵਾਹਿਕ ਸਬੰਧਾਂ ਦੀ ਗਤੀਸ਼ੀਲਤਾ ’ਚ ਹੋਰ ਜ਼ਿਆਦਾ ਬਦਲਾਅ ਆਉਣ ਦੀ ਸੰਭਾਵਨਾ ਹੈ। ਜੋੜਿਆਂ ਨੂੰ ਉਨ੍ਹਾਂ ਦੇ ਮੁੱਦੇ ਹੱਲ ਕਰਨ ਅਤੇ ਜਦੋਂ ਵੀ ਸੰਭਵ ਹੋਵੇ ਤਲਾਕ ਦੇ ਬਦਲ ਲੱਭਣ ’ਚ ਮੱਦਦ ਕਰਨ ਲਈ ਸਹਾਇਤਾ ਪ੍ਰਣਾਲੀ ਅਤੇ ਸਲਾਹ ਸੇਵਾਵਾਂ ਪ੍ਰਦਾਨ ਕਰਨਾ ਸਮਾਜ ਲਈ ਬੇਹੱਦ ਜ਼ਰੂਰੀ ਹੈ। ਇਸ ਤੋਂ ਇਲਾਵਾ, ਅੰਤਰਨਿਹਿੱਤ ਸੱਭਿਆਚਾਰਕ ਮਾਪਦੰਡਾਂ ਨੂੰ ਸੰਬੋਧਨ ਕਰਨ ਅਤੇ ਲੈਂਗਿਕ ਸਮਾਨਤਾ ’ਚ ਸੁਧਾਰ ਕਰਨ ਦੇ ਯਤਨ ਭਵਿੱਖ ’ਚ ਤੰਦਰੁਸਤ ਅਤੇ ਜਿਆਦਾ ਟਿਕਾਊ ਵਿਆਹਾਂ ’ਚ ਯੋਗਦਾਨ ਦੇ ਸਕਦੇ ਹਨ।

ਪਿ੍ਰਅੰਕਾ ਸੌਰਭ
(ਇਹ ਲੇਖਿਕਾ ਦੇ ਆਪਣੇ ਵਿਚਾਰ ਹਨ)