Farmer Meeting: ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੀ ਹੋਈ ਜ਼ਿਲ੍ਹਾ ਪੱਧਰੀ ਮੀਟਿੰਗ

Farmer Meeting
Farmer Meeting: ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੀ ਹੋਈ ਜ਼ਿਲ੍ਹਾ ਪੱਧਰੀ ਮੀਟਿੰਗ

Farmer Meeting: (ਵਿੱਕੀ ਕੁਮਾਰ) ਮੋਗਾ। ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਜ਼ਿਲ੍ਹਾ ਆਗੂ ਜਗਰਾਜ ਸਿੰਘ ਦੱਧਾਹੂਰ ਦੀ ਅਗਵਾਈ ਹੇਠ ਗੁ: ਅਜੀਤਵਾਲ ਵਿਖੇ ਹੋਈ ਜਿਸ ਵਿੱਚ ਸੂਬਾ ਆਗੂ ਲਖਵੀਰ ਸਿੰਘ ਦੌਧਰ ਵੀ ਹਾਜ਼ਰ ਹੋਏ। ਉਹਨਾਂ ਕਿਹਾ ਕਿ ਕਣਕ ਦੇ ਸੜਨ ਨਾਲ ਹੋਏ ਨੁਕਸਾਨ ਦਾ ਕਿਸਾਨਾਂ ਨੂੰ 50 ਹਾਜ਼ਰ ਰੁਪਏ ਪ੍ਰਤੀ ਏਕੜ ਮੁਤਾਬਿਕ ਮੁਆਵਜ਼ਾ ਲੈਣ ਦੀ ਮੰਗ ਲਈ 2 ਮਈ ਨੂੰ ਜ਼ਿਲ੍ਹਾ ਹੈਡਕੁਆਰ ਮੋਗਾ ਵਿਖੇ ਇਕੱਠੇ ਹੋ ਕੇ ਦੋਵੇਂ ਫੋਰਮਾਂ ਵੱਲੋਂ ਸਾਂਝਾ ਮੰਗ ਪੱਤਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: Farmers News: ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਵੱਡਾ ਤੋਹਫਾ, 5 ਕਰੋੜ ਕਿਸਾਨਾਂ ਨੂੰ ਹੋਵੇਗਾ ਫਾਇਦਾ

ਕਿਸਾਨਾਂ ਦਾ ਚੋਰੀ ਹੋਇਆ ਸਮਾਨ ਵਾਪਸ ਲੈਣ ਲਈ ਅਤੇ ਬਲਵੰਤ ਸਿੰਘ ਬਹਿਰਾਮਕੇ ’ਤੇ ਤਸ਼ੱਦਦ ਕਰਨ ਵਾਲੇ ਥਾਣੇਦਾਰ ਨੂੰ ਮੁਅੱਤਲ ਕਰਨ ਲਈ ਥਾਣਾ ਸ਼ੰਭੂ ਅੱਗੇ 6 ਮਈ ਨੂੰ ਧਰਨਾ ਦਿੱਤਾ ਜਾਵੇਗਾ। ਹਾੜ੍ਹੀ ਦਾ ਫੰਡ ਵੀ ਜ਼ੋਰ ਨਾਲ ਇਕੱਠਾ ਕਰਨ ਦੀ ਵਿਉਂਤ ਬਣਾਈ ਗਈ ਹੈ। ਇਸ ਮੌਕੇ ਬਲਜਿੰਦਰ ਸਿੰਘ, ਅਜਮੇਰ ਸਿੰਘ ਕਿਸ਼ਨਪੁਰਾ, ਸੁਖਜੀਤ ਸਿੰਘ ਕਰਮਜੀਤ ਸਿੰਘ ਤੋਤਾ ਸਿੰਘ ਦੌਧਰ ਲਖਵੀਰ ਸਿੰਘ ਰਾਮੂੰਵਾਲਾ, ਗੁਰਦੀਪ ਸਿੰਘ ਮੀਨੀਆਂ ਸ਼ਾਮਲ ਸਨ। Farmer Meeting