ਡਰੱਗ ਕੰਟਰੋਲ ਅਫ਼ਸਰ ਨਵਦੀਪ ਕੌਰ ਦੇ ਦਿਸ਼ਾ-ਨਿਰਦੇਸ਼ ਤਹਿਤ ਲੱਗੇਗਾ ਕੈਂਪ
- ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਤੇ ਸਕਿਨ ਐਲਰਜੀ ਲਈ ਕੀਤਾ ਜਾਵੇਗਾ ਜਾਗਰੂਕ
Fatehgarh Sahib News: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਪੰਜਾਬ ‘ਚ ਆਏ ਹੜ੍ਹਾਂ ਕਾਰਨ ਉੱਥੇ ਰਹਿਣ ਵਾਲੇ ਲੋਕਾਂ ਦਾ ਜੀਵਨ ਅਸਥ ਵਿਅਸਤ ਹੋਇਆ ਪਿਆ ਹੈ। ਜਿੱਥੇ ਉਨ੍ਹਾਂ ਨੂੰ ਹੜ੍ਹਾਂ ਦੀ ਕਰੋਪੀ ਕਾਰਨ ਆਪਣੇ ਡੰਗਰਾਂ ਅਤੇ ਮਕਾਨਾਂ ਤੋਂ ਇਲਾਵਾ ਫ਼ਸਲਾਂ ਦਾ ਨੁਕਸਾਨ ਚੱਲਣਾ ਪਿਆ, ਉੱਥੇ ਹੀ ਉਨ੍ਹਾਂ ਲੋਕਾਂ ਨੂੰ ਅੱਖਾਂ ਵਿੱਚ ਜਲਣ ਅਤੇ ਸਕਿਨ ਐਲਰਜੀ ਵਰਗੀਆਂ ਬਿਮਾਰੀਆਂ ਨਾਲ ਲੜਨਾ ਪੈ ਰਿਹਾ ਹੈ।
ਇਸ ਨੂੰ ਦੇਖਦਿਆਂ ਡਿਸਟ੍ਰਿਕਟ ਕੈਮਿਸਟ ਐਸੋਸੀਏਸ਼ਨ(ਰਜਿ:) ਫ਼ਤਹਿਗੜ੍ਹ ਸਾਹਿਬ ਨੇ ਇਹ ਫੈਸਲਾ ਕੀਤਾ ਹੈ ਕਿ ਅੱਖਾਂ ‘ਤੇ ਸਕਿਨ ਦੇ ਸਪੈਸਲ਼ਲਿਸਟ ਡਾਕਟਰਾਂ ਦੀ ਟੀਮਾਂ ਨੂੰ ਲੈ ਕੇ ਅਤੇ ਪ੍ਰਸ਼ਾਸਨ ਦੇ ਕਹਿਣ ਅਨੁਸਾਰ ਉੱਥੇ ਅੱਖਾਂ ਤੇ ਸਕਿੱਨ ਨਾਲ ਸਬੰਧਿਤ ਬਿਮਾਰੀਆਂ ਲਈ ਕੈਂਪ ਲਗਾਇਆ ਜਾਵੇਗਾ।
ਇਹ ਵੀ ਪੜ੍ਹੋ: Sunam News: ਸੁਨਾਮ ‘ਚ ਲੋਕ ਬੇਹਾਲ, ਕੁਝ ਘਬਰਾਏ, ਕੁਝ ਬਿਮਾਰ, ਜਾਣੋ ਕੀ ਹੈ ਪੂਰਾ ਮਾਮਲਾ…
ਇਸ ਸਬੰਧੀ ਅੱਜ ਡਿਸਟ੍ਰਿਕਟ ਕੈਮਿਸਟ ਐਸੋਸੀਏਸ਼ਨ(ਰਜਿ:) ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਐੱਚ ਐੱਸ ਚੰਨੀ ਦੀ ਪ੍ਰਧਾਨਗੀ ਹੇਠ ਵਫਦ ਜ਼ਿਲ੍ਹਾ ਡਰੱਗ ਕੰਟਰੋਲ ਅਫ਼ਸਰ ਮੈਡਮ ਨਵਦੀਪ ਕੌਰ ਨੂੰ ਮਿਲਿਆ। ਉਨ੍ਹਾਂ ਨਾਲ ਕੈਂਪ ਸਬੰਧੀ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਮੈਡਮ ਨਵਦੀਪ ਕੌਰ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਹੜ੍ਹ ਪੀੜਤ ਇਲਾਕਿਆਂ ਵਿੱਚ ਕੈਂਪ ਲਾਉਣ ਦਾ ਫੈਸਲਾ ਲਿਆ ਗਿਆ।
ਇਸ ਮੌਕੇ ਪ੍ਰਧਾਨ ਐੱਚ ਐੱਸ ਚੰਨੀ ਨੇ ਕਿਹਾ ਕਿ ਡਾ. ਨਰੇਸ਼ ਚੌਹਾਨ ਐੱਮਡੀ (ਅੱਖਾਂ ਦੇ ਮਾਹਿਰ) ਵੱਲੋਂ ਆਪਣੀ ਟੀਮ ਨਾਲ ਸੇਵਾਵਾਂ ਦਿੱਤੀਆਂ ਜਾਣਗੀਆਂ। ਕੈਂਪ ਦੌਰਾਨ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਤੇ ਸਕਿੱਨ ਐਲਰਜੀ ਸਬੰਧੀ ਬਿਮਾਰੀਆਂ ਦਾ ਇਲਾਜ਼ ਤੇ ਇਨ੍ਹਾਂ ਬਿਮਾਰੀਆਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਇਸ ਸਬੰਧੀ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਜਨਰਲ ਸਕੱਤਰ ਰਾਮ ਸਰੂਪ ਅਮਲੋਹ, ਪਰਮਪਾਲ ਬੱਤਰਾ, ਮਨਜੀਤ ਸਿੰਘ ਢੀਂਡਸਾ, ਬੌਬੀ ਬੱਤਰਾ, ਦਿਨੇਸ਼ ਗੁਪਤਾ ਖਮਾਣੋਂ,ਸੁਰਿੰਦਰ ਸਿੰਘ ਚੁੰਨੀ ਕਲਾਂ, ਸੁਖਦੇਵ ਸਿੰਘ ਆਦਿ ਮੌਜੂਦ ਸਨ।