ਪਾਇਲ (ਦਵਿੰਦਰ ਸਿੰਘ)। Nests for Birds: ਮਾਨਵਤਾ ਭਲਾਈ ਵਿੱਚ ਮੋਹਰੀ ਸੰਸਥਾ ਡੇਰਾ ਸੱਚਾ ਸੌਦਾ ਵੱਲੋਂ ਵਿਸ਼ਵ ਭਰ ਵਿੱਚ ਸਮਾਜ ਹਿੱਤ ਵਿੱਚ 163 ਭਲਾਈ ਕਾਰਜ ਕੀਤੇ ਜਾ ਰਹੇ ਹਨ, ਜੋ ਸਾਰੇ ਹੀ ਬੇਮਿਸਾਲ ਤੇ ਸਮਾਜ ਲਈ ਜ਼ਰੂਰੀ ਹਨ। ਇਹ ਸਾਰੇ ਕਾਰਜ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸ਼ੁਰੂ ਕੀਤੇ ਗਏ ਹਨ ਤੇ ਸਮੇਂ-ਸਮੇਂ ’ਤੇ ਸਮਾਜ ਦੀ ਜ਼ਰੂਰਤ ਅਨੁਸਾਰ ਖ਼ੁਦ ਉਨ੍ਹਾਂ ਵੱਲੋਂ ਹੀ ਇਨ੍ਹਾਂ ਕਾਰਜਾਂ ਵਿੱਚ ਹੋਰ ਵਾਧਾ ਕੀਤਾ ਜਾਂਦਾ ਹੈ।
ਇਨ੍ਹਾਂ ਵਿਚੋਂ ਹੀ ਇੱਕ ਬਹੁਤ ਹੀ ਮਹੱਤਵਪੂਰਨ ਕਾਰਜ ‘ਬੇਜ਼ੁਬਾਨ ਪੰਛੀਆਂ ਦੀ ਸਾਂਭ-ਸੰਭਾਲ’ ਤਹਿਤ ਅੱਜ ਬਲਾਕ ਪਾਇਲ ਦੀ ਸਮੂਹ ਸਾਧ-ਸੰਗਤ ਵੱਲੋਂ ‘ਸੱਚ ਕਹੂੰ’ ਅਖ਼ਬਾਰ ਦੀ 22ਵੀਂ ਵਰ੍ਹੇਗੰਢ (11 ਜੂਨ) ਦੀ ਖੁਸ਼ੀ ਮਨਾਉਂਦਿਆਂ 76 ਮਿੱਟੀ ਦੇ ਕਟੋਰੇ ਤੇ 22 ਆਲ੍ਹਣੇ ਆਮ ਲੋਕਾਂ ਨੂੰ ਮੁਫ਼ਤ ਵੰਡੇ ਗਏ। ਇਸ ਮੌਕੇ 85 ਮੈਂਬਰ ਸੁਖਦੇਵ ਸਿੰਘ ਇੰਸਾਂ ਤੇ ਬਲਾਕ ਪ੍ਰੇਮੀ ਸੇਵਕ ਸੁਖਦੇਵ ਸਿੰਘ ਇੰਸਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਗਰਮੀ ਦੇ ਮੱਦੇਨਜ਼ਰ ਇਹ ਨੇਕ ਕਾਰਜ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਹਰ ਸਾਲ ਸਮੇਂ-ਸਮੇਂ ’ਤੇ ਕੀਤਾ ਜਾਂਦਾ ਹੈ। (Nests for Birds)
Also Read : 7 ਸੂਬਿਆਂ ਦੀਆਂ 13 ਸੀਟਾਂ ’ਤੇ ਜ਼ਿਮਨੀ ਚੋਣਾਂ ਦਾ ਐਲਾਨ
85 ਮੈਂਬਰ ਸੁਖਦੇਵ ਸਿੰਘ ਇੰਸਾਂ ਨੇ ਕਿਹਾ ਕਿ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਧ-ਸੰਗਤ ਪੂਜਨੀਕ ਗੁਰੂ ਜੀ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਆਪਣੇ ਘਰ ਦੀ ਛੱਤ ’ਤੇ ਪੰਛੀਆਂ ਲਈ ਰੋਜ਼ਾਨਾ ਚੋਗਾ ਤੇ ਠੰਢਾ ਪਾਣੀ ਰੱਖਦੀ ਹੈ। ਸੋ ਅੱਜ ਬਲਾਕ ਪਾਇਲ ਵੱਲੋਂ ਜੋ ਉਕਤ ਸੇਵਾ ਨਿਭਾਈ ਗਈ ਹੈ, ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਇਸ ਦੌਰਾਨ ਹੋਰਨਾਂ ਤੋਂ ਇਲਾਵਾ ਜ਼ਿੰਮੇਵਾਰ ਸੇਵਾਦਾਰ ਉਜਾਗਰ ਸਿੰਘ ਇੰਸਾਂ, ਸਵਰਨ ਇੰਸਾਂ, ਹਰਿੰਦਰ ਇੰਸਾਂ, ਜਤਿੰਦਰ ਇੰਸਾਂ, ਸਤਵਿੰਦਰ ਇੰਸਾਂ, ਸਿਕੰਦਰ ਇੰਸਾਂ, ਹਰਪ੍ਰੀਤ ਇੰਸਾਂ, ਰਾਮ ਸਿੰਘ ਇੰਸਾਂ, ਰਵਿੰਦਰ ਇੰਸਾਂ, ਗੁਰਪ੍ਰੀਤ ਇੰਸਾਂ, ਪ੍ਰਦੀਪ ਇੰਸਾਂ, ਜੋਗਿੰਦਰ ਇੰਸਾਂ, ਆਤਮਾ ਇੰਸਾਂ, ਰਾਕੇਸ਼ ਕੁਮਾਰ ਇੰਸਾਂ, ਬ੍ਰਹਮਸਰੂਪ ਇੰਸਾਂ, ਪਰਮਜੀਤ ਇੰਸਾਂ, ਜਸਵਿੰਦਰ ਇੰਸਾਂ, ਸਵਰਨਜੀਤ ਇੰਸਾਂ, ਡਾ. ਗੁਰਮੀਤ ਇੰਸਾਂ, ਜਗਧੀਰ ਇੰਸਾਂ, ਹਰਜਿੰਦਰ ਇੰਸਾਂ ਤੇ ਹੋਰ ਕਾਫ਼ੀ ਸੇਵਾਦਾਰ ਤੇ ਸਾਧ-ਸੰਗਤ ਹਾਜ਼ਰ ਸੀ।