ਹਮੇਸ਼ਾਂ ਵਾਂਗ ਰੰਗ ’ਚ ਭੰਗ
ਕੋਰੋਨਾ ਮਹਾਂਮਾਰੀ ਕਾਰਨ ਸਾਲ 2020 ਪੂਰੇ ਵਿਸ਼ਵ ਲਈ ਖਰਾਬ ਰਿਹਾ ਹੈ ਇਸ ਨੇ ਵਿਸ਼ਵ ਭਰ ’ਚ ਸਿਹਤ ਪ੍ਰਣਾਲੀ ਨੂੰ ਝੰਜੋੜ ਕੇ ਰੱਖ ਦਿੱਤਾ, ਅਰਥਵਿਵਸਥਾ ’ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਅਤੇ ਕਈ ਨਵੀਆਂ ਚੀਜ਼ਾਂ ਸਾਹਮਣੇ ਆਈਆਂ ਜਦੋਂਕਿ ਨਵੇਂ ਸਾਲ ’ਚ ਵਿਗਿਆਨੀ ਅਤੇ ਡਾਕਟਰ ਇਸ ਮਹਾਂਮਾਰੀ ਖਿਲਾਫ਼ ਮਨੁੱਖੀ ਜੀਵਨ ਨੂੰ ਬਚਾਉਣ ਲਈ ਸਾਹਮਣੇ ਆਏ ਉਨ੍ਹਾਂ ਨੇ ਦਿਨ-ਰਾਤ ਮਿਹਨਤ ਕਰਕੇ ਚਾਰ ਵੈਕਸੀਨ ਬਣਾਈਆਂ ਅਮਰੀਕਾ ’ਚ ਫਾਇਜ਼ਰ ਅਤੇ ਮੋਡੇਰਨਾ, ਬ੍ਰਿਟੇਨ ’ਚ ਆਕਸਫੋਰਡ-ਆਸਟਾਜੇਨਿਕਾ ਕੋਵੀਸ਼ੀਲਡ ਅਤੇ ਆਪਣੀ ਦੇਸ਼ੀ ਕੋਵੀਸ਼ੀਲਡ ਅਤੇ ਕੋਵੈਕਸੀਨ ਇਸ ਲਈ ਪੂਰਾ ਦੇਸ਼ ਅਤੇ ਪੂਰਾ ਵਿਸ਼ਵ ਇੰਤਜ਼ਾਰ ਕਰ ਰਿਹਾ ਸੀ
ਤੁਸੀਂ ਸਾਡੇ ਪ੍ਰਧਾਨ ਮੰਤਰੀ ਮੋਦੀ ਨਾਲ ਪ੍ਰੇਮ ਕਰੋ ਜਾਂ ਨਫ਼ਰਤ ਕਰੋ, ਉਨ੍ਹਾਂ ਨਾਲ ਸਹਿਮਤ ਹੋਵੋ ਜਾਂ ਨਾ ਹੋਵੋ ਪਰੰਤੂ ਉਹ ਧੰਨਵਾਦ ਦੇ ਪਾਤਰ ਹਨ ਜਿਨ੍ਹਾਂ ਨੇ ਡਾਕਟਰਾਂ ਅਤੇ ਵਿਗਿਆਨੀਆਂ ਨੂੰ ਇਨ੍ਹਾਂ ਸੁਖਾਵੇਂ ਨਤੀਜਿਆਂ ਨੂੰ ਦੇਣ ਲਈ ਧੰਨਵਾਦ ਦੇਣ ’ਚ ਪੂਰੇ ਦੇਸ਼ ਦੀ ਅਗਵਾਈ ਕੀਤੀ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ ਉਨ੍ਹਾਂ ਕਿਹਾ, ‘‘ ਭਾਰਤ ਨੂੰ ਵਧਾਈ ਹੋਵੇ ਕੋਵੈਕਸੀਨ ਅਤੇ ਕੋਵੀਸ਼ੀਲਡ ਇੱਕ ਆਤਮ-ਨਿਰਭਰ ਭਾਰਤ ਦੇ ਸੁਫ਼ਨੇ ਨੂੰ ਪੂਰਾ ਕਰਦੇ ਹਨ’’ ਇਹ ਫੈਸਲਾ ਅਜਿਹੇ ਸਮੇਂ ਆਇਆ ਜਦੋਂ ਕੋਰੋਨਾ ਮਹਾਂਮਾਰੀ ਦਾ ਇੱਕ ਨਵਾਂ ਰੂਪ ਇੱਕ ਨਵੇਂ ਖ਼ਤਰੇ ਦੇ ਰੂਪ ’ਚ ਸਾਹਮਣੇ ਆਉਣ ਲੱਗਾ ਅਤੇ ਇਸ ਮਹਾਂਮਾਰੀ ’ਤੇ ਕੰਟਰੋਲ ਕਰਨਾ ਹੋਰ ਵੀ ਮੁਸ਼ਕਲ ਹੋਣ ਲੱਗਾ ਕੋਵੀਸ਼ੀਲਡ ਦਾ ਵਿਕਾਸ ਆਕਸਫੋਰਡ ਵੱਲੋਂ ਕੀਤਾ ਗਿਆ ਅਤੇ ਇਸ ਦਾ ਨਿਰਮਾਣ ਅਤੇ ਸਪਲਾਈ ਸੀਰਮ ਇੰਸਟੀਚਿਊਟ ਆਫ਼ ਇੰਡੀਆ ਕਰੇਗਾ
ਕੋਵੈਕਸੀਨ ਦਾ ਵਿਕਾਸ ਭਾਰਤੀ ਮੈਡੀਕਲ ਰਿਸਰਚ ਕੌਂਸਲ ਅਤੇ ਭਾਰਤ ਵਾਇਓਟੈਕ ਨੇ ਸਾਂਝੇ ਰੂਪ ਨਾਲ ਕੀਤਾ ਇਸ ਦੇ ਦੂਜੇ ਗੇੜ ਦਾ ਪ੍ਰੀਖਣ ਜਾਰੀ ਹੈ ਅਤੇ ਇਸ ਦੀ ਆਗਿਆ ਸਿਰਫ਼ ਕਲੀਨੀਕਲ ਪ੍ਰੀਖਣ ਅਤੇ ਐਮਰਜੈਂਸੀ ਉਪਯੋਗ ਲਈ ਦਿੱਤੀ ਗਈ ਹੈ ਸਾਡੇ ਆਗੂ ਵੈਕਸੀਨ ’ਤੇ ਵੀ ਰਾਜਨੀਤੀ ਕਰਨ ਲੱਗੇ ਹਨ ਕਾਂਗਰਸ ਦੀ ਪ੍ਰਤੀਕਿਰਿਆ ਕੁਝ ਅਜੀਬ ਜਿਹੀ ਰਹੀ ਕਾਂਗਰਸੀ ਆਗੂਆਂ ਨੇ ਕਿਹਾ, ‘‘ਸਰਕਾਰ ਨੂੰ ਕੋਵੈਕਸੀਨ ਨੂੰ ਆਗਿਆ ਦੇਣ ਲਈ ਲਾਜ਼ਮੀ ਪ੍ਰੋਟੋਕਾਲ ਪੂਰਾ ਨਾ ਕਰਨ ਦੇ ਕਾਰਨ ਦੱਸਣੇ ਚਾਹੀਦੇ ਹਨ ਕਿਉਂਕਿ ਇਹ ਸਾਡੇ ਫਰੰਟਲਾਈਨ ਵਰਕਰਾਂ ਦੀ ਸਿਹਤ ਅਤੇ ਸੁਰੱਖਿਆ ਨਾਲ ਜੁੜਿਆ ਹੈ ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਟੀਕਾ ਦਿੱਤਾ ਜਾਵੇਗਾ ਸਰਕਾਰ ਨੂੰ ਪ੍ਰੀਖਣ ਦੌਰਾਨ ਸੁਰੱਖਿਆ ਅਤੇ ਇਸ ਦੇ ਪ੍ਰਭਾਵ ਦੇ ਅੰਕੜਿਆਂ ਨੂੰ ਜਨਤਕ ਕਰਨਾ ਚਾਹੀਦਾ ਹੈ’’ ਤਾਂ ਸਮਾਜਵਾਦੀ ਪਾਰਟੀ ਦੇ ਅਖ਼ਿਲੇਸ਼ ਯਾਦਵ ਨੇ ਕਿਹਾ, ‘‘ਉਹ ਭਾਜਪਾ ਦੀ ਵੈਕਸੀਨ ਨੂੰ ਨਹੀਂ ਲਵਾਉਣਗੇ ਉਨ੍ਹਾਂ ਦਾ ਭਰੋਸਾ ਕਰੂੰਗਾ ਮੈਂ?’’
ਜਦੋਂ ਕਿ ਕੁਝ ਲੋਕਾਂ ਨੇ ਸੁਝਾਅ ਦਿੱਤਾ ਕਿ ਸਰਕਾਰ ਨੂੰ ਹਰੇਕ ਭਾਰਤੀ ਨੂੰ ਮੁਫ਼ਤ ਟੀਕਾ ਲਾਉਣਾ ਚਾਹੀਦਾ ਹੈ ਅਤੇ ਕੁਝ ਲੋਕਾਂ ਦਾ ਵਿਚਾਰ ਹੈ ਕਿ ਕੋਵੈਕਸੀਨ ਨੂੰ ਜਲਦਬਾਜ਼ੀ ਵਿਚ ਮਨਜ਼ੁੂਰੀ ਦੇਣਾ ਖ਼ਤਰਨਾਕ ਹੈ ਸਰਕਾਰ ਨੇ ਇਸ ਲਈ ਕੌਮਾਂਤਰੀ ਪੱਧਰ ’ਤੇ ਲਾਜ਼ਮੀ ਪ੍ਰੋਟੋਕਾਲ ਨੂੰ ਨਜ਼ਰਅੰਦਾਜ ਕਿਉਂ ਕੀਤਾ? ਪਰੰਤੂ ਇਸ ਸਭ ਦਰਮਿਆਨ ਇੱਕ ਸਭ ਤੋਂ ਮਹੱਤਵਪੂਰਨ ਗੱਲ ਅਣਕਹੀ ਰਹਿ ਗਈ ਸਾਡੇ ਆਗੂ ਲਾਈਨ ਤੋੜ ਕੇ ਅੱਗੇ ਵਧਣਾ ਚਾਹੁੰਦੇ ਹਨ ਅਤੇ ਉਹ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਟੀਕਾ ਲੱਗੇ ਪਰੰਤੂ ਸਾਡੇ ਦੇਸ਼ਵਾਸੀਆਂ ਨੇ ਇਨ੍ਹਾਂ ਆਗੂਆਂ ਨੂੰ ਨਜ਼ਰਅੰਦਾਜ ਕੀਤਾ ਅਤੇ ਇੱਕਜੁਟ ਹੋ ਕੇ ਖੜ੍ਹੇ ਹੋਏ ਕਿਉਂਕਿ ਸਰਕਾਰ ਨੇ ਇਸ ਮਹਾਂਮਾਰੀ ਦਾ ਮੁਕਾਬਲਾ ਕਰਨ ’ਚ ਮਨੁੱਖ ਨੂੰ ਪਹਿਲ ਦਿੱਤੀ ਪਹਿਲੇ ਗੇੜ ’ਚ ਤਿੰਨ ਕਰੋੜ ਸਿਹਤ ਕਰਮੀ ਅਤੇ ਫਰੰਟ ਲਾਈਨ ਵਰਕਰਾਂ ਨੂੰ ਇਹ ਟੀਕਾ ਦਿੱਤਾ ਜਾਵੇਗਾ
ਇਸ ਤੋਂ ਬਾਅਦ ਉਨ੍ਹਾਂ ਲੋਕਾਂ ਦਾ ਨੰਬਰ ਆਵੇਗਾ ਜੋ ਕੋਮੋਬ੍ਰਿਟੀਜ਼ ਤੋਂ ਗ੍ਰਸਤ ਹਨ ਅਤੇ ਜਿਨ੍ਹਾਂ ਦੀ ਉਮਰ 50 ਸਾਲ ਤੋਂ ਜ਼ਿਆਦਾ ਹੈ ਚਿੰਤਾ ਦੀ ਗੱਲ ਇਹ ਹੈ ਕਿ ਸਾਡੇ ਆਗੂ ਸਿਰਫ਼ ਸਿਆਸੀ ਵਾਧਾ ਪ੍ਰਾਪਤ ਕਰਨਾ ਚਾਹੁੰਦੇ ਹਨ ਕਹਿਣ ਦਾ ਮਤਲਬ ਇਹ ਨਹੀਂ ਹੈ ਕਿ ਵੈਕਸੀਨ ਬਾਰੇ ਗਲਤ ਸਵਾਲ ਨਹੀਂ ਉਠਾਏ ਜਾਣੇ ਚਾਹੀਦੇ ਪਰੰਤੂ ਇਹ ਗੱਲਾਂ ਉਦੋਂ ਵੀ ਕੀਤੀਆਂ ਜਾ ਸਕਦੀਆਂ ਹਨ ਜਦੋਂ ਇਹ ਤੱਤਕਾਲੀ ਖ਼ਤਰਾ ਖ਼ਤਮ ਹੋ ਜਾਵੇ ਕੋਵੈਕਸੀਨ ਨੂੰ ਮਨਜ਼ੂਰੀ ਕਿਉਂ ਦਿੱਤੀ ਗਈ ਜਦੋਂਕਿ ਇਸ ਦੇ ਨਤੀਜਿਆਂ ਬਾਰੇ ਇਹ ਸਪੱਸ਼ਟ ਨਹੀਂ ਹੈ ਕਿ ਇਹ ਇਸ ਰੋਗ ਨੂੰ ਰੋਕਣ ’ਚ ਕਿੰਨਾ ਕਾਰਗਰ ਹੈ ਇਸ ਦਾ ਸੁਰੱਖਿਆ ਪ੍ਰੀਖਣ ਵੀ ਸੀਮਤ ਗਿਣਤੀ ’ਚ ਕੀਤਾ ਗਿਆ ਹੈ ਇਹ ਵੀ ਵਾਦ-ਵਿਦਾਦ ਦਾ ਮੁੱਦਾ ਹੋਣਾ ਚਾਹੀਦਾ ਹੈ ਕੀ ਦੇਸ਼ ਦੀ ਸਾਰੀ ਜਨਤਾ ਨੂੰ ਮੁਫ਼ਤ ਟੀਕਾ ਲਾਇਆ ਜਾਵੇਗਾ?
ਕੇਂਦਰ ਅਤੇ ਰਾਜ ਸਰਕਾਰਾਂ ਨੂੰ ਇਸ ਦੀ ਲਾਗਤ ਅਦਾ ਕਰਨ ਬਾਰੇ ਫਾਰਮੂਲਾ ਬਣਾਉਣਾ ਹੋਵੇਗਾ ਪਰੰਤੂ ਰਾਜਾਂ ਦੀ ਵਰਤਮਾਨ ਵਿੱਤੀ ਸਥਿਤੀ ਨੂੰ ਦੇਖਦਿਆਂ ਇਹ ਇੱਕ ਚੁਣੌਤੀਪੂਰਨ ਕੰਮ ਹੋਵੇਗਾ ਨਾ ਸਿਰਫ਼ ਭਾਰਤ ’ਚ ਸਗੋਂ ਵਿਸ਼ਵ ਭਰ ’ਚ ਆਗੂਆਂ ਨੇ ਇਸ ਮਹਾਂਮਾਰੀ ਦਾ ਸਿਆਸੀਕਰਨ ਕੀਤਾ ਹੈ ਚੀਨ ਨੇ ਕਿਸ ਤਰ੍ਹਾਂ ਇਸ ਮਹਾਂਮਾਰੀ ਦੇ ਪ੍ਰਸਾਰ ਦੀਆਂ ਖਬਰਾਂ ਨੂੰ ਦਬਾਇਆ ਅਮਰੀਕਾ ’ਚ ਮਾਸਕ ਪਹਿਨਣਾ ਜਾਂ ਨਾ ਪਹਿਨਣਾ ਡੈਮੋ¬ਕ੍ਰੇਟ ਬਨਾਮ ਰਿਪਬਲਿਕਨ ਦਾ ਮੁੱਦਾ ਬਣਿਆ ਪੁਤਿਨ ਦੇ ਰੂਸ ਨੇ ਸਭ ਤੋਂ ਪਹਿਲਾਂ ਸਪੂਤਨਿਕ ਦਾ ਐਲਾਨ ਕੀਤਾ ਕੋਰੋਨਾ ਮਹਾਂਮਾਰੀ ਨੇ ਸਾਡੀ ਸਿਹਤ ਪ੍ਰਣਾਲੀ ਦੀਆਂ ਖਾਮੀਆਂ ਨੂੰ ਉਜਾਗਰ ਕੀਤਾ ਸਾਡੇ ਲੋਕ ਸਿਹਤ ਅਤੇ ਹਸਪਤਾਲ ਪ੍ਰਣਾਲੀ ਜਾਂਚ, ਰੋਗੀਆਂ ਦਾ ਪਤਾ ਲਾਉਣ ਅਤੇ ਇਲਾਜ ਕਰਨ ’ਚ ਸੰਘਰਸ਼ ਕਰਦੇ ਰਹੇ ਸਪੱਸ਼ਟ ਹੈ ਕਿ ਸਾਨੂੰ ਸਿਹਤ ਦੇ ਖੇਤਰ ’ਚ ਜ਼ਿਆਦਾ ਨਿਵੇਸ਼ ਕਰਨ ਦੀ ਜ਼ਰੂਰਤ ਹੈ ਵੈਕਸੀਨ ਦੀ ਸਫ਼ਲਤਾ ਤਿੰਨ ਗੱਲਾਂ ’ਤੇ ਨਿਰਭਰ ਕਰਦੀ ਹੈ
ਪਹਿਲੀ, ਸਾਡੀ ਮੁੱਢਲੀ ਸਿਹਤ ਪ੍ਰਣਾਲੀ ਕਿੰਨੀ ਮਜ਼ਬੂਤ ਹੈ ਸਾਡੇ ਸਿਹਤ ਮੁਲਾਜ਼ਮ ਕਿੰਨੇ ਮਾਹਿਰ ਹਨ, ਅਤੇ ਭਵਿੱਖ ’ਚ ਮਹਾਂਮਾਰੀ ਦੇ ਖ਼ਤਰੇ ਨੂੰ ਰੋਕਣ ਲਈ ਸਿਹਤ ਸੁਵਿਧਾਵਾਂ ’ਚ ਸੁਧਾਰ ਕੀਤੇ ਜਾਣ ਦੀ ਲੋੜ ਹੈ ਸਾਨੂੰ ਲੋਕ ਸਿਹਤ ’ਤੇ ਮੁੱਖ ਧਿਆਨ ਦੇਣਾ ਚਾਹੀਦਾ ਹੈ ਰਾਜ ਸਿਹਤ ਸੇਵਾਵਾਂ ’ਚ ਲੋਕ ਸਿਹਤ ਕਾਡਰ ਦਾ ਨਿਰਮਾਣ ਕੀਤਾ ਜਾਣਾ ਚਾਹੀਦਾ ਹੈ ਅਤੇ ਵਿਸ਼ਾਣੂਆਂ ਦੇ ਪ੍ਰਸਾਰ ਖਿਲਾਫ਼ ਚੌਕਸੀ ਵਰਤਣੀ ਹੋਵੇਗੀ ਵੈਕਸੀਨ ਦੀ ਵਰਤੋਂ ਕਮਜ਼ੋਰ ਵਰਗਾਂ ਦੀ ਸੁਰੱਖਿਆ ਅਤੇ ਜ਼ਰੂਰੀ ਸੇਵਾਵਾਂ ’ਚ ਅੜਿੱਕਾ ਪੈਣ ਤੋਂ ਰੋਕਣ ਲਈ ਕੀਤਾ ਜਾਣਾ ਚਾਹੀਦਾ ਹੈ ਵੈਕਸੀਨ ਸਬੰਧੀ ਇਨ੍ਹਾਂ ਸਵਾਲਾਂ ਦਾ ਫੈਸਲਾ ਆਰਥਿਕ ਰੂਪ ’ਚ ਕੀਤਾ ਜਾਣਾ ਚਾਹੀਦਾ ਹੈ ਪਰ ਅਗਲਿਆਂ ਮਹੀਨਿਆਂ ’ਚ ਇਸ ਦਾ ਨਿਰਧਾਰਨ ਰਾਜਨੀਤੀ ਕਰੇਗੀ
ਇਸ ਤੋਂ ਇਲਾਵਾ ਇਨ੍ਹਾਂ ਵੈਕਸੀਨ ਨਾਲ ਕੋਵਿਡ ਤੋਂ ਪਹਿਲਾਂ ਵਰਗੀ ਆਮ ਸਥਿਤੀ ਫ਼ਿਲਹਾਲ ਨਹੀਂ ਬਣਨ ਵਾਲੀ ਹੈ ਸਾਡਾ ਜੀਵਨ ਹੁਣ ਪਹਿਲਾਂ ਵਾਂਗ ਨਹੀਂ ਰਹੇਗਾ ਅਤੇ ਸਾਨੂੰ ਇਸ ਗੱਲ ’ਤੇ ਧਿਆਨ ਦੇਣਾ ਹੋਵੇਗਾ ਕਿ ਅਸੀਂ ਆਪਣੇ ਜੀਵਨ ’ਚ ਕਿਹੜੀਆਂ ਨਵੀਆਂ ਗੱਲਾਂ ਨੂੰ ਢਾਲਦੇ ਹਾਂ ਸਾਨੂੰ ਅਜਿਹਾ ਵਿਹਾਰ ਕਰਨਾ ਹੋਵੇਗਾ ਜਿਸ ਨਾਲ ਵਿਸ਼ਾਣੂ ਦਾ ਖ਼ਤਰਾ ਘੱਟ ਹੋਵੇ ਪਰੰਤੂ ਅਸੀਂ ਆਪਣਾ ਜੀਵਨ ਜੀ ਸਕੀਏ ਅਤੇ ਆਪਣੀ ਰੋਜ਼ੀ-ਰੋਟੀ ਕਮਾ ਸਕੀਏ ਸੰਕਟ ਸਮੇਂ ’ਚ ਇਕਜੁੱਟਤਾ ਹੋਣੀ ਚਾਹੀਦੀ ਹੈ ਹੁਣ ਜਿਵੇਂ ਕਿ ਅਸੀਂ ਇੱਕ ਨਵੇਂ ਸੰਸਾਰ ’ਚ ਦਾਖ਼ਲ ਹੋ ਰਹੇ ਹਾਂ ਤਾਂ ਸਾਨੂੰ ਤੱਥਾਂ ਬਾਰੇ ਤਰਕਸੰਗਤ ਨਜ਼ਰੀਆ ਅਪਣਾਉਣਾ ਹੋਵੇਗਾ ਅਤੇ ਉਸ ਦੇ ਅਨੁਰੂਪ ਕੰਮ ਕਰਨਾ ਹੋਵੇਗਾ
ਪੂਨਮ ਆਈ. ਕੌਸ਼ਿਸ਼
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.