ਕਾਂਗਰਸ ਵਿੱਚ ਟੁੱਟ-ਭੱਜ ਅਤੇ ਬੈਚੇਨੀ

ਕੀ ਕਾਂਗਰਸ ਇੱਕ ਵਾਰ ਫ਼ਿਰ ਹੋਰ ਕਮਜ਼ੋਰ ਹੋ ਗਈ? ਅਜਿਹੇ ਸਵਾਲ ਸਿਆਸੀ ਗਲਿਆਰਿਆਂ ’ਚ ਹੁਣ ਨਵੇਂ ਨਹੀਂ ਹਨ ਅਤੇ ਨਾ ਹੀ ਕੋਈ ਸਨਸਨੀ ਫੈਲਾਉਂਦੇ ਹਨ ਕਾਂਗਰਸ ਛੱਡਣ ਵਾਲੇ ਹਾਲੀਆ ਆਗੂਆਂ ’ਚੋਂ ਲਗਭਗ 90 ਫੀਸਦੀ ਬਲਕਿ ਉਸ ਤੋਂ ਵੀ ਜ਼ਿਆਦਾ ਨੇ ਲੀਡਰਸ਼ਿਪ ’ਤੇ ਸਵਾਲ ਉਠਾਇਆ ਹੈ ਗੁਲਾਮ ਨਬੀ ਅਜ਼ਾਦ ਦੇ ਦੋਸ਼ ਹੈਰਾਨ ਨਹੀਂ ਕਰਦੇ ਹਨ ਪਹਿਲਾਂ ਵੀ ਕਾਂਗਰਸ ਤੋਂ ਵੱਖ ਹੋਣ ਸਮੇਂ ਜਾਂ ਹੋ ਕੇ ਕਈ ਹੋਰ ਆਗੂਆਂ ਨੇ ਉਦੋਂ ਦੀ ਲੀਡਰਸ਼ਿਪ ’ਤੇ ਸਵਾਲ ਉਠਾਏ ਸਨ ਅਜਿਹੇ ’ਚ ਇਹ ਸਵਾਲ ਬੇਮਤਲਬ ਜਿਹਾ ਲੱਗਦਾ ਹੈ l

ਕਿ ਕੀ ਵਾਕਈ ਲੀਡਰਸ਼ਿਪ ਤਜ਼ਰਬੇਹੀਣ ਹੈ ਜਾਂ ਵਜ੍ਹਾ ਕੁਝ ਹੋਰ ਹੈ? ਥੋੜ੍ਹਾ ਪਿੱਛੇ ਵੀ ਦੇਖਣਾ ਹੋਵੇਗਾ 1967 ਦੀਆਂ 5ਵੀਂ ਆਮ ਚੋਣਾਂ ’ਚ ਹੀ ਕਾਂਗਰਸ ਨੂੰ ਪਹਿਲੀ ਵਾਰ ਜ਼ਬਰਦਸਤ ਚੁਣੌਤੀ ਮਿਲੀ ਸੀ ਜਿਸ ’ਚ ਪਾਰਟੀ 520 ਲੋਕ ਸਭਾ ਸੀਟਾਂ ’ਚੋਂ 283 ਜਿੱਤ ਸਕੀ ਕਾਂਗਰਸ ਦਾ ਇਹ ਉਦੋਂ ਤੱਕ ਦਾ ਸਭ ਤੋਂ ਖਰਾਬ ਪ੍ਰਦਰਸ਼ਨ ਸੀ ਸ੍ਰੀਮਤੀ ਇੰਦਰਾ ਗਾਂਧੀ ਸਮੇਂ?ਵੀ ਕਾਂਗਰਸ ’ਚ ਅੰਦਰੂਨੀ ਕਲੇਸ਼ ਸ਼ੁਰੂ ਹੋ ਗਿਆ ਇਸ ਕਲੇਸ਼ ਦੇ ਚੱਲਦਿਆਂ ਸਿਰਫ਼ ਦੋ ਸਾਲਾਂ ਭਾਵ 1969 ’ਚ ਕਾਂਗਰਸ (ਓ) ਭਾਵ ਕਾਂਗਰਸ ਆਰਗੇਨਾਈਜੇਸ਼ਨ ਟੁੱਟ ਗਈ ਮੂਲ ਕਾਂਗਰਸ ਦੀ ਅਗਵਾਈ ਕਾਮਰਾਜ ਅਤੇ ਮੋਰਾਰਜੀ ਦੇਸਾਈ ਕਰ ਰਹੇ ਸਨ l

ਸ੍ਰੀਮਤੀ ਇੰਦਰਾ ਗਾਂਧੀ ਨੇ ਕਾਂਗਰਸ (ਆਰ) ਰੈਕਵੇਜਿਸਨਿਸਟਸ ਭਾਵ ਕਾਂਗਰਸ (ਆਵਸ਼ਕਤਾਵਾਦੀ ) ਦੇ ਨਾਂਅ ਨਾਲ ਨਵੀਂ ਪਾਰਟੀ ਬਣਾਈ ਇਸ ’ਚ ਜ਼ਿਆਦਾਤਰ ਸਾਂਸਦ ਇੰਦਰਾ ਗਾਂਧੀ ਦੇ ਨਾਲ ਸਨ 1977 ’ਚ ਕਾਂਗਰਸ (ਓ) ਜਨਤਾ ਪਾਰਟੀ ’ਚ ਮਿਲ ਗਈ ਅਤੇ 1978 ’ਚ ਇੰਦਰਾ ਗਾਂਧੀ ਦੀ ਕਾਂਗਰਸ (ਆਈ) ਬਣੀ ਅਤੇ 6 ਸਾਲ ਬਾਅਦ ਚੋਣ ਕਮਿਸ਼ਨ ਤੋਂ 1984 ’ਚ ਅਸਲੀ ਕਾਂਗਰਸ ਦੇ ਤੌਰ ’ਤੇ ਮਾਨਤਾ ਵੀ ਮਿਲੀ 1996 ’ਚ ਕਾਂਗਰਸ ਪਾਰਟੀ ਦੇ ਨਾਂਅ ਨਾਲੋਂ ਆਈ ਹਟਿਆ ਅਤੇ ਪਾਰਟੀ ਇੰਡੀਅਨ ਨੈਸ਼ਨਲ ਕਾਂਗਰਸ ਹੋ ਗਈ ਪਰ ਕਾਂਗਰਸ ’ਚੋਂ ਜਾਣ ਵਾਲਿਆਂ ’ਚ ਕਮੀ ਨਹੀਂ ਆਈ ਜੇਕਰ ਕਈਏ ਕਿ ਕਾਂਗਰਸ ਪਾਰਟੀ ’ਚ ਬਿਖਰਾਅ, ਟੁੱਟ-ਭੱਜ, ਗੁੱਟਬਾਜੀ ਜਾਂ ਹੋਂਦ ਦੀ ਲੜਾਈ ਨਵੀਂ ਨਹੀਂ ਹੈ ਤਾਂ ਗਲਤ ਨਹੀਂ ਹੋਵੇਗਾ l

ਉਜ ਤਾਂ ਅਜ਼ਾਦੀ ਤੋਂ ਪਹਿਲਾਂ ਹੀ ਕਾਂਗਰਸ ਦੋ ਵਾਰ ਟੁੱਟ ਚੁੱਕੀ ਹੈ 1923 ’ਚ ਸੀਆਰ ਦਾਸ ਅਤੇ ਮੋਤੀਲਾਲ ਨਹਿਰੂ ਨੇ ਸਵਰਾਜ ਪਾਰਟੀ ਦਾ ਗਠਨ ਕੀਤਾ 1939 ’ਚ ਸੁਭਾਸ਼ ਚੰਦਰ ਬੋਸ ਨੇ ਸਾਰਦੁਲ ਸਿੰਘ ਅਤੇ ਸ਼ੀਲ ਭੱਰਦ ਨਾਲ ਮਿਲ ਕੇ ਅਖਿਲ ਭਾਰਤੀ ਫਾਰਵਰਡ ਬਲਾਕ ਬਣਾਈ ਉੱਥੇ ਅਜ਼ਾਦੀ ਤੋਂ ਬਾਅਦ 1951 ’ਚ ਵੀ ਕਾਂਗਰਸ ਟੁੱਟੀ ਜਦੋਂ ਜੇਬੀ ਪਲਾਨੀ ਵੱਖ ਹੋਏ ਅਤੇ ਕਿਸਾਨ ਮਜ਼ਦੂਰ ਪਰਜਾ ਪਾਰਟੀ ਬਣਾਈ ਉੱਥੇ ਐਨਜੀ ਰੰਗਾ ਨੇ ਹੈਦਰਾਬਾਦ ਸਟੇਟ ਪਰਜਾ ਪਾਰਟੀ ਬਣਾਈ ਅਤੇ ਸੌਰਾਸ਼ਟਰ ਖੇਦੁਤ ਸੰਘ ਵੀ ਉਦੋਂ ਹੀ ਬਣਿਆ 1956 ’ਚ ਸੀ. ਰਾਜਗੋਪਾਲਾਚਾਰੀ ਨੇ ਇੰਡੀਅਨ ਨੈਸ਼ਨਲ ਡੈਮੋਕ੍ਰੇਟਿਕ ਪਾਰਟੀ ਬਣਾਈ ਇਸ ਤੋਂ ਬਾਅਦ 1959 ’ਚ ਬਿਹਾਰ, ਰਾਜਸਥਾਨ, ਗੁਜਰਾਤ ਅਤੇ ਓਡੀਸ਼ਾ ’ਚ ਕਾਂਗਰਸ ਟੁੱਟੀ l

ਇਹ ਸਿਲਸਿਲਾ ਲਗਾਤਾਰ ਜਾਰੀ ਰਿਹਾ 1964 ’ਚ ਕੇਐਮ ਜਾਰਜ ਨੇ ਕੇਰਲ ਕਾਂਗਰਸ ਬਣਾਈ 1967 ’ਚ ਚੌਧਰੀ ਚਰਨ ਸਿੰਘ ਨੇ ਕਾਂਗਰਸ ਤੋਂ ਵੱਖ ਹੋ ਕੇ ਭਾਰਤੀ ਕ੍ਰਾਂਤੀ ਦਲ ਬਣਾਇਆ ਬਾਅਦ ’ਚ ਇਨ੍ਹਾਂ ਨੇ ਹੀ ਲੋਕਦਲ ਪਾਰਟੀ ਬਣਾਈ ਕਾਂਗਰਸ ਤੋਂ ਵੱਖ ਹੋ ਕੇ ਵਜ਼ੂਦ ਜਾਂ ਪਾਰਟੀ ਬਣਾਉਣ ਵਾਲੇ ਕਈ ਦਿੱਗਜਾਂ ਨੇ ਵਾਪਸੀ ਵੀ ਕੀਤੀ ਅਤੇ ਕੁਝ ਨੇ ਨਵੀਂ ਪਾਰਟੀ ਦੇ ਨਾਲ ਪਛਾਣ ਬਣਾਈ ਜਿਵੇਂ ਪ੍ਰਣਬ ਮੁਖਰਜੀ, ਅਰਜੁਨ ਸਿੰਘ, ਮਾਧਵ ਰਾਵ ਸਿੰਧੀਆ, ਨਰਾਇਣਦੱਤ ਤਿਵਾੜੀ, ਪੀ. ਚਿੰਦਬਰਮ, ਤਾਰਿਕ ਅਨਵਰ ਅਜਿਹੇ ਕੁਝ ਮੁੱਖ ਨਾਂਅ ਹਨ ਜੋ ਕਾਂਗਰਸ ਛੱਡ ਤਾਂ ਗਏ ਪਰ ਪਰਤ ਵੀ ਆਏ ਬੇਸ਼ੱਕ ਹੀ ਪਿੱਛੇ ਕਿੰਤੂ-ਪਰੰਤੂ ਕੁਝ ਵੀ ਹੋਵੇ ਇਨ੍ਹਾਂ ਦੇ ਉਲਟ ਮਮਤਾ ਬੈਨਰਜੀ, ਸ਼ਰਦ ਪਵਾਰ, ਜਗਨ ਮੋਹਨ ਰੇੱਡੀ, ਮੁਫ਼ਤੀ ਮੁਹੰਮਦ ਸਾਈਦ, ਅਜੀਤ ਜੋਗੀ ਅਜਿਹੇ ਆਗੂ ਬਣੇ ਜਿਨ੍ਹਾਂ ਨੇ ਕਾਂਗਰਸ ਤੋਂ ਬਗਾਵਤ ਕਰਕੇ ਆਪਣੀ ਪਛਾਣ ਹੋਰ ਮਜ਼ਬੂੂਤ ਕੀਤੀ l

ਇਹ ਗੱਲਾਂ ਹੁਣ ਸਾਲਾਂ ਪੁਰਾਣੀਆਂ ਹੋ ਗਈਆਂ ਹਨ ਹੁਣ ਕਾਂਗਰਸ ਤੋਂ ਵੱਖ ਹੋ ਕੇ ਸਿੱਧਾ ਮੁੱਖ ਵਿਰੋਧੀ ਪਾਰਟੀ ਭਾਜਪਾ ’ਚ ਸ਼ਾਮਲ ਹੋਣ ਦੀ ਆਗੂਆਂ ’ਚ ਹੋੜ ਜਿਹੀ ਲੱਗ ਗਈ ਹੈ ਜਿਨ੍ਹਾਂ ’ਚ ਤਮਾਮ ਦਿੱਗਜ ਕਾਂਗਰਸੀ ਸਗੋਂ ਕਹੀਏ ਆਪਣੇ-ਆਪਣੇ ਇਲਾਕੇ ਦੇ ਥੰਮ੍ਹ ਵੀ ਸ਼ਾਮਲ ਹਨ ਜੋਤੀਰਾਦਿੱਤਿਆ ਸਿੰਧੀਆ, ਜਤਿਨ ਪ੍ਰਸਾਦ, ਹਾਰਦਿਕ ਪਟੇਲ, ਚੌਧਰੀ ਵਰਿੰਦਰ ਸਿੰਘ , ਰੀਤਾ ਬਹੁਗਣਾ ਜ਼ੋਸ਼ੀ ਸਮੇਤ ਕਈ ਨਾਂਅ ਹਨ ਪੰਜਾਬ ’ਚ ਕੈਪਟਨ ਅਮਰਿੰਦਰ ਨੇ ਵੀ ਆਪਣੀ ਅਣਦੇਖੀ ਦੇ ਚੱਲਦਿਆਂ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ (ਪੀਐਲਸੀ) ਬਣਾ ਦਿੱਤੀ ਸਿਆਸੀ ਗਲਿਆਰਿਆਂ ਦੀ ਚਰਚਾ ਨੂੰ ਹੀ ਸਹੀ ਮੰਨੀਏ ਤਾਂ ਇਸ ਦਾ ਵੀ ਰਲੇਵਾਂ ਭਾਜਪਾ ਵਿਚ ਹੋ ਜਾਵੇ ਤਾਂ ਹੈਰਾਨੀ ਵਾਲਾ ਕੁਝ ਨਹੀਂ ਹੋਵੇਗਾl

ਇਸ ਤਰ੍ਹਾਂ ਗੁਲਾਮ ਨਬੀ ਅਜ਼ਾਦ ਦਾ ਵੀ ਨਵੀਂ ਪਾਰਟੀ ਦਾ ਐਲਾਨ ਜੰਮੂ ਕਸ਼ਮੀਰ ’ਚ ਖੁਦ ਨੂੰ ਮਜ਼ਬੂਤ ਕਰਨ ਵਾਲਾ ਕਦਮ ਹੈ ਇੱਥੇ ਉਹ ਸ਼ਾਇਦ ਹੀ ਭਾਜਪਾ ਨਾਲ ਚੁਣਾਵੀ ਗਠਜੋੜ ਕਰਨ ਕਿਉਂਕਿ ਚੋਣ ਤੋਂ ਬਾਅਦ ਦੇ ਹਾਲਾਤਾਂ ਨੂੰ ਦੇਖ ਕੇ ਕਿੰਗ ਮੇਕਰ ਦੀ ਭੂਮਿਕਾ ’ਚ ਜ਼ਰੂਰ ਆਉਣਗੇ ਹੁਣੇ ਤੋਂ ਅਜਿਹੇ ਕਿਆਸ ਦੂਰ ਦੀ ਕੌਡੀ ਹੀ ਹਨ ਦਲਬਦਲ ਦੇ ਚੱਲਦਿਆਂ ਭਾਰਤ ’ਚ ਸੱਤਾ ਪਰਿਵਰਤਨ ਹੁਣ ਆਮ ਗੱਲ ਹੋ ਗਈ ਹੈ ਦਲਬਦਲ ਦਾ ਸਭ ਤੋਂ ਵੱਡਾ ਉਦਾਹਰਨ 1980 ’ਚ ਦਿਸਿਆ ਜਦੋਂ 21 ਜਨਵਰੀ ਦੀ ਰਾਤ ਭਜਨ ਲਾਲ ਆਪਣੇ ਸਮੱਰਥਕ ਵਿਧਾਇਕਾਂ ਨਾਲ ਇੰਦਰਾ ਗਾਂਧੀ ਦੇ ਦਿੱਲੀ ਦਰਬਾਰ ਪਹੁੰਚੇ ਅਤੇ ਉਨ੍ਹਾਂ ਦੇ ਧੜੇ ਨੂੰ ਕਾਂਗਰਸ ’ਚ ਸ਼ਾਮਲ ਕਰਨ ਦੀ ਮਨਜ਼ੂਰੀ ਮਿਲ ਗਈ l

ਸਵੇਰ ਹੋਈ ਤਾਂ ਪਤਾ ਲੱਗਾ ਕਿ ਰਾਤ ਤੱਕ ਸੂਬੇ ’ਚ ਜਨਤਾ ਪਾਰਟੀ ਸਰਕਾਰ ਸੀ ਜੋ ਸਵੇਰੇ ਕਾਂਗਰਸ ਸਰਕਾਰ ’ਚ ਤਬਦੀਲ ਹੋ ਗਈ ਇਸ ਤਰ੍ਹਾਂ ਰਾਤੋ-ਰਾਤ ਜਨਤਾ ਪਾਰਟੀ ਸਰਕਾਰ ਦਾ ਵਜ਼ੂੂਦ ਹੀ ਖਤਮ ਹੋ ਗਿਆ ਭਾਰਤ ਦੇ ਇਤਿਹਾਸ ’ਚ ਅਜਿਹਾ ਪਹਿਲੀ ਵਾਰ ਹੋਇਆ ਕਿ ਕਿਸੇ ਮੁੱਖ ਮੰਤਰੀ ਨੇ ਆਪਣੇ ਮੰਤਰੀਆਂ ਸਮੇਤ ਹੀ ਪਾਰਟੀ ਬਦਲ ਲਈ ਬੱਸ ਇਹੀ ਸਿਲਸਿਲਾ ਹੁਣ ਵੀ ਜਾਰੀ ਹੈ ਜਿਸ ’ਚ ਸਮੇਂ ਦੇ ਨਾਲ ਤੌਰ-ਤਰੀਕਿਆਂ ’ਚ ਥੋੜ੍ਹਾ ਬਦਲਾਅ ਜ਼ਰੂਰ ਆਇਆ ਹੈ ਹਾਂ ਇਸ ਸੱਚ ਨੂੰ ਕਬੂਲਣਾ ਹੀ ਹੋਵੇਗਾ ਕਿ ਅਜ਼ਾਦੀ ਤੋਂ ਬਾਅਦ ਕਾਂਗਰਸ ਨਾਲੋਂ ਟੁੱਟ ਕੇ ਕਰੀਬ 70 ਤੋਂ ਜ਼ਿਆਦਾ ਪਾਰਟੀਆਂ ਬਣ ਚੁੱਕੀਆਂ ਹਨ ਕਈ ਖਤਮ ਹੋ ਗਈਆਂ ਅਤੇ ਕਈ ਕਾਇਮ ਹਨ ਇਹੀ ਸਿਲਸਿਲਾ ਹੁਣ ਵੀ ਜਾਰੀ ਹੈ ਸੱਚ ਤਾਂ ਇਹ ਹੈ ਕਿ ਕੇਵਲ ਕਾਂਗਰਸ ਹੀ ਨਹੀਂ ਦੂਜੀਆਂ ਸਿਆਸੀ ਪਾਰਟੀਆਂ ’ਚ ‘ਆਇਆ ਰਾਮ-ਗਿਆ ਰਾਮ’ ਦਾ ਸਿਲਸਿਲਾ ਬੇਧੜਕ ਚੱਲ ਰਿਹਾ ਹੈ ਐਨਾ ਜ਼ਰੂਰ ਹੈ ਕਿ ਦੇਸ਼ ਦੀਆਂ ਵੱਡੀਆਂ, ਪੁਰਾਣੀਆਂ ਤੇ ਅਹਿਮ ਸਿਆਸੀ ਪਾਰਟੀਆਂ ’ਚ ਸ਼ੁਮਾਰ ਹੋਣ ਦੇ ਚੱਲਦਿਆਂ ਕਾਂਗਰਸ ’ਚ ਟੁੱਟ-ਭੱਜ ਹੋਣ ’ਤੇ ਥੋੜ੍ਹਾ ਜ਼ਿਆਦਾ ਹੱਲਾ ਮੱਚਦਾ ਹੈ l

ਸੱਚ ਤਾਂ ਇਹ ਹੈ ਕਿ ਕਾਂਗਰਸ ਨੂੰ ਲੈ ਕੇ ਜਨਮਾਨਸ ਦੇ ਮਨ ’ਚ ਨਕਾਰਾਤਮਕ ਭਾਵ 1970 ਤੋਂ ਹੀ ਆਉਣੇ ਸ਼ੁਰੂ ਹੋ ਗਏ ਅਤੇ ਇਸ ਕਾਰਨ ਮਜ਼ਬੂਤ ਬਦਲ ਦੇ ਰੂਪ ’ਚ ਭਾਜਪਾ ਉੱਭਰਨੀ ਸ਼ੁਰੂ ਹੋਈ ਕਾਂਗਰਸ ਨੇ ਆਪਣੇ ਖਿਸਕਦੇ ਜਨ-ਅਧਾਰ ’ਤੇ ਧਿਆਨ ਨਾ ਦੇ ਕੇ ਹਮੇਸ਼ਾ ਅਤੇ ਹਰ ਥਾਂ ਵਿਅਕਤੀਵਾਦੀ ਰਾਜਨੀਤੀ ਵਧਾਈ ਚਾਹੇ ਦੇਸ਼ ਦਾ ਸੰਦਰਭ ਲਈਏ, ਸੂਬਿਆਂ ਨੂੰ ਦੇਖੀਏ ਜਾਂ ਜ਼ਿਲ੍ਹੇ ਨੂੰ ਇੱਥੋਂ ਤੱਕ ਕਿ ਤਹਿਸੀਲ, ਬਲਾਕ, ਸ਼ਹਿਰ, ਨਗਰ ਤੱਕ ’ਚ ਪਾਰਟੀ ’ਤੇ ਹਮੇਸ਼ਾ ਅਤੇ ਲੰਮੇ ਸਮੇਂ ਤੱਕ ਲੋਕ-ਭਾਵਨਾਵਾਂ ਤੋਂ ਛੁੱਟ ਬੱਸ ਖਾਸ ਲੋਕਾਂ ਦਾ ਧੜਾ ਅਤੇ ਹੋਂਦ ਦੀ ਰਾਜਨੀਤੀ ਹੀ ਦਿਸੀ ਹੈ ਫ਼ਿਰ ਚਾਹੇ ਪਾਰਟੀ ਸੱਤਾ ’ਚ ਹੋਵੇ ਜਾਂ ਨਾ ਇਸ ਦਾ ਫਾਇਦਾ ਭਾਜਪਾ ਨੂੰ ਭਰਪੂਰ ਮਿਲਿਆ ਅਤੇ ਉਸ ਨੇ ਲੋਕਾਂ ਨਾਲ ਜੁੜਨ ਤੇ ਜੋੜਨ ਦਾ ਕੰਮ ਕੀਤਾ ਕਦੇ ਦੇਸ਼ ’ਚ ਸਿਰਫ਼ ਦੋ ਲੋਕ ਸਭਾ ਸੀਟਾਂ ਜਿੱਤਣ ਵਾਲੀ ਭਾਜਪਾ ਅੱਜ ਭਾਰਤ ਦੀ ਸਭ ਤੋਂ ਵੱਡੀ ਰਾਜਨੀਤਿਕ ਪਾਰਟੀ ਹੈ l

ਕਾਂਗਰਸ ’ਚ ਬੇਚੈਨੀ ਸੁਭਾਵਿਕ ਹੈ ਕਿਉਂਕਿ ਜੇਕਰ ਅਜਿਹਾ ਹੀ ਹੈ ਤਾਂ ਮੁੱਖ ਵਿਰੋਧੀ ਪਾਰਟੀ ਹੋਣ ਦਾ ਦਾਅਵਾ ਵੀ ਹੱਥੋਂ ਨਿੱਕਲ ਜਾਵੇਗਾ ਭਾਜਪਾ ਦਾ ਕਾਂਗਰਸ ਮੁਕਤ ਭਾਰਤ ਦਾ ਦਾਅਵਾ ਥੋਥਾ ਨਹੀਂ ਹੈ ਕਿੰਨਾ ਕੁ ਸੱਚਾ ਹੋਵੇਗਾ ਪਰ ਰਾਜਨੀਤੀ ਦੀ ਨਬਜ਼ ਨੂੰ ਪਛਾਨਣ ਵਾਲੇ ਮੌਕਾਪ੍ਰਸਤ ਪਹਿਲਾਂ ਹੀ ਖਤਰੇ ਨੂੰ ਟੋਹ ਆਪਣੀ ਨਵੀਂ ਠਾਹਰ ਚੁਣਨ ਜਾਂ ਬਣਾਉਣ ਖਾਤਰ ਠ੍ਹੀਕਰਾ ਰਾਹੁਲ ਗਾਂਧੀ ’ਤੇ ਭੰਨ੍ਹ ਚੱਲਦੇ ਹੋ ਰਹੇ ਹਨ ਰਾਹੁਲ ਗਾਂਧੀ 7 ਸਤੰਬਰ ਤੋਂ ਕੰਨਿਆ ਕੁਮਾਰੀ ਨਾਲ ਭਾਰਤ ਜੋੜੋ ਯਾਤਰਾ ਦੀ ਸ਼ੁਰੂਆਤ ਕਰ ਰਹੇ ਹਨ ਯਾਤਰਾ 150 ਦਿਨਾਂ ’ਚ 3750 ਕਿਮੀ. ਦੂਰੀ ਤੈਅ ਕਰੇਗੀ ਅਤੇ ਜੰਮੂ ਹੋ ਕੇ ਸ੍ਰੀਨਗਰ ’ਚ ਖਤਮ ਹੋਵੇਗੀ ਇਹ ਸਭ ਕਾਫ਼ੀ ਪਹਿਲਾਂ ਹੋਣਾ ਸੀ ਪਰ ਠੀਕ ਹੈ ਦੇਰ ਆਏ ਦਰੁਸਤ ਆਏ ਕਾਂਗਰਸ ਦਾ ਇਹ ਅਸਲ ਸੰਕਰਮਣ ਕਾਲ ਹੈ ਉਸ ਨੂੰ ਆਪਣੇ ਪਰਾਏ ਤੇ ਮੌਕਾਪ੍ਰਸਤੀਆਂ ਨੂੰ ਪਛਾਣ ਖੁਦ ਹੀ ਕਰਨੀ ਹੋਵੇਗੀ ਸਾਲਾਂ ਤੋਂ ਅਹੁਦਿਆਂ ’ਤੇ ਬੈਠੇ ਬਜ਼ੁਰਗ ਆਗੂਆਂ ਨੂੰ ਵਿਦਾ ਕਰਕੇ ਜਿਆਦਾ ਤੋਂ ਜਿਆਦਾ ਨੌਜਵਾਨਾਂ ਤੇ ਨਵੇਂ ਲੋਕਾਂ ਨੂੰ ਜੋੜਨਾ ਹੋਵੇਗਾ ਨਹੀਂ ਤਾਂ ਟੁੱਟਣ ਦਾ ਇਹੀ ਸਿਲਸਿਲਾ ਏਦਾਂ ਹੀ ਚੱਲਦਾ ਰਹੇਗਾ ਠੀਕਰਾ ਵੀ ਉਸ ’ਤੇ ਭੱਜੇਗਾ ਜੋ ਮੁਖੀ ਹੋਏਗਾ ਮਜ਼ਬੂਤ ਲੋਕਤੰਤਰ ਲਈ ਦਮਦਾਰ ਵਿਰੋਧੀ ਧਿਰ ਜ਼ਰਰੂੀ ਹੈ l

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ