ਵਿਰਾਸਤ ਦੀ ਬੇਕਦਰੀ

ਵਿਰਾਸਤ ਦੀ ਬੇਕਦਰੀ

ਦੇਸ਼ ਦੇ ਪ੍ਰਸਿੱਧ ਮਰਹੂਮ ਸ਼ਹਿਨਾਈ ਵਾਦਕ ਬਿਸਮਿੱਲ੍ਹਾ ਖਾਨ ਦੇ ਬਨਾਰਸ ਵਿਚਲੇ ਜੱਦੀ ਘਰ ਨੂੰ ਤੋੜ ਕੇ ਉੱਥੇ ਕਾਰੋਬਾਰੀ ਇਮਾਰਤ ਬਣਾਈ ਜਾ ਰਹੀ ਹੈ ਭਾਵੇਂ ਇਹ ਮਾਮਲਾ ਪਰਿਵਾਰ ਦਾ ਹੈ ਪਰ ਸਰਕਾਰ ਨੂੰ ਅੱਗੇ ਆ ਕੇ ਇਸ ਇਮਾਰਤ ਨੂੰ ਵਿਰਾਸਤ ਦੇ ਰੂਪ ‘ਚ ਸੰਭਾਲਣਾ ਚਾਹੀਦਾ ਸੀ ਬਿਸਮਿੱਲ੍ਹਾ ਖਾਨ ਵਿਸ਼ਵ ਪ੍ਰਸਿੱਧ ਕਲਾਕਾਰ ਸਨ ਤੇ ਉਹਨਾਂ ਨੂੰ ਦੇਸ਼ ਦਾ ਸਭ ਤੋਂ ਵੱਡਾ ਸਨਮਾਨ ‘ਭਾਰਤ ਰਤਨ’ ਮਿਲਿਆ ਹੋਇਆ ਸੀ ਇਹ ਗੱਲ ਆਮ ਹੀ ਆਖੀ ਜਾਂਦੀ ਹੈ ਕਿ ਭਾਰਤੀ ਅਮੀਰ ਵਿਰਾਸਤ ਦੇ ਤਾਂ ਮਾਲਕ ਹਨ ਪਰ ਵਿਰਾਸਤ ਦੀ ਸੰਭਾਲ ਨਹੀਂ ਕਰਦੇ ਚਾਹੀਦਾ ਤਾਂ ਇਹ ਸੀ ਕਿ ਖਾਨ ਦੇ ਘਰ ਨੂੰ ਸਜਾ-ਸੰਵਾਰ ਕੇ ਰੱਖਿਆ ਜਾਂਦਾ ਤਾਂ ਕਿ ਭਾਰਤੀ ਸੰਗੀਤ ਦੀ ਦੁਨੀਆ ‘ਚ ਇਹ ਬਿਸਮਿੱਲ੍ਹਾ ਖਾਨ ਦੀ ਯਾਦ ਨੂੰ ਹਮੇਸ਼ਾ ਤਾਜ਼ੀ ਕਰਦਾ ਰਹਿੰਦਾ ਘਰ ਨੂੰ ਮਿਊਜ਼ੀਅਮ ਦਾ ਰੂਪ ਦਿੱਤਾ ਜਾ ਸਕਦਾ ਸੀ

ਦਰਅਸਲ ਅਗਲੀਆਂ ਪੀੜ੍ਹੀਆਂ ਨੂੰ ਵਿਰਾਸਤ ਨਾਲ ਜੋੜਨ ਲਈ ਨਿਸ਼ਾਨੀਆਂ ਦੀ ਜ਼ਰੂਰਤ ਹੁੰਦੀ ਹੈ ਸਿਰਫ਼ ਕਿਤਾਬਾਂ ‘ਚ ਲਿਖਿਆ ਇਤਿਹਾਸ ਕਾਫ਼ੀ ਨਹੀਂ ਹੁੰਦਾ ਚੰਗਾ ਹੁੰਦਾ ਜੇਕਰ ਬਿਸਮਿੱਲ੍ਹਾ ਖਾਨ ਦੇ ਘਰ ‘ਚ ਉਨ੍ਹਾਂ ਦੀਆਂ ਸੰਗੀਤਕ ਪ੍ਰਾਪਤੀਆਂ ਦੇ ਨਾਲ-ਨਾਲ ਉਨ੍ਹਾਂ ਦਾ ਜੀਵਨ ਵੇਰਵਾ ਦਿੱਤਾ ਜਾਂਦਾ ਤੇ ਖਾਨ ਦੇ ਜੀਵਨ ਨਾਲ ਸਬੰਧਿਤ ਚੀਜ਼ਾਂ ਨੂੰ ਸੰਭਾਲਿਆ ਜਾਂਦਾ ਭਾਰਤੀ ਸੰਗੀਤ ਪੂਰੀ ਦੁਨੀਆ ‘ਚ ਮੰਨਿਆ ਹੋਇਆ ਹੈ

ਭਾਰਤੀ ਕਲਾ ਨੂੰ ਜਿੰਦਾ ਰੱਖਣ ਲਈ ਕਲਾਕਾਰਾਂ ਦੀਆਂ ਪ੍ਰਾਪਤੀਆਂ ਨੂੰ ਜਿੰਦਾ ਰੱਖਣਾ ਜ਼ਰੂਰੀ ਹੈ ਪਤਾ ਨਹੀਂ ਕਿੰਨੇ ਕਲਾਕਾਰਾਂ ਦਾ ਨਾਤਾ ਆਮ ਜਨਤਾ ਨਾਲੋਂ ਸਿਰਫ਼ ਸਰਕਾਰੀ ਲਾਪਰਵਾਹੀ ਕਾਰਨ ਹੀ ਟੁੱਟ ਜਾਂਦਾ ਹੈ ਇਸ ਮਾਮਲੇ ‘ਚ ਕਈ ਬਾਹਰਲੇ ਮੁਲਕਾਂ ਨੇ ਆਪਣੇ ਕਲਾਕਾਰਾਂ ਦੀ ਵਿਰਾਸਤ ਨੂੰ ਬੜੇ ਸੁਚੱਜੇ ਤਰੀਕੇ ਨਾਲ ਸਾਂਭਿਆ ਹੋਇਆ ਹੈ

ਰੂਸੀ ਲੇਖਕ ਟਾਲਸਟਾਏ ਸਮੇਤ ਬਹੁਤ ਸਾਰੇ ਲੇਖਕਾਂ ਨਾਲ ਜੁੜੀਆਂ ਚੀਜ਼ਾਂ ਨੂੰ ਸੰਭਾਲਿਆ ਗਿਆ ਹੈ ਤੇ ਉੱਥੋਂ ਦੇ ਲੋਕ ਅੱਜ ਵੀ ਆਪਣੇ ਕਲਾਕਾਰਾਂ ‘ਤੇ ਮਾਣ ਕਰਦੇ ਹਨ ਟਾਲਸਟਾਏ ਦਾ ਘਰ ਪੋਲੀਆਨਾ ਯਾਸਨਾਇਆ ਅੱਜ ਵੀ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਹੈ ਜਿਸ ਨੂੰ ਇੱਕ ਵਿਸ਼ਾਲ ਮਿਊਜ਼ੀਅਮ ਦੇ ਰੂਪ ‘ਚ ਸੰਭਾਲਿਆ ਗਿਆ ਹੈ ਉਸ ਦੇ ਘਰ ਦਾ ਸਾਰਾ ਸਾਮਾਨ ਮੇਜ਼-ਕੁਰਸੀਆਂ ਤੱਕ ਸੰਭਾਲ ਕੇ ਰੱਖਿਆ ਹੋਇਆ ਹੈ ਅੰਗਰੇਜ਼ੀ ਨਾਟਕਕਾਰ ਵਿਲੀਅਮ ਸ਼ੇਕਸਪੀਅਰ ਦੇ ਘਰ ਨੂੰ ਸਦੀਆਂ ਬਾਦ ਇੰਗਲੈਂਡ ‘ਚ ਪੂਰੀ ਤਰ੍ਹਾਂ ਸੰਭਾਲਿਆ ਗਿਆ ਹੈ ਇਸੇ ਤਰ੍ਹਾਂ ਜੌਹਨ ਮਿਲਟਨ ਦਾ ਘਰ ਵੀ ਦੇਸ਼ ਲਈ ਵਿਰਾਸਤ ਬਣ ਗਿਆ ਭਾਰਤੀਆਂ ਨੂੰ ਵੀ ਆਪਣੇ ਇਤਿਹਾਸ ਤੇ ਸੰਸਕ੍ਰਿਤੀ ਨੂੰ ਸਾਂਭਣ ਲਈ ਕਦਮ ਚੁੱਕਣੇ ਚਾਹੀਦੇ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.