ਆਲਰਾਊਂਡਰ ਪੂਜਾ ਵਸਤਰਕਰ ਨੂੰ ਟੀਮ ‘ਚ ਮਿਲੀ ਜਗਾ
ਏਜੰਸੀ/ਵਡੋਦਰਾ । ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ ਸਲਾਮੀ ਬੱਲੇਬਾਜ ਸਮ੍ਰਿਤੀ ਮੰਧਾਨਾ ਦੱਖਣੀ ਅਫਰੀਕਾ ਖਿਲਾਫ਼ ਬੁੱਧਵਾਰ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਸੀਰੀਜ਼ ‘ਚੋਂ ਸੱਟ ਕਾਰਨ ਬਾਹਰ ਹੋ ਗਈ ਹੈ ਅਤੇ ਉਨ੍ਹਾਂ ਦੀ ਜਗ੍ਹਾ ਟੀਮ ‘ਚ ਆਲ ਰਾਊਂਡਰ ਪੂਜਾ ਵਸਤਰਕਰ ਨੂੰ ਸ਼ਾਮਲ ਕੀਤਾ ਗਿਆ ਹੈ ਮੰਧਾਨਾ ਨੂੰ ਅਭਿਆਸ ਮੈਚ ਦੌਰਾਨ ਸੱਜੇ ਪੈਰ ਦੇ ਅੰਗੂਠੇ ਦੇ ‘ਚ ਫਰੈਕਚਰ ਹੋ ਗਿਆ ਜਿਸ ਕਾਰਣ ਉਨ੍ਹਾਂ ਨੂੰ ਮੈਚ ‘ਚੋਂ ਇਕ ਦਿਨ ਪਹਿਲਾਂ ਟੀਮ ਤੋਂ ਬਾਹਰ ਹੋਣਾ ਪਿਆ। South Africa
ਭਾਰਤ ਨੂੰ ਦੱਖਣੀ ਅਫਰੀਕਾ ਨਾਲ ਵਨਡੇ ਸੀਰੀਜ਼ ਖੇਡਣ ਤੋਂ ਬਾਅਦ ਵੈਸਟਇੰਡੀਜ਼ ਦਾ ਦੌਰਾ ਕਰਨਾ ਹੈ ਅਜਿਹੇ ‘ਚ ਮੰਧਾਨਾ ਦਾ ਜ਼ਖਮੀ ਹੋਣਾ ਟੀਮ ਲਈ ਚਿੰਤਾ ਦੀ ਗੱਲ ਬਣ ਗਈ ਹੈ। ਹਲਾਂਕਿ ਉਨ੍ਹਾਂ ਦੀ ਸੱਟ ਕਿੰਨੀ ਗੰਭੀਰ ਹੈ ਇਸ ਦੀ ਪੁਸ਼ਟੀ ਅਜੇ ਨਹੀਂ ਕੀਤੀ ਗਈ ਹੈ ਭਾਰਤੀ ਮਹਿਲਾ ਟੀਮ ਦੇ ਕੋਚ ਡਬਲਊ ਵੀ ਰਮਨ ਨੇ ਕਿਹਾ, ‘ ਮੰਧਾਨਾ ਬਾਹਰ ਰੱਖਣ ਦਾ ਫੈਸਲਾ ਐਨਸੀਏ ਦੇ ਫਿਜੀਓ ਦੀ ਸਲਾਹ ਤੋਂ ਬਾਅਦ ਲਿਆ ਗਿਆ ਹੈ। South Africa,
ਉਨ੍ਹਾਂ ਨੂੰ ਐਮਆਰਆਈ ਕਰਾਉਣ ਦੀ ਜ਼ਰੂਰਤ ਹੈ, ਇਸ ਲਈ ਉਨ੍ਹਾਂ ਦੀ ਸੋਜ ਘੱਟ ਹੋਣ ਜ਼ਰੂਰੀ ਹੈ ਜਿਵੇਂ ਹੀ ਐਮਆਰਆਈ ਹੋ ਜਾਵੇਗੀ ਪਤਾ ਲੱਗ ਜਾਵੇਗਾ ਉਨ੍ਹਾਂ ਨੇ ਕਿਹਾ ਕਿ, ‘ਸਾਡੇ ਕੋਲ ਰਿਜਰਵ ਤੌਰ ‘ਤੇ ਪ੍ਰਿਆ ਪੂਲੀਆ ਸਲਾਮੀ ਬੱਲੇਬਾਜ ਦੇ ਰੂਪ ‘ਚ ਟੀਮ ‘ਚ ਹੈ ਜੇਕਰ ਮੰਧਾਨਾ ਫਿਟ ਹੁੰਦੀ ਹੈ ਹਾਂ ਮੈਨੂੰ ਲੱਗਦਾ ਸੀ ਕਿ ਪ੍ਰਿਆ ਨੂੰ ਖਿਡਾਇਆ ਜਾਂਦਾ ਅਸੀਂ ਟੀਮ ਦਾ ਆਲ ਰਾਊਂਡਰ ਪ੍ਰਦਰਸ਼ਨ ਦੇਖਣਾ ਸੀ ਇਸ ਲਈ ਅਸੀਂ ਵਸਤਰਕਰ ਨੂੰ ਟੀਮ ‘ਚ ਸ਼ਾਮਲ ਕੀਤਾ ਭਾਰਤੀ ਮਹਿਲਾ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਕਿਹਾ ਕਿ ਇਹ ਸੀਰੀਜ਼ ਆਈਸੀਸੀ ਚੈਂਪੀਅਨਸ਼ਿਪ ਦਾ ਹਿੱਸਾ ਨਹੀਂ ਹੈ ਇਸ ਲਈ ਇਹ ਸਹੀ ਵਕਤ ਹੈ ਕਿ ਟੀਮ ਦੇ ਨਵੇਂ ਖਿਡਾਰੀਆਂ ਨੂੰ ਮੌਕਾ ਦੇ ਕੇ ਉਨ੍ਹਾਂ ਨੂੰ ਪਰਖਿਆ ਜਾਵੇ। South Africa,
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।