Vidhan Sabha Session Punjab: ਪਰਾਲੀ ਦੇ ਮੁੱਦੇ ’ਤੇ ਵਿਧਾਨ ਸਭਾ ’ਚ ਹੋਈ ਚਰਚਾ, ਪੜ੍ਹੋ ਮੰਤਰੀ ਨੇ ਕੀ ਕਿਹਾ…

Vidhan Sabha Session Punjab
Vidhan Sabha Session Punjab: ਪਰਾਲੀ ਦੇ ਮੁੱਦੇ ’ਤੇ ਵਿਧਾਨ ਸਭਾ ’ਚ ਹੋਈ ਚਰਚਾ, ਪੜ੍ਹੋ ਮੰਤਰੀ ਨੇ ਕੀ ਕਿਹਾ...

Vidhan Sabha Session Punjab: ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਸੈਸ਼ਨ ਦੇ ਤੀਜੇ ਦਿਨ ਦੀ ਕਾਰਵਾਈ ਲਗਾਤਾਰ ਜਾਰੀ ਹੈ। ਅੱਜ ਦੇ ਸੈਸ਼ਨ ਦੇ ਸਦਨ ਦੀ ਕਾਰਵਾਈ ਦੀ ਸ਼ੁਰੂਆਤ ’ਆਪ’ ਦੇ ਪੰਜਾਬ ਪ੍ਰਧਾਨ ਅਤੇ ਮੰਤਰੀ ਅਮਨ ਅਰੋੜਾ ਦੇ ਭਾਸ਼ਣ ਨਾਲ ਕੀਤੀ ਗਈ। ਅਮਨ ਅਰੋੜਾ ਨੇ ਪਹਿਲਾਂ ਪੀ. ਐੱਸ. ਪੀ. ਸੀ. ਐੱਲ. ਬਾਰੇ ਜਵਾਬ ਦਿੰਦੇ ਹੋਏ ਕਿਹਾ ਕਿ ਕਿਸਾਨਾਂ ਵਾਸਤੇ ਅਸੀਂ ਸੋਲਰ ਪੰਪ ਕੱਢੇ ਹੋਏ ਹਨ, ਤਕਰੀਬਨ 5200 ਦੇ ਕਰੀਬ ਅਸੀਂ ਪਹਿਲਾਂ ਹੀ ਅਲਾਟ ਕਰ ਰਹੇ ਹਾਂ। ਜਿਸ ਵਿਚ ਕਿਸਾਨ ਜੋ ਵੀ ਬਿਜਲੀ ਵਰਤਦਾ ਹੈ, ਉਹ ਠੀਕ ਹੈ। ਨਹੀਂ ਤਾਂ ਸਰਕਾਰ ਕਿਸਾਨਾਂ ਨੂੰ ਉਨ੍ਹਾਂ ਦੁਆਰਾ ਪੈਦਾ ਕੀਤੀ ਜਾਣ ਵਾਲੀ ਵਾਧੂ ਬਿਜਲੀ ਲਈ ਪੈਸੇ ਦੇਵੇਗੀ।

ਇਸ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪਰਾਲੀ ਤੋਂ ਬਿਜਲੀ ਪੈਦਾ ਕਰਨ ਦੇ ਮੁੱਦੇ ’ਤੇ ਸਵਾਲ ਪੁੱਛਦੇ ਕਿਹਾ ਕਿ ਪਰਾਲੀ ਦੇ ਮੁੱਦੇ ਨੂੰ ਹੱਲ ਕਰਨ ਲਈ ਸੂਬੇ ਵਿੱਚ ਜੋ ਪਲਾਂਟ ਲਗਾਏ ਗਏ ਹਨ, ਸਾਨੂੰ ਉਨ੍ਹਾਂ ’ਤੇ ਵੀ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਪਰਾਲੀ ਦੀ ਸਮੱਸਿਆ ਦਾ ਵੀ ਹੱਲ ਹੋ ਸਕੇ। ਇਸ ’ਤੇ ਮੰਤਰੀ ਅਰੋੜਾ ਨੇ ਜਵਾਬ ਦਿੱਤਾ ਕਿ ਪਰਾਲੀ ਨੂੰ ਲੈ ਕੇ ਸਾਨੂੰ ਇਹ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਇਸ ਬਾਰੇ ਕੁਝ ਗਲਤ ਜਾਣਕਾਰੀ ਫ਼ੈਲਾਈ ਜਾ ਰਹੀ ਹੈ। Vidhan Sabha Session Punjab

Read Also : Punjab Vidhan Sabha Budget Session: ਪੰਜਾਬ ਵਿਧਾਨ ਸਭਾ ’ਚ ਪਹੁੰਚੇ ਹਰਿਆਣਾ ਦੇ ਮੁੱਖ ਮੰਤਰੀ ਤੇ ਸਪੀਕਰ

ਜਿਸ ਕਾਰਨ ਸਰਕਾਰ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਗਲਤ ਜਾਣਕਾਰੀ ਕਾਰਨ ਕਿਸਾਨ ਸਮੂਹਾਂ ਦੁਆਰਾ ਵਿਰੋਧ ਪ੍ਰਦਰਸ਼ਨ ਕੀਤੇ ਜਾਂਦੇ ਹਨ, ਜਿਸ ਕਾਰਨ ਪ੍ਰਾਜੈਕਟਾਂ ਵਿੱਚ ਦੇਰੀ ਹੁੰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਅਸੀਂ ਸਥਾਨਕ ਪੱਧਰ ’ਤੇ ਲੋਕਾਂ ਨੂੰ ਜਾਗਰੂਕ ਕਰਨਾ ਸ਼ੁਰੂ ਕਰ ਦੇਈਏ ਤਾਂ ਇਸ ਨਾਲ ਕਿਸਾਨਾਂ ਅਤੇ ਸਰਕਾਰ ਦੋਵਾਂ ਨੂੰ ਫਾਇਦਾ ਹੋਵੇਗਾ।