ਸਰਕਾਰ ਨੂੰ ਕੋਈ ਖਤਰਾ ਨਹੀਂ, ਇਕੱਲੇ ਦਮ ‘ਤੇ ਭਾਜਪਾ ਕੋਲ ਹੈ ਬਹੁਮਤ | No Confidence Motions
ਨਵੀਂ ਦਿੱਲੀ, (ਏਜੰਸੀ)। ਮੋਦੀ ਸਰਕਾਰ ਖਿਲਾਫ ਬੇਭਰੋਸਗੀ ਮਤੇ ‘ਤੇ ਚਰਚਾ ਸ਼ੁੱਕਰਵਾਰ ਨੂੰ ਹੋਵੇਗੀ ਤੇ ਉਸੇ ਦਿਨ ਇਸ ‘ਤੇ ਵੋਟਿੰਗ ਵੀ ਹੋਵੇਗੀ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਲੰਚ ਤੋਂ ਬਾਅਦ ਸਦਨ ਨੂੰ ਸੂਚਿਤ ਕੀਤਾ ਕਿ ਤੇਲਗੂ ਦੇਸ਼ਮ ਪਾਰਟੀ ਦੇ ਮੈਂਬਰ ਕੇ. ਸ੍ਰੀਨਿਵਾਸ ਦੇ ਬੇਭਰੋਸਗੀ ਮਤੇ ‘ਤੇ ਸ਼ੁੱਕਰਵਾਰ 20 ਜੁਲਾਈ ਨੂੰ ਚਰਚਾ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਉਸ ਦਿਨ ਪ੍ਰਸ਼ਨ ਕਾਲ ਨਹੀਂ ਹੋਵੇਗਾ ਤੇ ਨਾ ਹੀ ਮੈਂਬਰਾਂ ਦੇ ਨਿੱਜੀ ਬਿੱਲਾਂ ‘ਤੇ ਚਰਚਾ ਹੋਵੇਗੀ ਉਸ ਦਿਨ ਚਰਚਾ ਤੋਂ ਬਾਅਦ ਮਤੇ ‘ਤੇ ਵੋਟਿੰਗ ਵੀ ਹੋਵੇਗੀ। ਉੱਥੇ ਹੀ ਲੋਕ ਸਭਾ ‘ਚ ਮਾਨਸੂਨ ਸੈਸ਼ਨ ਦੀ ਸ਼ੁਰੂਆਤ ਵੀ ਹੰਗਾਮੇ ਨਾਲ ਹੋਈ ਸਦਨ ‘ਚ ਅੱਜ ਪ੍ਰਸ਼ਨਕਾਲ ਤੇਲੁਗੁਦੇਸ਼ਮ ਪਾਰਟੀ (ਤੇਦੇਪਾ) ਤੇ ਸਮਾਜਵਾਦੀ ਪਾਰਟੀ (ਸਪਾ) ਮੈਂਬਰਾਂ ਦੇ ਹੰਗਾਮੇ ਦਰਮਿਆਨ ਚੱਲਿਆ ਸਦਨ ਦੀ ਕਾਰਵਾਈ 11 ਵਜੇ ਸ਼ੁਰੂ ਹੁੰਦੇ ਹੀ ਸਪੀਕਰ ਸੁਮਿੱਤਰਾ ਮਹਾਜਨ ਨੇ ਚਾਰ ਨਵੇਂ ਨਾਮਜ਼ਦ ਮੈਂਬਰਾਂ ਨੂੰ ਮੈਂਬਰਸ਼ਿਪ ਦੀ ਸਹੁੰ ਚੁਕਾਉਣ ਲਈ। (No Confidence Motions)
ਲੋਕ ਸਭਾ ਦੇ ਹੰਗਾਮੇ ਦਰਮਿਆਨ ਚੱਲਿਆ ਪ੍ਰਸ਼ਨਕਾਲ | No Confidence Motions
ਸੱਦਿਆ ਮਹਾਂਰਾਸ਼ਟਰ ਦੇ ਭੰਡਾਰਾ ਗੋਂਦੀਆ ਖੇਤਰ ਤੋਂ ਚੁਣੇ ਗÂੈ ਮਧੁਕਰ ਰਾਓ ਯਸ਼ਵੰਤ ਰਾਓ ਕੁਕੜੇ ਤੇ ਪਾਲਘਰ ਖੇਤਰ ਤੋਂ ਸ੍ਰੀ ਰਾਜੇਂਦਰ ਗਾਵਿਤ ੰਧਡੇਆ, ਨਾਗਾਲੈਂਡ ਤੋਂ ਤੋਖੇਹੋ ਤੇ ਉੱਤਰ ਪ੍ਰਦੇਸ਼ ਦੇ ਕੈਰਾਨਾ ਤੋਂ ਸ੍ਰੀਮਤੀ ਤਬਸੁਮ ਬੇਗਮ ਨੇ ਸਹੁੰ ਚੁੱਕੀ ਇਸ ਤੋਂ ਬਾਅਦ ਸਦਨ ਨੇ ਆਪਣੇ ਤਿੰਨ ਸਾਬਕਾ ਮੈਂਬਰਾਂ ਬਹਾਦਰ ਸਿੰਘ (ਪਹਿਲੀ ਤੇ ਦੂਜੀ ਲੋਕ ਸਭਾ), ਸਨਤ ਕੁਮਾਰ ਮੰਡਲ (ਸੱਤਵੀਂ ਤੋਂ 14ਵੀਂ ਲੋਕ ਸਭਾ) ਤੇ ਸ੍ਰੀ ਕੰਡਾਲਾ ਸੁਬਰਮਣੀਅਮ (ਪਹਿਲੀ ਲੋਕ ਸਭਾ) ਦੇ ਦੇਹਾਂਤ ‘ਤੇ ਦੋ ਮਿੰਟ ਮੌਨ ਰੱਖ ਕੇ ਉਨ੍ਹਾਂ ਸ਼ਰਧਾਂਜਲੀ ਭੇਂਟ ਕੀਤੀ ਸਦਨ ਨੇ ਉੱਤਰਾਖੰਡ ਦੇ ਪੌੜੀ ਗੜ੍ਹਵਾਲ ‘ਚ ਬੱਸ ਹਾਦਸੇ ‘ਚ 48 ਵਿਅਕਤੀਆਂ ਦੇ ਮਾਰੇ ਜਾਣ ਤੇ ਅਫ਼ਗਾਨਿਸਤਾਨ ਦੇ ਨਾਂਗਰਹਾਰ ਪ੍ਰਾਂਤ ‘ਚ 16-17 ਜੂਨ ਨੂੰ ਫਿਦਾਇਨ ਹਮਲੇ ਤੇ ਜਲਾਲਾਬਾਦ ‘ਚ ਹਿੰਦੂ ਤੇ ਸਿੱਖਾਂ ‘ਤੇ ਹਮਲੇ ਦਾ ਜ਼ਿਕਰ ਕਰਦਿਆਂ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਅਫਗਾਨਿਸਤਾਨ ਦੀ ਸਰਕਾਰ ਤੇ ਜਨਤਾ ਪ੍ਰਤੀ ਇਕਜੁਟਤਾ ਪ੍ਰਗਟ ਕੀਤੀ। (No Confidence Motions)