ਇੱਕ ਸ਼ਿਸ਼ ਤੇ ਦੋ ਪੁਜਾਰੀਆਂ ਨੂੰ ਪੁਲਿਸ ਨੇ ਹਿਰਾਸਤ ’ਚ ਲਿਆ
(ਏਜੰਸੀ) ਪ੍ਰਯਾਗਰਾਜ । ਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਦੇ ਮਹੰਤ ਨਰਿੰਦਰ ਗਿਰੀ ਦੀ ਸ਼ੱਕੀ ਮੌਤ ਤੇ ਪੁਲਿਸ ਦੇ ਲਈ ਅਣਸੁਲਝੀ ਪਹਿਲੀ ਬਣੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਨੂੰ ਬਾਘੰਬਰੀ ਮਠ ’ਚ ਉਨ੍ਹਾਂ ਦੀ ਲਾਸ਼ ਮਿਲੀ ਸੀ ਹਾਲਾਂਕਿ ਮੁੱਢਲੀ ਜਾਂਚ ’ਚ ਇਸ ਨੂੰ ਖੁਦਕੁਸ਼ੀ ਕਿਹਾ ਜਾ ਰਿਹਾ ਸੀ ਨਰਿੰਦਰ ਗਿਰੀ ਦੀ ਮੌਤ ਨਾਲ ਜੁੜੇ ਇਸ ਪੂਰੇ ਘਟਨਾਕ੍ਰਮ ’ਤੇ ਉਨ੍ਹਾਂ ਦੇ ਸ਼ੀਸ਼ ਨਿਰਭੈਆ ਤਿ੍ਰਵੇਦੀ ਨੇ ਨਵਾਂ ਖੁਲਾਸਾ ਕੀਤਾ ਹੈ।
ਨਿਰਭੈਆ ਤਿ੍ਰਵੇਦੀ ਦਾ ਕਹਿਣਾ ਹੈ ਕਿ ਮਹੰਤ ਨਰਿੰਦਰ ਗਿਰੀ ਦਾ ਜੀਵਨ ਰੋਜ਼ਾਨਾ ਵਾਂਗ ਹੁੰਦਾ ਸੀ, ਸਵੇਰੇ 5 ਵਜੇ ਚਾਹ ਪੀਣੀ, 7 ਵਜੇ ਤੱਕ ਹੇਠਾਂ ਆ ਜਾਣਾ ਮੈਂ ਸਵੇਰੇ 7:30 ਵਜੇ ਉੱਠਿਆ, 8 ਵਜੇ ਉਨ੍ਹਾਂ ਨੂੰ ਪ੍ਰਣਾਮ ਕਰਕੇ ਮੰਦਰ ਚਲਾ ਗਿਆ।
ਮਹੰਤ ਜੀ ਨੇ ਸਭ ਨੂੰ ਕਿਹਾ ਸੀ ਕਿ ਅੱਜ ਕੋਈ ਡਿਸਟਰਬ ਨਹੀਂ ਕਰੇਗਾ
ਤਿ੍ਰਵੇਦੀ ਨੇ ਅੱਗੇ ਦੱਸਿਆ ਕਿ ਸ਼ਾਮ ਨੂੰ ਜਦੋਂ ਉਹ ਪਰਤਿਆ ਤਾਂ ਪਤਾ ਲੱਗਿਆ ਕਿ ਮਹੰਤ ਜੀ ਨੇ ਸਾਰਿਆਂ ਨਾਲ ਭੋਜਨ ਕੀਤਾ, 12 ਵਜੇ ਭੋਜਨ ਕਰਨ ਤੋਂ ਬਾਅਦ ਉਪਰ ਚਲੇ ਗਏ ਆਪਣੇ ਕਮਰੇ ’ਚ ਕਰੀਬ ਅੱਧਾ ਘੰਟਾ ਰੁਕਣ ਤੋਂ ਬਾਅਦ ਉਹ ਫਿਰ ਤੋਂ ਹੇਠਾਂ ਆ ਗਏ ਹੇਠਾਂ ਆ ਕੇ ਉਹ ਨਾਲ ਵਾਲੇ ਕਮਰੇ ’ਚ ਅਰਾਮ ਕਰਨ ਲਈ ਚਲੇ ਗਏ, ਉਦੋਂ ਮਹੰਤ ਨਰਿੰਦਰ ਗਿਰੀ ਨੇ ਕਿਹਾ ਕਿ ਮੈਨੂੰ ਕੋਈ ਮਿਲਣ ਆ ਰਿਹਾ ਹੈ, ਇਸ ਲਈ ਇੱਥੇ ਰਹਾਂਗਾ ਮਹੰਤ ਜੀ ਨੇ ਸਭ ਨੂੰ ਕਿਹਾ ਸੀ ਕਿ ਅੱਜ ਕੋਈ ਡਿਸਟਰਬ ਨਹੀਂ ਕਰੇਗਾ ਹਾਲਾਂਕਿ ਉਹ ਮਿਲਣ ਵਾਲਾ ਕੌਣ ਸੀ, ਇਸ ਸਬੰਧੀ ਨਿਰਭੈਆ ਤਿ੍ਰਵੇਦੀ ਨੇ ਕੁਝ ਨਹੀਂ ਦੱਸਿਆ।
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਹੀ ਪ੍ਰਯਾਗਰਾਜ ਤੋਂ ਮਹੰਤ ਨਰਿੰਦਰ ਗਿਰੀ ਦੀ ਮੌਤ ਦੀ ਖਬਰ ਸਭ ਦੇ ਸਾਹਮਣੇ ਆਈ ਸੀ ਮਠ ਦੀ ਰਿਹਾਇਸ਼ ’ਚ ਨਰਿੰਦਰ ਗਿਰੀ ਦੀ ਲਾਸ਼ ਲੰਮਕੀ ਹੋਈ ਮਿਲੀ ਸੀ ਜਦੋਂ ਬਾਅਦ ’ਚ ਪੁਲਿਸ ਨੇ ਤਲਾਸ਼ੀ ਲਈ ਤਾਂ ਇੱਕ ਸੁਸਾਇਟ ਨੋਟ ਵੀ ਮਿਲਿਆ, ਇਹ ਸੁਸਾਇਡ ਨੋਟ ਕਰੀਬ 6-7 ਪੰਨਿਆਂ ਦਾ ਦੱਸਿਆ ਜਾ ਰਿਹਾ ਹੈ ਪ੍ਰਯਾਗਰਾਜ ਪੁਲਿਸ ਨੇ ਇਸ ਮਾਮਲੇ ’ਚ ਐਫਆਈਆਰ ਦਰਜ ਕਰ ਲਈ ਹੈ ਸੁਸਾਇਡ ਨੋਟ ’ਚ ਜਿਸ ਸ਼ਿਸ਼ ਆਨੰਦ ਗਿਰੀ ਦਾ ਜ਼ਿਕਰ ਮਿਲਿਆ ਉਸ ਨੂੰ ਹਰੀਦੁਆਰ ਤੋਂ ਹਿਰਾਸਤ ’ਚ ਲੈ ਲਿਆ ਪ੍ਰਯਾਗਰਾਜ ਤੋਂ ਵੀ ਦੋ ਪੁਜਾਰੀਆਂ ਨੂੰ ਹਿਰਾਸਤ ’ਚ ਲੈ ਲਿਆ ਹੈ।
ਦੋਸ਼ੀ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ : ਯੋਗੀ
ਮਹੰਤ ਨਰਿੰਦਰ ਗਿਰੀ ਦੀ ਮੌਤ ਦੀ ਜਾਂਚ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਜੋ ਵੀ ਦੋਸ਼ੀ ਹੋਵੇਗਾ ਉਸ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ ਉਨ੍ਹਾਂ ਦੱਸਿਆ ਕਿ ਕੇਸ ਦੀ ਪੁਲਿਸ ਦੇ ਚਾਰ ਵੱਡੇ ਅਧਿਕਾਰੀ ਜਾਂਚ ਕਰ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ