ਕਾਂਗਰਸ ‘ਚ ਅਨੁਸ਼ਾਸਨ
ਲੱਗਦਾ ਹੈ ਕਾਂਗਰਸ ਨੇ ਰਾਜਸਥਾਨ ਦੇ ਮਾਮਲੇ ਤੋਂ ਸਬਕ ਲੈਂਦਿਆਂ ਅਨੁਸ਼ਾਸਨ ਨੂੰ ਪਾਰਟੀ ਦੀ ਕਾਮਯਾਬੀ ਦਾ ਧੁਰਾ ਮੰਨ ਲਿਆ ਹੈ ਰਾਜਸਥਾਨ ‘ਚ ਸਚਿਨ ਪਾਇਲਟ ਦੇ ਬਾਗੀ ਤੇਵਰਾਂ ਨੂੰ ਪਾਰਟੀ ਹਾਈਕਮਾਨ ਨੇ ਨਾਮਨਜ਼ੂਰ ਕਰਕੇ ਸਖ਼ਤ ਫੈਸਲਾ ਲਿਆ ਸੀ ਤੇ ਉਹਨਾਂ ਨੂੰ ਪਾਰਟੀ ਦੀ ਪ੍ਰਧਾਨਗੀ ਤੇ ਉਪ ਮੁੱਖ ਮੰਤਰੀ ਦੇ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਹਾਈਕਮਾਨ ਇਹੀ ਫੈਸਲਾ ਪੰਜਾਬ ‘ਚ ਦੁਹਰਾਉਂਦੀ ਨਜ਼ਰ ਆਈ ਹੈ ਪਿਛਲੇ ਦਿਨੀ ਕਿਸਾਨਾਂ ਦੇ ਹੱਕ ‘ਚ ਰਾਹੁਲ ਗਾਂਧੀ ਦੀ ਟਰੈਕਟਰ ਰੈਲੀ ਤੋਂ ਪਹਿਲਾਂ ਇਹ ਚਰਚਾ ਚੱਲ ਪਈ ਸੀ ਕਿ ਨਰਾਜ਼ ਹੋ ਕੇ ਬੈਠੇ ਵਿਧਾਇਕ ਨਵਜੋਤ ਸਿੱਧੂ ਨੂੰ ਮਨਾਉਣ ਲਈ ਉਨ੍ਹਾਂ ਨੂੰ ਸੂਬੇ ਦਾ ਪਾਰਟੀ ਪ੍ਰਧਾਨ ਜਾਂ ਉਪ ਮੁੱਖ ਮੰਤਰੀ ਲਾ ਸਕਦੀ ਹੈ ਪਰ ਟਰੈਕਟਰ ਰੈਲੀ ਦੌਰਾਨ ਸਿੱਧੂ ਨੇ ਆਪਣੇ ਸੰਬੋਧਨ ‘ਚ ਜਿਸ ਤਰ੍ਹਾਂ ਆਪਣੇ ਸਟਾਈਲ ‘ਚ ਬੋਲਿਆ ਤੇ ਬਿਨਾ ਕਿਸੇ ਦਾ ਨਾਂਅ ਲਏ ਪਾਰਟੀ ਦੇ ਕੁਝ ਆਗੂਆਂ ਖਿਲਾਫ਼ ਨਰਾਜ਼ਗੀ ਜ਼ਾਹਿਰ ਕੀਤੀ
ਉਹ ਪਾਰਟੀ ਨੂੰ ਹਜ਼ਮ ਨਹੀਂ ਹੋਈ ਰਾਹੁਲ ਗਾਂਧੀ ਦੇ ਨਾਲ ਟਰੈਕਟਰ ‘ਤੇ ਜਗ੍ਹਾ ਨਾ ਮਿਲਣ ‘ਤੇ ਵੀ ਸਿੱਧੂ ਰੁੱਸ ਗਏ ਤੇ ਕਾਂਗਰਸ ਦੇ ਪੰਜਾਬ ਇੰਚਾਰਜ ਹਰੀਸ਼ ਰਾਵਤ ਉਹਨਾਂ ਨੂੰ ਮਨਾ ਕੇ ਲਿਆਏ ਅਗਲੇ ਪ੍ਰੋਗਰਾਮ ‘ਚ ਸਿੱਧੂ ਨੇ ਹਿੱਸਾ ਹੀ ਨਹੀਂ ਲਿਆ ਅਗਲੇ ਦਿਨ ਹਰੀਸ਼ ਰਾਵਤ ਨੇ ਸਪੱਸ਼ਟ ਕਰ ਦਿੱਤਾ ਕਿ ਸਿੱਧੂ ਲਈ ਅਜੇ ਪਾਰਟੀ ‘ਚ ਕੋਈ ਸੀਟ (ਪ੍ਰਧਾਨ ਜਾਂ ਉਪ ਮੁੱਖ ਮੰਤਰੀ) ਖਾਲੀ ਨਹੀਂ ਸਿਆਸੀ ਮਾਹਿਰ ਰਾਵਤ ਦੇ ਇਸ ਬਿਆਨ ਨੂੰ ਸਿੱਧੂ ਦੇ ਵਿਹਾਰ ਪ੍ਰਤੀ ਹਾਈਕਮਾਨ ਦੀ ਨਰਾਜ਼ਗੀ ਦੱਸਦੇ ਹਨ
ਭਾਵੇਂ ਕਾਂਗਰਸ ਲੋਕ ਸਭਾ ਚੋਣਾਂ 2019 ‘ਚ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੀ ਪਰ ਮੁੱਧ ਪ੍ਰਦੇਸ਼ ‘ਚ ਜੋਤੀਰਾਦਿੱਤਿਆ ਸਿੰਧੀਆ ਤੇ ਰਾਜਸਥਾਨ ‘ਚ ਸਚਿਨ ਪਾਇਲਟ ਦੇ ਮਾਮਲੇ ‘ਚ ਬਹੁਤ ਕੁਝ ਸਿੱਖਿਆ ਹੈ ਕਾਂਗਰਸ ਪੁਰਾਣੇ ਤਜ਼ਰਬੇਕਾਰ ਤੇ ਨਵੇਂ ਆਗੂਆਂ ਦਰਮਿਆਨ ਇੱਕ ਤਾਲਮੇਲ ਰੱਖਣ ਦੀ ਰਣਨੀਤੀ ਬਣਾ ਕੇ ਚੱਲ ਰਹੀ ਹੈ ਕਿਸੇ ਆਗੂ ਦੇ ਅੱਗੇ ਪੂਰੀ ਪਾਰਟੀ ਨੂੰ ਝੁਕਾਉਣ ਦੀ ਰਣਨੀਤੀ ਤੋਂ ਪਾਸਾ ਵੱਟਿਆ ਜਾ ਰਿਹਾ ਹੈ ਬਿਨਾ ਸ਼ੱਕ ਯੂਥ ਕਿਸੇ ਪਾਰਟੀ ਦਾ ਅਹਿਮ ਅੰਗ ਹੁੰਦੇ ਹਨ
ਪਰ ਕੋਈ ਵੀ ਆਗੂ ਮੁੱਦਿਆਂ ਤੇ ਸਿਧਾਂਤਾਂ ਤੋਂ ਵੱਡਾ ਨਹੀਂ ਹੋ ਸਕਦਾ ਅਨੁਸ਼ਾਸਨ ਕਿਸੇ ਵੀ ਸੰਸਥਾ ਜਾਂ ਪਾਰਟੀ ਲਈ ਜ਼ਰੂਰੀ ਹੁੰਦਾ ਹੈ ਪਾਰਟੀ ‘ਚ ਅੰਦਰੂਨੀ ਲੋਕਤੰਤਰ ਦੇ ਨਾਲ-ਨਾਲ ਮਰਿਆਦਾ ਦੀ ਵੀ ਲਛਮਣ ਰੇਖਾ ਹੁੰਦੀ ਹੈ ਜੋ ਅੱਗੇ ਚੱਲ ਕੇ ਸਿਧਾਂਤਾਂ ਨਾਲ ਬੱਝੀ ਹੁੰਦੀ ਹੈ ਯੋਗਤਾ ਨਾਲ ਕੋਈ ਵੀ ਆਗੂ ਕਿਤੇ ਵੀ ਪਹੁੰਚ ਜਾਂਦਾ ਹੈ ਪਰ ਸਿਰਫ ਅਹੁਦੇਦਾਰੀਆਂ ਦੀ ਹੋੜ ਦਾ ਵਧਣਾ ਵੀ ਕੋਈ ਚੰਗਾ ਸੰਕੇਤ ਨਹੀਂ ਸਿਆਸਤ ਨੂੰ ਸੇਵਾ ਬਣਾਉਣ ਲਈ ਮਰਿਆਦਾ ਵੀ ਮਜ਼ਬੂਤ ਬਣਾਉਣੀ ਪਵੇਗੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.