ਪਹਿਲਾ ਪੰਚਾਇਤ ਤੇ ਲੱਗੇ ਮਜਦੂਰਾਂ ਖਿਲਾਫ ਮਤਾ ਪਾਸ ਕਰਨ ਦੇ ਇਲਜ਼ਾਮ।
ਫੇਰ ਮਜਦੂਰਾਂ ਵੱਲੋਂ ਵੀ ਕੀਤਾ ਗਿਆ ਮਤਾ ਪਾਸ।
ਮਤੇ ਅਨੁਸਾਰ ਜ਼ਿਮੀਦਾਰ 3500 ਰੁਆਏ ਕਿਲੇ ਦੀ ਲਵਾਈ ਤੇ ਅੜੇ ਪਰ ਮਜਦੂਰਾਂ ਅੜੇ 4500 ‘ਤੇ।
ਜੇਕਰ ਪੰਚਾਇਤ ਨੇ ਕੀਤਾ ਹੋਵੇਗਾ ਮਤਾ ਪਾਸ ਤਾਂ ਕੀਤੀ ਜਾਵੇਗੀ ਕਾਰਵਾਈ- ਬੀ ਡੀ ਪੀ ਓ
ਸਾਧਾਂਵਾਲਾ (ਸੱਚ ਕਹੂੰ ਨਿਊਜ਼)। ਇਕ ਪਾਸੇ ਦੇਸ਼ ਕੋਰੋਨਾ ਕਾਲ ਵਿਚੋਂ ਦੀ ਲੰਘ ਰਿਹਾ ਹੈ ਉਥੇ ਹੀ ਵੱਡੀ ਗਿਣਤੀ ਵਿੱਚ ਪਰਵਾਸੀ ਮਜਦੂਰਾਂ ਵੱਲੋਂ ਪਲਾਯਨ ਕਰ ਲਿਆ ਗਿਆ ਹੈ ਅਤੇ ਜਿਸ ਦੀ ਸਭ ਤੋਂ ਜਿਆਦਾ ਮਾਰ ਕਿਸਾਨਾਂ ਤੇ ਪਈ ਹੈ ਕਿਉਂਕਿ ਝੋਨੇ ਦੀ ਲਵਾਈ ਦਾ ਸਮਾਂ ਸਿਰ ‘ਤੇ ਹੈ। ਉਧਰ ਹੁਣ ਕਿਸਾਨਾਂ ਅਤੇ ਮਜਦੂਰਾਂ ਵਿੱਚ ਵੀ ਆਪਸੀ ਵਿਵਾਦ ਵਧਣੇ ਸ਼ੁਰੂ ਹੋ ਗਏ ਹਨ।
ਮਾਮਲਾ ਹੈ ਜਿਲਾ ਫਰੀਦਕੋਟ ਦੇ ਪਿੰਡ ਸਾਧਾਂ ਵਾਲੇ ਦਾ, ਜਿਥੇ ਮਜਦੂਰਾਂ ਵੱਲੋਂ ਦੋਸ਼ ਲਾਏ ਗਏ ਹਨ ਕਿ ਪਿੰਡ ਦੇ ਸਰਪੰਚ ਨੇ ਰਾਸੁਖਦਸਰ ਲੋਕਾਂ ਨਾਲ ਮਿਲ ਕੇ ਮਤਾ ਪਾਸ ਕੀਤਾ ਹੈ ਕਿ ਮਜਦੂਰਾਂ ਨੂੰ ਝੋਨੇ ਦੀ ਲਗਵਾਈ 3500 ਹੀ ਦਿਤੀ ਜਾਵੇ ਅਤੇ ਜੇਕਰ ਕੋਈ ਵੀ ਉਹਨਾਂ ਨੂੰ ਵੱਧ ਦੇਵੇਗਾ ਤਾਂ ਉਸ ਤੇ ਕਾਰਵਾਈ ਕੀਤੀ ਜਾਵੇਗੀ।
ਉਧਰ ਦੂਜੇ ਪਾਸੇ ਅਗਲੇ ਹੀ ਦਿਨ ਮਜਦੂਰਾਂ ਵੱਲੋਂ ਹੀ ਇਕੱਠੇ ਹੋਕੇ ਇਕ ਮਤਾ ਪਾਸ ਕਰ ਦਿਤਾ ਗਿਆ ਕਿ ਉਹਨਾਂ ਵਲੋਂ 4500 ਰੁਪਏ ਕਿਲੇ ਦੀ ਲਵਾਈ ਲਈ ਜਾਵੇਗੀ ਅਤੇ ਜੇਕਰ ਕੋਈ ਵੀ ਮਜਦੂਰ ਘਟ ਵਿੱਚ ਝੋਨਾ ਲਾਵੇਗਾ, ਉਸ ਦਾ ਸਾਰਿਆਂ ਵੱਲੋਂ ਬਾਈਕਾਟ ਕੀਤਾ ਜਾਵੇਗਾ। ਇਸ ਪੂਰੇ ਮਾਮਲੇ ਨੂੰ ਲੇਕੇ ਪਿੰਡ ਵਿੱਚ ਆਪਸੀ ਵਿਵਾਦ ਪੈਦਾ ਹੋ ਗਿਆ ਹੈ ਜਦਕਿ ਬੀ ਡੀ ਪੀ ਓ ਅਸ਼ੋਕ ਕੁਮਾਰ ਨੇ ਇਸ ਪੂਰੇ ਮਾਮਲੇ ਤੋਂ ਅਣਜਾਣ ਦਸਿਆ ਅਤੇ ਕਿਹਾ ਕਿ ਜੇਕਰ ਕਿਸੇ ਵੀ ਪੰਚਾਇਤ ਵੱਲੋਂ ਕੋਈ ਮਤਾ ਪਾਸ ਕੀਤਾ ਪਾਇਆ ਗਿਆ ਤਾਂ ਉਹਨਾਂ ‘ਤੇ ਕਾਰਵਾਈ ਕੀਤੀ ਜਾਵੇਗੀ।

ਇਸ ਪੂਰੇ ਮਾਮਲੇ ਦੌਰਾਨ ਪਿੰਡ ਦੇ ਮਜ਼ਦੂਰਾਂ ਨੇ ਦੋਸ਼ ਲਗਾਉਂਦਿਆਂ ਹੋਏ ਕਿਹਾ ਕਿ ਪਿੰਡ ਦੇ ਸਰਪੰਚ ਨੇ ਹੋਰਾਂ ਨਾਲ ਮਿਲਕੇ ਪਹਿਲਾ ਮਤਾ ਪਾਸ ਕੀਤਾ ਹੈ ਕਿ ਮਜਦੂਰਾਂ ਨੂੰ ਸਿਰਫ 3500 ਰੁਪਏ ਹੀ ਲਵਾਈ ਦਿਤੀ ਜਾਵੇ ਅਤੇ ਜੇਕਰ ਕੋਈ ਵੀ ਵਿਅਕਤੀ ਇਸ ਮਤੇ ਦੀ ਉਲੰਘਣਾ ਕਰੇਗਾ ਤਾਂ ਉਸਤੇ ਕਾਰਵਾਈ ਕੀਤੀ ਜਾਵੇਗੀ।
ਉਹਨਾਂ ਕਿਹਾ ਕਿ ਇਸ ਤੋਂ ਬਾਅਦ ਉਹਨਾਂ ਵੱਲੋਂ ਵੀ ਮਤਾ ਪਾਸ ਕੀਤਾ ਗਿਆ।ਉਹਨਾਂ ਮੰਗ ਕੀਤੀ ਕਿ ਪ੍ਰਸ਼ਾਸਨ ਵੱਲੋਂ ਉਹਨਾਂ ਦੇ ਇਸ ਮਾਮਲੇ ਵਿੱਚ ਹੱਲ ਕੀਤਾ ਜਾਵੇ। ਇਸ ਮੌਕੇ ਜਦੋਂ ਬੀ ਡੀ ਪੀ ਓ ਅਸ਼ੋਕ ਕੁਮਾਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਇਸ ਮਾਮਲੇ ਬਾਰੇ ਜਾਣਕਾਰੀ ਨਹੀਂ ਸੀ ਅਤੇ ਹੁਣ ਉਹਨਾਂ ਦੇ ਧਿਆਨ ਵਿੱਚ ਇਹ ਮਾਮਲਾ ਆਇਆ ਹੈ ਅਤੇ ਉਹ ਦੋਨੋ ਹੀ ਧਿਰਾਂ ਨੂੰ ਬੁਲਾਕੇ ਗੱਲ ਕਰਨਗੇ ਅਤੇ ਸਮਝਾਉਣ ਦੀ ਕੋਸ਼ਿਸ਼ ਕਰਨਗੇ, ਉਹਨਾਂ ਕਿਹਾ ਕਿ ਉਹ ਪੰਚਾਇਤ ਦਾ ਰਿਕਾਰਡ ਵੀ ਚੈੱਕ ਕਰਨਗੇ ਅਤੇ ਜੇਕਰ ਕੋਈ ਮਤਾ ਪਾਸ ਕੀਤਾ ਪਾਇਆ ਗਿਆ ਤਾਂ ਉਹਨਾਂ ਤੇ ਕਾਰਵਾਈ ਕੀਤੀ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।













