ਪੈਟਰੋਲ ਕੀਮਤਾਂ ‘ਚ ਵੀ ਕੀਤੀ ਕਟੌਤੀ
ਨਵੀਂ ਦਿੱਲੀ। ਸਰਕਾਰੀ ਤੇਲ ਕੰਪਨੀਆਂ ਨੇ ਲਗਾਤਾਰ ਛੇਵੇਂ ਦਿਨ ਮੰਗਲਵਾਰ ਨੂੰ ਡੀਜ਼ਲ ਦੀਆਂ ਕੀਮਤਾਂ ਦੇਸ਼ ਦੇ ਚਾਰ ਵੱਡੇ ਮਹਾਂਨਗਰਾਂ ‘ਚ 12 ਤੋਂ 15 ਪੈਸੇ ਪ੍ਰਤੀ ਲੀਟਰ ਘੱਟ ਤੱਕ ਹੋਰ ਘਟਾ ਦਿੱਤੀਆਂ ਜਦੋਂਕਿ ਤਿੰਨ ਦਿਨਾਂ ਬਾਅਦ ਅੱਜ ਪੈਟਰੋਲ ਦੀਆਂ ਕੀਮਤਾਂ ‘ਚ ਵੀ ਅੱਠ ਪੈਸੇ ਦੀ ਕਟੌਤੀ ਕੀਤੀ ਗਈ।
ਸਤੰਬਰ ਮਹੀਨੇ ‘ਚ ਕੱਚੇ ਤੇਲ ਦੀ ਮੰਗ ਪਿਛਲੇ 4 ਮਹੀਨਿਆਂ ‘ਚ ਸਭ ਤੋਂ ਘੱਟ ਹੈ। ਘਰੇਲੂ ਬਜ਼ਾਰ ‘ਚ ਤਿੰਨ ਸਤੰਬਰ ਤੋਂ ਡੀਜ਼ਲ ਦੀਆਂ ਕੀਮਤਾਂ ‘ਚ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ ਹੁਣ ਤੱਕ 2.28 ਰੁਪਏ ਪ੍ਰਤੀ ਲੀਟਰ ਤੱਕ ਦੀ ਕਮੀ ਦਰਜ ਕੀਤੀ ਗਈ ਹੈ। ਪੈਟਰੋਲ ਵੀ ਇਸ ਮਹੀਨੇ ਇੱਕ ਰੁਪਇਆ ਪ੍ਰਤੀ ਲੀਟਰ ਤੋਂ ਵੱਧ ਸਸਤਾ ਹੋਇਆ ਹੈ। ਤੇਲ ਸਪਲਾਈ ਕੰਪਨੀ ਇੰਡੀਅਨ ਆਇਲ ਅਨੁਸਾਰ ਅੱਜ ਦਿੱਲੀ ‘ਚ ਪੈਟਰੋਲ ਅੱਠ ਪੈਸੇ ਸਸਤਾ ਹੋ ਕੇ 81.06 ਜਦੋਂਕਿ ਡੀਜ਼ਲ 15 ਪੈਸੇ ਸਸਤਾ ਹੋ ਕੇ 71.28 ਰੁਪਏ ਰਹਿ ਗਿਆ। ਮੁੰਬਈ ‘ਚ ਪੈਟਰੋਲ 87.74 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 14 ਪੈਸੇ ਘੱਟ ਹੋ ਕੇ 77.74 ਰੁਪਏ ਪ੍ਰਤੀ ਲੀਟਰ ਰਹਿ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.