ਚਾਰ ਵੱਡੇ ਮਹਾਂਨਗਰਾਂ ‘ਚ ਡੀਜ਼ਲ ਦੀਆਂ ਕੀਮਤਾਂ 8 ਪੈਸੇ ਪ੍ਰਤੀ ਲੀਟਰ ਘੱਟ ਹੋਈਆਂ
ਨਵੀਂ ਦਿੱਲੀ। ਦੇਸ਼ ‘ਚ ਮੰਗਲਵਾਰ ਨੂੰ ਡੀਜ਼ਲ ਦੀਆਂ ਕੀਮਤਾਂ ‘ਚ ਲਗਾਤਾਰ ਪੰਜਵੇਂ ਦਿਨ ਵੀ ਘੱਟ ਕੀਤੀਆਂ ਗਈਆਂ। ਦੇਸ਼ ਦੇ ਚਾਰ ਵੱਡੇ ਮਹਾਂਨਗਰਾਂ ‘ਚ ਅੱਜ ਡੀਜ਼ਲ ਦੀ ਕੀਮਤ ‘ਚ 8 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ, ਜਦੋਂਕਿ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਲਗਾਤਾਰ ਸੱਤਵੇਂ ਦਿਨ ਵੀ ਜਿਉਂ ਦੀ ਤਿਉਂ ਰਹੀਆਂ।
ਸਤੰਬਰ ਮਹੀਨੇ ‘ਚ ਡੀਜ਼ਲ 2.93 ਰੁਪਏ ਪ੍ਰਤੀ ਲੀਟਰ ਸਸਤਾ ਹੋ ਚੁੱਕਿਆ ਹੈ। ਵਿਸ਼ਵ ‘ਚ ਕੋਰੋਨਾ ਵਾਇਰਸ (ਕੋਵਿਡ-19) ਦੇ ਕਹਿਰ ਕਾਰਨ ਹਾਲੇ ਤੱਕ ਕੱਚੇ ਤੇਲ ਦੀ ਮੰਗ ‘ਚ ਵਾਧਾ ਨਹੀਂ ਹੋਇਆ ਹੈ। ਤੇਲ ਸਪਲਾਈ ਦੀ ਮੋਹਰੀ ਕੰਪਨੀ ਇੰਡੀਅਨ ਆਇਲ ਅਨੁਸਾਰ ਅੱਜ ਦਿੱਲੀ ‘ਚ ਪੈਟਰੋਲ 81.06 ਰੁਪਏ ਪ੍ਰਤੀ ਲੀਟਰ ‘ਤੇ ਟਿਕਿਆ ਰਿਹਾ ਜਦੋਂਕਿ ਡੀਜ਼ਲ ਅੱਠ ਪੈਸੇ ਸਸਤਾ ਹੋ ਕੇ 70.63 ਰੁਪਏ ਪ੍ਰਤੀ ਲੀਟਰ ‘ਤੇ ਆ ਗਿਆ। ਮੁੰਬਈ ‘ਚ ਡੀਜ਼ਲ ਅੱਠ ਪੈਸੇ ਘੱਟ ਹੋ ਕੇ 77.04 ਰੁਪਏ, ਕੋਲੋਕਾਤਾ ‘ਚ ਡੀਜ਼ਲ ਅੱਠ ਪੈਸੇ ਘੱਟ ਹੋ ਕੇ 74.15 ਰੁਪਏ, ਚੇੱਨਈ ‘ਚ ਡੀਜ਼ਲ ਅੱਠ ਪੈਸੇ ਘੱਟ ਕੇ 76.10 ਰੁਪਏ ਪ੍ਰਤੀ ਲੀਟਰ ਰਹੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.