ਪੈਟਰੋਲ ਦੀਆਂ ਕੀਮਤਾਂ ਜਿਉਂ ਦੀ ਤਿਉਂ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼) । ਕੌਮਾਂਤਰੀ ਬਜ਼ਾਰ ’ਚ ਤੇਲ ਦੀਆਂ ਕੀਮਤਾਂ ’ਚ ਜਾਰੀ ਗਿਰਾਵਟ ਕਾਰਨ ਵੀਰਵਾਰ ਨੂੰ ਲਗਾਤਾਰ ਦੂਜੇ ਦਿਨ ਦੇਸ਼ ’ਚ ਡੀਜ਼ਲ 20 ਪੈਸੇ ਪ੍ਰਤੀ ਲੀਟਰ ਸਸਤਾ ਹੋ ਗਿਆ ਜਦੋਂਕਿ ਪੈਟਰੋਲ ਦੀ ਕੀਮਤ 32ਵੇਂ ਦਿਨ ਜਿਉਂ ਦੀ ਤਿਉਂ ਰਹੀ ਮੰਗਲਵਾਰ ਨੂੰ ਵੀ ਚਾਰ ਮਹੀਨਿਆਂ ਬਾਅਦ ਡੀਜ਼ਲ ਦੀਆਂ ਕੀਮਤਾਂ ’ਚ 20 ਪੈਸੇ ਪ੍ਰਤੀ ਲੀਟਰ ਦੀ ਕਮੀ ਹੋਈ ਸੀ।
ਦਿੱਲੀ ’ਚ ਵੀਰਵਾਰ ਨੂੰ ਇੰਡੀਅਨ ਆਇਲ ਦੇ ਪੰਪ ’ਤੇ ਪੈਟਰੋਲ ਜਿੱਥੇ 101.84 ਰੁਪਏ ਪ੍ਰਤੀ ਲੀਟਰ ’ਤੇ ਟਿਕਿਆ ਰਿਹਾ, ਉੱਥੇ ਡੀਜ਼ਲ 20 ਪੈਸੇ ਸਸਤਾ ਹੋ ਕੇ 89.47 ਰੁਪਏ ਪ੍ਰਤੀ ਲੀਟਰ ’ਤੇ ਆ ਗਿਆ ਤੇਲ ਸਪਲਾਈ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ, ਬੁੱਧਵਾਰ ਨੂੰ ਦਿੱਲੀ ’ਚ ਪੈਟਰੋਲ 101.84 ਰੁਪਏ ਪ੍ਰਤੀ ਲੀਟਰ ’ਤੇ ਜਿਉਂ ਦਾ ਤਿਉਂ ਰਿਹਾ ਜਦੋਂਕਿ ਡੀਜ਼ਲ 20 ਪੈਸੇ ਸਸਤਾ ਹੋ ਕੇ 89.47 ਰੁਪਏ ਪ੍ਰਤੀ ਲੀਟਰ ’ਤੇ ਆ ਗਿਆ।
ਦੁਨੀਆ ਦੇ ਕਈ ਦੇਸ਼ਾਂ ’ਚ ਕੋਵਿਡ-19 ਦੇ ਡੇਲਟਾ ਵੈਰੀਅੰਟ ਕਾਰਨ ਤੇਲ ਦੀ ਮੰਗ ’ਚ ਸੁਧਾਰ ਨਹੀਂ ਹੋ ਰਿਹਾ ਹੈ ਤੇਲ ਦੀਆਂ ਕੀਮਤਾਂ ’ਚ ਲਗਾਤਾਰ ਗਿਰਾਵਟ ਜਾਰੀ ਹੈ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਰੋਜ਼ਾਨਾ ਸਮੀਖਿਆ ਹੁੰਦੀ ਹੈ ਤੇ ਉਸਦੇ ਅਧਾਰ ’ਤੇ ਹਰ ਦਿਨ ਸਵੇਰੇ ਛੇ ਵਜੇ ਤੋਂ ਨਵੀਂਆਂ ਕੀਮਤਾਂ ਲਾਗੂ ਕੀਤੀਆਂ ਜਾਂਦੀਆਂ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ