Dhruv Rathee: ਧਰੁਵ ਰਾਠੀ ਦੀਆਂ ਵਧ ਸਕਦੀਆਂ ਨੇ ਮੁਸ਼ਕਲਾਂ, ਗ੍ਰਿਫ਼ਤਾਰੀ ਦੀ ਤਿਆਰੀ, ਜਾਣੋ ਪੂਰਾ ਮਾਮਲਾ…

dhruv rathee

ਨਵੀਂ ਦਿੱਲੀ। Dhruv Rathee : ਆਪਣੀਆਂ ਸਰਕਾਰ ਵਿਰੋਧੀ ਵੀਡੀਓਜ਼ ਨਾਲ ਚਰਚਾ ’ਚ ਰਹਿਣ ਵਾਲੇ ਯੂਟਿਊਬਰ ਧਰੁਵ ਰਾਠੀ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਉਨ੍ਹਾਂ ਦੇ ਸਿਰ ’ਤੇ ਹੁਣ ਗ੍ਰਿਫ਼ਤਾਰੀ ਦੀ ਤਲਵਾਰ ਵੀ ਲਟਕ ਰਹੀ ਹੈ। ਮਹਾਂਰਾਸ਼ਟਰ ਸਾਈਬਰ ਸੈੱਲ ਨੇ ਜਾਅਲੀ ਖਬਰਾਂ ਨਾਲ ਸਬੰਧਤ ਇੱਕ ਮਾਮਲੇ ’ਚ ਐਫਆਈਆਰ ਦਰਜ ਕੀਤੀ ਹੈ।

ਇਹ ਮਾਮਲਾ ਸਿੱਧੇ ਤੌਰ ’ਤੇ ਧਰੁਵ ਰਾਠੀ ਵਿਰੁੱਧ ਨਹੀਂ ਸਗੋਂ ਉਸ ਦੇ ਨਾਂਅ ’ਤੇ ਚੱਲ ਰਹੇ ਪੈਰੋਡੀ ਅਕਾਊਂਟ (ਫਰਜੀ ਅਕਾਊਂਟ ਜਾਂ ਫੈਨ ਅਕਾਊਂਟ) ਦੇ ਸਬੰਧ ’ਚ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਲੋਕ ਸਭਾ ਸਪੀਕਰ ਓਮ ਬਿਰਲਾ ਦੀ ਧੀ ਬਾਰੇ ਗਲਤ ਜਾਣਕਾਰੀ ਸਾਂਝੀ ਕਰਨ ਦੇ ਮਾਮਲੇ ’ਚ ਕੀਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਜਾਂਚ ਕਰਨਗੇ ਕਿ ਧਰੁਵ ਰਾਠੀ ਦਾ ਇਸ ਨਾਲ ਕੋਈ ਸਬੰਧ ਹੈ ਜਾਂ ਨਹੀਂ। (Dhruv Rathee)

ਮਹਾਂਰਾਸ਼ਟਰ ਸਾਈਬਰ ਵਿਭਾਗ ਅਨੁਸਾਰ ਧਰੁਵ ਰਾਠੀ ਹੈਂਡਲ ਵਾਲੇ ਇੱਕ ਖਾਤੇ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਦਾਅਵਾ ਕੀਤਾ ਸੀ ਕਿ ਓਮ ਬਿਰਲਾ ਦੀ ਧੀ ਨੇ ਬਿਨਾ ਪ੍ਰੀਖਿਆ ਦਿੱਤੇ ਯੂਨੀਅਨ ਪਬਲਿਕ ਕਮਿਸ਼ਨ (ਯੂਪੀਐਸਈ) ਦੀ ਪ੍ਰੀਖਿਆ ਪਾਸ ਕਰ ਲਈ ਹੈ। ਖਾਤੇ ਦੇ ਐਕਸ ਬਾਇਓ ਵਿੰਚ ਲਿਖਿਆ ਹੈ ਕਿ ਇਹ ਇੱਕ ਪ੍ਰਸ਼ੰਸਕ ਤੇ ਪੈਰੋਡੀ ਖਾਤਾ ਹੈ ਅਤੇ ਧਰੁਵ ਰਾਠੀ ਦੇ ਮੂਲ ਖਾਤੇ ਨਾਲ ਕੋਈ ਸਬੰਧ ਨਹੀਂ ਹੈ।

Also Read : Beetroot Juice: ਸਿਹਤ ਲਈ ਰਾਮਬਾਣ ਹੈ ਚੁਕੰਦਰ ਦਾ ਜੂਸ

ਕਿਸੇ ਦੀ ਨਕਲ ਨਹੀਂ ਕੀਤੀ ਜਾ ਰਹੀ। ਇਹ ਖਾਤਾ ਇੱਕ ਪੈਰੋਡੀ ਹੈ। ਐਨਡੀਟੀਵੀ ਦੀ ਰਿਪੋਰਟ ਅਨੁਸਾਰ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕਥਿਤ ਫਰਜੀ ਸੰਦੇਸ਼ ਰਾਠੀ ਦੇ ਖਾਤੇ ਤੋਂ ਨਹੀਂ ਬਲਕਿ ਪੈਰੋਡੀ ਖਾਤੇ ਦੁਆਰਾ ਪੋਸਟ ਕੀਤਾ ਗਿਆ ਸੀ ਤਾਂ ਅਧਿਕਾਰੀਆਂ ਨੇ ਕਿਹਾ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ।