ਚੇੱਨਈ | ਇੰਡੀਅਨ ਪ੍ਰੀਮੀਅਰ ਲੀਗ ਟੀ20 ਟੁਰਨਾਮੈਟ ਦੇ 12ਵੇਂ ਸੈਸ਼ਨ ਦੀ ਸ਼ੁਰੂਆਤ ਇੱਥੇ ਚੇਪੌਕ ਸਟੇਡੀਅਮ ‘ਚ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਪਿਛਲੀ ਚੈਂਪੀਅਨ ਚੇੱਨਈ ਸੁਪਰ ਕਿੰਗਸ ਤੇ ਸਟਾਰ ਖਿਡਾਰੀ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਰਾਇਲਸ ਚੈਲੰਜਰਸ ਬੰਗਲੌਰ ਦਰਮਿਆਨ ਆਪਸੀ ਟੱਕਰ ਨਾਲ ਹੋਵੇਗੀ ਧੋਨੀ ਜਿੱਥੇ ਆਪਣੀ ਟੀਮ ਚੈੱਨਈ ਨੂੰ ਤਿੰਨ ਵਾਰ ਸਾਲ 2010, 2011 ਅਤੇ 2018 ‘ਚ ਚੈਂਪੀਅਨ ਬਣਾ ਚੁੱਕੇ ਹਨ ਅਤੇ ਇਸ ਵਾਰ ਚੌਥੇ ਖਿਤਾਬ ਦੀ ਤਲਾਸ਼ ‘ਚ ਹਨ ਪਰ ਭਾਰਤੀ ਕ੍ਰਿਕਟ ਟੀਮ ਦੇ ਸਫਲ ਕਪਤਾਨ ਵਿਰਾਟ ਆਪਣੀ ਇਸ ਸਫਲਤਾ ਨੂੰ ਆਰਸੀਬੀ ਦੇ ਨਾਲ ਦੁਹਰਾ ਨਹੀਂ ਸਕੇ ਹਨ ਤੇ ਉਨ੍ਹਾਂ ਦੀ ਟੀਮ 12 ਸਾਲਾਂ ‘ਚ ਇੱਕ ਵਾਰ ਵੀ ਖਿਤਾਬ ਤੱਕ ਨਹੀਂ ਪਹੁੰਚ ਸਕੀ ਹੈ ਤਜ਼ਰਬੇਕਾਰ ਵਿਕਟਕੀਪਰ ਧੋਨੀ ਨੇ ਆਈਪੀਐੱਲ ਦੇ ਪਹਿਲੇ ਹੀ ਸੈਸ਼ਨ ਤੋਂ ਚੈੱਨਈ ਦੀ ਕਮਾਨ ਸੰਭਾਲੀ ਜਦੋਂ ਕਿ ਵਿਰਾਟ ਨੇ 2012 ‘ਚ ਬੰਗਲੌਰ ਦੀ ਕਪਤਾਨੀ ਦਾ ਜਿੰਮਾ ਲਿਆ ਵਿਰਾਟ ਨੇ ਭਰੋਸਾ ਪ੍ਰਗਟਾਇਫਾ ਹੈ ਕਿ ਉਹ ਇਸ ਵਾਰ ਮੈਦਾਨ ‘ਤੇ ਟੀਮ ਨੂੰ ਸਫਲ ਬਣਾਉਣ ਲਈ ਪੂਰਾ ਜ਼ੋਰ ਲਾਉਣਗੇ ਆਰਸੀਬੀ ਦੇ ਕਪਤਾਨ ਵਿਰਾਟ ਫਿਲਹਾਲ ਬਿਹਤਰੀਨ ਫਾਰਮ ‘ਚ ਹਨ ਤੇ ਅਸਟਰੇਲੀਆ ਖਿਲਾਫ ਆਖਰੀ ਇੱਕ ਰੋਜ਼ਾ ਸੀਰੀਜ਼ ‘ਚ ਉਨ੍ਹਾਂ ਦਾ ਪ੍ਰਦਰਸ਼ਨ ਕਾਬਿਲੇ ਤਾਰੀਫ ਰਿਹਾ ਸੀ, ਹਾਲਾਂਕਿ ਟੀਮ ਦੀ ਹਾਰ ਨਾਲ ਵਿਰਾਟ ਨੂੰ ਅਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਸੀ, ਦੂਜੇ ਪਾਸੇ ਇਨ੍ਹਾਂ ਮੈਚਾਂ ‘ਚ ਇੱਕ ਵਾਰ ਫਿਰ ਧੋਨੀ ਦੀ ਅਹਿਮੀਅਤ ਦਿਸੀ ਤੇ ਮਾਹਿਰਾਂ ਨੇ ਮੰਨਿਆ ਕਿ ਵਿਰਾਟ ਲਈ ਕਪਤਾਨੀ ਕਰਨਾ ਉਦੋਂ ਅਸਾਨ ਹੁੰਦਾ ਹੇ ਜਦੋਂ ਧੋਨੀ ਉਨ੍ਹਾਂ ਦੀ ਮੱਦਦ ਲਈ ਮੈਦਾਨ ‘ਤੇ ਮੌਜ਼ੂਦ ਰਹਿਣ ਆਈਪੀਐੱਲ ਦੇ 12ਵੇਂ ਸੈਸ਼ਨ ‘ਚ ਹਾਲਾਂਕਿ ਇਹ ਦੋਵੇਂ ਹੀ ਖਿਡਾਰੀ ਆਪਣੀ ਆਪਣੀ ਟੀਮਾਂ ਨਾਲ ਅਤੇ ਇੱਕ-ਦੂਜੇ ਖਿਲਾਫ ਉੱਤਰਨਗੇ ਦੋਵਾਂ ਟੀਮਾਂ ਦਰਮਿਆਨ ਆਖਰੀ ਛੇ ਮੈਚਾਂ ‘ਚ ਚੇੱਨਈ ਨੇ ਜਿੱਤ ਦਰਜ ਕੀਤੀ ਹੈ ਜਦੋਂਕਿ ਬੰਗਲੌਰ ਨੇ ਆਖਰੀ ਵਾਰ 2014 ‘ਚ ਚੇੱਨਈ ਖਿਲਾਫ ਜਿੱਤ ਦਰਜ ਕੀਤੀ ਸੀ ਦੂਜੇ ਪਾਸੇ ਚੇਪੌਕ ‘ਚ ਆਖਰੀ ਵਾਰ ਵਿਰਾਟ ਦੀ ਟੀਮ 2008 ‘ਚ ਜਿੱਤੀ ਸੀ ਚੇੱਨਈ ਨੂੰ ਤੇਜ਼ ਗੇਂਦਬਾਜ਼ ਲੁੰਗੀ ਏਨਗਿਦੀ ਦੀ ਸੱਟ ਨਾਲ ਪਰੇਸ਼ਾਨੀ ਹੋਈ Âੈ ਜਿਨ੍ਹਾਂ ਦੀ ਜਗ੍ਹਾ ਡੇਵਿਡ ਵਿਲੀ ਖੇਡਣਗੇ ਇਸ ਤੋਂ ਇਲਾਵਾ ਸ਼ਾਰਦੁਲ ਠਾਕੁਰ ਤੇ ਮੋਹਿਤ ਸ਼ਰਮਾ ਨਵੀਂ ਗੇਂਦ ਨਾਲ ਜਿੰਮੇਵਾਰੀ ਸੰਭਾਲ ਸਕਦੇ ਹਨ ਹੋਰ ਬਦਲਾਂ ‘ਚ ਸ਼ੇਨ ਵਾਟਸਨ ਤੇ ਡਵੇਲ ਬ੍ਰਾਵੋ ਹਨ ਸਪਿੱਨ ਮੱਦਦਗਾਰ ਪਿੱਚ ‘ਤੇ ਧੋਨੀ ਦੇ ਭਰੋਸੇਮੰਦ ਰਵਿੰਦਰ ਜਡੇਜਾ ਨੂੰ ਵੀ ਮੌਕਾ ਮਿਲਣਾ ਤੈਅ ਹੈ ਜਦੋਂਕਿ ਬੱਲੇਬਾਜ਼ਾਂ ‘ਚ ਕੇਦਾਰ ਜਾਧਵ ਤੇ ਅੰਬਾਟੀ ਰਾਇਡੂ ਦੇ ਪ੍ਰਦਰਸ਼ਨ ‘ਤੇ ਨਜ਼ਰਾਂ ਰਹਿਣਗੀਆਂ ਜਿਨ੍ਹਾਂ ਦਾ ਟੀਚਾ ਵਿਸ਼ਵ ਕੱਪ ਟੀਮ ‘ਚ ਜਗ੍ਹਾ ਬਣਾਉਣਾ ਹੈ 37 ਸਾਲਾ ਧੋਨੀ ਵੀ ਟੀਮ ਲਈ ਅਹਿਮ ਹੋਣਗੇ ਜੋ 175 ਆÂਪੀਐੱਲ ਮੈਚਾਂ ‘ਚ 4016 ਦੌੜਾਂ ਬਣਾ ਚੁੱਕੇ ਹਨ ਜਿਸ ‘ਚ 20 ਅਰਧ ਸੈਂਕੜੇ ਵੀ ਸ਼ਾਮਲ ਹਨ
ਦੂਜੇ ਪਾਸੇ ਬੰਗਲੌਰ ਦੇ ਕਪਤਾਨ ਵਿਰਾਟ ਨੇ 163 ਮੈਚਾ ‘ਚ 4948 ਦੌੜਾਂ ਬਣਾਈਆਂ ਹਨ ਤੇ ਟੀਮ ਦੀ ਅਗਵਾਈ ਤੋਂ ਇਲਾਵਾ ਦੌੜਾਂ ਬਣਾਉਣ ਦੀ ਵੀ ਉਨ੍ਹਾਂ ‘ਤੇ ਅਹਿਮ ਜ਼ਿੰਮੇਵਾਰੀ ਰਹੇਗੀ ਬੰਗਲੌਰ ਕੋਲ ਭਾਵੇਂ ਹੀ ਕਾਗਜ਼ ‘ਤੇ ਸ਼ਾਨਦਾਰ ਖਿਡਾਰੀ ਹਨ ਪਰ ਉਸ ਦੇ ਅੰਕੜੇ ਕਾਫੀ ਨਿਰਾਸ਼ਾਜਨਕ ਰਹੇ ਹਨ ਤੇ ਪਿਛਲੇ ਸੈਸ਼ਨ ‘ਚ ਉਹ ਛੇਵੈਂ ਨੰਬਰ ‘ਤੇ ਰਹੀ ਸੀ ਬੰਗਲੌਰ ਦੀ ਟੀਮ ਸਪਿੱਨ ਮੱਦਦਗਾਰ ਪਿੱਚ ‘ਤੇ ਯੁਜਵੇਂਦਰ ਚਹਿਲ ‘ਤੇ ਕਾਫੀ ਨਿਰਭਰ ਰਹਿ ਸਕਦੀ ਹੈ, ਇਸ ਤੋਂ ਇਲਾਵਾ ਮੋਇਨ ਅਲੀ, ਪਵਨ ਨੇਗੀ, ਗੁਰਕੀਰਤ ਸਿੰਘ ਤੇ ਵਾਸ਼ਿੰਗਟਨ ਸੁੰਦਰ ਵੀ ਮਹੱਤਵਪੂਰਨ ਰਹਿਣਗੇ ਨਾਥਨ ਕੋਲਟਰ ਨਾਈਡ, ਉਮੇਸ਼ ਯਾਦਵ ਅਤੇ ਮੁਹੰਮਦ ਸਿਰਾਜ ਵਰਗੇ ਤੇਜ਼ ਗੇਂਦਬਾਜ਼ ਵੀ ਨਿੱਜੀ ਪ੍ਰਦਰਸ਼ਨ ਨਾਲ ਟੀਮ ਨੂੰ ਜਿੱਤ ਦਿਵਾਉਣ ‘ਚ ਅਹਿਮ ਭੂਮਿਕਾ ਨਿਭਾ ਸਕਦੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।