ਮੁੰਬਈ, ਏਜੰਸੀ।
ਸਾਬਕਾ ਭਾਰਤੀ ਕ੍ਰਿਕਟਰ ਵਰਿੰਦਰ ਸਹਿਵਾਗ ਨੇ ਵਿਕੇਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦੇ 2019 ‘ਚ ਹੋਣ ਵਾਲੇ ਵਿਸ਼ਵ ਕੱਪ ਤੱਕ ਭਾਰਤ ਦੀ ਇਕ ਦਿਨ ਅੰਤਰਾਸ਼ਟਰੀ ਕ੍ਰਿਕਟ ਟੀਮ ਦਾ ਹਿੱਸਾ ਬਣੇ ਰਹਿਣ ਦਾ ਸਮਰਥਨ ਕੀਤਾ ਹੈ। ਧਮਾਕੇਦਾਰ ਬੱਲੇਬਾਜ ਸਹਿਵਾਗ ਨੇ ਕਿਹਾ, ਹਾਲਾਂਕਿ ਧੋਨੀ ਅਗਲੇ ਵਿਸ਼ਵ ਕੱਪ ਦੇ ਫਾਈਨਲ ਤੱਕ 38 ਸਾਲ ਦੇ ਹੋ ਜਾਣਗੇ ਪਰ ਉਸਦਾ ਵਨਡੇ ਕਰੀਅਰ ਸ਼ਾਨਦਾਰ ਰਿਹਾ ਹੈ ਜਿਸ ਵਿਚ ਉਸ ਦੀ ਅਗਵਾਈ ‘ਚ ਭਾਰਤ ਟੀਮ ਦਾ 2011 ‘ਚ ਵਿਸ਼ਵ ਕੱਪ ਜਿੱਤਕੇ ਚੈਪੀਅਨ ਬਣਨਾ ਵੀ ਸ਼ਾਮਲ ਹੈ।
ਜ਼ਿਕਰਯੋਗ ਹੈ ਕਿ ਇੰਗਲੈਂਡ ‘ਚ ਹਾਲ ਹੀ ‘ਚ ਖੇਡੀ ਗਈ ਇਕ ਦਿਵਸ ਸੀਰੀਜ਼ ਦੌਰਾਨ ਧੋਨੀ ਦੇ ਪ੍ਰਦਰਸ਼ਨ ਸਬੰਧੀ ਉਸਦੀ ਕਾਫੀ ਆਲੋਚਨਾ ਹੋਈ ਸੀ। ਭਾਰਤੀ ਟੀਮ ਦੇ ਪ੍ਰਬੰਧਨ ਵੱਲੋਂ ਇਸ ਗੱਲ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ ਕਿ ਇੰਗਲੈਂਡ ਖਿਲਾਫ ਓਵਲ ਟੈਸਟ ‘ਚ ਸੈਕੜਾ ਲਾਉਣ ਵਾਲੇ ਯੁਵਾ ਵਿਕੇਟਕੀਪਰ ਬੱਲੇਬਾਜ ਰਿਸ਼ਭ ਪੰਤ ਨੂੰ ਧੋਨੀ ਦੀ ਜਗ੍ਹਾ ਵਨਡੇ ਟੀਮ ‘ਚ ਸ਼ਾਮਲ ਕੀਤਾ ਜਾ ਸਕਦਾ ਹੈ। ਧੋਨੀ ਦੇ ਸਾਬਕਾ ਸਾਥੀ ਖਿਡਾਰੀ ਸਹਿਵਾਗ ਦਾ ਮੰਨਣਾ ਹੈ ਕਿ ਸਾਬਕਾ ਕਪਤਾਨ ਧੋਨੀ ਦਾ ਅਗਲੇ ਵਿਸ਼ਵ ਕੱਪ ਤੱਕ ਭਾਰਤ ਦੀ ਵਨਡੇ ਟੀਮ ‘ਚ ਬਣੇ ਰਹਿਣਾ ਜ਼ਰੂਰੀ ਹੈ। ਸਹਿਵਾਗ ਨੇ ਕਿਹਾ ਮੇਰੇ ਨਿੱਜੀ ਵਿਚਾਰ ‘ਚ ਐਮ ਐਸ ਧੋਨੀ ਨੂੰ ਵਿਸ਼ਵ ਕੱਪ 2019 ਤੱਕ ਟੀਮ ਦਾ ਹਿੱਸਾ ਬਣੇ ਰਹਿਣਾ ਚਾਹੀਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।














