ਪੰਜਾਬੀ ਯੂਨੀਵਰਸਿਟੀ ਦੇ ਕਾਂਸਟੀਚੂਐਂਟ ਕਾਲਜਾਂ ਦੀ ਗੈਸਟ ਫੈਕਲਟੀ ਦੁਆਰਾ ਜੁਆਇਨਿੰਗ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ
ਪਟਿਆਲਾ, (ਸੱਚ ਕਹੂੰ ਨਿਊਜ)। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਕੰਸਟੀਚਿਊਂਟ ਕਾਲਜਾਂ ਦੀ ਗੈਸਟ ਫੈਕਲਟੀ ਦੇ ਦੁਆਰਾ ਯੂਨੀਵਰਸਿਟੀ ਵਿਖੇ ਅੱਜ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਗਿਆ। ਯੂਨੀਵਰਸਿਟੀ ਟੀ ਪੁਆਇੰਟ ਤੋਂ ਰੋਸ ਮਾਰਚ ਕਰਦੇ ਹੋਏ ਡੀਨ ਅਕਾਦਮਿਕ ਦਫ਼ਤਰ ਤੱਕ ਨਾਅਰੇਬਾਜ਼ੀ ਕੀਤੀ ਅਤੇ ਉਸ ਤੋਂ ਬਾਅਦ ਵੀ ਸੀ ਦਫਤਰ ਦੇ ਅੱਗੇ ਅਣਮਿੱਥੇ ਸਮੇਂ ਲਈ ਪੱਕਾ ਧਰਨਾ ਲਾਇਆ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਈ ਵਾਰ ਯੂਨੀਵਰਸਿਟੀ ਅਥਾਰਟੀ ਨੂੰ ਮਿਲਿਆ ਗਿਆ, ਪਰ ਉਨ੍ਹਾਂ ਦੇ ਭਰੋਸਾ ਦੇਣ ਦੇ ਬਾਵਜੂਦ ਵੀ ਦੋ ਕਾਲਜਾਂ ਚੁੰਨੀ ਕਲਾਂ ਅਤੇ ਮੀਰਾਂਪੁਰ ਦੀ ਦੁਬਾਰਾ ਗੈਸਟ ਫੈਕਲਟੀ ਲਈ ਐਡ ਕਰ ਦਿੱਤੀ ਗਈ ਹੈ।
ਜਿਸ ਵਿੱਚ ਗੈਸਟ ਫੈਕਲਟੀ ਦੀ ਮਦ ਅਤੇ ਉਨ੍ਹਾਂ ਨੂੰ ਤਨਖ਼ਾਹ ਘਟਾ ਕੇ ਦੇਣ ਲਈ ਪੀ ਟੀ ਏ ਫੰਡ ਵਿਚੋਂ ਸੇਵਾਫਲ ਦੇਣ ਲਈ ਕਿਹਾ ਗਿਆ ਹੈ। ਮੌਜੂਦਾ ਗੈਸਟ ਫੈਕਲਟੀ ਇਸ ਐਡ ਦਾ ਸਖ਼ਤ ਵਿਰੋਧ ਕਰਦੀ ਹੈ। ਅੱਜ ਯੂਨੀਵਰਸਿਟੀ ਅਥਾਰਿਟੀ ਨਾਲ ਹੋਈ ਮੀਟਿੰਗ ਖਬਰ ਲਿਖਣ ਤੱਕ ਬੇਸਿੱਟਾ ਰਹੀ। ਇਸ ਮੌਕੇ ਗੈਸਟ ਫੈਕਲਟੀ ਯੂਨੀਅਨ ਦੇ ਪ੍ਰਧਾਨ ਡਾ. ਗੁਰਦਾਸ ਨੇ ਯੂਨੀਵਰਸਿਟੀ ਅਥਾਰਟੀ ਦੀਆਂ ਕੋਝੀਆਂ ਚਾਲਾਂ ਨੂੰ ਭੰਡਿਆ ਅਤੇ ਕਿਹਾ ਕਿ ਜੇ ਅਥਾਰਟੀ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਆਉਣ ਵਾਲੇ ਦਿਨਾਂ ਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ