ਵਿੰਨੀਪੈਗ,ਕੈਨੇਡਾ (ਜੀਵਨ)। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਭਾਵੇਂ ਦੁਨੀਆਂ ਦੇ ਕਿਸੇ ਵੀ ਕੋਨੇ ’ਚ ਜਾ ਵਸੇ ਪ੍ਰੰਤੂ ਮਾਨਵਤਾ ਭਲਾਈ ਦੇ ਕੰਮ ਕਰਨਾ ਕਦੇ ਵੀ ਨਹੀਂ ਭੁੱਲਦੀ। ਕੈਨੇਡਾ ਦੇ ਸ਼ਹਿਰ ਵਿੰਨੀਪੈਗ ਦੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਬੇਘਰੇ ਕੈਨੇਡਾ ਦੇ ਮੂਲ ਨਿਵਾਸੀਆਂ ਨੂੰ ਗਰਮ ਕੱਪੜਿਆਂ ਦੀਆਂ ਕਿੱਟਾਂ ਵੰਡੀਆਂ ਗਈਆਂ। (Canada News)
ਇਹ ਵੀ ਪੜ੍ਹੋ : ਮੁਹਾਲੀ ਕ੍ਰਿਕਟ ਸਟੇਡੀਅਮ ‘ਚ ਭਾਰਤ-ਆਸਟ੍ਰੇਲੀਆ ਵਿਚਾਲੇ ਮੈਚ ਕੱਲ੍ਹ, ਇੱਕ ਨਾਲ ਇੱਕ ਟਿਕਟ ਫਰੀ ਹੋਣ ਦੇ ਬਾਵਜ਼ੂਦ ਨਹੀਂ ਵਿਕ ਰਹੀਆਂ ਟਿਕਟਾਂ, ਜਾਣੋ ਕਾਰਨ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੇਮੀ ਸੇਵਕ ਸੁਖਦੇਵ ਸਿੰਘ ਅਤੇ 15 ਮੈਂਬਰ ਨਰਿੰਦਰ ਸਿੰਘ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਤਹਿਤ ਵਿੰਨੀਪੈਗ ਦੀ ਸਮੂਹ ਸਾਧ-ਸੰਗਤ ਵੱਲੋਂ ਸਾਂਝੇ ਤੌਰ ’ਤੇ 35 ਬੇਘਰੇ ਕੈਨੇਡਾ ਦੇ ਮੂਲ ਨਿਵਾਸੀਆਂ ਨੂੰ ਗਰਮ ਕੰਬਲ, ਟੋਪੀਆਂ ਅਤੇ ਜੁਰਾਬਾਂ ਦੀਆਂ ਕਿੱਟਾਂ ਵੰਡੀਆਂ ਗਈਆਂ।
ਉਹਨਾਂ ਦੱਸਿਆ ਕਿ ਸਰਦੀ ਦਾ ਮੌਸਮ ਜ਼ਿਆਦਾ ਸਖ਼ਤ ਹੋਣ ਕਾਰਨ ਗਰਮ ਕੱਪੜੇ ਹਰ ਵਿਅਕਤੀ ਦੀ ਲੋੜ ਹੁੰਦੀ ਹੈ ਜਿਸ ਕਾਰਨ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਉਕਤ ਲੋਕਾਂ ਦੀ ਚੋਣ ਕਰਕੇ ਇਸ ਕਾਰਜ ਦੀ ਲੋੜ ਨੂੰ ਮਹਿਸੂਸ ਕਰਕੇ ਅੰਜਾਮ ਦਿੱਤਾ ਗਿਆ। ਗਰਮ ਕੱਪੜੇ ਦੀਆਂ ਕਿੱਟਾਂ ਪ੍ਰਾਪਤ ਕਰਨ ਉਪਰੰਤ ਕੈਨੇਡਾ ਦੇ ਮੂਲ ਨਿਵਾਸੀਆਂ ਨੇ ਖੁਸ਼ੀ ਜਾਹਿਰ ਕਰਦਿਆਂ ਡੇਰਾ ਸੱਚਾ ਸੌਦਾ ਦੇ ਵਲੰਟੀਅਰਾਂ ਦਾ ਧੰਨਵਾਦ ਕੀਤਾ।