ਸੇਮਨਾਲੇ ’ਚ ਪਏ ਪਾੜ ਨੂੰ ਪੂਰਨ ’ਚ ਜੁੱਟੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ

dabvali-792x420

ਸੇਮਨਾਲਾ ਟੁੱਟਣ ਕਾਰਨ ਖੇਤਾਂ ਅਤੇ ਢਾਣੀਆਂ ’ਚ ਵੜ੍ਹਿਆ ਪਾਣੀ, ਰਾਹਤ ਕਾਰਜਾਂ ’ਚ ਜੁਟੇ ਡੇਰਾ ਸ਼ਰਧਾਲੂ (Dera Sacha Sauda)

  • ਪਿੰਡ ਜੋਗੇਵਾਲਾ ਦੇ ਖੇਤਾਂ ’ਚ 10 ਫੁੱਟ ਤੱਕ ਪਾਣੀ ਭਰਨ ਕਾਰਨ ਭਾਰੀ ਨੁਕਸਾਨ
  • ਇੱਕ ਹਫਤੇ ’ਚ ਕਰਵਾਵਾਂਗੇ ਖਰਾਬ ਫਸਲ ਦੀ ਗਿਰਦੌਰੀ: ਐਸਡੀਐਮ

(ਮਨਦੀਪ ਸਿੰਘ/ਗੁਰਸਾਹਬ) ਡੱਬਵਾਲੀ। ਡੱਬਵਾਲੀ ਇਲਾਕੇ ਦੇ ਪਿੰਡ ਜੋਗੇਵਾਲਾ ’ਚ ਸੋਮਵਾਰ ਸਵੇਰੇ ਲਸਾੜਾ ਸੇਨਮਾਲਾ ਟੁੱਟ ਗਿਆ ਸੇਮਨਾਲਾ ਟੁੱਟਣ ਕਾਰਨ ਨਾਲੇ ਦੇ ਨਾਲ ਲੱਗਦੇ ਖੇਤਾਂ ਅਤੇ ਢਾਣੀਆਂ ’ਚ ਪਾਣੀ ਭਰ ਗਿਆ ਪਾਣੀ ਭਰਨ ਦੀ ਸੂਚਨਾ ਮਿਲਦੇ ਹੀ ਆਸਪਾਸ ਦੇ ਪਿੰਡਾਂ ਤੋਂ ਡੇਰਾ ਸੱਚਾ ਸੌਦਾ (Dera Sacha Sauda) ਦੇ ਜ਼ਿੰਮੇਵਾਰ 100 ਤੋਂ ਜ਼ਿਆਦਾ ਸੇਵਾਦਾਰਾਂ ਸਮੇਤ ਮੌਕੇ ’ਤੇ ਪਹੰੁਚੇ ਅਤੇ ਰਾਹਤ ਕਾਰਜਾਂ ’ਚ ਜੁਟ ਗਏ ਖਬਰ ਲਿਖੇ ਜਾਣ ਤੱਕ ਸੇਮਨਾਲੇ ’ਚ ਪਏ ਪਾੜ ਨੂੰ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਪੂਰਨ ਲਈ ਜੁਟੇ ਹੋਏ ਸਨ ਪਿੰਡ ਵਾਸੀ ਵੀ ਉੱਥੇ ਟਰੈਕਟਰ-ਟਰਾਲੀਆਂ ਲੈ ਕੇ ਰਾਹਤ ਕਾਰਜ ’ਚ ਜੁਟ ਗਏ ਹਾਲਾਂਕਿ ਸੇਮਨਾਲੇ ’ਚ ਪਾਣੀ ਜ਼ਿਆਦਾ ਹੋਣ ਕਾਰਨ ਕਾਬੂ ਨਹੀਂ ਪਾਇਆ ਜਾ ਸਕਿਆ ਅਤੇ ਪਾਣੀ ਜੋਗੇਵਾਲਾ ਪਿੰਡ ਅਤੇ ਆਸਪਾਸ ਦੀਆਂ ਢਾਣੀਆਂ ’ਚ ਪਹੁੰਚ ਗਿਆ ਸੇਮਨਾਲੇ ਦੇ ਦੂਸ਼ਿਤ ਪਾਣੀ ਕਾਰਨ ਆਸਪਾਸ ਦੇ ਇਲਾਕੇ ’ਚ ਬਦਬੂ ਫੈਲ ਗਈ।

ਜ਼ਿਲ੍ਹਾ ਡਿਪਟੀ ਕਮਿਸ਼ਨਰ ਅਨੀਸ਼ ਯਾਦਵ ਮੌਕੇ ’ਤੇ ਪਹੁੰਚੇ

ਸੇਮਨਾਲਾ ਟੁੱਟਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਜ਼ਿਲ੍ਹਾ ਡਿਪਟੀ ਕਮਿਸ਼ਨਰ ਅਨੀਸ਼ ਯਾਦਵ ਨੇ ਮੌਕੇ ’ਤੇ ਪਹੁੰਚ ਕੇ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਇਸ ਮੌਕੇ ਉਨ੍ਹਾਂ ਨਾਲ ਐਸਡੀਐਮ ਡੱਬਵਾਲੀ ਰਾਜੇਸ਼ ਪੂਨੀਆਂ, ਐਸਡੀਐਮ ਐਲਨਾਬਾਦ ਸੰਭੂ ਰਾਂਠੀ, ਤਹਿਸੀਲਦਾਰ ਆਤਮਾ ਰਾਮ ਭਾਂਭੂ, ਕਾਰਜਕਾਰੀ ਤਹਿਸੀਲਦਾਰ ਨਰੇਸ਼ ਕੁਮਾਰ, ਐਸਡੀਓ ਸੰਦੀਪ ਕੁਮਾਰ ਅਤੇ ਸਿੰਚਾਈ ਵਿਭਾਗ ਦੇ ਅਧਿਕਾਰੀ ਵੀ ਮੌਜ਼ੂਦ ਸਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਵੱਲੋਂ ਜੇਸੀਬੀ, ਟਰੈਕਟਰ ਅਤੇ ਹੋਰ ਸਾਧਨਾਂ ਤੋਂ ਇਲਾਵਾ ਸੇਮਨਾਲੇ ਦੀ ਮੁਰੰਮਤ ਦਾ ਕੰਮ ਜਾਰੀ ਹੈ ਹੁਣ ਸਥਿਤੀ ਕੰਟਰੋਲ ’ਚ ਹੈ, ਜਲਦ ਹੀ ਪਾਣੀ ਦੇ ਵਹਾਅ ਨੂੰ ਰੋਕ ਲਿਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਲਸਾੜਾ ਨਾਲੇ ਦੇ ਪਾਣੀ ਦੇ ਵਹਾਅ ਨੂੰ ਰੋਕਣ ਲਈ ਪੂਰੀ ਗੰਭੀਰਤਾ ਨਾਲ ਆਪਣੀ ਜ਼ਿੰਮੇਵਾਰੀ ਨਿਭਾਓ ਅਤੇ ਕਿਸੇ ਤਰ੍ਹਾਂ ਦੀ ਲਾਪਰਵਾਹੀ ਨਾ ਵਰਤੋਂ ਇਸ ਦੇ ਨਾਲ-ਨਾਲ ਸਬੰਧਤ ਵਿਭਾਗ ਦੇ ਅਧਿਕਾਰੀ ਲਗਾਤਾਰ ਨਾਲੇ ਦੀ ਨਿਗਰਾਨੀ ਰੱਖਣ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਪ੍ਰਸ਼ਾਸਨ ਵੱਲੋਂ ਨਾਲੇ ਦੀ ਮੁਰੰਮਤ ਅਤੇ ਨਿਗਰਾਨੀ ਦੇ ਕੰਮ ’ਚ ਪੂਰੀ ਚੌਕਸੀ ਵਰਤੀ ਜਾਵੇਗੀ।

d
ਉੱਥੇ ਡੱਬਵਾਲੀ ਐਸਡੀਐਮ ਰਾਜੇਸ਼ ਪੂਨੀਆ ਨੇ ਦੱਸਿਆ ਕਿ ਜਲਦ ਹੀ ਇੱਕ ਹਫਤੇ ਅੰਦਰ ਪਿੰਡ ਦੇ ਖਰਾਬ ਹੋਈ ਫਸਲ ਦੇ ਮੁਆਵਜ਼ੇ ਦੀ ਮੰਗ ਅਤੇ ਢਾਣੀਆਂ ’ਚ ਪਾਣੀ ਵੜਨ ਕਾਰਨ ਹੋਏ ਨੁਕਸਾਨ ਦੇ ਮੁਲਾਂਕਣ ਸਬੰਧੀ ਸਪੈਸ਼ਲ ਗਿਰਦੌਰੀ ਕਰਵਾਈ ਜਾਵੇਗੀ ਰਾਹਤ ਕਾਰਜਾਂ ਦੌਰਾਨ ਡੇਰਾ ਸੱਚਾ ਸੌਦਾ ਦੇ 45 ਮੈਂਬਰ ਹਰਿਆਣਾ ਭੁਵਨੇਸ਼ ਕੁਮਾਰ, 45 ਮੈਂਬਰ ਰਾਕੇਸ਼ ਕੁਮਾਰ, 45 ਮੈਂਬਰ ਉਮੇਦ ਸਿੰਘ, 45 ਮੈਂਬਰ ਮਨੋਜ ਕੁਮਾਰ, 45 ਮੈਂਬਰ ਭੈਣ ਰੂਪਾ ਇੰਸਾਂ, ਬਲਾਕ ਡੱਬਵਾਲੀ ਦੇ 15 ਮੈਂਬਰ ਮਸੀਤਾਂ ਸ਼ਿਵ ਨਾਰਾਇਣ ਇੰਸਾਂ, 15 ਮੈਂਬਰ ਭੁਪਿੰਦਰ ਇੰਸਾਂ, 15 ਮੈਂਬਰ ਵਿੱਕੀ ਇੰਸਾਂ, ਬਲਾਕ ਭੰਗੀਦਾਸ ਗੁਰਬਚਨ ਇੰਸਾਂ, ਸੇਵਾਦਾਰ ਭਾਰਤ ਭੂਸ਼ਣ, ਬੰਟੀ ਇੰਸਾਂ, ਮਨੋਜ ਕੁਮਾਰ ਇੰਸਾਂ, ਅਨੂਪ ਇੰਸਾਂ, ਰਾਕੇਸ਼ ਬੱਤਰਾ ਇੰਸਾਂ, ਧੀਰਾ ਇੰਸਾਂ, ਦਿਲਦੀਪ ਇੰਸਾਂ ਮੌਜ਼ੂਦ ਰਹੇ।

ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦਾ ਧੰਨਵਾਦੀ ਹਾਂ: ਕੇਵੀ ਸਿੰਘ

ਸਾਬਕਾ ਵਿਧਾਇਕ ਡਾ. ਕੇਵੀ ਸਿੰਘ ਨੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦਾ ਸੇਮਨਾਲੇ ’ਚ ਪਏ ਪਾੜ ਨੂੰ ਪੂਰਨ ਲਈ ਧੰਨਵਾਦ ਕੀਤਾ ਉਨ੍ਹਾਂ ਕਿਹਾ ਕਿ ਜੇਕਰ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਮੌਕੇ ’ਤੇ ਨਾ ਪਹੰੁਚਦੇ ਤਾਂ ਜ਼ਿਆਦਾ ਨੁਕਸਾਨ ਹੋ ਸਕਦਾ ਸੀ, ਉਨ੍ਹਾਂ ਨੇ ਪ੍ਰਸ਼ਾਸਨ ਨਾਲ ਮਿਲ ਕੇ ਡਟ ਕੇ ਉਨ੍ਹਾਂ ਦਾ ਸਹਿਯੋਗ ਕੀਤਾ ਸੇਵਾਦਾਰਾਂ ਨੇ ਜਿਸ ਤਰ੍ਹਾਂ ਰਾਹਤ ਕਾਰਜਾਂ ਨੂੰ ਅੰਜਾਮ ਦਿੱਤਾ, ਉਸ ਲਈ ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ