ਬਲਾਕ ਲੱਡਾ ਦੇ ਪ੍ਰੇਮੀਆਂ ਵੱਲੋਂ ਵਿਧਵਾ ਔਰਤ ਨੂੰ ਨਵਾਂ ਕਮਰਾ ਬਣਾ ਕੇ ਦਿੱਤਾ
(ਸੁਰਿੰਦਰ ਸਿੰਘ) ਧੂਰੀ/ਲੱਡਾ। ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਵੱਲੋਂ ਮਾਨਵਤਾ ਭਲਾਈ ਦੇ ਕੰਮਾਂ ਦੀ ਇੱਕ ਲੜੀ ਆਰੰਭੀ ਹੋਈ ਹੈ ਜਿਸ ਤਹਿਤ ਬਲਾਕਾਂ ਵਿੱਚ ਵੱਡੇ ਪੱਧਰ ’ਤੇ ਸਮਾਜ ਸੇਵੀ ਕੰਮ ਹੋ ਰਹੇ ਹਨ ਇਸੇ ਤਹਿਤ ਬਲਾਕ ਲੱਡਾ ਦੇ ਪ੍ਰੇਮੀਆਂ ਵੱਲੋਂ ਇੱਕ ਵਿਧਵਾ ਔਰਤ ਨੂੰ ਇੱਕ ਕਮਰਾ ਬਣਾ ਕੇ ਦਿੱਤਾ ਗਿਆ ਜ਼ਿਕਰਯੋਗ ਹੈ ਕਿ ਵਿਧਵਾ ਕਾਫ਼ੀ ਸਮੇਂ ਤੋਂ ਆਪਣੇ ਖ਼ਸਤਾ ਹਾਲਤ ਘਰ ਵਿਚ ਰਹਿਣ ਲਈ ਮਜ਼ਬੂਰ ਸੀ ਅਤੇ ਉਸਦੀ ਵਿੱਤੀ ਹਾਲਤ ਠੀਕ ਨਹੀਂ ਸੀ ਜਿਸ ਕਾਰਨ ਉਹ ਮਕਾਨ ਬਣਾਉਣ ਤੋਂ ਅਸਮਰਥ ਸੀ।
ਜਾਣਕਾਰੀ ਮੁਤਾਬਕ ਬਜ਼ੁਰਗ ਔਰਤ ਗੁਰਮੇਲ ਕੌਰ ਪਤਨੀ ਸਵ. ਰਾਮ ਚੰਦ ਪਿੰਡ ਹਸਨਪੁਰ ਜੋ ਕਿ ਇਸ ਦੇ ਘਰ ਦੀ ਛੱਤ ਡਿੱਗਣ ਕਾਰਨ ਦੀਵਾਰਾਂ ਵੀ ਟੁੱਟ ਗਈਆਂ ਸਨ ਜਿਸ ਦੀ ਵਜਾ ਕਾਰਨ ਬਗੈਰ ਛੱਤ ਤੋਂ ਘਰ ਵਿੱਚ ਰਹਿੰਦੀ ਸੀ ਜਦੋਂ ਇਸ ਗੱਲ ਦਾ ਪਤਾ ਬਲਾਕ ਲੱਡਾ ਦੀ ਕਮੇਟੀ ਨੂੰ ਲੱਗਿਆਂ ਉਹਨਾਂ ਨੇ ਉਸ ਨੂੰ ਸਾਧ-ਸੰਗਤ ਦੇ ਸਹਿਯੋਗ ਨਾਲ ਚਾਰ ਖਣਾਂ ਦਾ ਇੱਕ ਕਮਰਾ ਤਿਆਰ ਕਰਕੇ ਦਿੱਤਾ ਇਸ ਮੌਕੇ ਬਲਾਕ ਕਮੇਟੀ ਮੈਂਬਰ ਭਗਤ ਸਿੰਘ, ਡਾ. ਜਸਵਿੰਦਰ ਸਿੰਘ, ਮੱਖਣ ਸਿੰਘ, ਗੁਰਚਰਨ, ਸੁਖਦੇਵ, ਸੋਹਣ ਸਿੰਘ ਅਤੇ ਪਿੰਡ ਦੇ ਭੰਗੀਦਾਸ ਹਰਨੇਕ ਸਿੰਘ, ਸਰਪੰਚ ਗੁਰਮੇਲ ਸਿੰਘ ਹਸਨਪੁਰ ਇਹ ਸਾਰੀ ਜਾਣਕਾਰੀ ਦਿੱਤੀ ਇਸ ਮੌਕੇ ਵੱਡੀ ਗਿਣਤੀ ਵਿੱਚ ਬਲਾਕ ਲੱਡਾ ਦੀ ਸਾਧ ਸੰਗਤ ਭੈਣਾਂ ਅਤੇ ਵੀਰਾਂ, ਬਜ਼ਰੁਗਾਂ ਅਤੇ ਬੱਚਿਆਂ ਨੇ ਵੀ ਸੇਵਾ ਨਿਭਾਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ














