156 ਪਰਿਵਾਰਾਂ ਨੂੰ ਦਿੱਤਾ ਗਿਆ ਰਾਸ਼ਨ, ਹਰ ਵੇਲੇ ਤਿਆਰ ਹੈ ਰਾਸ਼ਨ : ਕਮੇਟੀ ਮੈਂਬਰ
ਜਗਰਾਓਂ, (ਜਸਵੰਤ ਰਾਏ)। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ‘ਤੇ ਚਲਦਿਆਂ ਕਰਫਿਊ ਦੌਰਾਨ ਘਰਾਂ ਵਿੱਚ ਭੁੱਖੇ ਬੈਠੇ ਦਿਹਾੜੀਦਾਰ ਪਰਿਵਾਰਾਂ ਨੂੰ ਸੇਵਾਦਾਰਾਂ ਵੱਲੋਂ ਸਥਾਨਕ ਪ੍ਰਸ਼ਾਸਨ ਦੀ ਸਹਿਮਤੀ ਨਾਲ ਘਰ ਬੈਠੇ ਹੀ ਰਾਸ਼ਨ ਪਹੁੰਚਾਇਆ ਗਿਆ। ਦੁਨੀਆ ਭਰ ਵਿੱਚ ਫੈਲੇ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਬਚਾਅ ਤੋਂ ਭਾਰਤ ਸਰਕਾਰ ਵੱਲੋਂ ਪੂਰੇ ਦੇਸ਼ ਵਿੱਚ ਕਰਫਿਊ ਲਾਇਆ ਗਿਆ ਹੈ। ਇਸ ਦੇ ਚਲਦਿਆਂ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲੋਂ ਮਾਨਵਤਾ ਭਲਾਈ ਦੇ ਕਾਰਜ ਕਰਦੇ ਹੋਏ ਕੰਮ ਬੰਦ ਹੋਣ ਕਾਰਨ ਘਰਾਂ ਵਿੱਚ ਭੁੱਖੇ ਬੈਠੇ ਦਿਹਾੜੀਦਾਰਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਰਾਸ਼ਨ ਵੰਡਿਆ ਗਿਆ।
ਜਾਣਕਾਰੀ ਦਿੰਦੇ ਹੋਏ ਬਲਾਕ ਭੰਗੀਦਾਸ ਸੁਖਵਿੰਦਰ ਸਿੰਘ ਇੰਸਾਂ, 25 ਮੈਂਬਰ ਅਵਤਾਰ ਸਿੰਘ ਇੰਸਾਂ, ਸ਼ਹਿਰੀ ਭੰਗੀਦਾਸ ਸੰਜੀਵ ਇੰਸਾਂ, 15 ਮੈਂਬਰ ਗੁਰਬਚਨ ਇੰਸਾਂ, ਸੁਖਦੇਵ ਗਰਗ ਇੰਸਾਂ, ਸੁਰਿੰਦਰ ਇੰਸਾਂ ਸ਼ਿੰਦਾ, ਬਲਵੀਰ ਸਿੰਘ ਇੰਸਾਂ, ਸਮੂਹ ਸੁਜਾਣ ਭੈਣਾਂ ਸਮੇਤ ਹੋਰ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਕਰਫਿਊ ਦੌਰਾਨ ਜਗਰਾਓਂ ਦੇ ਕਈ ਦਿਹਾੜੀਦਾਰ ਪਰਿਵਾਰਾਂ ਨੇ ਉਨ੍ਹਾਂ ਨਾਲ ਸੰਪਰਕ ਕਰਕੇ ਦੱਸਿਆ ਹੈ ਕਿ ਅਸੀਂ ਬੱਚਿਆਂ ਸਮੇਤ ਘਰਾਂ ਵਿੱਚ ਭੁੱਖੇ ਬੈਠੇ ਹਾਂ। ਇਸ ਸਬੰਧੀ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਆਪਣੇ ਗੁਰੂ ਬਚਨਾਂ ‘ਤੇ ਚਲਦਿਆਂ ਅੱਜ ਵੱਖ-ਵੱਖ ਥਾਈਂ ਸੇਵਾਦਾਰਾਂ ਵੱਲੋਂ 156 ਲੋੜਵੰਦ ਪਰਿਵਾਰਾਂ ਨੂੰ ਘਰ-ਘਰ ਜਾ ਕੇ ਇੱਕ-ਇੱਕ ਮਹੀਨੇ ਦਾ ਰਾਸ਼ਨ ਦਿੱਤਾ ਗਿਆ ਹੈ। ਜੋ ਕਿ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।