Sunam News: ਸੁਨਾਮ ‘ਚ 34.50 ਕਰੋੜ ਦੀ ਲਾਗਤ ਵਾਲੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ

Sunam News
ਸੁਨਾਮ: ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਦੇ ਹੋਏ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਹੋਰ ਪਤਵੰਤੇ। ਤਸਵੀਰ: ਕਰਮ ਥਿੰਦ

ਸੁਨਾਮ ਹਲਕੇ ਵਿੱਚ ਪਿਛਲੇ ਢਾਈ ਸਾਲਾਂ ’ਚ 10 ਹਾਈ ਲੈਵਲ ਬ੍ਰਿਜ ਕਰਵਾਏ ਮੁਕੰਮਲ, ਅੱਜ 5 ਹੋਰ ਪੁਲਾਂ ਦੇ ਉਸਾਰੀ ਕਾਰਜ ਕਰਵਾਏ ਸ਼ੁਰੂ : ਅਮਨ ਅਰੋੜਾ

ਸੁਨਾਮ ਊਧਮ ਸਿੰਘ ਵਾਲਾ, (ਕਰਮ ਥਿੰਦ)। ਪੰਜਾਬ ਦੇ ਨਵੀ ਤੇ ਨਵਿਆਉਣਯੋਗ ਊਰਜਾ ਸਰੋਤ, ਛਪਾਈ ਤੇ ਲਿਖਣ ਸਮੱਗਰੀ, ਪ੍ਰਸ਼ਾਸਕੀ ਸੁਧਾਰ ਤੇ ਸ਼ਿਕਾਇਤ ਨਿਵਾਰਣ ਅਤੇ ਰੋਜ਼ਗਾਰ ਉਤਪਤੀ ਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਅੱਜ ਵਿਧਾਨ ਸਭਾ ਹਲਕਾ ਸੁਨਾਮ ਊਧਮ ਸਿੰਘ ਵਾਲਾ ਦੇ ਵਸਨੀਕਾਂ ਨੂੰ ਨਵੇਂ ਸਾਲ ਦਾ ਤੋਹਫਾ ਦਿੰਦੇ ਹੋਏ 34.50 ਕਰੋੜ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦੀ ਰਸਮੀ ਸ਼ੁਰੂਆਤ ਕੀਤੀ। Sunam News

ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਸੁਨਾਮ ਦੀ ਨੁਹਾਰ ਨੂੰ ਸੰਵਾਰਨ ਲਈ ਜ਼ਮੀਨੀ ਪੱਧਰ ਉੱਤੇ ਉਪਰਾਲੇ ਜਾਰੀ ਹਨ ਜਿਸ ਤਹਿਤ ਬੀਤੇ ਢਾਈ ਸਾਲਾਂ ਵਿੱਚ 10 ਹਾਈ ਲੈਵਲ ਪੁਲਾਂ ਦਾ ਨਿਰਮਾਣ ਕਰਵਾ ਕੇ ਸੁਨਾਮ ਵਾਸੀਆਂ ਨੂੰ ਵੱਡੀ ਸੁਵਿਧਾ ਪ੍ਰਦਾਨ ਕੀਤੀ ਗਈ ਹੈ।

ਹਲਕੇ ਦੇ ਪਿੰਡ ਕੁਲਾਰ ਖੁਰਦ ਵਿਖੇ 3 ਕਰੋੜ 18 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਹਾਈ ਲੈਵਲ ਪੁਲ ਦਾ ਨੀਂਹ ਪੱਥਰ ਰੱਖ ਕੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਇਸ ਪਿੰਡ ਤੋਂ ਇਲਾਵਾ ਪਿੰਡ ਲਿੱਧੜਾਂ ਦੀ ਡਰੇਨ ਉੱਤੇ 51.20 ਲੱਖ, ਪਿੰਡ ਦੁੱਗਾਂ ਦੀ ਡਰੇਨ ਉੱਤੇ 1.33 ਕਰੋੜ, ਲੌਂਗੋਵਾਲ ਡਰੇਨ ਉੱਤੇ 1.57 ਕਰੋੜ ਅਤੇ ਦਿਆਲਗੜ ਡਰੇਨ ਉੱਤੇ 78.20 ਲੱਖ ਰੁਪਏ ਦੀ ਲਾਗਤ ਵਾਲੇ ਹਾਈ ਲੈਵਲ ਪੁਲਾ ਦਾ ਨਿਰਮਾਣ ਵੀ ਅੱਜ ਤੋਂ ਆਰੰਭ ਹੋ ਗਿਆ ਹੈ, ਜਿਨ੍ਹਾਂ ਨੂੰ 31 ਮਾਰਚ 2025 ਤੱਕ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਗਏ ਹਨ।

ਇਹ ਵੀ ਪੜ੍ਹੋ: Welfare: ਮੈਡੀਕਲ ਸਹਾਇਤਾ ਲਈ ਲੋੜਵੰਦਾਂ ਨੂੰ ਦਿੱਤੇ ਚੈੱਕ

ਉਹਨਾਂ ਦੱਸਿਆ ਕਿ ਕੁਲਾਰ ਖੁਰਦ ਦੇ ਵਸਨੀਕਾਂ ਨੇ ਲਗਭਗ ਛੇ ਮਹੀਨੇ ਪਹਿਲਾਂ ਇਸ ਮਾਮਲੇ ਨੂੰ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਸੀ ਕਿਉਂਕਿ ਕੁਲਾਰਾਂ ਤੋਂ ਮਰਦ ਖੇੜਾ ਤੱਕ ਜਾਣ ਲਈ ਪਿੰਡਾਂ ਦੇ ਵਾਸੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸ੍ਰੀ ਅਰੋੜਾ ਨੇ ਦੱਸਿਆ ਕਿ ਇਸ ਪੁਲ ਦੀ ਮੌਜੂਦਾ ਚੌੜਾਈ 3.5 ਮੀਟਰ ਹੈ ਜਿਸ ਨੂੰ ਵਧਾ ਕੇ 7.5 ਮੀਟਰ ਚੌੜਾ ਕਰਵਾਇਆ ਜਾ ਰਿਹਾ ਹੈ ਤਾਂ ਕਿ ਪਿੰਡਾਂ ਦੇ ਲੋਕ ਇੱਥੋਂ ਆਸਾਨੀ ਨਾਲ ਲੰਘ ਸਕਣ। ਉਹਨਾਂ ਦੱਸਿਆ ਕਿ ਪੁਲ ਦੇ ਹੇਠੋਂ 1700 ਕਿਉਸਿਕ ਪਾਣੀ ਨਿਕਲਦਾ ਹੈ ਜਿਸ ਨੂੰ ਲਗਭਗ ਢਾਈ ਗੁਣਾ ਵਧਾ ਕੇ 4500 ਕਿਉਸਿਕ ਦੀ ਸਮਰੱਥਾ ਵਾਲਾ ਬਣਾਇਆ ਜਾ ਰਿਹਾ ਹੈ ਤਾਂ ਜੋ ਹੇਠਾਂ ਬੂਟੀ ਫਸਣ ਕਾਰਨ ਪਾਣੀ ਦਾ ਵਹਾਅ ਨਾ ਰੁਕੇ ਅਤੇ ਨਾ ਹੀ ਪਾਣੀ ਬਾਹਰ ਉਛਲ ਕੇ ਖੇਤਾਂ ਦਾ ਨੁਕਸਾਨ ਕਰ ਸਕੇ।

Sunam News
Sunam News

ਸੰਬੰਧਿਤ ਪਿੰਡਾਂ ਦੇ ਨਿਵਾਸੀਆਂ ਨੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਅਤੇ ਪੰਜਾਬ ਸਰਕਾਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਲੋਕਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਠੋਸ ਉਪਰਾਲੇ ਕੀਤੇ ਹਨ ਜਿਸ ਲਈ ਉਹ ਹਮੇਸ਼ਾਂ ਰਿਣੀ ਰਹਿਣਗੇ। Sunam News

ਤਿੰਨ ਮਹੀਨਿਆਂ ਦੇ ਅੰਦਰ ਹੋਵੇਗਾ ਪੁਲਾਂ ਦਾ ਨਿਰਮਾਣ, ਪਿੰਡਾਂ ਦੇ ਨਿਵਾਸੀਆਂ ਨੂੰ ਹੜ੍ਹਾਂ ਦੀ ਮਾਰ ਤੋਂ ਮਿਲੇਗੀ ਸਥਾਈ ਰਾਹਤ

ਇਸ ਮੌਕੇ ਸਾਹਿਬ ਸਿੰਘ ਬਲਾਕ ਪ੍ਰਧਾਨ, ਗੁਰਿੰਦਰ ਪਾਲ ਸਿੰਘ ਖੇੜੀ, ਦੀਪ ਸਰਪੰਚ ਕਨੋਈ, ਬਲਜਿੰਦਰ ਸਿੰਘ ਈਲਵਾਲ, ਮਨਦੀਪ ਸਿੰਘ, ਹਰਿੰਦਰ ਸਿੰਘ ਸਰਪੰਚ ਕੁਲਾਰ ਖੁਰਦ, ਦੀਪੂ ਕੁਲਾਰਾਂ, ਰਣਦੀਪ ਸਿੰਘ ਮਿੰਟੂ ਸਰਪੰਚ ਬਡਰੁੱਖਾਂ, ਸਤਨਾਮ ਸਿੰਘ ਕਾਲਾ ਬਡਰੁੱਖਾਂ, ਮਿੱਠੂ ਸਿੰਘ ਦੁੱਗਾਂ ਮੇਘ ਸਿੰਘ ਸਰਪੰਚ, ਬੱਬੂ ਸਿੰਘ ਕਿਲਾ ਭਰੀਆਂ, ਕੁਲਦੀਪ ਸਿੰਘ ਦੁੱਗਾਂ, ਪਰਮਿੰਦਰ ਕੌਰ ਬਰਾੜ ਪ੍ਰਧਾਨ ਨਗਰ ਕੌਂਸਲ ਲੌਂਗੋਵਾਲ, ਬਲਵਿੰਦਰ ਢਿੱਲੋਂ, ਰਾਜ ਸਿੰਘ ਰਾਜੂ, ਮੇਲਾ ਸਿੰਘ ਸੂਬੇਦਾਰ, ਵਿੱਕੀ ਵਸ਼ਿਸ਼ਟ ਬਲਾਕ ਪ੍ਰਧਾਨ, ਪ੍ਰਿਤਪਾਲ ਸਰਪੰਚ ਦਿਆਲਗੜ, ਰਣਜੀਤ ਸਿੰਘ ਦਿਆਲਗੜ ਤੇ ਹਰਮੀਤ ਵਿਰਕ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here