Kerala Landslide: ਸੁੰਦਰ ਕੁਦਰਤੀ ਸਰੋਤ ਅਤੇ ਬਹੁਆਯਾਮੀ ਜਲ ਵਸੀਲਿਆਂ ਕਾਰਨ ਕੇਰਲ ਨੂੰ ਉਤਰਾਖੰਡ ਦੀ ਤਰ੍ਹਾਂ ਵਰਦਾਨ ਮੰਨਿਆ ਜਾਂਦਾ ਹੈ ਪਰ ਮੋਹਲੇਧਾਰ ਬਰਸਾਤ ਅਤੇ ਜ਼ਮੀਨ ਖਿਸਕਣ ਤੋਂ ਲੈ ਕੇ ਕੇਰਲ ਤੱਕ ਤਬਾਹੀ ਦੇ ਕਾਰਨ ਬਣ ਰਹੇ ਹਨ ਦੇਸ਼ ਦੇ ਸੁੰਦਰ ਦੱਖਣ ਸੂਬੇ ਕੇਰਲ ’ਚ ਕੁਦਰਤ ਨੇ ਆਪਣਾ ਗੁੱਸਾ ਦਿਖਾਇਆ ਅਤੇ ਜ਼ਮੀਨ ਖਿਸ਼ਕਣ ਅਤੇ ਚੇਰੀਆਲ ਨਦੀ ’ਚ ਪਾਣੀ ਭਰਨ ਨਾਲ ਖੇਤਰ ’ਚ ਵਸੇ ਚਾਹ ਬਾਗ ਮਜ਼ੂਦਰਾਂ ਦੇ ਚਾਰ ਪਿੰਡਾਂ ਨੇ ਮਿੱਟੀ ਦੇ ਮਲਬੇ ’ਚ ਜਲ ਸਮਾਧੀ ਲੈ ਲਈ ਚੇਰੀਆਲ ਨਦੀ ਪਹਾੜਾਂ ’ਚੋਂ ਨਿਕਲਦੀ ਹੋਈ ਸਮਤਲ ਜ਼ਮੀਨ ’ਤੇ ਚਾਰ ਦਿਨਾਂ ਤੋਂ ਚੱਲ ਰਹੀ ਬਰਸਾਤ ਕਾਰਨ ਬੇਹੱਦ ਤੇਜ਼ੀ ਨਾਲ ਬਹਿ ਰਹੀ ਹੈ।
2200 ਦੀ ਆਬਾਦੀ ਦੇ 400 ਤੋਂ ਜਿਆਦਾ ਘਰ ਕੁਝ ਪਲਾਂ ’ਚ ਮਿੱਟੀ ਦੇ ਢੇਰ ’ਚ ਬਦਲ ਗਏ
ਇਸ ਸਮੇਂ ਪਹਾੜ ਜਲ ਦੇ ਪ੍ਰਵਾਹ ਨਾਲ ਬਹਿ ਗਏ ਅਤੇ ਪੱਥਰਾਂ ਅਤੇ ਮਲਬੇ ਨਾਲ ਚੂਰਲਮਾਲਾ, ਅਟਾਮਾਲਾ, ਨੂਲਪੁਝਾ ਅਤੇ ਮੁੰਡਕਕਈ ਇਸ ਮਲਬੇ ’ਚ ਪੂਰੀ ਤਰ੍ਹਾਂ ਦਬ ਗਏ ਜਲ ਦੀ ਰਫਤਾਰ ’ਚ ਹਜਾਰਾਂ ਦਰੱਖਤ ਜੜ੍ਹਾਂ ਤੋਂ ਉਖੜ ਕੇ ਪਿੰਡਾਂ ਵੱਲ ਬਹਿਦੇ ਗਏ ਲਗਭਗ 2200 ਦੀ ਆਬਾਦੀ ਦੇ 400 ਤੋਂ ਜਿਆਦਾ ਘਰ ਕੁਝ ਪਲਾਂ ’ਚ ਮਿੱਟੀ ਦੇ ਢੇਰ ’ਚ ਬਦਲ ਗਏ 165 ਦੇ ਕਰੀਬ ਲੋਕਾਂ ਦੀਆਂ ਲਾਸ਼ਾ ਮਿਲ ਗਈਆਂ ਹਨ ਅਤੇ 500 ਦੇ ਕਰੀਬ ਲੋਕ ਲਾਪਤਾ ਹਨ ਇਹ ਪੂਰਾ ਇਲਾਕਾ ਪਹਾੜੀ ਖੇਤਰ ਹੋਣ ਕਾਰਨ ਜ਼ਮੀਨ ਖਿਸਕਣ ਵਾਲਾ ਖੇਤਰ ਮੰਨਿਆ ਜਾਂਦਾ ਹੈ ਇਸ ਲਈ ਪਿੰਡ ਵਾਸੀਆਂ ਨੂੰ ਪਹਿਲਾਂ ਤੋਂ ਹੀ ਅਣਹੋਣੀ ਦੀ ਅਸ਼ੰਕਾ ਸੀ। Kerala Landslide
ਕੇਰਲ ’ਚ ਕੇਦਾਰਨਾਥ ਦੀ ਤਰ੍ਹਾਂ ਜੋ ਜਲ ਤਾਂਡਵ ਆਇਆ
ਜੋ ਇਸ ਬਰਸਾਤ ’ਚ ਘਟ ਗਈ ਕੇਰਲ ’ਚ ਕੇਦਾਰਨਾਥ ਦੀ ਤਰ੍ਹਾਂ ਜੋ ਜਲ ਤਾਂਡਵ ਆਇਆ ਉਸ ਨੇ ਤੈਅ ਕਰ ਦਿੱਤਾ ਹੈ ਕਿ ਇਹ ਆਫਤ ਭਗਵਾਨ ਦੀ ਦੇਣ ਨਹੀਂ ਮਨੁੱਖੀ ਨਿਰਮਿਤ ਹੈ ਵਾਤਾਵਰਨ ਮਾਹਿਰਾਂ ਨੇ ਵੀ ਇਸ ਹੜ੍ਹ ਨੂੰ ਮਨੁੱਖ ਨਿਰਮਤ ਆਫਤ ਕਰਾਰ ਦਿੱਤਾ ਹੈ ਇਸ ਦਾ ਕਾਰਨ ਵੱਡੀ ਮਾਤਰਾ ’ਚ ਜੰਗਲਾਂ ਦੀ ਕਟਾਈ ਅਤੇ ਸੈਰ ਸਪਾਟੇ ’ਚ ਵਾਧਾ ਹੋਇਆ ਹੈ ਚੇਰੀਆਲ ਹੜ੍ਹ ਖੇਤਰ ਦੀ ਜੀਵਨ ਦਾਇਨੀ ਨਦੀ ਮੰਨੀ ਜਾਂਦੀ ਰਹੀ ਹੈ, ਪਰ ਉਥੇ ਆਧੁਨਿਕ ਵਿਕਾਸ ਦੇ ਚੱਲਦਿਆਂ ਮੌਤ ਦਾ ਸਬੱਬ ਬਣ ਗਈ ਖੇਤੀ ਪ੍ਰਧਾਨ ਇਸ ਇਲਾਕੇ ’ਚ ਚਾਹ ਤੋਂ ਇਲਾਵਾ ਨਾਰੀਅਲ, ਕੇਲਾ, ਮਸਾਲੇ ਅਤੇ ਸੁੱਕੇ ਮੇਵੇ ਦੀਆਂ ਫਸਲਾਂ ਵੀ ਖੂਬ ਹੁੰਦੀਆਂ ਹਨ ਇਸ ਤੋਂ ਇਲਾਵਾ ਸੈਰ ਸਪਾਟਾ ਵੀ ਸੂਬੇ ਦੀ ਆਮਦਨੀ ਅਤੇ ਰੁਜ਼ਗਾਰ ਦਾ ਮੁੱਖ ਸਰੋਤ ਹੈ ਆਮਦਨ ਦੇ ਇਹ ਸਾਰੇ ਵਸੀਲੇ ਕੁਦਰਤੀ ਹਨ। Kerala Landslide
ਕੇਰਲ ਦੇ 80 ਬੰਨ੍ਹਾਂ ’ਚੋਂ 36 ਬੰਨ੍ਹਾਂ ਦੇ ਦਰਵਾਜੇ ਇੱਕਾਇਕ ਖੋਲ ਦਿੱਤੇ ਗਏ
ਕੁਦਰਤ ਦਾ ਇਸ ਤਰ੍ਹਾਂ ਰੁਸ ਜਾਣਾ ਆਰਥਿਕ ਤੌਰ ’ਤੇ ਖਸਤਾਹਾਲ ਕੇਰਲ ’ਤੇ ਲੰਮੇ ਸਮੇਂ ਤੋਂ ਭਾਰੀ ਪੈ ਰਿਹਾ ਹੈ ਕਿਉਂਕਿ ਇਸ ਤੋਂ ਪਹਿਲਾਂ ਬਰਸਾਤ ’ਚ ਹੀ ਕੇਰਲ ਦੇ 80 ਬੰਨ੍ਹਾਂ ’ਚੋਂ 36 ਬੰਨ੍ਹਾਂ ਦੇ ਦਰਵਾਜੇ ਇੱਕਾਇਕ ਖੋਲ ਦਿੱਤੇ ਗਏ ਸਨ ਇਨ੍ਹਾਂ ਬੰਨ੍ਹਾਂ ’ਚੋਂ ਨਿਕਲ ਪਾਣੀ ਨੇ ਵੱਡੀ ਤਬਾਹੀ ਮਚਾਈ ਸੀ ਇਹ ਤਬਾਹੀ ਪੂਰੀ ਤਰ੍ਹਾਂ ਮਨੁੱਖੀ ਭੁੱਲ ਸੀ, ਪਰ ਸਿੰਚਾਈ ਵਿਭਾਗ ਦੇ ਕਿਸੇ ਨੌਕਕਸ਼ਾਹ ਦੀ ਜਵਾਬਦੇਹੀ ਤੈਅ ਕਰਕੇ ਸਜਾ ਦਿੱਤੀ ਗਈ ਹੋਵੇ, ਅਜਿਹਾ ਦੇਖਣ ’ਚ ਨਹੀਂ ਆਇਆ ਫੌਜ, ਨੈਵੀ, ਵਾਯੂਫੌਜ ਦੇ ਲੋਕ ਕੇਰਲ ਦੇ ਆਫਤਗ੍ਰਸ਼ਤ ਇਲਾਕੇ ’ਚ ਲੋਕਾਂ ਨੂੰ ਬਚਾਉਣ ’ਚ ਲੱਗੇ ਹਨ ਪਰ ਜੋ ਲੋਕ 24 ਘੰਟਿਆਂ ਤੋਂ ਜਿਆਦਾ ਸਮੇਂ ਤੋਂ ਮਲਬੇ ’ਚ ਦਬੇ ਹੋਏ ਹਨ, ਉਨ੍ਹਾਂ ਦਾ ਬਚਣਾ ਅਸੰਭਵ ਹੈ ਦੇਸ਼ ’ਚ ਅਜਿਹੀਆਂ ਆਫਤਾਂ ਦਾ ਸਿਲਸਿਲਾ ਪਿਛਲੇ ਇੱਕ ਦਹਾਕੇ ਤੋਂ ਲਗਾਤਾਰ ਜਾਰੀ ਹਨ। Kerala Landslide
ਅਸਮ ਅਤੇ ਉਤਰ ਪ੍ਰਦੇਸ਼ ’ਚ ਵੀ ਬਰਸਾਤ ਆਫਤ ਬਣੀ ਹੋਈ ਹੈ
ਬਾਵਜੂਦ ਅਸੀਂ ਕੋਈ ਸਬਕ ਲੈਣ ਨੂੰ ਤਿਆਰ ਨਹੀਂ ਹਾਂ ਇਹੀ ਕਾਰਨ ਹੈ ਕਿ ਆਫਤਾਂ ਨਾਲ ਨਿਪਟਣ ਲਈ ਸਾਡੀ ਅੱਖਾਂ ਉਦੋਂ ਖੁੱਲਦੀਆਂ ਹਨ , ਜਦੋਂ ਆਫਤ ਦੀ ਗ੍ਰਿਫ਼ਤ ’ਚ ਆ ਚੁੱਕੇ ਹੁੰਦੇ ਹਾਂ ਇਸ ਲਈ ਕੇਰਲ ’ਚ ਤਬਾਹੀ ਦਾ ਜੋ ਮੰਜਰ ਦੇਖਣ ’ਚ ਆ ਰਿਹਾ ਹੈ, ਉਸ ਦੀ ਕਲਪਨਾ ਸਾਡੇ ਸ਼ਾਸਨ ਪ੍ਰਸ਼ਾਸਨ ਨੂੰ ਕਤਈ ਨਹੀਂ ਸਨ ਇਹੀ ਵਜ੍ਹਾ ਹੈ ਕਿ ਕੇਦਾਰਨਾਥ, ਅਮਰਨਾਥ, ਹਿਮਾਚਲ ਅਤੇ ਕਸ਼ਮੀਰ ਦੇ ਜਲ ਪਰਲੋ ਤੋਂ ਸਾਨੂੰ ਕੁਝ ਸਿੱਖਣਾ ਚਾਹੀਦਾ ਹੈ ਉਥੇ ਰੋਜ਼ ਬੱਦਲ ਫਟ ਰਹੇ ਹਨ ਅਤੇ ਪਹਾੜ ਦੇ ਪਹਾੜ ਢਹਿ ਰਹੇ ਹਨ ਫਿਲਹਾਲ, ਅਸਮ ਅਤੇ ਉਤਰ ਪ੍ਰਦੇਸ਼ ’ਚ ਵੀ ਬਰਸਾਤ ਆਫਤ ਬਣੀ ਹੋਈ ਹੈ। Kerala Landslide
ਸੂਰਤ, ਚੈਨੱਈ, ਬੈਂਗਲੁਰੂ, ਗੁੜਗਾਓਂ ਅਜਿਹੀਆਂ ਉਦਾਹਰਨਾਂ ਹਨ, ਜੋ ਸਮਾਰਟ ਸਿਟੀ ਹੋਣ ਦੇ ਬਾਵਜੂਦ ਹੜ੍ਹ ਦੀ ਚਪੇਟ ’ਚ ਰਹੇ ਹਨ
ਇਸ ਦੇ ਬਾਵਜੂਦ ਤਾਂ ਅਸੀਂ ਸ਼ਹਿਰੀਕਰਨ, ਉਦਯੋਗਿਕੀਕਰਨ, ਤਕਨੀਕੀਕਰਨ, ਅਤੇ ਤਥਾਕਥਿਤ ਆਧੁਨਿਕ ਵਿਕਾਸ ਨਾਲ ਜੁੜੀਆਂ ਨੀਤੀਆਂ ਬਦਲਣ ਨੂੰ ਤਿਆਰ ਹਾਂ ਅਤੇ ਨਾ ਹੀ ਅਜਿਹੇ ਉਪਾਅ ਕਰਨ ਨੂੰ ਬਚਨਬੱਧ ਹਾਂ, ਜਿਸ ਨਾਲ ਪੇਂਡੂ ਅਬਾਦੀ ਸ਼ਹਿਰਾਂ ਵੱਲ ਪਲਾਇਨ ਕਰਨ ਨੂੰ ਮਜ਼ਬੂਰ ਨਾ ਹੋਵੇ? ਸ਼ਹਿਰਾਂ ’ਚ ਇਹ ਵਧਦੀ ਆਬਾਦੀ ਮੁਸੀਬਤ ਦਾ ਕਾਰਣ ਬਣ ਗਈ ਹੈ ਨਤੀਜੇ ਵਜੋਂ ਕੁਦਰਤੀ ਆਫਤਾਂ ਭਿਆਨਕ ਹੁੰਦੀਆਂ ਜਾ ਰਹੀਆਂ ਹਨ ਸੂਰਤ, ਚੈਨੱਈ, ਬੈਂਗਲੁਰੂ, ਗੁੜਗਾਓਂ ਅਜਿਹੀਆਂ ਉਦਾਹਰਨਾਂ ਹਨ, ਜੋ ਸਮਾਰਟ ਸਿਟੀ ਹੋਣ ਦੇ ਬਾਵਜੂਦ ਹੜ੍ਹ ਦੀ ਚਪੇਟ ’ਚ ਰਹੇ ਹਨ ਲਿਹਾਜਾ ਇੱਥੇ ਕਈ ਦਿਨਾਂ ਤੱਕ ਜਨਜੀਵਨ ਤਹਿਸ ਨਹਿਸ ਰਿਹਾ ਸੀ ਬਰਸਾਤ ਦਾ 90 ਫੀਸਦੀ ਪਾਣੀ ਤਬਾਹੀ ਮਚਾ ਕੇ ਆਪਣੀ ਖੇਡ ਖੇਡਦਾ ਹੋਇਆ ਸਮੁੰਦਰ ’ਚ ਸਮਾ ਜਾਂਦਾ ਹੈ ਇੱਥ ਜਾਇਦਾਦ ਦੀ ਬਰਬਾਦੀ ਤਾਂ ਕਰਦਾ ਹੀ ਹੈ , ਖੇਤਾਂ ਦੀ ਉਪਜਾਊ ਮਿੱਟੀ ਵੀ ਬਹਿ ਕੇ ਸਮੁੰਦਰ ’ਚ ਲੈ ਜਾਂਦਾ ਹੈ। Kerala Landslide
ਦੇਸ਼ ਹਰ ਤਰ੍ਹਾਂ ਦੀ ਤਕਨੀਕ ’ਚ ਪਾਰਾਗਤ ਹੋਣ ਦਾ ਦਾਅਵਾ ਕਰਦਾ ਹੈ
ਦੇਸ਼ ਹਰ ਤਰ੍ਹਾਂ ਦੀ ਤਕਨੀਕ ’ਚ ਪਾਰਾਗਤ ਹੋਣ ਦਾ ਦਾਅਵਾ ਕਰਦਾ ਹੈ, ਪਰ ਜਦੋਂ ਅਸੀਂ ਹੜ੍ਹ ਦੀ ਤ੍ਰਾਸ਼ਦੀ ਝੱਲਦੇ ਹਾਂ ਤਾਂ ਜਿਆਦਾਤਰ ਲੋਕ ਆਪਣੇ ਬੁੱਤੇ ਹੀ ਪਾਣੀ ’ਚ ਜਾਨ ਅਤੇ ਸਮਾਨ ਬਚਾਉਂਦੇ ਨਜ਼ਰ ਆਊਂਦੇ ਹਨ, ਆਫ਼ਤ ਦੀ ਬਰਸਾਤ ਦੇ ਚੱਲਦਿਆਂ ਡੁੱਬਣ ਵਾਲੇ ਮਹਾਂਨਗਰ ਕੁਦਰਤੀ ਕਰੋਪੀ ਦੇ ਸਖਤ ਸੰਕੇਤ ਹਨ, ਪਰ ਸਾਡੇ ਨੀਤੀ ਨਿਯੰਤਾ ਹਕੀਕਤ ’ਚ ਅੱਖਾਂ ਚੁਰਾ ਰਹੇ ਹਨ ਹੜ੍ਹ ਦੀ ਇਹ ਸਥਿਤੀ ਅਸਮ ਅਤੇ ਬਿਹਾਰ ਵਰਗੇ ਸੂਬੇ ਵੀ ਹਰ ਸਾਲ ਝੱਲਦੇ ਹਨ, ਇੱਥੇ ਹੜ੍ਹ ਦਹਾਕਿਆਂ ਤੋਂ ਆਫਤ ਦਾ ਪਾਣੀ ਲਿਆ ਕੇ ਹਜਾਰਾਂ ਪਿੰਡਾਂ ਨੂੰ ਡੁਬੋ ਦਿੰਦਾ ਹੈ ਇਸ ਲਿਹਾਜ ਨਾਲ ਸ਼ਹਿਰਾਂ ਅਤੇ ਪਿੰਡਾਂ ਨੂੰ ਕਥਿਤ ਤੌਰ ’ਤੇ ਸਮਾਰਟ ਅਤੇ ਆਦਰਸ਼ ਬਣਾਉਣ ਤੋਂ ਪਹਿਲਾਂ ਇਨ੍ਹਾਂ ’ਚ ਢਾਂਚਾਗਤ ਸੁਧਾਰ ਦੇ ਨਾਲ ਅਜਿਹੇ ਉਪਾਅ ਨੂੰ ਮੂਰਤ ਰੂਪ ਦੇਣ ਦੀ ਜ਼ਰੂਰਤ ਹੈ। Kerala Landslide
ਜਲਵਾਯੂ ਪਰਿਵਰਤਨ ਨਾਲ ਕਈ ਫਸਲਾਂ ਦੀ ਪੈਦਾਵਰ ’ਚ ਕਮੀ ਆ ਸਕਦੀ ਹੈ
ਜਿਸ ਨਾਲ ਪਿੰਡਾਂ ਤੋਂ ਪਲਾਇਨ ਰੁਕੇ ਅਤੇ ਸ਼ਹਿਰਾਂ ’ਤੇ ਆਬਾਦੀ ਦਾ ਦਬਾਅ ਨਾ ਵਧੇ ਆਫਤ ਦੀ ਇਹ ਬਰਸਾਤ ਇਸ ਗੱਲ ਦੀ ਚਿਤਾਵਨੀ ਹੈ ਕਿ ਸਾਡੇ ਨੀਤੀ- ਨਿਅੰਤਾ ਦੇਸ਼ ਅਤੇ ਸਮਾਜ ਦੇ ਜਾਗਰੂਕ ਨੁਮਾਇੰਦੇ ਦੇ ਰੂਪ ’ਚ ਦੂਰ ਦ੍ਰਿਸ਼ਟੀ ਤੋਂ ਕੰਮ ਨਹੀਂ ਲੈ ਰਹੇ ਹਨ ਵਾਤਾਵਰਨ ਅਤੇ ਜਲਵਾਯੂ ਪਰਿਵਰਤਨ ਦੇ ਮਸਲਿਆਂ ਦੇ ਪਰਿਪ੍ਰੇਕਸ਼ ’ਚ ਚਿੰਤਤ ਨਹੀਂ ਹਨ ਖੇਤੀ ਅਤੇ ਆਫ਼ਤ ਪ੍ਰਬੰਧਨ ਨਾਲ ਜੁੜੀਆਂ ਸੰਸਦੀ ਸੰਮਤੀ ਨੇ ਆਪਣੀ ਇੱਕ ਰਿਪੋਰਟ ’ਚ ਕਿਹਾ ਹੈ ਕਿ ਜਲਵਾਯੂ ਪਰਿਵਰਤਨ ਨਾਲ ਕਈ ਫਸਲਾਂ ਦੀ ਪੈਦਾਵਰ ’ਚ ਕਮੀ ਆ ਸਕਦੀ ਹੈ, ਪਰ ਸੋਇਆਬੀਨ, ਛੌਲੇ ਮੂੰਗਫਲੀ, ਨਾਰੀਅਲ ਅਤੇ ਆਲੂ ਦੀ ਪੈਦਾਵਰ ’ਚ ਵਾਧਾ ਹੋ ਸਕਦਾ ਹੈ ਹਾਲਾਂਕਿ ਖੇਤੀ ਮੰਤਰਾਲਾ ਦਾ ਮੰਨਣਾ ਹੈ ਕਿ ਜਲਵਾਯੂ ਪਰਿਵਰਤਨ ਨੂੰ ਧਿਆਨ ’ਚ ਰੱਖਦਿਆਂ ਖੇਤੀ ਦੀਆਂ ਪਦੁਤੀ ਆਂ ਨੂੰ ਬਦਲ ਦਿੱਤਾ ਜਾਵੇ ਤਾਂ ਕਈ ਫਸਲਾਂ ਦੀ ਪੈਦਾਵਰ ’ਚ 10 ਤੋਂ 40 ਫੀਸਦੀ ਤੱਕ ਦਾ ਵਾਧਾ ਸੰਭਵ ਹੈ। Kerala Landslide
Read This : Vinesh Phogat: ਵਿਨੇਸ਼ ਫੋਗਾਟ ਦਾ ਕੁਸ਼ਤੀ ਤੋਂ ਸੰਨਿਆਸ, ਲਿਖਿਆ-ਕੁਸ਼ਤੀ ਜਿੱਤੀ, ਮੈਂ ਹਾਰ ਗਈ
ਵਧਦੇ ਤਾਪਮਾਨ ਕਾਰਨ ਭਾਰਤ ਹੀ ਨਹੀਂ ਦੁਨੀਆ ’ਚ ਬਰਸਾਤ ਚੱਕਰ ’ਚ ਬਦਲਾਅ ਦੇ ਸੰਕੇਤ 2008 ’ਚ ਹੀ ਮਿਲ ਗਏ ਸਨ, ਇਸ ਦੇ ਬਾਵਜੂਦ ਇਸ ਚਿਤਾਵਨੀ ਨੂੰ ਭਾਰਤ ਸਰਕਾਰ ਨੇ ਗੰਭੀਰਤਾ ਨਾਲ ਨਹੀਂ ਲਿਆ ਧਿਆਨ ਰਹੇ, 2031 ਤੱਕ ਭਾਰਤ ਦੀ ਸ਼ਹਿਰੀ ਆਬਾਦੀ 20 ਕਰੋੜ ਤੋਂ ਵਧ ਕੇ 60 ਕਰੋੜ ਹੋ ਜਾਵੇਗੀ ਜੋ ਦੇਸ਼ ਦੀ ਕੁੱਲ ਆਬਾਦੀ ਦੀ 40 ਫੀਸਦੀ ਹੋਵੇਗੀ ਇਸ ਤਰ੍ਹਾਂ ਸ਼ਹਿਰਾਂ ਦੀ ਨਰਕਭਰੀ ਸਥਿਤੀ ਬਣੇਗੀ, ਇਸ ਦੀ ਕਲਪਨਾ ਵੀ ਅਸੰਭਵ ਹੈ, ਫਿਲਹਾਲ ਦੇਸ਼ ਨੂੰ ਹਰ ਸਾਲ ਹੜ੍ਹ ਵਰਗੀਆਂ ਕੁਦਰਤੀ ਆਫਤਾਂ ਦਾ ਸੰਕਟ ਨਹੀਂ ਝੱਲਣਾ ਪਵੇ, ਇਸ ਲਈ ਹੁਣ ਕ੍ਰਾਂਤੀਕਾਰੀ ਪਹਿਲ ਕਰਨੀ ਜ਼ਰੂਰੀ ਹੋ ਗਈ ਹੈ ਨਹੀਂ ਤਾਂ ਦੇਸ਼ ਹਰ ਸਾਲ ਕਿਸੇ ਨਾ ਕਿਸੇ ਸੂਬੇ ਜਾਂ ਮਹਾਂਨਗਰ ’ਚ ਹੜ੍ਹ ਵਰਗੀ ਭਿਆਨਕ ਤ੍ਰਾਸ਼ਦੀ ਝੱਲਣ ਲਈ ਮਜ਼ਬੂਰ ਹੁੰਦਾ ਰਹੇਗਾ। Kerala Landslide
ਪ੍ਰਮੋਦ ਭਾਰਗਵ
ਇਹ ਲੇਖਕ ਦੇ ਆਪਣੇ ਵਿਚਾਰ ਹਨ