ਮੋਦੀ ਦਾ ਲੁੰਬੀਨੀ ਪਹੁੰਚਣ ‘ਤੇ ਦੇਉਬਾ ਨੇ ਕੀਤਾ ਸ਼ਾਨਦਾਰ ਸਵਾਗਤ
ਲੁੰਬਨੀ (ਨੇਪਾਲ) ਪ੍ਰਧਾਨ ਮੰਤਰੀ ਨਰਿੰਦਰ (Narendra Modi) ਮੋਦੀ ਬੁੱਧ ਪੂਰਨਿਮਾ ਦੇ ਮੌਕੇ ‘ਤੇ ਭਗਵਾਨ ਬੁੱਧ ਦੇ ਜਨਮ ਸਥਾਨ ਲੁੰਬੀਨੀ ਪਹੁੰਚੇ, ਜਿੱਥੇ ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦਰ ਦੇਉਬਾ ਵੱਲੋਂ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।ਮੋਦੀ ਭਾਰਤੀ ਹਵਾਈ ਸੈਨਾ ਦੇ ਹੈਲੀਕਾਪਟਰ ਰਾਹੀਂ ਲੁੰਬੀਨੀ ਵਿੱਚ ਬਣੇ ਵਿਸ਼ੇਸ਼ ਹੈਲੀਪੈਡ ‘ਤੇ ਪਹੁੰਚੇ। ਨੇਪਾਲ ਦੇ ਪ੍ਰਧਾਨ ਮੰਤਰੀ ਸ਼੍ਰੀ ਦੇਉਬਾ ਅਤੇ ਉਨ੍ਹਾਂ ਦੀ ਪਤਨੀ ਹੈਲੀਪੈਡ ‘ਤੇ ਮੌਜੂਦ ਸਨ। ਵੈਸਾਖ ਬੁੱਧ ਪੂਰਨਿਮਾ ਦੇ ਮੌਕੇ ‘ਤੇ ਪੀਲੇ ਰੰਗ ਦੀ ਪੋਸ਼ਾਕ ਪਹਿਨ ਕੇ ਮੋਦੀ ਨੇਪਾਲ ਦੇ ਪ੍ਰਧਾਨ ਮੰਤਰੀ ਦੇ ਨਾਲ ਹੈਲੀਪੈਡ ਤੋਂ ਸਿੱਧਾ ਮਾਇਆਦੇਵੀ ਮੰਦਰ ਦੇ ਦਰਸ਼ਨਾਂ ਲਈ ਰਵਾਨਾ ਹੋਏ। ਇਹ ਮੰਦਰ ਭਗਵਾਨ ਬੁੱਧ ਦਾ ਜਨਮ ਸਥਾਨ ਹੈ। ਪ੍ਰਧਾਨ ਮੰਤਰੀ ਭਗਵਾਨ ਬੁੱਧ ਦੀ 2566ਵੀਂ ਜਯੰਤੀ ਦੇ ਮੌਕੇ ‘ਤੇ ਆਯੋਜਿਤ ਵਿਸ਼ੇਸ਼ ਪੂਜਾ ‘ਚ ਹਿੱਸਾ ਲੈਣਗੇ।
लुम्बिनीमा न्यानो स्वागतको लागि प्रधानमन्त्री देउवालाई धन्यवाद दिन चाहन्छु। @SherBDeuba pic.twitter.com/Fr6dXr6Rh7
— Narendra Modi (@narendramodi) May 16, 2022
ਮੋਦੀ (Narendra Modi) ਆਪਣੇ ਵਿਸ਼ੇਸ਼ ਜਹਾਜ਼ ਰਾਹੀਂ ਕੁਸ਼ੀਨਗਰ ਸਥਿਤ ਭਗਵਾਨ ਬੁੱਧ ਦੇ ਪਰਿਨਰਵਾਣ ਸਥਾਨ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪੁੱਜੇ, ਜਿੱਥੇ ਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰ ਦੁਰਗਾਸ਼ੰਕਰ ਮਿਸ਼ਰਾ ਨੇ ਹਵਾਈ ਅੱਡੇ ‘ਤੇ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕੀਤਾ। ਹਵਾਈ ਅੱਡੇ ਤੋਂ, ਉਹ ਭਾਰਤੀ ਹਵਾਈ ਸੈਨਾ ਦੇ ਹੈਲੀਕਾਪਟਰ ਰਾਹੀਂ ਭਗਵਾਨ ਬੁੱਧ ਦੇ ਜਨਮ ਸਥਾਨ ਨੇਪਾਲ ਦੇ ਲੁੰਬਣੀ ਲਈ ਰਵਾਨਾ ਹੋਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ