ਹਰਿਆਣਾ ’ਚ ਇਸ ਜ਼ਿਲ੍ਹੇ ਦੇ ਵਿਗੜੇ ਹਾਲਾਤ, ਧਾਰਾ 144 ਲਾਗੂ, ਇੰਟਰਨੈੱਟ ਸੇਵਾਵਾਂ ਬੰਦ

Brotherhood

ਨੂਹ। ਹਰਿਆਣਾ ਦੇ ਮੇਵਾਤ (District in Haryana) ’ਚ ਭਗਵਾ ਯਾਤਰਾ ਦੌਰਾਨ ਸਾੜਫੂਕ ਤੇ ਪਥਰਾਅ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਧਾਰਾ 144 ਲਾਗੂ ਕਰ ਦਿੱਤੀ ਹੈ, ਜਦਕਿ ਜ਼ਿਲ੍ਹੇ ਵਿੱਚ ਇੰਟਰਨੈੱਟ ਸੇਵਾਵਾਂ 2 ਅਗਸਤ ਤੱਕ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਹਿੰਸਕ ਝੜਪ ’ਚ ਕਈ ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ ਹੈ, ਜਦਕਿ ਪੂਰੇ ਜ਼ਿਲ੍ਹੇ ’ਚ ਤਣਾਅ ਬਣਿਆ ਹੋਇਆ ਹੈ। ਹੁਣ ਤੱਕ ਨੂਹ ਸ਼ੋਭਾ ਯਾਤਰਾ ’ਚ ਪਥਰਾਅ ਅਤੇ ਗੋਲੀਬਾਰੀ ’ਚ 20 ਲੋਕਾਂ ਦੇ ਜਖਮੀ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਜਿਸ ਵਿੱਚ ਤਿੰਨ ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ।

ਜਾਣਕਾਰੀ ਅਨੁਸਾਰ ਅਲ ਆਫੀਆ ਜਨਰਲ ਹਸਪਤਾਲ ਮੰਡੀਖੇੜਾ ਵਿੱਚ ਤਿੰਨ, ਪੁਨਹਾਨਾ ਵਿੱਚ ਇੱਕ, ਨੂਹ ਸੀਐਚਸੀ ਵਿੱਚ ਅੱਠ, ਤਾਵਡੂ ਸੀਐਚਸੀ ਵਿੱਚ ਤਿੰਨ, ਸਰਕਾਰੀ ਸਹੀਦ ਹਸਨ ਖਾਨ ਮੇਵਾਤੀ ਮੈਡੀਕਲ ਕਾਲਜ ਨਲਹਾਰ ਵਿੱਚ ਪੰਜ ਜਣਿਆਂ ਨੂੰ ਜਖਮੀ ਹਾਲਤ ਵਿੱਚ ਦਾਖਲ ਕਰਵਾਇਆ ਗਿਆ ਹੈ। ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਇਸ ਤੋਂ ਇਲਾਵਾ ਬਡਾਲੀ ਚੌਂਕ ਅਤੇ ਪਿੰਜਵਾਂ ਤੋਂ ਇਲਾਵਾ ਹੋਰ ਵੀ ਕਈ ਸ਼ਹਿਰਾਂ ਅਤੇ ਕਸਬਿਆਂ ਤੋਂ ਵੀ ਵੱਖ-ਵੱਖ ਘਟਨਾਵਾਂ ਦੀਆਂ ਖਬਰਾਂ ਆ ਰਹੀਆਂ ਹਨ।

ਵਾਧੂ ਪੁਲਿਸ ਫੋਰਸ ਪਹੁੰਚ ਗਈ | District in Haryana

ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਹੋਰਨਾਂ ਜ਼ਿਲ੍ਹਿਆਂ ਤੋਂ ਵੀ ਵਾਧੂ ਪੁਲਿਸ ਫੋਰਸ ਪਹੁੰਚ ਗਈ ਹੈ ਅਤੇ ਸਥਿਤੀ ਹੌਲੀ-ਹੌਲੀ ਸੁਧਰ ਰਹੀ ਹੈ। ਜਾਣਕਾਰੀ ਮੁਤਾਬਕ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਮਾਤਰੁੱਖੀ ਦੁਰਗਾ ਵਾਹਿਨੀ ਵੱਲੋਂ ਕੱਢੀ ਜਾ ਰਹੀ ਬਿ੍ਰਜ ਮੰਡਲ ਯਾਤਰਾ ਦੌਰਾਨ ਅੱਜ ਨੂਹ ’ਚ ਹੰਗਾਮਾ ਹੋ ਗਿਆ। ਇਸ ਦੌਰਾਨ ਕਈ ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ। ਪੁਲਿਸ ’ਤੇ ਪਥਰਾਅ ਵੀ ਕੀਤਾ ਗਿਆ। ਇਸ ’ਚ ਕੁਝ ਲੋਕਾਂ ਦੇ ਜਖਮੀ ਹੋਣ ਅਤੇ ਗੋਲੀ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਹੈ। ਹਾਲਾਂਕਿ ਇਸਦੀ ਅਧਿਕਾਰਤ ਪੁਸਟੀ ਨਹੀਂ ਹੋਈ ਹੈ। ਪੁਲਸ ਤੋਂ ਇਲਾਵਾ ਨੂਹ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਸਥਿਤੀ ’ਤੇ ਕਾਬੂ ਪਾਉਣ ’ਚ ਲੱਗੇ ਹੋਏ ਹਨ।

ਇਹ ਯਾਤਰਾ ਫਿਰੋਜਪੁਰ-ਝਿਰਕਾ ਵੱਲ ਨੂਹ ਦੇ ਨਲਹਾਦ ਸ਼ਿਵ ਮੰਦਰ ਤੋਂ ਸ਼ੁਰੂ ਹੋਈ। ਜਿਉਂ ਹੀ ਇਹ ਯਾਤਰਾ ਤਿਰੰਗਾ ਪਾਰਕ ਨੇੜੇ ਪੁੱਜੀ ਤਾਂ ਉੱਥੇ ਪਹਿਲਾਂ ਹੀ ਲੋਕਾਂ ਦੀ ਭੀੜ ਇਕੱਠੀ ਹੋ ਗਈ। ਜਿਵੇਂ ਹੀ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋ ਗਈਆਂ ਤਾਂ ਉਨ੍ਹਾਂ ਵਿਚਾਲੇ ਝਗੜਾ ਹੋ ਗਿਆ ਅਤੇ ਕੁਝ ਹੀ ਸਮੇਂ ’ਚ ਪੱਥਰਬਾਜੀ ਸ਼ੁਰੂ ਹੋ ਗਈ। ਇਸ ਕਾਰਨ ਪੂਰੇ ਇਲਾਕੇ ਵਿੱਚ ਮਾਹੌਲ ਤਣਾਅਪੂਰਨ ਹੋ ਗਿਆ। ਬਾਹਰਲੇ ਜ਼ਿਲ੍ਹਿਆਂ ਤੋਂ ਵਾਧੂ ਪੁਲੀਸ ਫੋਰਸ ਬੁਲਾਈ ਗਈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਵੱਲੋਂ ਸ਼ਹੀਦਾਂ ਨੂੰ ‘ਭਾਰਤ ਰਤਨ ਐਵਾਰਡ’ ਦੇਣ ਦੀ ਜ਼ੋਰਦਾਰ ਵਕਾਲਤ

ਪਥਰਾਅ ਤੋਂ ਬਾਅਦ ਨੂਹ ਦੇ ਹੋਡਲ ਚੌਕ ਬਾਈਪਾਸ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸਥਿਤੀ ਤਣਾਅਪੂਰਨ ਬਣੀ ਰਹੀ। ਇੱਥੇ ਕਈ ਵਾਹਨਾਂ ਨੂੰ ਅੱਗ ਲਾ ਦਿੱਤੀ ਗਈ। ਪਥਰਾਅ ’ਚ ਕੁਝ ਪੁਲਿਸ ਮੁਲਾਜ਼ਮਾਂ ਨੂੰ ਵੀ ਸੱਟਾਂ ਲੱਗੀਆਂ ਹਨ। ਸਥਿਤੀ ਦੇ ਮੱਦੇਨਜ਼ਰ ਰੇਵਾੜੀ, ਪਲਵਲ ਅਤੇ ਹੋਰ ਨੇੜਲੇ ਜ਼ਿਲ੍ਹਿਆਂ ਤੋਂ ਨੂੰਹ ਲਈ ਵਾਧੂ ਪੁਲਿਸ ਬਲ ਬੁਲਾਇਆ ਗਿਆ ਹੈ।

ਮੋਨੂੰ ਮਾਨੇਸਰ ਦੁਪਹਿਰ ਤੱਕ ਨਹੀਂ ਪਹੁੰਚਿਆ

ਦੱਸ ਦੇਈਏ ਕਿ ਇੱਕ ਦਿਨ ਪਹਿਲਾਂ ਗਊ ਰੱਖਿਅਕ ਮੋਨੂੰ ਮਾਨੇਸਰ ਨੇ ਇਸ ਯਾਤਰਾ ਵਿੱਚ ਆਪਣੀ ਟੀਮ ਦੇ ਸ਼ਾਮਲ ਹੋਣ ਦੀ ਜਾਣਕਾਰੀ ਦਿੰਦੇ ਹੋਏ ਇੱਕ ਵੀਡੀਓ ਜਾਰੀ ਕੀਤਾ ਸੀ। ਰਾਜਸਥਾਨ ਦੇ ਭਰਤਪੁਰ ਪੁਲਿਸ ਦੀ ਟੀਮ ਮੋਨੂੰ ਨੂੰ ਫੜਨ ਲਈ ਨੂਹ ਪਹੁੰਚ ਗਈ ਹੈ। ਭਰਤਪੁਰ ਦੇ ਐਸਪੀ ਮਿ੍ਰਦੁਲ ਕਛਵਾਹ ਨੇ ਇਸ ਦੀ ਪੁਸਟੀ ਕੀਤੀ ਹੈ। ਹੰਗਾਮਾ ਹੋਣ ਤੱਕ ਮੋਨੂੰ ਯਾਤਰਾ ’ਤੇ ਨਹੀਂ ਪਹੁੰਚਿਆ ਸੀ। ਹਰਿਆਣਾ ’ਚ ਬਜਰੰਗ ਦਲ ਦੇ ਸੂਬਾਈ ਗਊ ਰੱਖਿਆ ਮੁਖੀ ਮੋਨੂੰ ਮਾਨੇਸਰ ’ਤੇ ਰਾਜਸਥਾਨ ਦੇ ਭਰਤਪੁਰ ਦੇ ਰਹਿਣ ਵਾਲੇ ਦੋ ਨੌਜਵਾਨਾਂ ਨਾਸਿਰ ਅਤੇ ਜੁਨੈਦ ਦੀ ਹੱਤਿਆ ਕਰਨ ਦਾ ਦੋਸ਼ ਹੈ। ਦੋਹਾਂ ਨੂੰ ਭਿਵਾਨੀ ’ਚ ਉਨ੍ਹਾਂ ਦੀ ਕਾਰ ’ਚ ਜ਼ਿੰਦਾ ਸਾੜ ਦਿੱਤਾ ਗਿਆ। ਮੋਨੂੰ ਇਸ ਮਾਮਲੇ ’ਚ ਰਾਜਸਥਾਨ ਪੁਲਿਸ ਨੂੰ ਲੋੜੀਂਦਾ ਹੈ।