ਸਾਡੇ ਨਾਲ ਸ਼ਾਮਲ

Follow us

18.3 C
Chandigarh
Tuesday, January 20, 2026
More
    Home Breaking News ਉੱਜੜ ਉਹ ਵੀ ਜਾ...

    ਉੱਜੜ ਉਹ ਵੀ ਜਾਂਦੇ ਨੇ ਜਿਹੜੇ ਕਿਸੇ ਦਾ ਵੱਸਦਾ ਘਰ ਨੇ ਉਜਾੜਦੇ

    ਉੱਜੜ ਉਹ ਵੀ ਜਾਂਦੇ ਨੇ ਜਿਹੜੇ ਕਿਸੇ ਦਾ ਵੱਸਦਾ ਘਰ ਨੇ ਉਜਾੜਦੇ

    ਪੰਜਾਬ ਵਿੱਚ ਖਾਮੋਸ਼ੀ ਦਾ ਸੰਨਾਟਾ ਹੈ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਗੁਰੂਆਂ-ਪੀਰਾਂ ਦੀ ਧਰਤੀ ਪੰਜਾਬ ’ਤੇ ਇਹ ਕੈਸਾ ਮਾਹੌਲ ਬਣ ਰਿਹਾ ਹੈ, ਜਿੱਥੇ ਨਾ ਕੋਈ ਇਨਸਾਨੀਅਤ, ਨਾ ਕੋਈ ਇਨਸਾਫ਼, ਨਾ ਕੋਈ ਸਿਧਾਂਤ, ਨਾ ਕੋਈ ਕਿਰਦਾਰ, ਹੁਣ ਤਾਂ ਇੱਥੇ ਜ਼ਿੰਦਗੀ ਜਿਊਣ ਦੀ ਨਹੀਂ, ਜ਼ਿੰਦਗੀ ਖੋਹਣ ਦੀ ਹਫੜਾ-ਤਫੜੀ ਮੱਚੀ ਪਈ ਹੈ ਪੰਜਾਬੀ ਤਾਂ ਇੱਕ ਵਧੀਆ ਇਖ਼ਲਾਕ ਵਾਲੇ ਜਾਣੇ ਜਾਂਦੇ ਸੀ, ਪਰ ਕਿੱਥੇ ਚਲੇ ਗਈ ਸਾਡੇ ਗੁਰੂਆਂ-ਪੀਰਾਂ ਵੱਲੋਂ ਸਾਨੂੰ ਦੱਸੀ ਨਿਮਰਤਾ, ਸੱਚਾਈ, ਵੱਡਿਆਂ ਦੀ ਵਡਿਆਈ, ਦਸਾਂ ਨਹੁੰਆਂ ਦੀ ਕਿਰਤ, ਵੰਡ ਛਕੋ, ਨਾਮ ਜਪੋ ਦੀ ਧਰਨਾ?

    ਅੱਜ ਦੇ ਪੰਜਾਬ ’ਚ ਵੱਸਦੇ ਪੰਜਾਬੀਆਂ ਦੇ ਪੱਲੇ ਕੀ ਹੈ? ਹਥਿਆਰ, ਗੁਨਾਹ, ਤਬਾਹੀ, ਭਾੜੇ ਦੇ ਕਾਤਲ, ਦੁਨੀਆਂ ਭਰ ਦੇ ਨਸ਼ੇ, ਇੱਥੇ ਫੇਲ੍ਹ ਹੋਇਆਂ ਨੂੰ ਮਖੌਲ ਨੇ, ਕਾਮਯਾਬਾਂ ਨੂੰ ਪਿਸਤੌਲ ਨੇ, ਦਿਨ-ਦਿਹਾੜੇ ਕਤਲ, ਪੰਜਾਬ ਵਿੱਚ ਚੱਲ ਰਹੇ ਰਾਜਨੀਤਕ ਸੌੜੀ ਸਿਆਸਤ ਨੇ ਪੰਜਾਬ ਨੂੰ ਰੜੇ ਮੈਦਾਨਾਂ ਦੀ ਕਤਲਗਾਹ ਬਣਾ ਦਿੱਤਾ ਹੈ। ਇਸੇ ਕਰਕੇ ਕੋਈ ਸਿਆਣਾ ਬੰਦਾ, ਪੜ੍ਹਿ੍ਹਆ-ਲਿਖਿਆ ਬੰਦਾ, ਅਗਾਂਹਵਧੂ ਸੋਚ ਰੱਖਣ ਵਾਲਾ ਬੰਦਾ ਸਿਆਸਤ ਵਿੱਚ ਆਉਣ ਨੂੰ ਤਿਆਰ ਨਹੀਂ ਹੈ।

    ਬੀਤੇ ਦਿਨੀਂ ਉੱਘੇ ਗਾਇਕ ਸ਼ੱੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦਾ ਦਿਨ-ਦਿਹਾੜੇ ਕਤਲ ਹੋਇਆ ਹੈ। ਸਿੱਧੂ ਮੂਸੇਵਾਲ ਦੇ ਕਤਲ ਹੋਣ ਦੀ ਖਬਰ ਨੇ ਪੂਰੇ ਪੰਜਾਬ ਨੂੰ ਝੰਜੋੜ ਕੇ ਰੱਖ ਦਿੱਤਾ ਪੰਜਾਬ ਵੱਸਦੇ ਉਸ ਦੇ ਪ੍ਰਸੰਸਕ¿; ¿;ਬੱਚਿਆਂ ਅਤੇ ਨੌਜਵਾਨਾਂ ਵਿੱਚ ਖਾਮੋਸ਼ੀ ਦਾ ਵੱਡਾ ਸੰਨਾਟਾ ਹੈ ਪਰ ਹੁਣ ਹੋਣਾ ਕੁੱਝ ਨਹੀਂ, ਬੱਸ ਉਹੀ 5-7 ਦਿਨ ਕਾਤਲਾਂ ਨੂੰ ਫੜਨ ਦਾ, ਇਨਸਾਫ਼ ਲੈਣ ਦਾ ਰਾਮ-ਰੌਲਾ ਪਵੇਗਾ, ਫਿਰ ਉਹੀ ਪਹਿਲਾਂ ਵਾਲੀ ਕਹਾਣੀ ਚੱਲੇਗੀ। ਕਿਉਂਕਿ ਇੱਥੇ ਤਾਂ 1984 ਸਿੱਖ ਕਤਲੇਆਮ ਦਾ ਇਨਸਾਫ ਨਹੀਂ ਮਿਲਿਆ ਇਨ੍ਹਾਂ ਕਤਲਾਂ ਦਾ ਤਾਂ ਇਨਸਾਫ ਸਾਨੂੰ¿; ਮਿਲਣਾ ਕੀ ਆ?

    ਇਸ ਤੋਂ ਪਹਿਲਾਂ ਵੀ ਕਬੱਡੀ ਦੇ ਸਟਾਰ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਖੇਡ ਮੈਦਾਨ ਦੇ ਵਿਚ ਦਿਨ-ਦਿਹਾੜੇ ਕਤਲ ਹੋਇਆ। ਸਿਆਸਤ ਵੱਲ ਨੂੰ ਉੱਭਰਦਾ ਨੌਜਵਾਨ, ਸਟੇਜ ’ਤੇ ਬੋਲਣ ਦਾ ਧਨੀ ਫਿਲਮ ਕਲਾਕਾਰ ਸੰਦੀਪ ਸਿੰਘ ਉਰਫ ਦੀਪ ਸਿੱਧੂ ਦੀ ਮੌਤ ਦਾ ਰਹੱਸ ਕਤਲ ਨਾਲੋਂ ਵੀ ਗੁੱਝਾ ਬਣਿਆ ਹੋਇਆ ਹੈ। ਇਹ ਤਿੰਨੋਂ ਨੌਜਵਾਨ ਆਪੋ-ਆਪਣੇ ਖੇਤਰਾਂ ਦੇ ਪ੍ਰਮੁੱਖ ਹੀਰੋ ਸਨ, ਵੱਡੀ ਪੱਧਰ ’ਤੇ ਨੌਜਵਾਨੀ ਇਨ੍ਹਾਂ ਦੀ ਦੀਵਾਨੀ ਸੀ।

    ਪੰਜਾਬ ਦੇ ਵਿੱਚ ਹਰ ਰੋਜ਼ ਜਵਾਨੀ, ਕੋਈ ਕਤਲਾਂ ਦੀ ਭੇਂਟ, ਕੋਈ ਨਸ਼ਿਆਂ ਦੀ ਭੇਂਟ, ਕੋਈ ਹਾਦਸਿਆਂ ਦੀ ਭੇਂਟ, ਕੋਈ ਆਪਸੀ ਧੜੇਬੰਦੀ ਜਾਂ ਦੁਸ਼ਮਣੀ ਦੀ ਭੇਂਟ ਚੜ੍ਹ ਰਿਹਾ ਹੈ। ਇੰਟੈਲੀਜੈਂਟ ਬੱਚੇ ਦਿਨੋਂ-ਦਿਨ ਵਿਦੇਸ਼ਾਂ ਨੂੰ ਕੂਚ ਕਰੀ ਜਾਂਦੇ ਹਨ। ਪੰਜਾਬ ’ਚ ਕੋਈ ਰਹਿ ਕੇ ਰਾਜ਼ੀ ਨਹੀਂ ਹੈ। ਪੰਜਾਬੀਓ! ਆਪ ਹੀ ਦੱਸੋ ਪੰਜਾਬ ਬਚੇਗਾ ਕਿਵੇਂ?

    ਸਿੱਧੂ ਮੂਸੇਵਾਲਾ ਦਾ ਕਸੂਰ ਸਿਰਫ ਇਹ ਸੀ ਕਿ ਉਹ ਆਪਣੀ ਜਵਾਨੀ ਵਿਚ ਮਸਤ ਸੀ, ਚੋਟੀ ਦਾ ਗਾਇਕ ਸੀ, ਬੱਚੇ ਅਤੇ ਨੌਜਵਾਨ ਉਸ ਦੇ ਵੱਡੀ ਪੱਧਰ ’ਤੇ ਫੈਨ ਸੀ,¿; ਸੁਭਾਅ ਦਾ ਅੜੀਅਲ ਸੀ, ਆਪਣੀ ਕਲਾਕਾਰੀ ਨਾਲ ਮੋਟਾ ਪੈਸਾ ਕਮਾਉਂਦਾ ਸੀ, ਦੁਨੀਆਂ ਵਿਚ ਉਸ ਦੀ ਚੜ੍ਹਤ ਸੀ ਅਤੇ ਇਸੇ ਕਰਕੇ ਉਸ ਦੇ ਵਿਰੋਧੀਆਂ ਤੋਂ ਉਸ ਦਾ ਇਹ¿; ਸਭ ਕੁਝ ਬਰਦਾਸ਼ਤ ਨਹੀਂ ਹੋਇਆ ਤੇ ਉਸ ਦਾ ਦਿਨ-ਦਿਹਾੜੇ ਕਤਲ ਹੋ ਗਿਆ।

    ਸਕਿੳੂਰਿਟੀ ਦਾ ਨਾ ਹੋਣਾ ਉਸ ਦੇ ਕਤਲ ਦਾ ਇੱਕ ਬਹਾਨਾ ਬਣ ਗਿਆ ਪਰ ਇਨ੍ਹਾਂ ਕਤਲਾਂ ਲਈ ਭਾਵੇਂ ਸਿੱਧੂ ਮੂਸੇਵਾਲੇ ਦਾ ਕਤਲ ਹੋਵੇ, ਭਾਵੇਂ ਨੰਗਲ ਅੰਬੀਆਂ ਦਾ ਕਤਲ ਹੋਵੇ ਜਿੰਮੇਵਾਰ ਸਾਡਾ ਰਾਜਨੀਤਿਕ ਕੁਰੱਪਟ ਸਿਸਟਮ ਹੈ, ਜੋ ਪੰਜਾਬ ਦੀ ਜਵਾਨੀ ਦੀ ਸਾਰ ਨਹੀਂ ਲੈ ਰਿਹਾ, ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਦੇ ਰਿਹਾ, ਪੰਜਾਬ ਦੇ ਨੌਜਵਾਨਾਂ ਨੂੰ ਸਿੱਧੇ ਰਸਤੇ ਪਾਉਣ ਦੀ ਬਜਾਏ ਕੁਰਾਹੇ ਪਾ ਰਿਹਾ ਹੈ, ਜੇਲ੍ਹਾਂ ਦੇ ਵਿੱਚ ਗੈਂਗਸਟਰ ਸਿਸਟਮ¿; ਰਾਜਨੀਤੀ ਦੀ ਆੜ ਹੇਠ ਕਾਇਮ ਹੋ ਰਿਹਾ ਹੈ।

    ਗੱਲਾਂ ਹੋ ਰਹੀਆਂ ਨੇ ਪੰਜਾਬ ਨੂੰ ਬਚਾਉਣ ਦੀਆਂ ਪਰ ਉਹ ਪੰਜਾਬ ਜਿੱਥੇ ਕਬੱਡੀ ਖੇਡ ਦੇ ਵੀ ਫੈਸਲੇ ਜੇਲ੍ਹਾਂ ’ਚ ਬੈਠਿਆਂ ਹੋਣ, ਜਿੱਥੇ ਨਾਮੀ ਲੋਕਾਂ ਦੇ ਕਤਲਾਂ ਦੀਆਂ ਸਕੀਮਾਂ ਜੇਲ੍ਹਾਂ ’ਚ ਘੜੀਆਂ ਜਾਣ, ਜਿੱਥੇ ਪੰਜਾਬ ਦੀ ਰਾਜਨੀਤੀ ਦੇ ਫੈਸਲੇ ਜੇਲ੍ਹਾਂ ’ਚ ਬੈਠੇ ਰਾਜਨੀਤਿਕ ਆਕਾ ਕਰਦੇ ਹੋਣ, ਇਹ ਸੀਨ ਕਿਸੇ ਵਕਤ ਫਿਲਮਾਂ ਵਿੱਚ ਤਾਂ ਅਸੀਂ ਵੇਖਦੇ ਹੁੰਦੇ ਸੀ ਪਰ ਅੱਜ ਪੰਜਾਬ ਦੇ ਵਿੱਚ ਅਸਲੀਅਤ ਰੂਪ ਵਿੱਚ ਵੇਖਣ ਨੂੰ ਮਿਲਦੇ ਹਨ ਫਿਰ ਉੱਥੇ ਪੰਜਾਬ ਦੇ ਭਲੇ ਦੀ ਕਿਹੜੀ ਆਸ ਰੱਖ ਸਕਦੇ ਹਾਂ?

    ਜੇਕਰ ਅਜੇ ਵੀ ਪੰਜਾਬ ਸਰਕਾਰ ਨੇ ਜੇਲ੍ਹਾਂ ’ਚ ਬੈਠੇ ਗੈਂਗਸਟਰਾਂ ਨੂੰ, ਕਾਤਲਾਂ ਨੂੰ, ਡਰੱਗ ਮਾਫੀਏ ਨੂੰ, ਰੇਤ ਮਾਫੀਏ ਨੂੰ, ਪੰਜਾਬ ਨੂੰ ਤਬਾਹ ਕਰਨ ਵਾਲੇ ਹਰ ਗਿਰੋਹ ਨੂੰ ਨੱਥ ਨਾ ਪਾਈ ਤਾਂ ਇਸ ਪੰਜਾਬ ਦੇ ਵਿੱਚ ਫਿਰ ਇੱਥੇ ਰਹਿਣਾ ਕਿਸੇ ਨੇ ਪਸੰਦ ਨਹੀਂ ਕਰਨਾ, ਚੰਗਿਆਂ ਨੇ ਤਾਂ ਅਮਰੀਕਾ, ਕੈਨੇਡਾ, ਅਸਟਰੇਲੀਆ ਭੱਜ ਜਾਣਾ ਤੇ ਮਾੜਿਆਂ ਨੇ ਬੰਗਲਾਦੇਸ਼, ਭੂਟਾਨ ਵਰਗੇ ਮੁਲਕਾਂ ਵੱਲ ਨੂੰ ਚਾਲੇ ਪਾ ਦੇਣੇ ਹਨ। ਬਚਾਲੋ ਜੇ ਬਚਦਾ ਪੰਜਾਬ ਪੰਜਾਬੀਓ!

    ਸਿੱਧੂ ਮੂਸੇਵਾਲਾ ਅਤੇ ਸੰਦੀਪ ਨੰਗਲ ਅੰਬੀਆਂ ਵਰਗਿਆਂ ਦੇ ਕਾਤਲੋ! ਕਤਲ ਕਰਨਾ ਕਿਸੇ ਮਸਲੇ ਦਾ ਹੱਲ ਨਹੀਂ, ਜੇ ਕੋਈ ਮਸਲਾ ਹੈ ਉਸ ਨੂੰ ਬੈਠ ਕੇ ਸੁਲਝਾ ਲਵੋ, ਮਾਵਾਂ ਦੇ ਪੁੱਤ ਨਾ ਮਾਰੋ, ਅਕਲ ਨੂੰ ਹੱਥ ਮਾਰੋ, ਪੁੱਤਰਾਂ ਤੋਂ ਵਾਂਝੀਆਂ ਹੋਈਆਂ ਮਾਵਾਂ ਦੀਆਂ ਬਦ- ਦੁਆਵਾਂ ਤੁਹਾਨੂੰ ਲੈ ਡੁੱਬਣਗੀਆਂ ਕਿਉਂਕਿ ਉੱਜੜ ਉਹ ਵੀ ਜਾਂਦੇ ਨੇ, ਜਿਹੜੇ ਕਿਸੇ ਦਾ ਵੱਸਦਾ ਘਰ ਉਜਾੜਦੇ ਨੇ। ਪਰਮਾਤਮਾ ਸਾਨੂੰ ਸਾਰਿਆਂ ਨੂੰ ਸੁਮੱਤ ਦੇਵੇ, ਮੇਰੇ ਹੱਸਦੇ-ਵੱਸਦੇ ਪੰਜਾਬ ਦਾ ਰੱਬ ਰਾਖਾ!
    ਮੋ. 98143-00722

    ਜਗਰੂਪ ਸਿੰਘ ਜਰਖੜ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here