ਕਰੋਨਾ ਵਾਇਰਸ ਦੇ ਵੱਧ ਕੇਸਾਂ ਦੇ ਬਾਵਜੂਦ ਸਰਕਾਰ ਨਹੀਂ ਕਰ ਰਹੀ ਸਕੂਲ ਬੰਦ, ਸਰਕਾਰ ਨਿੱਜੀ ਸਕੂਲਾਂ ਨੂੰ ਪਹੁੰਚਾ ਰਹੀ ਫਾਇਦਾ : ਗੁਰਦੀਪ ਗੋਸ਼ਾ

ਕਰੋਨਾ ਵਾਇਰਸ ਦੇ ਵੱਧ ਕੇਸਾਂ ਦੇ ਬਾਵਜੂਦ ਸਰਕਾਰ ਨਹੀਂ ਕਰ ਰਹੀ ਸਕੂਲ ਬੰਦ, ਸਰਕਾਰ ਨਿੱਜੀ ਸਕੂਲਾਂ ਨੂੰ ਪਹੁੰਚਾ ਰਹੀ ਫਾਇਦਾ : ਗੁਰਦੀਪ ਗੋਸ਼ਾ

ਲੁਧਿਆਣਾ (ਵਨਰਿੰਦਰ ਸਿੰਘ ਮਣਕੂ)। ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਸਕੂਲਾਂ ਵਿੱਚ ਕੋਰਨਾ ਵਾਇਰਸ ਦੇ ਕੇਸ ਵੱਧ ਰਹੇ ਹਨ ਪਰ ਸਰਕਾਰ ਨਿੱਜੀ ਸਕੂਲਾਂ ਨੂੰ ਫਾਇਦਾ ਦੇਣ ਕਾਰਨ ਸਕੂਲ ਬੰਦ ਨਹੀਂ ਕਰ ਰਹੀ। ਅੱਜ ਦੁਗਰੀ ਦੇ ਬਾਲ ਭਾਰਤੀ ਸਕੂਲ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿੱਥੇ ਵਿਦਿਆਰਥੀਆਂ ਨੂੰ ਕਲਾਸਾਂ ਵਿਚ ਪੜ੍ਹਨ ਲਈ ਮਜਬੂਰ ਕੀਤਾ ਗਿਆ। ਗੁਰਦੀਪ ਸਿੰਘ ਗੋਸ਼ਾ ਨੇ ਦੱਸਿਆ ਕਿ ਮਾਪਿਆਂ ਨੇ ਸਕੂਲ ਪ੍ਰਬੰਧਕਾਂ ਨੂੰ ਆਨਲਾਇਨ ਕਲਾਸਾਂ ਅਤੇ ਇਮਤਿਹਾਨ ਲਈ ਬੇਨਤੀ ਕੀਤੀ ਸੀ ਪਰ ਸਕੂਲ ਅਧਿਕਾਰੀ ਵਿਦਿਆਰਥੀਆਂ ਨੂੰ ਕਲਾਸਾਂ ਵਿਚ ਆਉਣ ਲਈ ਮਜਬੂਰ ਕਰ ਰਹੇ ਸਨ।

ਜਦੋਂ ਕੋਰੋਨਾ ਵਾਇਰਸ ਸਿਖਰ ’ਤੇ ਸੀ ਤਾਂ ਸਕੂਲ ਆਨਲਾਈਨ ਕਲਾਸਾਂ ਦੀ ਵਕਾਲਤ ਕਰ ਰਹੇ ਸਨ ਪਰ ਹੁਣ ਸਕੂਲ ਵਾਲੇ ਵਿਦਿਆਰਥੀਆਂ ਨੂੰ ਕਲਾਸਾਂ ਵਿਚ ਆਉਣ ਲਈ ਮਜਬੂਰ ਕਰ ਰਹੇ ਹਨ। ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਸਰਕਾਰ ਸਕੂਲ ਮਾਫੀਆ ਨੂੰ ਫਾਇਦਾ ਪਹੁੰਚਾ ਰਹੀ ਹੈ ਅਤੇ ਉਨ੍ਹਾਂ ਨੂੰ ਸਕੂਲ ਖੋਲ੍ਹਣ ਦੀ ਇਜਾਜ਼ਤ ਦੇ ਰਹੀ ਹੈ। ਸਰਕਾਰ ਨੇ ਮੈਰਿਜ ਪੈਲੇਸਾਂ ਵਿੱਚ ਇਕੱਤਰ ਹੋਣ ਤੇ ਪਾਬੰਦੀ ਲਗਾਈ ਹੈ ਪਰ ਸਕੂਲ ਵਿੱਚ ਹਜ਼ਾਰਾਂ ਵਿਦਿਆਰਥੀ ਇਕੱਠੇ ਹੁੰਦੇ ਹਨ ਅਤੇ ਕੋਵਿਡ 19 ਦਾ ਖ਼ਤਰਾ ਵੱਧ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.