ਸਾਡੇ ਨਾਲ ਸ਼ਾਮਲ

Follow us

15.6 C
Chandigarh
Friday, February 27, 2026
More
    Home Breaking News Books vs Digi...

    Books vs Digital Tools: ਡਿਜ਼ੀਟਲ ਸਾਧਨਾਂ ਦੇ ਬਾਵਜ਼ੂਦ ਲੋਕ ਮਨਾਂ ’ਚ ਕਿਤਾਬਾਂ ਦੀ ਸਰਦਾਰੀ ਕਾਇਮ

    Books vs Digital Tools
    Books vs Digital Tools: ਡਿਜ਼ੀਟਲ ਸਾਧਨਾਂ ਦੇ ਬਾਵਜ਼ੂਦ ਲੋਕ ਮਨਾਂ ’ਚ ਕਿਤਾਬਾਂ ਦੀ ਸਰਦਾਰੀ ਕਾਇਮ

    Books vs Digital Tools: 53ਵੇਂ ਭਾਰਤ ਮੰਡਪਮ ਵਿੱਚ 10 ਤੋਂ 18 ਜਨਵਰੀ 2026 ਤੱਕ ਨੌਂ ਦਿਨਾਂ ਦੇ ਕਿਤਾਬਾਂ ਦੇ ਵੱਡੇ ਮੇਲੇ ਨੇ ਇੱਕ ਗੱਲ ਸਾਫ਼ ਕਰ ਦਿੱਤੀ ਹੈ ਕਿ ਕਿਤਾਬਾਂ ਨਾਲ ਰਿਸ਼ਤਾ ਕਦੇ ਵੀ ਟੁੱਟ ਨਹੀਂ ਸਕਦਾ। ਇਸ ਮੇਲੇ ਵਿੱਚ 35 ਤੋਂ ਵੱਧ ਦੇਸ਼ਾਂ ਦੇ ਇੱਕ ਹਜ਼ਾਰ ਤੋਂ ਵੱਧ ਪ੍ਰਕਾਸ਼ਕ ਹਿੱਸਾ ਲੈ ਰਹੇ ਹਨ। ਇਹ ਵਿਸ਼ਾਲ ਵਿਸ਼ਵ ਪੁਸਤਕ ਮੇਲਾ ਸਿਰਫ਼ ਕਿਤਾਬਾਂ ਦੀ ਖਰੀਦੋ-ਫਰੋਖਤ ਦਾ ਪ੍ਰੋਗਰਾਮ ਨਹੀਂ ਹੈ, ਸਗੋਂ ਇਹ ਉਸ ਜਿਉਂਦੇ-ਜਾਗਦੇ ਪੁਸਤਕ-ਸੱਭਿਆਚਾਰ ਦਾ ਤਿਉਹਾਰ ਹੈ, ਜਿਸ ਨੂੰ ਬਹੁਤ ਸਾਰੇ ਲੋਕ ਡਿਜ਼ੀਟਲ ਯੁੱਗ ਵਿੱਚ ਕਮਜ਼ੋਰ ਮੰਨਣ ਲੱਗੇ ਸਨ। ਇੱਕ-ਇੱਕ ਕਿਲੋਮੀਟਰ ਲੰਮੀਆਂ ਕਤਾਰਾਂ, ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਉਤਸੁਕ ਹਿੱਸੇਦਾਰੀ ਅਤੇ ਕਿਤਾਬਾਂ ਪ੍ਰਤੀ ਵਧਦੀ ਖਿੱਚ ਇਸ ਧਾਰਨਾ ਨੂੰ ਮਜ਼ਬੂਤ ਕਰਦਾ ਹੈ ਕਿ ਕਿਤਾਬਾਂ ਜੀਵਨ ਦਾ ਅਨਿੱਖੜਵਾਂ ਹਿੱਸਾ ਰਹੀਆਂ ਹਨ ਅਤੇ ਭਵਿੱਖ ਵਿੱਚ ਵੀ ਰਹਿਣਗੀਆਂ। Books vs Digital Tools

    ਇਹ ਖਬਰ ਵੀ ਪੜ੍ਹੋ : Free Medical Camp: ਚੌਥੇ ਦਿਨ ਇਸਤਰੀ ਰੋਗਾਂ ਦੇ ਮਾਹਿਰ ਡਾਕਟਰਾਂ ਨੇ ਦਿੱਤੀਆਂ ਸੇਵਾਵਾਂ, Cardiology (ਦਿਲ ਦੇ ਰੋਗਾ…

    ਇੰਟਰਨੈੱਟ, ਸੋਸ਼ਲ ਮੀਡੀਆ ਅਤੇ ਹੋਰ ਇਲੈਕਟ੍ਰਾਨਿਕ ਮਾਧਿਅਮਾਂ ਉੱਤੇ ਅਥਾਹ ਪੜ੍ਹਨ ਸਮੱਗਰੀ ਅਤੇ ਸਾਹਿਤ ਉਪਲੱਬਧ ਹੋਣ ਦੇ ਬਾਵਜੂਦ ਪੁਸਤਕ ਮੇਲਿਆਂ ਵਿੱਚ ਇੰਨੀ ਵੱਡੀ ਭੀੜ ਕਿਉਂ ਆ ਰਹੀ ਹੈ? ਛਪੀਆਂ ਹੋਈਆਂ ਕਿਤਾਬਾਂ ਅਤੇ ਸ਼ਬਦ ਸਿਰਫ਼ ਗਿਆਨ, ਜਗਿਆਸਾ ਤੇ ਮਨੋਰੰਜਨ ਦੀ ਵਿਸ਼ਾਲ ਦੁਨੀਆ ਦੇ ਦਰਵਾਜ਼ੇ ਨਹੀਂ ਖੋਲ੍ਹਦੇ, ਉਹ ਸਾਨੂੰ ਸੁਗੰਧ, ਸਪੱਰਸ਼, ਹਮਦਰਦੀ, ਸੋਚ ਅਤੇ ਮਹਿਸੂਸਣ ਦੀ ਪ੍ਰੇਰਕ ਅਤੇ ਰੋਮਾਂਚਕ ਦੁਨੀਆ ਵਿੱਚ ਵੀ ਲੈ ਜਾਂਦੇ ਹਨ। ਇਸ ਸਾਲ ਦੇ ਪੁਸਤਕ ਮੇਲੇ ਦੇ ਦ੍ਰਿਸ਼ ਪੁਸਤਕ-ਸੱਭਿਆਚਾਰ ਪ੍ਰਤੀ ਨਵੀਂ ਆਸ, ਨਵਾਂ ਵਿਸ਼ਵਾਸ ਤੇ ਨਵਾਂ ਉਤਸ਼ਾਹ ਪੈਦਾ ਕਰਦੇ ਹਨ। ਇਹ ਮੇਲਾ ਸਾਫ਼ ਸੰਕੇਤ ਦਿੰਦਾ ਹੈ।

    ਕਿ ਪੜ੍ਹਨ ਦਾ ਰੁਝਾਨ ਸਿਰਫ਼ ਜਿਉਂਦਾ ਹੀ ਨਹੀਂ ਹੈ। ਸਗੋਂ ਨਵੇਂ ਖੰਭਾਂ ਨਾਲ ਉਡਾਣ ਭਰ ਰਿਹਾ ਹੈ। ਪੁਸਤਕ ਮੇਲਾ ਅਸਲ ਵਿੱਚ ਇੱਕ ਵਿਸ਼ਵ ਤਿਉਹਾਰ ਹੈ-ਇੱਕ ਅਜਿਹਾ ਤਿਉਹਾਰ ਜੋ ਗਿਆਨ, ਵਿਚਾਰ, ਕਲਪਨਾ ਤੇ ਸੰਵਾਦ ਨੂੰ ਇੱਕ ਸਾਂਝੇ ਮੰਚ ’ਤੇ ਲਿਆਉਂਦਾ ਹੈ। ਦੁਨੀਆ ਭਰ ਵਿੱਚ ਕਿਤਾਬਾਂ ਦੇ ਦਾਇਰੇ ਨੂੰ ਪਛਾਣਨ, ਉਨ੍ਹਾਂ ਨੂੰ ਉਤਸ਼ਾਹਿਤ ਕਰਨ ਤੇ ਸੱਭਿਆਚਾਰਾਂ ਨੂੰ ਜੋੜਨ ਲਈ ਇਹ ਪ੍ਰੋਗਰਾਮ ਅਤੀਤ ਤੇ ਭਵਿੱਖ ਵਿਚਕਾਰ ਇੱਕ ਮਜ਼ਬੂਤ ਕੜੀ ਤੇ ਪੀੜ੍ਹੀਆਂ ਤੇ ਸੱਭਿਆਤਾਵਾਂ ਵਿਚਕਾਰ ਇੱਕ ਪੁਲ ਦਾ ਕੰਮ ਕਰਦਾ ਹੈ। ਇਸੇ ਕਰਕੇ ਯੂਨੈਸਕੋ ਹਰ ਸਾਲ ਕਿਤਾਬ ਉਦਯੋਗ ਦੇ ਤਿੰਨ ਮੁੱਖ ਖੇਤਰਾਂ- ਪ੍ਰਕਾਸ਼ਕਾਂ, ਕਿਤਾਬ ਵਿਕ੍ਰੇਤਾਵਾਂ ਤੇ ਲਾਇਬ੍ਰੇਰੀਆਂ ਦੇ ਅੰਤਰਰਾਸ਼ਟਰੀ ਸੰਗਠਨਾਂ ਨਾਲ ਮਿਲ ਕੇ ਵਿਸ਼ਵ ਕਿਤਾਬ ਰਾਜਧਾਨੀ ਦੀ ਚੋਣ ਕਰਦਾ ਹੈ। Books vs Digital Tools

    ਤਾਂ ਜੋ ਕਿਤਾਬ-ਸੱਭਿਆਚਾਰ ਦੀ ਪ੍ਰੇਰਨਾ ਸਾਲ ਭਰ ਬਣੀ ਰਹੇ। ਇਹ ਪਹਿਲ ਇਸ ਗੱਲ ਦਾ ਸਬੂਤ ਹੈ ਕਿ ਕਿਤਾਬਾਂ ਸਿਰਫ਼ ਗਿਆਨ ਦਾ ਮਾਧਿਅਮ ਨਹੀਂ, ਸਗੋਂ ਵਿਸ਼ਵ ਵਿਆਪੀ ਸੰਵਾਦ ਤੇ ਮਨੁੱਖੀ ਏਕਤਾ ਦਾ ਵੀ ਅਧਾਰ ਹਨ। ਕਿਤਾਬਾਂ ਆਪਣੇ ਸਾਰੇ ਰੂਪਾਂ ਵਿੱਚ- ਛਪੀਆਂ, ਈ-ਬੁੱਕ, ਆਡੀਓ-ਸਾਨੂੰ ਸਿੱਖਣ, ਸੋਚਣ ਅਤੇ ਆਪਣੇ-ਆਪ ਨੂੰ ਮਜ਼ਬੂਤ ਬਣਾਉਣ ਦਾ ਮੌਕਾ ਦਿੰਦੀਆਂ ਹਨ। ਉਹ ਸਾਡਾ ਮਨੋਰੰਜਨ ਕਰਦੀਆਂ ਹਨ, ਸਾਨੂੰ ਦੁਨੀਆ ਨੂੰ ਸਮਝਣ ਵਿੱਚ ਮੱਦਦ ਕਰਦੀਆਂ ਹਨ ਤੇ ਦੂਜਿਆਂ ਦੀ ਦੁਨੀਆ ਵਿੱਚ ਝਾਤੀ ਮਾਰਨ ਦਾ ਮੌਕਾ ਦਿੰਦੀਆਂ ਹਨ। ਇਸ ਸਾਲ ਦਾ ਮੇਲਾ ‘ਭਾਰਤੀ ਫੌਜ ਇਤਿਹਾਸ: ਵੀਰਤਾ ਅਤੇ ਗਿਆਨ/75’ ਥੀਮ ’ਤੇ ਅਧਾਰਿਤ ਹੈ।

    ਜੋ ਭਾਰਤ ਦੇ ਰੱਖਿਆ ਬਲਾਂ ਦੇ ਮਹੱਤਵਪੂਰਨ ਪਲਾਂ, ਯੋਗਦਾਨਾਂ ਤੇ ਕਹਾਣੀਆਂ ’ਤੇ ਧਿਆਨ ਕੇਂਦਰਿਤ ਕਰਦਾ ਹੈ। ਥੀਮ ਮੰਡਪ 2026 ਦਰਸ਼ਕਾਂ ਲਈ ਵਿਸ਼ੇਸ਼ ਆਕਰਸ਼ਣ ਬਣਿਆ ਹੋਇਆ ਹੈ। ਇਹ ਮੰਡਪ ਭਾਰਤ ਦੀ ਫੌਜੀ ਵਿਰਾਸਤ ਦੇ 75 ਸਾਲਾਂ ਦੀ ਇਤਿਹਾਸਕ ਅਤੇ ਨਿਰਣਾਇਕ ਯਾਤਰਾ ਨੂੰ ਦਿਖਾ ਰਿਹਾ ਹੈ, ਜਿਸ ਦੀਆਂ ਜੜ੍ਹਾਂ ਬਹਾਦਰੀ, ਨਿੱਡਰਤਾ ਅਤੇ ਨੈਤਿਕ ਮੁੱਲਾਂ ਵਿੱਚ ਨਿਹਿੱਤ ਹਨ। ਇਸ ਵਿੱਚ ਕਥਾਵਾਂ, ਦ੍ਰਿਸ਼ਾਤਮਕ ਪੇਸ਼ਕਾਰੀਆਂ ਅਤੇ ਸੰਵਾਦਾਂ ਰਾਹੀਂ 1947 ਤੋਂ ਲੈ ਕੇ ਆਪਰੇਸ਼ਨ ਸੰਧੂਰ 2025 ਤੱਕ ਭਾਰਤ ਦੀ ਫੌਜੀ ਯਾਤਰਾ ਨੂੰ ਰੇਖਾਂਕਿਤ ਕੀਤਾ ਗਿਆ ਹੈ। ਤਕਨੀਕ ਨੇ ਗਿਆਨ ਦੇ ਖੇਤਰ ਵਿੱਚ ਤਰੱਕੀ ਤਾਂ ਜ਼ਰੂਰ ਕੀਤੀ ਹੈ।

    ਪਰ ਇਹ ਹਮੇਸ਼ਾ ਸੰਭਵ ਨਹੀਂ ਕਿ ਕਿਤਾਬਾਂ ਦੀ ਜਗ੍ਹਾ ਸਿਰਫ਼ ਸਕ੍ਰੀਨ ਤੋਂ ਪੜਿ੍ਹਆ ਜਾਵੇ। ਕਿਤਾਬ ਦਾ ਸਪੱਰਸ਼, ਉਸ ਦੀ ਸੁਗੰਧ, ਪੰਨੇ ਪਲਟਣ ਦਾ ਅਨੁਭਵ ਅਤੇ ਪੜ੍ਹਦੇ ਹੋਏ ਹੋਣ ਵਾਲਾ ਸਵੈ-ਸੰਵਾਦ- ਇਹ ਸਭ ਤੱਤ ਕਿਤਾਬ ਨੂੰ ਵਿਸ਼ੇਸ਼ ਬਣਾਉਂਦੇ ਹਨ। ਕਿਤਾਬਾਂ ਮਾਨਸਿਕ ਤੌਰ ’ਤੇ ਮਜ਼ਬੂਤ ਬਣਾਉਂਦੀਆਂ ਹਨ, ਸੋਚਣ-ਸਮਝਣ ਦਾ ਦਾਇਰਾ ਵਧਾਉਂਦੀਆਂ ਹਨ ਤੇ ਵਿਅਕਤੀ ਨੂੰ ਆਤਮ-ਅਨੁਸ਼ਾਸਨ ਸਿਖਾਉਂਦੀਆਂ ਹਨ। ਕਿਤਾਬਾਂ ਦਾ ਅਧਿਐਨ, ਮਨਨ ਅਤੇ ਚਿੰਤਨ ਤੁਰੰਤ ਲਾਭ ਦਿੰਦਾ ਹੈ। ਮਹਾਤਮਾ ਗਾਂਧੀ ਦੇ ਜੀਵਨ ’ਤੇ ਗੀਤਾ, ਟਾਲਸਟਾਏ ਅਤੇ ਥੋਰੋ ਦੇ ਵਿਚਾਰਾਂ ਦਾ ਡੂੰਘਾ ਪ੍ਰਭਾਵ ਸੀ। Books vs Digital Tools

    ਇਸੇ ਤਰ੍ਹਾਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਚਾਰਕ ਨਿਰਮਾਣ ਅਤੇ ਵਿਸ਼ਵ ਵਿਆਪੀ ਛਵ੍ਹੀ ਦੇ ਨਿਰਮਾਣ ਵਿੱਚ ਕਿਤਾਬਾਂ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ। ਉਹ ਖੁਦ ਇੱਕ ਸੁਚੇਤ ਪਾਠਕ ਰਹੇ ਹਨ ਅਤੇ ਕਿਤਾਬ-ਸੱਭਿਆਚਾਰ ਨੂੰ ਜੀਵੰਤ ਕਰਨ ਲਈ ਨਿਰੰਤਰ ਯਤਨਸ਼ੀਲ ਹਨ। ਕਿਤਾਬਾਂ ਚਰਿੱਤਰ ਨਿਰਮਾਣ ਦਾ ਸਰਵਉੱਤਮ ਸਾਧਨ ਹਨ। ਉੱਤਮ ਵਿਚਾਰਾਂ ਨਾਲ ਭਰਪੂਰ ਕਿਤਾਬਾਂ ਦੇ ਪ੍ਰਚਾਰ-ਪ੍ਰਸਾਰ ਨਾਲ ਨੌਜਵਾਨਾਂ ਨੂੰ ਨਵੀਂ ਦਿਸ਼ਾ ਦਿੱਤੀ ਜਾ ਸਕਦੀ ਹੈ। ਦੇਸ਼ ਦੀ ਏਕਤਾ ਅਤੇ ਅਖੰਡਤਾ ਦਾ ਪਾਠ ਪੜ੍ਹਾਇਆ ਜਾ ਸਕਦਾ ਹੈ ਅਤੇ ਇੱਕ ਮਜ਼ਬੂਤ ਰਾਸ਼ਟਰ ਦਾ ਨਿਰਮਾਣ ਕੀਤਾ ਜਾ ਸਕਦਾ ਹੈ। ਕਿਤਾਬਾਂ ਪ੍ਰੇਰਨਾ ਦਾ ਭੰਡਾਰ ਹਨ।

    ਉਨ੍ਹਾਂ ਨੂੰ ਪੜ੍ਹ ਕੇ ਵਿਅਕਤੀ ਦੇ ਅੰਦਰ ਕੁਝ ਮਹਾਨ ਕਰਨ ਦੀ ਇੱਛਾ ਜਾਗਦੀ ਹੈ। ਉਹ ਕਲਪ ਬਿਰਖ਼ ਵੀ ਹਨ ਅਤੇ ਕਾਮਧੇਨੂ ਵੀ, ਕਿਉਂਕਿ ਉਨ੍ਹਾਂ ਦੀ ਛਾਂ ਵਿੱਚ ਮਨੁੱਖ ਆਪਣੀਆਂ ਅੰਦਰੂਨੀ ਸਮਰੱਥਾਵਾਂ ਨੂੰ ਪਛਾਣਦਾ ਹੈ। ਅੱਜ ਦਾ ਇਨਸਾਨ ਘਰ ਬਦਲਦਾ ਹੈ, ਪਹਿਰਾਵਾ ਬਦਲਦਾ ਹੈ, ਰਿਸ਼ਤੇ ਤੇ ਮਿੱਤਰ ਬਦਲਦਾ ਹੈ, ਫਿਰ ਵੀ ਅਸੰਤੁਸ਼ਟ ਰਹਿੰਦਾ ਹੈ ਕਿਉਂਕਿ ਉਸ ਨੇ ਕਿਤਾਬ ਰੂਪੀ ਕਲਪ ਬਿਰਖ ਦੀ ਛਾਂ ਛੱਡ ਦਿੱਤੀ ਹੈ। ਕਿਤਾਬਾਂ ਵਿਅਕਤੀ ਨੂੰ ਬਦਲਣ ਦਾ ਰਾਹ ਦਿਖਾਉਂਦੀਆਂ ਹਨ-ਸੋਚ, ਵਿਹਾਰ ਅਤੇ ਦ੍ਰਿਸ਼ਟੀ ਨੂੰ ਸਕਾਰਾਤਮਕ ਦਿਸ਼ਾ ਦਿੰਦੀਆਂ ਹਨ। ਜਦੋਂ ਤੱਕ ਵਿਅਕਤੀ ਆਪਣੇ-ਆਪ ਨੂੰ ਨਹੀਂ ਬਦਲਦਾ, ਉਹ ਆਪਣੀ ਮੰਜ਼ਿਲ ਨਹੀਂ ਪਾ ਸਕਦਾ। Books vs Digital Tools

    ਆਤਮ-ਅਨੁਸ਼ਾਸਨ, ਆਤਮ-ਚਿੰਤਨ ਅਤੇ ਆਤਮ-ਵਿਕਾਸ-ਇਹ ਸਾਰੇ ਪੁਸਤਕ-ਸੱਭਿਆਚਾਰ ਦੀ ਦੇਣ ਹਨ। ਇੰਟਰਨੈੱਟ ਅਤੇ ਈ-ਕਿਤਾਬਾਂ ਦੀ ਵਧਦੀ ਪਹੁੰਚ ਦੇ ਬਾਵਜੂਦ ਛਪੀਆਂ ਹੋਈਆਂ ਕਿਤਾਬਾਂ ਦਾ ਮਹੱਤਵ ਘੱਟ ਨਹੀਂ ਹੋਇਆ। ਉਹ ਅੱਜ ਵੀ ਪ੍ਰਾਸੰਗਿਕ ਹਨ ਅਤੇ ਰਹਿਣਗੀਆਂ। ਹਜ਼ਾਰੀਪ੍ਰਸਾਦ ਦਿਵੇਦੀ ਦਾ ਕਥਨ-ਸਾਹਿਤ ਉਹ ਜਾਦੂ ਦੀ ਸੋਟੀ ਹੈ, ਜੋ ਪਸ਼ੂਆਂ ਵਿੱਚ, ਇੱਟ-ਪੱਥਰਾਂ ਵਿੱਚ ਅਤੇ ਰੁੱਖਾਂ-ਪੌਦਿਆਂ ਵਿੱਚ ਵੀ ਵਿਸ਼ਵ ਦੀ ਆਤਮਾ ਦਾ ਦਰਸ਼ਨ ਕਰਵਾ ਦਿੰਦੀ ਹੈ- ਅੱਜ ਵੀ ਓਨਾ ਹੀ ਸਾਰਥਕ ਹੈ। ਨਿਸ਼ਚਿਤ ਤੌਰ ’ਤੇ, ਵਿਸ਼ਵ ਕਿਤਾਬ ਮੇਲੇ ਦੀ ਪ੍ਰੇਰਨਾ ਭਾਰਤੀ ਜਨ-ਚੇਤਨਾ ਨੂੰ ਝੰਜੋੜ ਰਹੀ ਹੈ ਤੇ ਉਨ੍ਹਾਂ ਨੂੰ ਨਵੇਂ ਭਾਰਤ-ਮਜ਼ਬੂਤ ਭਾਰਤ ਦੇ ਨਿਰਮਾਣ ਦੀ ਦਿਸ਼ਾ ਵਿੱਚ ਪ੍ਰੇਰਿਤ ਕਰ ਰਹੀ ਹੈ। ਸੰਖੇਪ ਵਿੱਚ ਇਹ ਕਿਹਾ ਜਾ ਸਕਦਾ ਹੈ। Books vs Digital Tools

    ਕਿ ਦਿੱਲੀ ਦਾ ਵਿਸ਼ਵ ਕਿਤਾਬ ਮੇਲਾ ਕਿਤਾਬ-ਸੱਭਿਆਚਾਰ ਅਤੇ ਪੜ੍ਹਨ ਦੇ ਰੁਝਾਨ ਨੂੰ ਨਵੇਂ ਖੰਭ ਲਾਉਣ ਵਾਲਾ ਇੱਕ ਅਤਿ ਉਪਯੋਗੀ ਅਤੇ ਪ੍ਰਾਸੰਗਿਕ ਪ੍ਰੋਗਰਾਮ ਹੈ। ਇਸ ਦਾ ਉਦਘਾਟਨ ਕਰਦੇ ਹੋਏ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਿਤਾਬਾਂ ਗਿਆਨ ਦੀਆਂ ਵਾਹਕ ਹਨ, ਜੋ ਪੀੜ੍ਹੀਆਂ ਨੂੰ ਜੋੜਦੀਆਂ ਹਨ, ਸੱਭਿਆਤਾਵਾਂ ਦੀਆਂ ਯਾਦਗਾਰਾਂ ਨੂੰ ਸੰਭਾਲਦੀਆਂ ਹਨ ਅਤੇ ਸਮਾਜ ਨੂੰ ਦਿਸ਼ਾ ਦਿੰਦੀਆਂ ਹਨ। ਇਹ ਮੇਲਾ ਸਿਰਫ਼ ਕਿਤਾਬਾਂ ਦਾ ਨਹੀਂ, ਵਿਚਾਰਾਂ ਦਾ, ਸੰਸਕਾਰਾਂ ਦਾ ਤੇ ਭਵਿੱਖ ਦਾ ਮੇਲਾ ਹੈ-ਜਿੱਥੇ ਸ਼ਬਦ ਸਮਾਜ ਦਾ ਨਿਰਮਾਣ ਕਰਦੇ ਹਨ ਅਤੇ ਪੰਨੇ ਇਤਿਹਾਸ ਦੀ ਦਿਸ਼ਾ ਤੈਅ ਕਰਦੇ ਹਨ।

    (ਇਹ ਲੇਖਕ ਦੇ ਆਪਣੇ ਵਿਚਾਰ ਹਨ)
    ਲਲਿਤ ਗਰਗ