ਐਂਡਰਸ਼ਨ ਦੇ ਪੰਜੇ ‘ਚ ਫਸਿਆ ਪਾਕਿ
ਇੰਗਲੈਂਡ ਨੇ ਦਿੱਤਾ ਫਾਲੋਆਨ, ਪਾਕਿ 310 ਦੌੜਾਂ ਪਿੱਛੇ
ਸਾਊਥੇਮਪਟਨ। ਇੰਗਲੈਂਡ-ਪਾਕਿਸਤਾਨ ਦਰਮਿਆਨ ਤੀਜੇ ਟੈਸਟ ਮੈਚ ‘ਚ ਕਪਤਾਲ ਅਜ਼ਹਰ ਅਲੀ ਦੇ ਸ਼ਾਨਦਾਰ ਨਾਬਾਦ ਸੈਂਕੜੇ ਦੇ ਤੇ ਮੁਹੰਮਦ ਰਿਜਵਾਨ ਦੇ ਨਾਲ ਉਨ੍ਹਾਂ ਦੀ ਸੈਂਕੜੇ ਵਾਲੀ ਸਾਂਝੇਦਾਰੀ ਦੇ ਬਾਵਜ਼ੂਦ ਪਾਕਿਸਤਾਨ ਨੂੰ ਇੰਗਲੈਂਡ ਖਿਲਾਫ਼ ਤੀਜੇ ਤੇ ਅੰਤਿਮ ਕ੍ਰਿਕਟ ਟੈਸਟ ਦੇ ਤੀਜੇ ਦਿਨ ਐਤਵਾਰ ਨੂੰ ਫਾਲੋਆਨ ਲਈ ਮਜ਼ਬੂਰ ਹੋਣਾ ਪਿਆ।
ਅਜ਼ਹਰ ਨੇ 272 ਗੇਂਦਾ ‘ਚ 21 ਚੌਕਿਆਂ ਦੀ ਮੱਦਦ ਨਾਲ ਨਾਬਾਦ 141 ਦੌੜਾ ਦੀ ਪਾਰੀ ਖੇਡਣ ਤੋਂ ਇਲਾਵਾ ਰਿਜਵਾਨ (53) ਦੇ ਨਾਲ ਛੇਵੀਂ ਵਿਕਟ ਲਈ ਮਹੱਤਵਪੂਰਨ 138 ਦੌੜਾਂ ਦੀ ਸਾਂਝੀਦਾਰੀ ਕੀਤੀ ਜਦੋਂ ਟੀਮ 75 ਦੌੜਾਂ ‘ਤੇ 5 ਵਿਕਟਾਂ ਗੁਆ ਕੇ ਸੰਕਟ ‘ਚ ਫਸੀ ਸੀ। ਅਜ਼ਹਰ ਅਲੀ ਦੀ ਇਸ ਸ਼ਾਨਦਾਰ ਪਾਰੀ ਦੇ ਬਾਵਜ਼ੂਦ ਪਾਕਿਸਤਾਨ ਦੀ ਟੀਮ ਪਹਿਲੀ ਪਾਰੀ ‘ਚ 273 ਦੌੜਾਂ ਹੀ ਬਣਾ ਸਕੀ ਤੇ ਇੰਗਲੈਂਡ ਤੋਂ 310 ਦੌੜਾਂ ਪਿੱਛੇ ਰਹਿ ਗਈ। ਜਿਸ ਤੋਂ ਬਾਅਦ ਮੇਜਬਾਨ ਟੀਮ ਦੇ ਕਪਤਾਨ ਜੋ ਰੂਟ ਨੇ ਉਨ੍ਹਾਂ ਨੂੰ ਫਾਲੋਆਨ ਦਿੱਤਾ।
ਇੰਗਲੈਂਡ ਨੇ ਪਹਿਲੀ ਪਾਰੀ ‘ਚ 8 ਵਿਕਟਾਂ ‘ਤੇ 583 ਦੌੜਾਂ ਬਣਾਉਣ ਤੋਂ ਬਾਅਦ ਪਾਰੀ ਐਲਾਨ ਦਿੱਤੀ ਸੀ। ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸ਼ਨ 56 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.