ਦੇਸ਼ ਭਗਤ ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਦੀ ਪੋਤ ਨੂੰਹ ਸਵਰਗਵਾਸ
ਪਟਿਆਲਾ, (ਸੱਚ ਕਹੂੰ ਨਿਊਜ਼)। ਦੇਸ਼ ਭਗਤ ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਦੀ ਪੋਤ ਨੂੰਹ ਬਲਵੀਰ ਕੌਰ ਸੁਪਤਨੀ ਸਵ. ਅਜੀਤ ਸਿੰਘ 19 ਦਸੰਬਰ 2020 ਨੂੰ ਕੈਨੇਡਾ ਵਿਖੇ ਸਦੀਵੀ ਵਿਛੋੜਾ ਦੇ ਗਏ ਹਨ। ਜਿੱਥੇ ਉਹ ਕਾਮਾਗਾਟਾ ਮਾਰੂ ਪਰਿਵਾਰ ਦੀ ਨੂੰਹ ਸਨ ਉੱਥੇ ਉਹ ਮਨੁੱਖੀ ਅਧਿਕਾਰਾਂ ਲਈ ਲੜਨ ਵਾਲੀ ਜੁਝਾਰੂ ਨੇਤਾ ਵਜੋਂ ਜਾਣੀ ਜਾਂਦੀ ਸੀ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ। ਟੋਰਾਂਟੋ ਨਿਵਾਸੀ ਉਨ੍ਹਾਂ ਦੇ ਸਪੁੱਤਰ ਤੇਜਪਾਲ ਸਿੰਘ ਸੰਧੂ ਹੋਰਾਂ ਅਨੁਸਾਰ ਸ੍ਰੀਮਤੀ ਬਲਵੀਰ ਕੌਰ ਦਾ ਅੰਤਿਮ ਸਸਕਾਰ 27 ਦਸੰਬਰ ਨੂੰ ਬਰੈਮਟਨ ਦੇ ਕਰੈਮੀਨੇਸ਼ਨ ਸੈਂਟਰ ਵਿਖੇ 30 ਬਰਾਮਵਿਨ ਕੋਰਟ ਬਰੈਂਪਟਨ ਵਿਖੇ ਹੋਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.













