ਜਦੋਂ ਡੇਰਾ ਸ਼ਰਧਾਲੂ ਰੇਲਵੇ ਮੁਲਾਜ਼ਮ ਨੇ ਇੱਕ ਕਿਲੋਮੀਟਰ ਦੌੜ ਕੇ ਬਚਾਈ ਸੈਂਕੜੇ ਯਾਤਰੀਆਂ ਦੀ ਜਾਨ

Dera Volienters Railway, Employee, Hundreds, Passengers, Running, Kilometer

25000 ਵੋਲਟੇਜ ਵਾਲੀ ਬਿਜਲੀ ਦੀ ਤਾਰ ਡਿੱਗ ਪਈ ਸੀ ਰੇਲਵੇ ਲਾਈਨ ‘ਤੇ

ਸ੍ਰੀ ਗੰਗਾਨਗਰ ਇੰਟਰਸਿਟੀ ਐਕਸਪ੍ਰੈਸ ‘ਚ ਮੌਜ਼ੂਦ ਸੀ ਸੈਂਕੜੇ ਯਾਤਰੀ

ਬਠਿੰਡਾ (ਸੁਖਜੀਤ ਮਾਨ) | ਜ਼ਿਲ੍ਹੇ ਦੇ ਸ਼ਹਿਰ ਮੌੜ ਮੰਡੀ ‘ਚ ਪਿਛਲੇ ਦਿਨੀਂ ਉਸ ਵੇਲੇ ਇੱਕ ਵੱਡਾ ਰੇਲ ਹਾਦਸਾ ਹੋਣ ਤੋਂ ਟਲ ਗਿਆ ਜਦੋਂ ਝੋਨੇ ਦਾ ਭਰਿਆ ਇੱਕ ਟਰੱਕ ਫਾਟਕ ਤੋੜਕੇ ਖੰਭੇ ਨਾਲ ਜਾ ਟਕਰਾਇਆ ਖੰਭਾ ਡਿੱਗਣ ਨਾਲ ਬਿਜਲੀ ਦੀਆਂ ਤਾਰਾਂ ਟੁੱਟਕੇ ਟਰੈਕ ‘ਤੇ ਡਿੱਗ ਪਈਆਂ ਸਨ ਪਰ ਗੇਟਮੈਨ ਨੇ ਫੁਰਤੀ ਵਿਖਾਉਂਦਿਆਂ ਗੱਡੀ ਨੂੰ ਤਾਰ ਕੋਲ ਪੁੱਜਣ ਤੋਂ ਪਹਿਲਾਂ ਇੱਕ ਕਿਲੋਮੀਟਰ ਪਿੱਛੇ ਹੀ ਰੋਕ ਲਿਆ  Railway

‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਅਮਨਦੀਪ ਸਿੰਘ ਇੰਸਾਂ ਉਰਫ ਗੁਰਬਾਜ ਪੁੱਤਰ ਅਜਾਇਬ ਸਿੰਘ ਵਾਸੀ ਮੌੜ ਕਲਾਂ ਨੇ ਦੱਸਿਆ ਕਿ 3 ਨਵੰਬਰ ਨੂੰ ਜਦੋਂ ਉਹ ਗੇਟ ਨੰਬਰ 219-ਸੀ (ਕੋਟਲੀ ਕਲਾਂ ਵਾਲਾ ਫਾਟਕ) ‘ਤੇ ਡਿਊਟੀ ਕਰ ਰਿਹਾ ਸੀ ਤਾਂ ਸ਼ਾਮ ਨੂੰ 5:37 ਵਜੇ ਗੱਡੀ ਨੰਬਰ 12481 ਨੂੰ ਪਾਸ ਕਰਨ ਦਾ ਆਦੇਸ਼ ਮਿਲਿਆ ਉਨ੍ਹਾਂ ਦੱਸਿਆ ਕਿ ਆਪਣੀ ਡਿਊਟੀ ਮੁਤਾਬਿਕ ਜਦੋਂ ਉਹ ਫਾਟਕ ਬੰਦ ਕਰਨ ਲੱਗਿਆ ਤਾਂ ਇਸੇ ਦੌਰਾਨ ਕੋਟਲੀ ਕਲਾਂ ਵੱਲੋਂ ਆ ਇੱਕ ਟਰੱਕ ਫਾਟਕ ਨਾਲ ਟਕਰਾ ਗਿਆ ਇਸ ਮੌਕੇ ਪਰਾਲੀ ਦਾ ਧੂੰਆਂ ਹੋਣ ਕਾਰਨ ਉਹ ਟਰੱਕ ਦਾ ਨੰਬਰ ਵੀ ਪੂਰਾ ਨਹੀਂ ਵੇਖ ਸਕਿਆ ਟਰੱਕ ਦੇ ਟਕਰਾਉਣ ਨਾਲ ਗੇਟ ਦਾ ਪੋਲ 25 ਹਜ਼ਾਰ ਵੋਲਟੇਜ਼ ਵਾਲੀ ਬਿਜਲੀ ਲਾਈਨ ‘ਤੇ ਡਿੱਗ ਪਿਆ ਤਾਂ ਬਹੁਤ ਜੋਰਦਾਰ ਧਮਾਕਾ ਹੋਇਆ

ਇਸੇ ਦੌਰਾਨ ਟਰੱਕ ਡਰਾਈਵਰ ਟਰੱਕ ਲੈ ਕੇ ਫਰਾਰ ਹੋ ਗਿਆ ਰੇਲਵੇ ਲਾਈਨ ‘ਤੇ ਤਾਰ ਡਿੱਗਣ ਮੌਕੇ ਮਾਨਸਾ ਦੀ ਤਰਫੋਂ ਰੇਲਗੱਡੀ ਆਉਣ ਦਾ ਟਾਈਮ ਹੋ ਗਿਆ ਤਾਂ ਉਹ ਬਿਨ੍ਹਾਂ ਕੋਈ ਦੇਰੀ ਕੀਤਿਆਂ ਰੇਲਗੱਡੀ ਨੰਬਰ 12481 (ਦੈਨਿਕ ਐਕਸਪ੍ਰੈਸ) ਦੀ ਸੁਰੱਖਿਆ ਹਿੱਤ ਮਾਨਸਾ ਵੱਲ ਨੂੰ ਹੀ ਭੱਜ ਪਿਆ ਇੱਕ ਕਿਲੋਮੀਟਰ ਦੌੜਨ ਤੋਂ ਬਾਅਦ ਜਦੋਂ ਉਸ ਨੂੰ ਗੱਡੀ ਆਉਂਦੀ ਵਿਖਾਈ ਦਿੱਤੀ ਤਾਂ ਉਸਨੇ ਉੱਥੇ ਹੀ ਰੁਕਵਾ ਦਿੱਤੀ

ਜਿਸਦੇ ਸਿੱਟੇ ਵਜੋਂ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ ਇਸ ਦੌਰਾਨ ਕਾਫੀ ਸਮਾਂ ਰੇਲਗੱਡੀ ਰੁਕੀ ਰਹੀ ਤਾਂ ਮੌੜ ਮੰਡੀ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਯਾਤਰੀਆਂ ਦੀ ਸਾਂਭ-ਸੰਭਾਲ ਕਰਦਿਆਂ ਫਲਾਂ ਸਮੇਤ ਪਾਣੀ ਦੀਆਂ ਬੋਤਲਾਂ ਵੰਡੀਆਂ

ਯਾਤਰੀਆਂ ਸਮੇਤ ਸਟਾਫ਼ ਨੇ ਕੀਤੀ ਸ਼ਲਾਘਾ

ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਅਤੇ ਰੇਲਵੇ ਮੁਲਾਜ਼ਮ ਅਮਨਦੀਪ ਸਿੰਘ ਇੰਸਾਂ ਉਰਫ ਗੁਰਬਾਜ ਪੁੱਤਰ ਅਜੈਬ ਸਿੰਘ ਨੇ ਆਪਣੀ ਜਾਨ ਜੋਖਮ ‘ਚ ਪਾ ਕੇ ਜਦੋਂ ਇਹ ਡਿਊਟੀ ਨਿਭਾਈ ਤਾਂ ਸੈਂਕੜੇ ਰੇਲਵੇ ਯਾਤਰੀਆਂ ਸਮੇਤ ਰੇਲਵੇ ਸਟਾਫ ਨੇ ਉਸਦੀ ਭਰਵੀਂ ਸ਼ਲਾਘਾ ਕੀਤੀ

ਡਿਊਟੀ ਪ੍ਰਤੀ ਫਰਜ਼ ਤੇ ਪੂਜਨੀਕ ਗੁਰੂ ਜੀ ਦੀ ਸਿੱਖਿਆ ਦਾ ਹੈ ਅਸਰ : ਅਮਨਦੀਪ ਇੰਸਾਂ

ਅਮਨਦੀਪ ਸਿੰਘ ਇੰਸਾਂ ਉਰਫ ਗੁਰਬਾਜ ਨੇ ਆਖਿਆ ਕਿ ਆਪਣੀ ਡਿਊਟੀ ਦੌਰਾਨ ਉਸ ਵੱਲੋਂ ਅਜਿਹਾ ਕਰਨਾ ਫਰਜ਼ ਵੀ ਬਣਦਾ ਸੀ ਤੇ ਇਹ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤੀ ਜਾਂਦੀ ਪਵਿੱਤਰ ਸਿੱਖਿਆ ਦਾ ਵੀ ਅਸਰ ਹੈ  ਉਨ੍ਹਾਂ ਆਖਿਆ ਕਿ ਡੇਰਾ ਸ਼ਰਧਾਲੂ ਹਰ ਸਮੇਂ ਹੀ ਲੋੜਵੰਦਾਂ ਦੀ ਮੱਦਦ ਲਈ ਤਿਆਰ-ਬਰ-ਤਿਆਰ ਰਹਿੰਦੇ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।