ਰੂਹਾਨੀ ਸਥਾਪਨਾ ਦਿਵਸ ਦੇ ਪਵਿੱਤਰ ਭੰਡਾਰੇ ਦੀ ਨਾਮ ਚਰਚਾ 29 ਅਪਰੈਲ ਨੂੰ ਸ਼ਾਹ ਸਤਿਨਾਮ ਜੀ ਧਾਮ, ਸਰਸਾ ’ਚ

Dera Sacha Sauda

ਤਿਆਰੀਆਂ ‘ਚ ਜੁਟੀ ਸਾਧ-ਸੰਗਤ, ਲੱਖਾਂ ਲੋਕ ਕਰਨਗੇ ਨਾਮ ਚਰਚਾ ’ਚ ਸ਼ਿਰਕਤ

(ਸੱਚ ਕਹੂੰ ਨਿਊਜ਼) ਸਰਸਾ। ਡੇਰਾ ਸੱਚਾ ਸੌਦਾ ਦੇ 74ਵੇਂ ਸਥਾਪਨਾ ਦਿਵਸ ਦੀ ਖੁਸ਼ੀ ’ਚ ਪਵਿੱਤ ਭੰਡਾਰੇ ਦੀ ਨਾਮ ਚਰਚਾ 29 ਅਪਰੈਲ ਨੂੰ ਡੇਰਾ ਸੱਚਾ ਸੌਦਾ ਦੇ ਮੁੁੱਖ ਆਸ਼ਰਮ ਸ਼ਾਹ ਸਤਿਨਾਮ ਜੀ ਧਾਮ ਸਰਸਾ ਵਿਖੇ ਹੋਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਰਾ ਸੱਚਾ ਸੌਦਾ ਦੀ ਪ੍ਰਬੰਧਕੀ ਕਮੇਟੀ ਨੇ ਦੱਸਿਆ ਕਿ ਪਵਿੱਤਰ ਸਥਾਪਨਾ ਦਿਵਸ ਦੀ ਨਾਮ ਚਰਚਾ 29 ਅਪਰੈਲ ਦਿਨ ਸ਼ੁੱਕਰਵਾਰ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਵੇਗੀ।

ਜਿਕਰਯੋਗ ਹੈ ਕਿ ਪੂਜਨੀਕ ਬੇਪਰਵਾਰ ਸ਼ਾਹ ਸਾਈਂ ਮਸਤਾਨਾ ਜੀ ਮਹਾਰਾਜ ਨੇ 29 ਅਪਰੈਲ 1948 ਨੂੰ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਸੀ। ਜਿਸ ਤੋਂ ਬਾਅਦ ਪੂਰਾ ਅਪਰੈਲ ਮਹੀਨਾ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਪੂਰੇ ਉਤਸ਼ਾਹ ਨਾਲ ਮਾਨਵਤਾ ਭਲਾਈ ਨੂੰ ਸਮਰਪਿਤ ਕਾਰਜ ਕਰਕੇ ਮਨਾਉੰਦੀ ਹੈ।

ਇਸ ਮਹੀਨੇ ’ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਹਰਿਆਣਾ, ਪੰਜਾਬ, ਰਾਜਸਥਾਨ, ਗੁਜਰਾਤ, ਯੂਪੀ, ਦਿੱਲੀ, ਹਿਮਾਚਲ ਪ੍ਰਦੇਸ਼ ਤੇ ਹੋਰਨਾਂ ਸੂਬਿਆਂ ’ਚ ਵੱਡੇ ਪੱਧਰ ’ਤੇ ਨਾਮ ਚਰਚਾ ਕੀਤੀਆਂ ਗਈਆਂ। ਜਿੱਥੇ ਹਜ਼ਾਰਾਂ ਲੋੜਵੰਦ ਲੋਕਾਂ ਨੂੰ ਰਾਸ਼ਨ, ਸਿਲਾਈ ਮਸ਼ੀਨਾਂ, ਬੱਚਿਆਂ ਨੂੰ ਸਟੇਸ਼ਨਰੀ, ਸਕੂਲ ਡਰੈਸ, ਬੂਟ ਆਦਿ ਵੰਡੇ ਗਏ। ਹੁਣ 29 ਅਪਰੈਲ ਨੂੰ ਹੋਣ ਵਾਲੀ ਨਾਮ ਚਰਚਾ ਲਈ ਦੇਸ਼ ਦੇ ਕੋਨੇ-ਕੋਨੇ ਤੇ ਵਿਦੇਸ਼ਾਂ ਤੋਂ ਵੀ ਸਾਧ-ਸੰਗਤ ਪਹੁੰਚਗੀ। ਜਿਸ ਨੂੰ ਵੇਖਦਿਆਂ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਤਿਆਰੀਆਂ ’ਚ ਜੁਟੇ ਹੋਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here