ਪਵਿੱਤਰ ਭੰਡਾਰੇ ’ਤੇ ਉਮੜੀ ਸਾਧ-ਸੰਗਤ, ਥਾਂ-ਥਾਂ ਕੱਢੀ ਜਾਗੋ

dera

 ਪਵਿੱਤਰ ਸਥਾਪਨਾ ਦਿਵਸ ਦੇ ਭੰਡਾਰੇ ’ਚ ਦੇਸ਼ਾਂ-ਵਿਦੇਸ਼ਾਂ ਤੋਂ ਪੁੱਜੀ ਸਾਧ ਸੰਗਤ

ਸਰਸਾ (ਸੁਖਜੀਤ ਮਾਨ)। ਡੇਰਾ ਸੱਚਾ ਸੌਦਾ ਦੇ ਸਥਾਪਨਾ ਦਿਵਸ ਦੇ ਸਬੰਧ ’ਚ ਅੱਜ ਸ਼ਾਹ ਸਤਿਨਾਮ ਜੀ ਧਾਮ ਸਰਸਾ ’ਚ ਮਨਾਏ ਜਾ ਰਹੇ ਪਵਿੱਤਰ ਭੰਡਾਰੇ ’ਚ ਸ਼ਾਮਿਲ ਹੋਣ ਲਈ ਦੇਸਾਂ-ਵਿਦੇਸ਼ਾਂ ਤੋਂ ਸਾਧ ਸੰਗਤ ਪੁੱਜੀ ਹੈ। ਸਾਧ ਸੰਗਤ ’ਚ ਇਸ ਭੰਡਾਰੇ ਨੂੰ ਲੈ ਕੇ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਸਾਧ ਸੰਗਤ ਦੀ ਸਹੂਲਤ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ। ਵੱਖ-ਵੱਖ ਰਾਜਾਂ ਤੋਂ ਆਉਣ ਵਾਲੀ ਸਾਧ ਸੰਗਤ ਲਈ ਵੱਖਰੇ-ਵੱਖਰੇ ਟ੍ਰੈਫਿਕ ਪੰਡਾਲ ਬਣਾਏ ਗਏ ਹਨ ਤਾਂ ਜੋ ਕਿਸੇ ਨੂੰ ਕੋਈ ਮੁਸ਼ਕਿਲ ਨਾ ਆਵੇ। ਥਾਂ-ਥਾਂ ’ਤੇ ਪਾਣੀ ਦੀਆਂ ਛਬੀਲਾਂ ਲਗਾਈਆਂ ਗਈਆਂ ਹਨ।

ਵੇਰਵਿਆਂ ਮੁਤਾਬਿਕ 29 ਅਪ੍ਰੈਲ 1948 ਨੂੰ ਪੂਜਨੀਕ ਸੰਤ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਸੀ। ਇਸ ਪਵਿੱਤਰ ਦਿਨ ਨੂੰ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਪਵਿੱਤਰ ਸਥਾਪਨਾ ਦਿਵਸ ਦੇ ਰੂਪ ’ਚ ਹਰ ਸਾਲ ਮਨਾਉਂਦੀ ਹੈ। ਇਸ ਦਿਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਤਹਿਤ ਅਨੇਕਾਂ ਮਾਨਵਤਾ ਭਲਾਈ ਦੇ ਕਾਰਜ਼ ਕੀਤੇ ਜਾਂਦੇ ਹਨ। ਅੱਜ ਜੋ ਸਾਧ ਸੰਗਤ ਡੇਰਾ ਸੱਚਾ ਸੌਦਾ ਪੁੱਜੀ ਹੈ ਉਹ ਨੱਚਦੀ, ਗਾਉਂਦੀ ਆ ਰਹੀ ਹੈ। ਮਹਿਲਾ ਸ਼ਰਧਾਲੂਆਂ ਵੱਲੋਂ ਪੰਜਾਬੀ ਸੱਭਿਆਚਾਰ ਮੁਤਾਬਿਕ ਜਾਗੋ ਕੱਢੀ ਜਾ ਰਹੀ ਹੈ ਅਤੇ ਪੁਰਸ਼ ਸ਼ਰਧਾਲੂਆਂ ਵੱਲੋਂ ਭੰਗੜੇ ਪਾ ਕੇ ਖੁਸ਼ੀ ਮਨਾਈ ਜਾ ਰਹੀ ਹੈ।

ਪਵਿੱਤਰ ਭੰਡਾਰੇ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ’ਤੇ ਚਲਦਿਆਂ ਦੇਸ਼-ਵਿਦੇਸ਼ ’ਚ ਜ਼ਰੂਰਤਮੰਦਾਂ ਨੂੰ ਰਾਸ਼ਨ ਦੇਣਾ, ਗਰੀਬ ਬੱਚਿਆਂ ਨੂੰ ਫਲ, ਸਿੱਖਿਆ ਸਮੱਗਰੀ, ਖਿਡੌਣੇ ਅਤੇ ਪੌਸ਼ਟਿਕ ਖੁਰਾਕ ਦੀਆਂ ਕਿੱਟਾਂ ਅਤੇ ਭਿਆਨਕ ਗਰਮੀ ’ਚ ਪੰਛੀਆਂ ਲਈ ਦਾਣਾ-ਪਾਣੀ ਦਾ ਪ੍ਰਬੰਧ ਕਰਨ ਲਈ ਕਟੋਰੇ ਵੰਡਣ ਸਮੇਤ ਮਾਨਵਤਾ ਭਲਾਈ ਦੇ 138 ਕਾਰਜ ਕੀਤੇ ਜਾਣਗੇ ਜ਼ਿਕਰਯੋਗ ਹੈ ਕਿ ਪੂਜਨੀਕ ਬੇਪਰਵਾਹ ਸਾੲੀਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ 29 ਅਪਰੈਲ 1948 ਨੂੰ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਸੀ।

ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਦੇਸ਼ ਦੇ ਵੱਖ-ਵੱਖ ਰਾਜਾਂ ’ਚ ਹਜ਼ਾਰਾਂ ਸਤਿਸੰਗ ਕਰਕੇ ਲੱਖਾਂ ਲੋਕਾਂ ਨੂੰ ਨਾਮ-ਸ਼ਬਦ ਦੇ ਕੇ ਇਨਸਾਨੀਅਤ ਦੇ ਰਾਹ ’ਤੇ ਚਲਾਇਆ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ 138 ਮਾਨਵਤਾ ਭਲਾਈ ਕਾਰਜਾਂ ਨੂੰ ਕਰਨ ’ਚ ਜੁਟੇ ਹੋਏ ਹਨ ਇਨ੍ਹਾਂ ਲੋਕ ਭਲਾਈ ਕਾਰਜਾਂ ’ਚ ਗਰੀਬ ਬੱਚਿਆਂ ਨੂੰ ਚੰਗੀ ਸਿਹਤ ਲਈ ਪੌਸ਼ਟਿਕ ਖੁਰਾਕ ਦੇਣਾ, ਔਰਤਾਂ ਨੂੰ ਰੁਜ਼ਗਾਰ ’ਚ ਆਤਮ-ਨਿਰਭਰ ਬਣਾਉਣ ਲਈ ਮੁਫਤ ਸਿਲਾਈ ਮਸ਼ੀਨਾਂ ਦੇਣਾ, ਖੂਨਦਾਨ, ਸਰੀਰਦਾਨ, ਗੁਰਦਾ ਦਾਨ, ਬੂਟੇ ਲਾਉਣਾ, ਗਰੀਬਾਂ ਨੂੰ ਮਕਾਨ ਬਣਾ ਕੇ ਦੇਣਾ, ਗਰੀਬ ਲੜਕੀਆਂ ਦਾ ਵਿਆਹ ਕਰਵਾਉਣਾ, ਰਾਸ਼ਨ ਵੰਡਣਾ, ਅੱਖਾਂ ਦਾਨ, ਲੋਕਾਂ ਦਾ ਨਸ਼ਾ ਛੁਡਵਾਉਣਾ, ਆਰਥਿਕ ਤੌਰ ’ਤੇ ਕਮਜ਼ੋਰ ਮਰੀਜ਼ਾਂ ਦਾ ਮੁਫਤ ਇਲਾਜ ਕਰਵਾਉਣਾ, ਅਪਾਹਜ਼ਾਂ ਨੂੰ ਸਹਾਰਾ ਦੇਣ ਲਈ ਟਰਾਈ ਸਾਈਕਲ ਦੇਣਾ ਸਮੇਤ ਅਨੇਕਾਂ ਕਾਰਜ ਸ਼ਾਮਲ ਹਨ ਉਥੇ 29 ਅਪਰੈਲ 2007 ਨੂੰ ਪੂਜਨੀਕ ਗੁਰੂ ਜੀ ਨੇ ਰੂਹਾਨੀ ਜਾਮ ਦੀ ਸ਼ੁਰੂਆਤ ਕਰਕੇ ਮਰ ਚੁੱਕੀ ਇਨਸਾਨੀਅਤ ਨੂੰ ਜ਼ਿੰਦਾ ਕਰਨ ਦਾ ਬੀੜਾ ਚੁੱਕਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ